ਬੇਗਾਨੇ ਵਿਆਹ ’ਚ ਪਹੁੰਚੇ ਸਨ ਪੁਲਿਸ ਮੁਲਾਜ਼ਮ, ਮੁਫ਼ਤ ਦੀ ਸ਼ਰਾਬ ਪੀ ਲੱਗੇ ਹੰਗਾਮਾ ਕਰਨ… ਫੇਰ ਜੋ ਹੋਇਆ!
ਜਲੰਧਰ ਦੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਮੈਰਿਜ ਪੈਲੇਸ ਇਲੀਜ਼ਿਅਮ ਵਿਚ ਆਯੋਜਿਤ ਇਕ ਵਿਆਹ ਸਮਾਰੋਹ ਵਿਚ ਬਿਨਾਂ ਬੁਲਾਏ ਦਾਖਲ ਹੋ ਕੇ ਦੁਰਵਿਵਹਾਰ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਦੇ 2 ਮੁਲਾਜ਼ਮਾਂ ’ਤੇ ਗਾਜ਼ ਡਿਗੀ ਹੈ।
ਜਲੰਧਰ ਦੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਮੈਰਿਜ ਪੈਲੇਸ ਇਲੀਜ਼ਿਅਮ ਵਿਚ ਆਯੋਜਿਤ ਇਕ ਵਿਆਹ ਸਮਾਰੋਹ ਵਿਚ ਬਿਨਾਂ ਬੁਲਾਏ ਦਾਖਲ ਹੋ ਕੇ ਦੁਰਵਿਵਹਾਰ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਦੇ 2 ਮੁਲਾਜ਼ਮਾਂ ’ਤੇ ਗਾਜ਼ ਡਿਗੀ ਹੈ। ਐੱਸ. ਐੱਸ. ਪੀ. ਜਲੰਧਰ ਦਿਹਾਤੀ ਡਾ. ਅੰਕੁਰ ਗੁਪਤਾ ਵੱਲੋਂ ਏ. ਐੱਸ. ਆਈ. ਕੇਵਲ ਸਿੰਘ ਅਤੇ ਏ. ਐੱਸ. ਆਈ. ਸੁਰਿੰਦਰ ਪਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਉਕਤ ਕਾਰਵਾਈ ਜਲੰਧਰ ਸੈਂਟਰਲ ਦੇ ਹਲਕੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਸ਼ਿਕਾਇਤ ਦੇ ਆਧਾਰ ’ਤੇ ਐੱਸ. ਐੱਸ. ਪੀ. ਅੰਕੁਰ ਅਰੋੜਾ ਵੱਲੋਂ ਕੀਤੀ ਗਈ ਹੈ। ਵਿਧਾਇਕ ਵੀ ਇਸ ਸਮਾਗਮ ਵਿਚ ਹਿੱਸਾ ਲੈਣ ਗਏ ਸਨ। ਪ੍ਰਬੰਧਕਾਂ ਨੇ ਵਿਧਾਇਕ ਨੂੰ ਦੱਸਿਆ ਸੀ ਕਿ 2 ਪੁਲਸ ਮੁਲਾਜ਼ਮ ਉਨ੍ਹਾਂ ਦੇ ਸਮਾਰੋਹ ਵਿਚ ਬਿਨਾਂ ਬੁਲਾਏ ਘੁੰਮ ਰਹੇ ਹਨ ਅਤੇ ਉਨ੍ਹਾਂ ਨੇ ਸ਼ਰਾਬ ਵੀ ਪੀਤੀ ਹੋਈ ਹੈ।
ਐੱਸਐੱਸਪੀ ਅੰਕੁਰ ਅਰੋੜਾ ਨੇ ਏਐੱਸਆਈ. ਕੇਵਲ ਸਿੰਘ ਅਤੇ ਸੁਰਿੰਦਰ ਪਾਲ ਨੂੰ ਸਸਪੈਂਡ ਕਰ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਖਿਲਾਫ ਵਿਭਾਗੀ ਜਾਂਚ ਵੀ ਕੀਤੀ ਜਾ ਰਹੀ ਹੈ।
ਮੁਫਤ ਦੀ ਸ਼ਰਾਬ ਪੀਣ ਪਹੁੰਚੇ ਪੁਲਿਸ ਮੁਲਾਜ਼ਮ, ਵਰਦੀ ਪਾ ਕੇ ਬਿਨ੍ਹਾਂ ਬੁਲਾਏ ਪਹੁੰਚ ਗਏ ਵਿਆਹ ‘ਚ, ਵੀਡੀਓ ਹੋਈ ਵਾਇਰਲ
#policeman #viralvideo
ਵਿਆਹ ਸਮਾਗਮ ਚ ਬਿਨ ਬੁਲਾਏ ਆ ਗਏ ਪੁਲਿਸ ਮੁਲਾਜ਼ਮ , ਸ਼ਰਾਬ ਪੀ ਕੇ ਪਾਇਆ ਖਿਲਾਰਾ , ਮੌਕੇ ਤੇ ਪਹੁੰਚੇ MLA , ਲਾ ਲਿਆ SSP ਨੂੰ ਫੋਨ