Breaking News

2 ਵਿਆਹਾਂ ਮਗਰੋਂ 18 ਸਾਲ ਛੋਟੀ ਮਾਮੇ ਦੀ ਕੁੜੀ ‘ਤੇ ਆਇਆ ਮਸ਼ਹੂਰ ਅਦਾਕਾਰ ਦਾ ਦਿਲ, ਕਰਵਾਇਆ ਵਿਆਹ

2 ਵਿਆਹਾਂ ਮਗਰੋਂ 18 ਸਾਲ ਛੋਟੀ ਮਾਮੇ ਦੀ ਕੁੜੀ ‘ਤੇ ਆਇਆ ਮਸ਼ਹੂਰ ਅਦਾਕਾਰ ਦਾ ਦਿਲ, ਕਰਵਾਇਆ ਵਿਆਹ

 

 

 

 

 

ਚੇਨੱਈ – ਦੱਖਣੀ ਭਾਰਤ ਦੇ ਮਸ਼ਹੂਰ ਅਭਿਨੇਤਾ ਬਾਲਾ ਅਤੇ ਉਨ੍ਹਾਂ ਦੀ ਪਤਨੀ ਕੋਕਿਲਾ ਇੱਕ ਵਾਰ ਫਿਰ ਖ਼ਬਰਾਂ ਵਿੱਚ ਹਨ। ਵਿਆਹ ਤੋਂ ਬਾਅਦ ਅਕਸਰ ਚਰਚਾ ਦਾ ਕੇਂਦਰ ਬਣੇ ਰਹਿਣ ਵਾਲੇ ਇਸ ਜੋੜੇ ਦੀ ਹਾਲ ਹੀ ਵਿੱਚ ਰਜਿਸਟਰਾਰ ਦਫ਼ਤਰ ਤੋਂ ਵਾਇਰਲ ਹੋਈ ਤਸਵੀਰ ਨੇ ਲੋਕਾਂ ਦੀ ਦਿਲਚਸਪੀ ਨੂੰ ਹੋਰ ਵਧਾ ਦਿੱਤਾ ਹੈ।

 

 

 

 

 

ਤਸਵੀਰ ਵਿੱਚ ਬਾਲਾ ਨੂੰ ਕੋਕਿਲਾ ਨਾਲ ਵਿਆਹ ਦੀ ਰਸਮਾਂ ਪੂਰੀ ਕਰਨ ਮਗਰੋਂ ਵਿਆਹ ਰਜਿਸਟਰ ‘ਤੇ ਹਸਤਾਖਰ ਕਰਦੇ ਹੋਏ ਵੇਖਿਆ ਗਿਆ। ਇਸ ਤਸਵੀਰ ਨਾਲ ਜੁੜੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਐਡੱਪੱਲੀ ਸਬ-ਰਜਿਸਟਰ ਦਫ਼ਤਰ ਦੀ ਹੈ, ਜਿਸ ਦੀ ਕੈਪਸ਼ਨ ਵਿਚ ਲਿਖਿਆ ਸੀ, “Congratulations Kokila”।

 

 

 

 

 

ਤੀਜੇ ਵਿਆਹ ਨੂੰ ਦੱਸਿਆ “ਅੰਤਿਮ ਵਿਆਹ”

 

 

 

ਬਾਲਾ ਦਾ ਇਹ ਤੀਜਾ ਵਿਆਹ ਹੈ ਅਤੇ ਦੋਹਾਂ ਦੀ ਉਮਰ ਵਿਚ 18 ਸਾਲ ਦਾ ਅੰਤਰ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ 2 ਵਿਆਹ ਹੋ ਚੁੱਕੇ ਹਨ। ਉਨ੍ਹਾਂ ਨੇ ਕੋਕਿਲਾ ਨੂੰ ਆਪਣੀ ਆਖ਼ਰੀ ਜੀਵਨ ਸਾਥੀ ਕਰਾਰ ਦਿੱਤਾ ਹੈ। ਕੋਕਿਲਾ ਬਾਲਾ ਦੇ ਮਾਮੇ ਦੀ ਕੁੜੀ ਹੈ। ਖ਼ਬਰਾਂ ਅਨੁਸਾਰ,

 

 

 

 

 

 

ਵਿਆਹ ਤੋਂ ਪਹਿਲਾਂ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਕੋਕਿਲਾ ਨੂੰ ਉਨ੍ਹਾਂ ਦੇ ਪਿਤਾ ਵੱਲੋਂ ₹250 ਕਰੋੜ ਦੀ ਜਾਇਦਾਦ ਮਿਲੀ ਹੈ। ਬਾਲਾ ਨੇ ਇਹ ਵੀ ਦੱਸਿਆ ਹੈ ਕਿ ਕੋਕਿਲਾ ਤਾਮਿਲਨਾਡੂ ਦੇ ਇੱਕ ਅਮੀਰ ਪਰਿਵਾਰ ਤੋਂ ਹੈ। ਉਨ੍ਹਾਂ ਦੇ ਪਿਤਾ ਤਮਿਲਨਾਡੂ ਵਿੱਚ ਇੱਕ ਪ੍ਰਭਾਵਸ਼ਾਲੀ ਰਾਜਨੀਤਿਕ ਚਿਹਰਾ ਮੰਨੇ ਜਾਂਦੇ ਹਨ, ਹਾਲਾਂਕਿ, ਬਾਲਾ ਨੇ ਸਿਰਫ਼ ਆਪਣੀ ਸੱਸ ਨੂੰ ਜਨਤਕ ਤੌਰ ‘ਤੇ ਪੇਸ਼ ਕੀਤਾ ਹੈ, ਆਪਣੇ ਸਹੁਰੇ ਨੂੰ ਨਹੀਂ।

 

 

 

 

 

 

 

 

 

 

 

ਵੈਕੋਮ ‘ਚ ਵਸੇਰਾ, ਜਨਮਦਿਨ ‘ਤੇ 3,000 ਨੂੰ ਖੁਆਇਆ ਭੋਜਨ
ਵਿਆਹ ਤੋਂ ਬਾਅਦ ਕੋਕਿਲਾ ਵੈਕੋਮ ਵਿੱਚ ਰਹਿ ਰਹੀ ਹੈ, ਜਿੱਥੇ ਉਨ੍ਹਾਂ ਦੀ ਮਾਂ ਵੀ ਉਨ੍ਹਾਂ ਨਾਲ ਰਹਿੰਦੀ ਹੈ। ਹਾਲ ਹੀ ਵਿੱਚ, ਬਾਲਾ ਨੇ ਤੇਨਕਾਸੀ ਮੰਦਰ ਵਿੱਚ ਕੋਕਿਲਾ ਦਾ ਜਨਮਦਿਨ ਮਨਾਇਆ, ਜਿੱਥੇ ਲਗਭਗ 3,000 ਲੋਕਾਂ ਲਈ ਭੋਜਨ ਦਾ ਆਯੋਜਨ ਕੀਤਾ ਗਿਆ।

 

 

 

 

ਕੀ ਕੋਕਿਲਾ ਗਰਭਵਤੀ ਹੈ?
ਕੁਝ ਅਟਕਲਾਂ ਇਹ ਵੀ ਹਨ ਕਿ ਕੋਕਿਲਾ ਗਰਭਵਤੀ ਹੈ, ਪਰ ਬਾਲਾ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਬਾਲਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇ ਉਨ੍ਹਾਂ ਨੂੰ ਸੰਤਾਨ ਹੋਈ ਤਾਂ ਉਹ ਆਪਣੀ ਜਾਇਦਾਦ ਉਸ ਨੂੰ ਹੀ ਦੇਣਗੇ।

Check Also

Ranveer Singh ਨੂੰ ਧਮਕਾਉਣ ਵਾਲੇ ‘ਬਾਕਸਰ’ ਨੂੰ ਜਾਰੀ ਹੋ ਗਿਆ LOC

Ranveer Singh ਨੂੰ ਧਮਕਾਉਣ ਵਾਲੇ ‘ਬਾਕਸਰ’ ਨੂੰ ਜਾਰੀ ਹੋ ਗਿਆ LOC     ਮੁੰਬਈ (ਏਜੰਸੀ) …