ਵੀਰਵਾਰ, 25 ਜੁਲਾਈ, 2024 ਨੂੰ, ਐਡਮਿੰਟਨ ਪੁਲਿਸ (EPS) ਅਤੇ ਆਰਸੀਐਮਪੀ ਅਧਿਕਾਰੀਆਂ ਨੇ ‘ਪ੍ਰੋਜੈਕਟ ਗੈਸਲਾਈਟ’ ਅਧੀਨ ਦੱਖਣ-ਪੂਰਬੀ ਐਡਮਿੰਟਨ ਵਿੱਚ ਛੇ ਥਾਂਵਾਂ ‘ਤੇ ਛਾਪੇਮਾਰੀ ਕੀਤੀ ਅਤੇ ਪੰਜਾਬੀ ਕਾਰੋਬਾਰੀਆਂ ਕੋਲੋਂ ਫਿਰੌਤੀਆਂ ਮੰਗੇ ਜਾਣ ਦੇ ਮਾਮਲੇ ‘ਚ ਸ਼ਾਮਲ ਮੰਨੇ ਜਾਂਦੇ ਪੰਜ ਮਰਦਾਂ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ ਹੈ, ਜਿਨ੍ਹਾਂ ਵਿੱਚ ਜਸ਼ਨਦੀਪ ਕੌਰ 19, ਗੁਰਕਰਨ ਸਿੰਘ 19, ਮਾਨਵ ਹੀਰ 19, ਪਰਮਿੰਦਰ ਸਿੰਘ 21, ਦਿਵਨੂਰ ਆਸ਼ਟ 19 ਅਤੇ ਇੱਕ 17 ਸਾਲਾ ਗਭਰੇਟ ਸ਼ਾਮਲ ਹਨ।
34 ਸਾਲਾ ਮਨਿੰਦਰ ਸਿੰਘ ਧਾਲੀਵਾਲ ਦੇ ਕੈਨੇਡਾ-ਵਿਆਪੀ ਵਾਰੰਟ ਵੀ ਜਾਰੀ ਕੀਤੇ ਗਏ ਹਨ, ਜਿਸ ਨੂੰ ਜਬਰੀ ਵਸੂਲੀ ਲਈ ਜ਼ਿੰਮੇਵਾਰ ਇਸ ਅਪਰਾਧੀ ਗਿਰੋਹ ਦਾ ਮੁਖੀ ਮੰਨਿਆ ਜਾਂਦਾ ਹੈ।
ਐਡਮਿੰਟਨ ਪੁਲਿਸ ਦੇ ਕਾਰਜਕਾਰੀ ਇੰਸਪੈਕਟਰ ਡੇਵਿਡ ਪੈਟਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਧਾਲੀਵਾਲ ਸਰਗਰਮੀ ਨਾਲ ਹੋਰ ਨੌਜਵਾਨਾਂ ਦੀ ਭਰਤੀ ਕਰ ਰਿਹਾ ਹੈ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਮਾਪੇ, ਖਾਸ ਤੌਰ ‘ਤੇ ਦੱਖਣੀ ਏਸ਼ੀਆਈ ਭਾਈਚਾਰੇ ਦੇ, ਸੁਚੇਤ ਰਹਿਣ ਅਤੇ ਆਪਣੇ ਨੌਜਵਾਨਾਂ ਨਾਲ ਗੱਲ ਕਰਕੇ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਅੱਗਜ਼ਨੀ ਦੀਆਂ ਵਾਰਦਾਤਾਂ ਬਾਰੇ ਸੁਚੇਤ ਕਰਨ। ਮਤਲਬ ਕਿ ਉਨ੍ਹਾਂ ਨੂੰ ਅਜਿਹੇ ਗਲਤ ਕੰਮਾਂ ‘ਚ ਪੈਣ ਤੋਂ ਵਰਜਣ।
ਐਡਮਿੰਟਨ ਪੁਲਿਸ ਹੁਣ ਤੱਕ ਰਿਪੋਰਟ ਕੀਤੀਆਂ 40 ਘਟਨਾਵਾਂ ਵਿੱਚੋਂ 26 ਵਿੱਚ ਚਾਰਜ ਲਾ ਚੁੱਕੀ ਹੈ।
ਜਿਸ ਕਿਸੇ ਨੂੰ ਵੀ ਧਾਲੀਵਾਲ ਦੇ ਠਿਕਾਣੇ ਬਾਰੇ ਜਾਣਕਾਰੀ ਹੈ, ਉਸ ਨੂੰ ਤੁਰੰਤ [email protected] ਜਾਂ 780-391-4279 ‘ਤੇ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਕ੍ਰਾਈਮ ਸਟੌਪਰਜ਼ ਨੂੰ 1-800-222-8477 ‘ਤੇ ਅਗਿਆਤ ਰਹਿ ਕੇ ਜਾਣਕਾਰੀ ਵੀ ਦਿੱਤੀ ਜਾ ਸਕਦੀ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
On Thursday, July 25, 2024, EPS and RCMP officers executed search warrants at six locations in southeast Edmonton relating to Project Gaslight. Police also arrested and charged five males and one female believed to be involved in the extortion scheme that was targeting South… pic.twitter.com/kjQjfEMkYn
— Gurpreet S. Sahota (@GurpreetSSahota) July 26, 2024
On Thursday, July 25, 2024, EPS and RCMP officers executed search warrants at six locations in southeast Edmonton relating to Project Gaslight. Police also arrested and charged five males and one female believed to be involved in the extortion scheme that was targeting South Asian business owners in the Edmonton area.
One female, Jashandeep Kaur, 19, and five males, Gurkaran Singh, 19, Manav Heer, 19, Parminder Singh, 21, Divnoor Asht, 19 and a 17-year-old male are all facing a host of serious criminal charges.
Canada-wide warrants have also been issued for Maninder Singh Dhaliwal, 34, who is believed to be the leader of the criminal organization responsible for the extortions.