Breaking News

ਸਖ਼ਤ ਸੁਰੱਖਿਆ ਹੇਠ ਮੁੰਬਈ ਪਹੁੰਚੇ ਕਰਨ ਔਜਲਾ

ਸਖ਼ਤ ਸੁਰੱਖਿਆ ਹੇਠ ਮੁੰਬਈ ਪਹੁੰਚੇ ਕਰਨ ਔਜਲਾ, ਏਅਰਪੋਰਟ ’ਤੇ ਪ੍ਰਸ਼ੰਸਕਾਂ ਨਾਲ ਖਿੱਚਵਾਈਆਂ ਤਸਵੀਰਾਂ

ਇਸ ਦੌਰਾਨ ਕਰਨ ਔਜਲਾ ਨਾਲ ਸਖ਼ਤ ਸੁਰੱਖਿਆ ਦਾ ਪਹਿਰਾ ਸੀ। ਧਮਕੀਆਂ ਵਿਚਾਲੇ ਕਰਨ ਔਜਲਾ ਨਾਲ ਇੰਨੀ ਸਖ਼ਤ ਸੁਰੱਖਿਆ ਦੇਖਣ ਨੂੰ ਮਿਲੀ ਹੈ।
ਪੰਜਾਬੀ ਗਾਇਕ ਕਰਨ ਔਜਲਾ ਨੂੰ ਕੁਝ ਘੰਟੇ ਪਹਿਲਾਂ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ ਹੈ।

ਕਰਨ ਔਜਲਾ ਮੁੰਬਈ ’ਚ ਆਪਣੀ ਐਲਬਮ ‘ਸਟ੍ਰੀਟ ਡਰੀਮਜ਼’ ਰਿਲੀਜ਼ ਕਰਨ ਆਏ ਹਨ, ਜਿਸ ’ਚ ਉਨ੍ਹਾਂ ਨਾਲ ਰੈਪਰ ਡਿਵਾਈਨ ਨੇ ਫੀਚਰ ਕੀਤਾ ਹੈ। ਮੁੰਬਈ ਏਅਰਪੋਰਟ ’ਤੇ ਕਰਨ ਔਜਲਾ ਨੂੰ ਬਲੈਕ ਆਊਟਫਿੱਟ ’ਚ ਦੇਖਿਆ ਗਿਆ।ਇਸ ਦੌਰਾਨ ਕਰਨ ਔਜਲਾ ਨੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ।

ਕਰਨ ਔਜਲਾ ਦਾ ਕੁਝ ਦਿਨ ਪਹਿਲਾਂ ਰੈਪਰ ਡਿਵਾਈਨ ਨਾਲ ‘100 ਮਿਲੀਅਨ’ ਗੀਤ ਰਿਲੀਜ਼ ਹੋਇਆ ਸੀ।

ਡਿਵਾਈਨ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤਕ 20 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।ਇਸ ਤੋਂ ਪਹਿਲਾਂ ਕਰਨ ਔਜਲਾ ਆਪਣੀ ਐਲਬਮ ‘ਮੇਕਿੰਗ ਮੈਮਰੀਜ਼’ ਕਾਰਨ ਸੁਰਖ਼ੀਆਂ ’ਚ ਰਹੇ ਸਨ।‘ਮੇਕਿੰਗ ਮੈਮਰੀਜ਼’ ਐਲਬਮ ਦੇ ਹਰ ਗੀਤ ਨੂੰ ਕਰਨ ਦੇ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਹੁਣ ਪ੍ਰਸ਼ੰਸਕ ਉਸ ਦੀ ਨਵੀਂ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ।
#KaranAujla #MumbaiAirport #Fans #Pictures #PunjabiSinger #AlbumConcert #Entertainment #Bollywood #Pollywood