Breaking News

ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ ਨੇ ਨਵਾਂ ਮੰਦਰ ਉਸਾਰਨਾ ਸ਼ੁਰੂ ਕੀਤਾ

ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ ਨੇ ਨਵਾਂ ਮੰਦਰ ਉਸਾਰਨਾ ਸ਼ੁਰੂ ਕੀਤਾ

ਤਮਿਲ ਨਾਡੂ ਦੇ ਥਿਰੂਵਨਾਮਾਲਾਈ ਵਿਚਲੇ ਅਮਾਨ ਮੰਦਿਰ ਦੇ ਦਰਵਾਜ਼ੇ ਦਲਿਤ ਭਾਈਚਾਰੇ ਲਈ ਖੋਲ੍ਹੇ ਜਾਣ ਤੋਂ ਬਾਅਦ ਹੋਰਨਾਂ ਜਾਤਾਂ ਨੇ ਆਪਣੇ ਲਈ ਨਵਾਂ ਮੰਦਿਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਇਨ੍ਹਾਂ ਜਾਤਾਂ ਵਿੱਚ ‘ਗ਼ੈਰ ਦਲਿਤ ਜਾਤਾਂ ਜਾ ਉੱਚ ਵਰਗ’ ਨਾਲ ਸਬੰਧਤ ਲੋਕ ਸ਼ਾਮਲ ਹਨ।

ਪਿਛਲੇ 80 ਸਾਲਾਂ ਤੋਂ ਮੁਥੂ ਮਰੀਅਮਾਨ ਮੰਦਿਰ ਵਿੱਚ ਦਲਿਤ ਭਾਈਚਾਰੇ ਦੇ ਆਉਣ ਦੀ ਮਨਾਹੀ ਸੀ।

ਇਹ ਮੰਦਰ ਥੰਡਰਾਮਪਟੁ ਨੇੜਲੇ ਪਿੰਡ ਥੇਂਮੁਦਿਆਨੁਰ ਵਿੱਚ ਸਥਿਤ ਹੈ ਅਤੇ ਹਿੰਦੂ ਰਿਲੀਜੀਅਸ ਚੈਰਿਟੀ ਡਿਪਾਰਟਮੈਂਟ ਦੇ ਪ੍ਰਬੰਧ ਹੇਠ ਹੈ।

ਪਿਛਲੇ ਸਾਲ ਹੀ 80 ਸਾਲਾਂ ਦੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਅਨੁਸੂਚਿਤ ਜਾਤਾਂ ਨਾਲ ਸਬੰਧਤ ਲੋਕਾਂ ਦੇ ਮੰਦਿਰ ਵਿੱਚ ਪੂਜਾ ਕਰਨ ਦੇਣ ਲਈ ਕਦਮ ਚੁੱਕੇ ਸਨ।

ਇਸ ਤੋਂ ਬਾਅਦ ਹੋਰਨਾਂ(ਗ਼ੈਰ ਦਲਿਤ) ਜਾਤਾਂ ਨਾਲ ਸਬੰਧਤ ਲੋਕਾਂ ਨੇ ਆਪਣਾ ਵੱਖਰਾ ਮੰਦਿਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਇਸ ਨੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।

‘ਹੋਰਨਾਂ ਧਿਰਾਂ ਦੇ ਲੋਕ ਦਲਿਤ ਭਾਈਚਾਰੇ ਦੇ ਖ਼ਿਲਾਫ਼’
ਪਿਛਲੇ ਸਾਲ ਪੋਂਗਲ ਦੇ ਦਿਹਾੜੇ ’ਤੇ ਇਸ ਮੰਦਿਰ ਵਿੱਚ 12 ਦਿਨ ਲੰਬਾ ਤਿਓਹਾਰ ਮਨਾਇਆ ਗਿਆ ਸੀ।

ਇਸ ਮੇਲੇ ਦੇ ਦੌਰਾਨ ਅਨੁਸੂਚਿਤ ਜਾਤਾਂ ਨਾਲ ਸਬੰਧਤ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਵੀ ਇੱਕ ਦਿਨ ਇਹ ਤਿਓਹਾਰ ਮਨਾਉਣ ਦਿੱਤਾ ਜਾਵੇ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਾਮੀ (ਭਗਵਾਨ) ਦੇ ਮੰਦਿਰ ਦੇ ਦਰਸ਼ਨਾਂ ਦੀ ਇਜ਼ਾਜ਼ਤ ਦਿੱਤੀ ਜਾਵੇ।

ਪਰ ਹੋਰਨਾਂ ਜਾਤਾਂ ਨਾਲ ਸਬੰਧਤ ਲੋਕਾਂ ਨੇ ਇਹ ਗੱਲ ਨਹੀਂ ਮੰਨੀ।

ਇਸ ਤੋਂ ਬਾਅਦ ਅਨੁਸੂਚਿਤ ਜਾਤਾਂ ਨਾਲ ਸਬੰਧਤ ਲੋਕਾਂ ਨੇ ਤਿਰੂਵਨਾਮਲਾਈ ਦੇ ਹਿੰਦੂ ਰਿਲੀਜੀਅਸ ਚੈਰੀਟੇਬਲ ਡਿਪਾਰਟਮੈਂਟ ਵਿੱਚ ਇੱਕ ਪਟੀਸ਼ਨ ਪਾਈ।

ਉਨ੍ਹਾਂ ਨੇ ਇਹ ਮੰਗ ਕੀਤੀ ਕਿ ਮੰਦਿਰ ਵਿੱਚ ਉਨ੍ਹਾਂ ਦੇ ਦਾਖ਼ਲੇ ਕਈ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਇਸ ਪਟੀਸ਼ਨ ਦੇ ਅਧਾਰ ਉੱਤੇ ਹਿੰਦੂ ਰਿਲੀਜੀਅਸ ਵੈੱਲਫੇਅਰ ਡਿਪਾਰਟਮੈਂਟ ਨੇ ਇਲਾਕੇ ਵਿੱਚ ਪੜਤਾਲ ਕੀਤੀ।

ਇਸ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਅਨੁਸੂਚਿਤ ਜਾਤਾਂ ਨਾਲ ਸਬੰਧਤ ਲੋਕਾਂ ਨੂੰ ਪਿਛਲੇ 80 ਸਾਲਾਂ ਤੋਂ ਇਸ ਮੰਦਿਰ ਵਿੱਚ ਦਾਖ਼ਲੇ ਦੀ ਮਨਾਹੀ ਸੀ।

ਪਿਛਲੇ ਸਾਲ 20 ਜਨਵਰੀ ਨੂੰ ਡਿਪਾਰਟਮੈਂਟ ਆਫ ਹਿੰਦੂ ਰਿਲੀਜੀਅਸ ਅਫ਼ੇਅਰਜ਼ ਨੇ ਕਿਹਾ ਕਿ ਅਨੁਸੂਚਿਤ ਜਾਤਾਂ ਨਾਲ ਸਬੰਧਤ ਲੋਕ ਇਸ ਮੰਦਿਰ ਵਿੱਚ ਦਾਖ਼ਲ ਹੋ ਸਕਦੇ ਹਨ ਅਤੇ ਇਹ ਮੰਦਿਰ ਜਾਤ ਅਤੇ ਧਰਮ ਤੋਂ ਪਰੇ ਹੈ।

ਸੁਪਰੀਟੈਂਡੈਂਟ ਆਫ਼ ਪੁਲਿਸ ਕਾਰਥਿਕੇਅਨ ਨੇ ਪਿੰਡ ਨੂੰ ਆਪਣੇ ਕਬਜ਼ੇ ਹੇਠ ਲਿਆਂਦਾ ਤਾਂ ਜੋ ਹੋਰਨਾਂ ਜਾਤਾਂ ਵੱਲੋਂ ਕਿਸੇ ਅਣਸੁਖਾਵੀਂ ਕਾਰਵਾਈ ਰੋਕੀ ਜਾ ਸਕੇ।

ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਅਨੁਸੂਚਿਤ ਜਾਤ ਦੇ ਲੋਕਾਂ ਦੇ ਮੰਦਿਰ ਵਿੱਚ ਦਾਖ਼ਲੇ ਦੇ ਲਈ ਕਦਮ ਚੁੱਕੇ ਜਾ ਰਹੇ ਹਨ ਤਾਂ ਉਨ੍ਹਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤ ਦੇ ਲੋਕਾਂ ਨੂੰ ਮੰਦਿਰ ਵਿੱਚ ਦਾਖ਼ਲ ਹੋਣ ਨਹੀਂ ਦਿੱਤਾ ਜਾਣਾ ਚਾਹੀਦਾ ਹੈ।

ਇਸ ਦੇ ਬਾਵਜੂਦ 100 ਤੋਂ ਵੀ ਵੱਧ ਅਨੁਸੂਚਿਤ ਜਾਤ ਨਾਲ ਸਬੰਧਤ ਲੋਕਾਂ ਨੇ ਮੁਥੂਮਰੀਅਮਾਨ ਮੰਦਿਰ ਦੇ ਦਰਵਾਜ਼ੇ ਖੋਲ੍ਹੇ ਅਤੇ ਭਗਵਾਨ ਦੇ ਦਰਸ਼ਨ ਕੀਤੇ। ਇਹ ਅਫ਼ਸਰਾਂ ਦੀ ਨਜ਼ਰਸਾਨੀ ਹੇਠ ਹੋਇਆ ਸੀ।

‘ਅਸੀਂ ਨਹੀਂ ਚਾਹੁੰਦੇ ਮੰਦਿਰ ਵਿੱਚ ਦਲਿਤ ਭਾਈਚਾਰਾ ਦਾਖ਼ਲ ਹੋਵੇ’

ਗ਼ੈਰ-ਦਲਿਤ ਜਾਤ ਨਾਲ ਸਬੰਧਤ ਇੱਕ ਸ਼ਖ਼ਸ ਨੇ ਬੀਬੀਸੀ ਨੂੰ ਦੱਸਿਆ ਕਿ ਕਈ ਮਹੀਨਿਆਂ ਤੱਕ ਹੋਰਨਾਂ ਜਾਤਾਂ ਨਾਲ ਸਬੰਧਤ ਲੋਕਾਂ ਨੇ ਮੰਦਿਰ ਵਿੱਚ ਪੂਜਾ ਕਰਨੀ ਬੰਦ ਕਰ ਦਿੱਤੀ।

ਉਨ੍ਹਾਂ ਨੇ ਇਕੱਠੇ ਹੋ ਕੇ ਇਹ ਫ਼ੈਸਲਾ ਲਿਆ ਕਿ ਉਨ੍ਹਾਂ ਨੂੰ ਮੰਦਿਰ ਨਹੀਂ ਚਾਹੀਦਾ ਅਤੇ ਉਹ ਨਵਾਂ ਮੰਦਿਰ ਬਣਾਉਣਗੇ ਅਤੇ ਉੱਥੇ ਪੂਜਾ ਕਰਨਗੇ।

“ਸਾਡੇ ਪਿੰਡ ਵਿੱਚ ਹੋਰਨਾਂ ਜਾਤਾਂ ਜਾਂ ਭਾਈਚਾਰਿਆਂ ਨਾਲ ਸਬੰਧਤ ਲੋਕ ਰਹਿੰਦੇ ਹਨ, ਸਾਡੇ ਵਿੱਚ ਕੋਈ ਵਿਵਾਦ ਨਹੀਂ ਹੈ, ਅਸੀਂ ਕੋਈ ਮੁਸ਼ਕਲ ਨਹੀਂ ਖੜ੍ਹੀ ਕਰਨੀ ਚਾਹੁੰਦੇ। ਇਸ ਬਾਰੇ ਬੋਲਣ ਦੀ ਜ਼ਰੂਰਤ ਨਹੀਂ ਹੈ, ਸਾਨੂੰ ਮੰਦਿਰ ਬਾਰੇ ਦਿੱਕਤ ਸੀ।”

“ਅਸੀਂ ਇੱਕ ਵੱਖਰੀ ਥਾਂ ਉੱਤੇ ਪੱਟੀਲੀਨਾ(ਇੱਕ ਜਾਤ) ਦੇ ਲਈ ਮੰਦਿਰ ਬਣਾਇਆ, ਉਹ ਉੱਥੇ ਪੂਜਾ ਕਰਦੇ ਰਹੇ।”

ਅੱਗੇ ਦੱਸਦਿਆਂ ਉਸ ਵਿਅਕਤੀ ਨੇ ਦੱਸਿਆ, “ਅਜਿਹੇ ਵਿੱਚ ਇਹ ਚੰਗਾ ਨਹੀਂ ਸੀ ਕਿ ਲੋਕ ਸਾਡੇ ਇਲਾਕੇ ਵਿਚਲੇ ਮੰਦਿਰ ਵਿੱਚ ਬੇਵਜ੍ਹਾ ਪੂਜਾ ਕਰਨ ਆਉਣ, ਅਸੀਂ ਇਸ ਕਰਕੇ ਮੰਦਿਰ ਵਿੱਚ ਜਾਣਾ ਬੰਦ ਕਰ ਦਿੱਤਾ ਹੈ। ਕਿਉਂਕਿ ਇਹ ਮੰਦਿਰ ਚੈਰਿਟੀ ਵਿਭਾਗ ਦੇ ਹੇਠ ਆਉਂਦਾ ਹੈ ਹਰ ਕੋਈ ਇਸ ਉੱਤੇ ਆਪਣਾ ਹੱਕ ਮੰਨਦਾ ਹੈ।”