Breaking News

NRI Murder: ਕੈਲੀਫੋਰਨੀਆ ’ਚ ਲਾਪਤਾ ਪੰਜਾਬਣ ਜੈਸਮੀਨ ਔਜਲਾ ਗਿੱਲ ਦਾ ਬੇਰਹਿਮੀ ਨਾਲ ਕਤਲ; ਪਤੀ ਗ੍ਰਿਫ਼ਤਾਰ

NRI Murder: ਕੈਲੀਫੋਰਨੀਆ ’ਚ ਲਾਪਤਾ ਪੰਜਾਬਣ ਜੈਸਮੀਨ ਔਜਲਾ ਗਿੱਲ ਦਾ ਬੇਰਹਿਮੀ ਨਾਲ ਕਤਲ; ਪਤੀ ਗ੍ਰਿਫ਼ਤਾਰ

ਪਤੀ ਨੇ ICE ਵੱਲੋਂ ਹਿਰਾਸਤ ’ਚ ਲੈਣ ਦਾ ਰਚਿਆ ਸੀ ਝੂਠਾ ਡਰਾਮਾ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਅਮਰੀਕਾ ਦੇ ਕੈਲੀਫੋਰਨੀਆ ਦੀ ਸੈਕਰਾਮੈਂਟੋ ਰਿਹਾਇਸ਼ ਤੋਂ 30 ਸਤੰਬਰ ਤੋਂ ਲਾਪਤਾ ਚੱਲ ਰਹੀ ਪੰਜਾਬੀ ਮੂਲ ਦੀ ਔਰਤ ਜੈਸਮੀਨ ਔਜਲਾ ਗਿੱਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਸੈਕਰਾਮੈਂਟੋ ਕਾਊਂਟੀ ਸ਼ੈਰਿਫ ਦਫ਼ਤਰ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਮ੍ਰਿਤਕਾ ਦੇ ਪਤੀ ਗੁਰਿੰਦਰ ਗਿੱਲ ਨੂੰ ਕਤਲ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

 

 

 

 

 

 

 

 

 

 

 

 

 

 

 

 

 

 

ਜਾਣਕਾਰੀ ਅਨੁਸਾਰ ਜੈਸਮੀਨ ਦੇ ਚਚੇਰੇ ਭਰਾ ਨੇ 4 ਅਕਤੂਬਰ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਐਲ ਡੋਰਾਡੋ ਕਾਊਂਟੀ ਖੇਤਰ ਵਿੱਚੋਂ ਇੱਕ ਔਰਤ ਦੀਆਂ ਸੜੀ ਹੋਈ ਦੇਹ ਬਰਾਮਦ ਹੋਈ ਸੀ। ਜਾਂਚ ਅਤੇ ਫੋਰੈਂਸਿਕ ਪੜਤਾਲ ਤੋਂ ਬਾਅਦ ਇਸ ਦੇਹ ਦੀ ਪਛਾਣ ਜੈਸਮੀਨ ਗਿੱਲ ਵਜੋਂ ਹੋਈ।

ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਪਤੀ ਗੁਰਿੰਦਰ ਨੇ ਜਾਸੂਸਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਪਤਨੀ ਜਦੋਂ ਘਰ ਦੇ ਬਾਹਰੋਂ ਡਾਕ (ਮੇਲ) ਚੈੱਕ ਕਰ ਰਹੀ ਸੀ ਤਾਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ICE) ਦੇ ਏਜੰਟ ਉਸ ਨੂੰ ਹਿਰਾਸਤ ਵਿੱਚ ਲੈ ਗਏ ਸਨ। ਹਾਲਾਂਕਿ, ਜਦੋਂ ਤਫ਼ਤੀਸ਼ੀ ਅਫ਼ਸਰਾਂ ਨੇ ICE ਨਾਲ ਸੰਪਰਕ ਕੀਤਾ ਤਾਂ ਵਿਭਾਗ ਨੇ ਸਪੱਸ਼ਟ ਕੀਤਾ ਕਿ ਉਕਤ ਪਤੇ ‘ਤੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।

 

 

 

 

 

 

 

 

 

ਜਾਂਚ ਅੱਗੇ ਵਧਣ ‘ਤੇ ਪੁਲੀਸ ਨੂੰ ਗੁਰਿੰਦਰ ਦੇ ਬਿਆਨਾਂ ਵਿੱਚ ਕਈ ਵੱਡੇ ਵਿਰੋਧਾਭਾਸ ਮਿਲੇ। ਜਾਂਚਕਰਤਾਵਾਂ ਨੂੰ ਇਹ ਵੀ ਪਤਾ ਲੱਗਾ ਕਿ ਜੋੜੇ ਵਿਚਕਾਰ ਤਲਾਕ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਕਾਨੂੰਨੀ ਵਿਵਾਦ ਚੱਲ ਰਿਹਾ ਸੀ। ਸਬੂਤਾਂ ਦੇ ਆਧਾਰ ’ਤੇ ਹੋਮੀਸਾਈਡ ਡਿਟੈਕਟਿਵਜ਼ ਨੇ ਗੁਰਿੰਦਰ ਦੇ ਖ਼ਿਲਾਫ਼ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤੇ ਅਤੇ 14 ਅਕਤੂਬਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਉਸ ਨਾਲ ਸਬੰਧਤ ਦੋ ਰਿਹਾਇਸ਼ਾਂ ’ਤੇ ਤਲਾਸ਼ੀ ਵਾਰੰਟ ਵੀ ਤਾਮੀਲ ਕੀਤੇ ਹਨ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Check Also

Chandigarh ’ਚ ਪੁਲੀਸ ਹੈੱਡ ਕਾਂਸਟੇਬਲ Nitin Kumar ਦੀ ਗੋਲੀ ਮਾਰ ਕੇ ਹੱਤਿਆ; ਪੁੱਤਰ ਹਿਰਾਸਤ ’ਚ

Chandigarh ’ਚ ਪੁਲੀਸ ਹੈੱਡ ਕਾਂਸਟੇਬਲ Nitin Kumar ਦੀ ਗੋਲੀ ਮਾਰ ਕੇ ਹੱਤਿਆ; ਪੁੱਤਰ ਹਿਰਾਸਤ ’ਚ …