Behbal Kalan Goli Kand: ਬਹਿਬਲ ਕਲਾਂ ਗੋਲੀਕਾਂਡ ‘ਚ ਜਿਪਸੀ ‘ਤੇ ਪੁਲਿਸ ਨੇ ਆਪ ਗੋਲੀਆਂ ਮਾਰੀਆਂ ਸੀ- ਹਾਈਕੋਰਟ ਦੇ ਸਾਬਕਾ ਜੱਜ ਦਾ ਖੁਲਾਸਾ
Behbal Kalan Goli Kand: ਬੇਅਬਦੀ ਮਾਮਲੇ ‘ਚ ਬਲਾਤਕਾਰੀ ਸੌਦਾ ਸਾਧ ਤੋਂ ਲੈ ਕੇ ਬਾਦਲਾਂ ਦੀ ਕੀ ਸੀ ਭੂਮਿਕਾ?
Behbal Kalan Goli Kand News in punjabi: ਬਹਿਬਲ ਕਲਾਂ ਗੋਲੀਕਾਂਡ ਬਾਰੇ ਹਾਈਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਨਾਲ ਨੇ ਖਾਸ ਗੱਲਬਾਤ ਕੀਤੀ ਗਈ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 2015 ਵਿਚ ਬਹਿਬਲ ਕਲਾਂ ਗੋਲੀਕਾਂਡ ਵਾਪਰਿਆ ਪਰ ਹਜੇ ਤੱਕ ਉਸ ਦੀ ਚਾਰਜਸ਼ੀਟ ਫਾਈਲ ਨਹੀਂ ਹੋਈ, ਇਥੋਂ ਤੁਸੀਂ ਸੋਚ ਲਵੋ ਇਨਸਾਫ ਕਿੱਥੋ ਮਿਲਣਾ ਹੈ।
ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ‘ਚ ਜਿਪਸੀ ‘ਤੇ ਜੋ ਗੋਲੀਆਂ ਵੱਜੀਆਂ ਸਨ ਉਹ ਪੁਲਿਸ ਨੇ ਆਪ ਵਰਕਸ਼ਾਪ ਵਿਚ ਜਾ ਕੇ ਮਾਰੀਆਂ ਸਨ। ਹਾਈਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਨੇ ਬੇਅਬਦੀ ਮਾਮਲੇ ਵਿਚ ਬੋਲਦੇ ਹੋਏ ਕਿਹਾ ਕਿ ਬਲਾਤਕਾਰੀ ਸੌਦਾ ਸਾਧ ਦੀ ਇਸ ਵਿਚ ਅਹਿਮ ਭੂਮਿਕਾ ਸੀ।
ਹਾਈਕੋਰਟ ਦੇ ਸਾਬਕਾ ਜੱਜ ਦਾ ਖੁਲਾਸਾ – ‘ਬਹਿਬਲ ਕਲਾਂ ਗੋ+ਲੀਕਾਂਡ ‘ਚ ਜਿਪਸੀ ‘ਤੇ ਵੱਜੀਆਂ ਗੋ+ਲੀਆਂ ਪੁਲਿਸ ਨੇ ਆਪ ਮਾਰੀਆਂ ਸਨ!’
ਬੇਅਬਦੀ ਮਾਮਲੇ ‘ਚ ਬਲਾਤ+ਕਾਰੀ ਸੌਦਾ ਸਾਧ ਤੋਂ ਲੈ ਕੇ ਬਾਦਲਾਂ ਦੀ ਕੀ ਸੀ ਭੂਮਿਕਾ?
ਬੇਅਦਬੀ ਦੇ ਮਾਮਲਿਆਂ ਵਿੱਚ ਭਗਵੰਤ ਮਾਨ ਸਰਕਾਰ ਦੇ ਬਦਕਾਰ ਰੋਲ ਨੂੰ ਪੂਰੀ ਤਰ੍ਹਾਂ ਨੰਗੇ ਹੋਇਆਂ ਪੰਜ ਦਿਨ ਹੋ ਚੁੱਕੇ ਨੇ ਪਰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਇਸ ਉੱਤੇ ਚੁੱਪ ਨੇ।
ਹੋਰ ਗੱਲਾਂ ‘ਤੇ ਬਾਦਲ ਦਲ ਦੇ ਆਗੂ ਭਗਵੰਤ ਮਾਨ ‘ਤੇ ਤਿੱਖੇ ਹਮਲੇ ਕਰਦੇ ਨੇ ਪਰ ਹੁਣ ਉਸ ਵੱਲੋਂ ਬਲਾਤਕਾਰੀ ਸਾਧ ਅਤੇ ਉਸਦੇ ਦੋਸ਼ੀ ਚੇਲਿਆਂ ਨੂੰ ਬਚਾਉਣ ਲਈ ਕੀਤੀ ਗਈ ਨੰਗੀ ਚਿੱਟੀ ਬੇਈਮਾਨੀ ਬਾਰੇ ਚੁਪ ਕਿਉਂ ਨੇ?
ਹਾਲਾਂਕਿ ਭਗਵੰਤ ਮਾਨ ਅਤੇ ਦਿੱਲੀ ਦੇ ਛਲੇਡਿਆਂ ਦੀ ਇਸ ਮਾਮਲੇ ਵਿੱਚ ਬੇਈਮਾਨੀ ਬਾਰੇ ਜਨਵਰੀ ਵਿੱਚ ਹੀ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਜਦੋਂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਸਰਕਾਰੀ ਬਦਨੀਤੀ ਬਾਰੇ ਖੁਲਾਸਾ ਕਰ ਦਿੱਤਾ ਸੀ ਅਤੇ ਫਿਰ “ਅਜੀਤ” ਨੇ ਵੀ ਇਹ ਰਿਪੋਰਟ ਕਰ ਦਿੱਤਾ ਸੀ ਕਿ ਪੰਜਾਬ ਦਾ ਗ੍ਰਹਿ ਵਿਭਾਗ ਪਿਛਲੇ 20 ਮਹੀਨਿਆਂ ਤੋਂ ਡੇਰਾ ਸਾਧ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਨਹੀਂ ਦੇ ਰਿਹਾ।
ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਕੋਲ ਤਾਂ ਖਾਸ ਕਰਕੇ ਸਰਕਾਰ ਦੇ ਅੰਦਰਲੀ ਖਬਰ ਹੁੰਦੀ ਹੈ ਤੇ ਜੇ ਉਹ ਚਾਹੁੰਦੇ ਤਾਂ ਆਪਣੇ ਤੌਰ ‘ਤੇ ਵੇਲੇ ਸਿਰ ਭਗਵੰਤ ਮਾਨ ਦੀ ਬੇਈਮਾਨੀ ਨੰਗੀ ਕਰ ਸਕਦੇ ਸੀ। ਇਸ ਬਾਰੇ ਉਹ ਕਈ ਵਾਰ ਦਾਅਵਾ ਵੀ ਕਰ ਚੁੱਕੇ ਨੇ ਤੇ ਖਾਸ ਕਰਕੇ ਮਜੀਠੀਆ ਕਈ ਮਾਮਲਿਆਂ ਵਿੱਚ ਸਰਕਾਰ ਨੂੰ ਚੰਗੀ ਤਰ੍ਹਾਂ ਨੰਗਾ ਅਤੇ ਜ਼ਲੀਲ ਕਰ ਚੁੱਕਾ ਹੈ। ਪਰ ਹੁਣ ਸਾਰਾ ਕੁਝ ਬਾਹਰ ਆਉਣ ‘ਤੇ ਵੀ ਉਹ ਤੇ ਬਾਦਲ ਦਲ ਦੇ ਹੋਰ ਆਗੂ ਚੁੱਪ ਰਹਿ ਰਹੇ ਨੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖੁਦ ਵਕੀਲ ਹਨ ਤੇ ਉਨ੍ਹਾਂ ਨੂੰ ਇਸ ਬਾਰੇ ਜਿਆਦਾ ਪਤਾ ਹੋਣਾ ਚਾਹੀਦਾ ਹੈ ਪਰ ਹਾਲੇ ਤੱਕ ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਦੀ ਇਸ ਨੰਗੀ ਚਿੱਟੀ ਬੇਈਮਾਨੀ ਖਿਲਾਫ ਕੁਝ ਨਹੀਂ ਬੋਲਿਆ। ਉਹਨਾਂ ਦਾ ਸ਼ਾਇਦ ਜਿਆਦਾ ਧਿਆਨ ਸੁਖਬੀਰ ਨੂੰ ਬਚਾਉਣ ਵਾਲੇ ਪਾਸੇ ਹੈ। ਜਾਂ ਫਿਰ ਬੌਸ ਦੀ ਹਦਾਇਤ ਨਹੀਂ?
ਅਕਾਲੀ ਦਲ ਦੇ ਬਾਗੀ ਧੜੇ ਵਿੱਚੋਂ ਹਾਲੇ ਤੱਕ ਇਸ ਮਾਮਲੇ ‘ਤੇ ਬੀਬੀ ਜਗੀਰ ਕੌਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਬੋਲੇ ਨੇ। ਬੀਬੀ ਨੇ ਇੱਕ-ਦੋ ਦਿਨ ਪਹਿਲਾਂ ਵੀ ਇਸ ਮਾਮਲੇ ‘ਤੇ ਪੰਜਾਬ ਸਰਕਾਰ ਖਿਲਾਫ ਬੋਲਿਆ ਸੀ। ਕਾਂਗਰਸ ਵਿੱਚੋਂ ਹਾਲੇ ਤੱਕ ਇਸ ਮਾਮਲੇ ‘ਤੇ ਸੁਖਪਾਲ ਸਿੰਘ ਖਹਿਰਾ, ਪ੍ਰਗਟ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਬੋਲੇ ਨੇ। ਮਤਲਬ ਪੰਜਾਬ ਦੇ ਸਾਰੇ ਰਾਜਨੀਤਿਕ ਆਗੂਆਂ ਵਿੱਚੋਂ ਹਾਲੇ ਤੱਕ ਪੰਜ ਜਣਿਆਂ ਨੇ ਇਸ ਮੁੱਦੇ ‘ਤੇ ਮੂੰਹ ਖੋਲ੍ਹਿਆ ਹੈ।
ਬਲਾਤਕਾਰੀ ਸਾਧ ਅਤੇ ਉਸਦੇ ਦੋਸ਼ੀ ਚੇਲਿਆਂ ਨੂੰ ਭਾਜਪਾ ਤੇ “ਆਪ” ਦੋਨੋਂ ਬਚਾ ਰਹੇ ਨੇ। ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਚੁੱਪ ਕਿਸ ਦੇ ਏਜੰਡੇ ਮੁਤਾਬਿਕ ਹੈ?
#Unpopular_Opinions