Breaking News

Ludhiana : ਮਨੀਕਰਨ ਸਾਹਿਬ ਘੁੰਮਣ ਗਏ ਪੰਜਾਬੀ ਪਰਿਵਾਰ ਨਾਲ ਵੱਡਾ ਹਾਦਸਾ, 2 ਮੌਤਾਂ

Ludhiana : ਮਨੀਕਰਨ ਸਾਹਿਬ ਘੁੰਮਣ ਗਏ ਪੰਜਾਬੀ ਪਰਿਵਾਰ ਨਾਲ ਵੱਡਾ ਹਾਦਸਾ, 2 ਮੌਤਾਂ

Ludhiana News : ਮੌਸਮ ਖ਼ਰਾਬੀ ਕਾਰਨ ਸੜਕ ਕਿਨਾਰੇ ਖੜ੍ਹਾ ਰੁੱਖ ਮਹਿਲਾਵਾਂ ’ਤੇ ਡਿੱਗਿਆ

Ludhiana News in Punjabi : ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਪਰਿਵਾਰ ਦੇ ਦੋ ਜੀਆਂ ਦੀ ਹਿਮਾਚਲ ਦੇ ਕੁੱਲੂ ਵਿੱਚ ਮੌਤ ਦਾ ਸਮਾਚਾਰ ਸਾਹਮਣੇ ਆਇਆ ਹੈ। ਹਾਦਸੇ ਦੌਰਾਨ ਨੂੰਹ ਸੱਸ ਦੀ ਮੌਤ ਹੋਈ ਗਈ ਹੈ।

ਉਧਰ ਮ੍ਰਿਤਕ ਨੀਸ਼ੂ ਵਰਮਾ ਦੇ ਪਰਿਵਾਰ ਨੇ ਦੱਸਿਆ ਕਿ ਉਹ ਮਨੀਕਰਨ ਸਾਹਿਬ ਮੱਥਾ ਟੇਕਣ ਤੋਂ ਬਾਅਦ ਘੁੰਮਣ ਗਏ ਸੀ ਅਤੇ ਵਾਪਸ ਆਉਂਦੇ ਸਮੇਂ ਉਹ ਇੱਕ ਜਗ੍ਹਾ ਰੁਕੇ ਜਿੱਥੇ ਉਹਨਾਂ ਦੇ ਉੱਪਰ ਦਰਖਤ ਗਿਰ ਗਿਆ ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਨੀਸ਼ੂ ਵਰਮਾ ਅਤੇ ਉਸ ਦੀ ਸੱਸ ਅਵਿਨਾਸ਼ ਕੌਰ ਦੀ ਮੌਤ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਉਹਨਾਂ ਤੇ ਦੁੱਖਾਂ ਦਾ ਪਹਾੜ ਡਿੱਗਿਆ ਹੈ।

ਉਧਰ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਕੱਲ ਢਾਈ ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ ਨੀਸ਼ੂ ਵਰਮਾ ਦੇ ਪਤੀ ਰਾਜਨ ਵਰਮਾ ਆਰਕੀਟੈਕਟ ਦਾ ਕੰਮ ਕਰਦੇ ਨੇ ਅਤੇ ਇਹਨਾਂ ਦੇ ਦੋ ਬੱਚੇ ਹਨ। ਉਹਨਾਂ ਕਿਹਾ ਕਿ ਇਹ ਖਬਰ ਸੁਣਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਿੱਚ ਮਾਤਮ ਛਾਇਆ ਹੈ। ਉਹਨਾਂ ਕਿਹਾ ਕਿ ਦੋਵਾਂ ਦਾ ਹੀ ਅੰਤਿਮ ਸੰਸਕਾਰ ਇਕੱਠਿਆ ਕੀਤਾ ਜਾਵੇਗਾ।

Check Also

Punjab News: ਪੰਜਾਬ ਤੋਂ ਵੱਡੀ ਖਬਰ, SHO ਦੇ ਗੰਨਮੈਨ ਦੀ ਗੋਲੀ ਨਾਲ ਨੌਜਵਾਨ ਦੀ ਮੌਤ; ਪਰਿਵਾਰ ਨੇ ਪਿੱਠ ‘ਤੇ ਗੋਲੀ ਮਾਰਨ ਦਾ ਲਗਾਇਆ ਦੋਸ਼

Jalandhar: Youth Dies During Police Operation, Family Alleges Encounter Was Unjustified A 22-year-old youth, Lovepreet …