Sukhpal Khaira Vs Gayatri Bishnoi –
ਮਾਮਲਾ ਮਨੀਸ਼ ਸਿਸੋਦੀਆ ਦਾ ਅਤੇ ਕੋਠੀ ਵਿਚ ਗਾਇਤਰੀ ਬਿਸ਼ਨੋਈ ਦੇ ਰਹਿਣਾ ਦਾ
ਸੁਖਪਾਲ ਖਹਿਰਾ ਦਾ ਗਾਇਤਰੀ ਬਿਸ਼ਨੋਈ ਨੂੰ ਜਵਾਬ, ਸੈਕਟਰ 39 ਦੇ ਸਰਕਾਰੀ ਮਕਾਨ ’ਤੇ ਖਹਿਰਾ ਨੇ ਮੁੜ ਚੁੱਕੇ ਸਵਾਲ

ਖਹਿਰਾ ਨੇ ਦਾਅਵਾ ਦੁਹਰਾਇਆ ਕਿ ਚੰਡੀਗੜ੍ਹ ਦੇ ਸੈਕਟਰ 39 ਦਾ ਸਰਕਾਰੀ ਮਕਾਨ ਨੰਬਰ 960, ਜੋ ਡਾ. ਰਵਜੋਤ ਨੂੰ ਅਲਾਟ ਹੋਇਆ ਸੀ, ਮਨੀਸ਼ ਸਿਸੋਦੀਆ ਦੇ ਕਥਿਤ ਗੈਰ-ਕਾਨੂੰਨੀ ਕਬਜ਼ੇ ਹੇਠ ਹੈ।
ਉਨ੍ਹਾਂ ਨੇ ਮਕਾਨ ਨੰਬਰਾਂ 959 ਅਤੇ 961 ਬਾਰੇ ਸਾਹਮਣੇ ਆਏ ਬਿਆਨਾਂ ਵਿੱਚ ਵਿਰੋਧਾਭਾਸ ਹੋਣ ਦਾ ਦੋਸ਼ ਲਾਇਆ।

ਉਨ੍ਹਾਂ ਨੇ ਬਜ਼ੁਰਗ ਮਾਤਾ-ਪਿਤਾ ਦੇ ਇਲਾਜ ਲਈ ਮੰਤਰੀ ਦੇ ਸਰਕਾਰੀ ਨਿਵਾਸ ਦੀ ਵਰਤੋਂ ’ਤੇ ਸਵਾਲ ਚੁੱਕਿਆ।
ਉਨ੍ਹਾਂ ਨੇ ਪੁੱਛਿਆ ਕਿ ਕੀ ਸਿਸੋਦੀਆ ਦੇ ਪੰਜਾਬ ਵਿੱਚ ਕਥਿਤ ਪ੍ਰਭਾਵ ਦੇ ਆਧਾਰ ’ਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਜਾ ਰਹੀ ਹੈ, ਅਤੇ ਸਿਸੋਦੀਆ ਤੋਂ ਆਪਣੀ ਭੂਮਿਕਾ ਸਪੱਸ਼ਟ ਕਰਨ ਦੀ ਮੰਗ ਕੀਤੀ।
ਅੱਜ ਤੁਹਾਡੇ ਅਤੇ ਸਿਸੋਦੀਆ ਦੇ ਸੰਦਰਭ ਵਿੱਚ ਕੀਤੇ ਗਏ ਮਹਿਜ਼ ਇੱਕ ਸੰਖੇਪ ਜ਼ਿਕਰ ਤੋਂ ਤੁਸੀਂ ਇੰਨੀ ਬੌਖਲਾਹਟ ਵਿੱਚ ਕਿਉਂ ਆ ਗਏ ਹੋ, ਮੈਡਮ?
ਤੁਹਾਡੀ ਅਸੰਸਦੀ ਅਤੇ ਅਭੱਦਰ ਭਾਸ਼ਾ ਤੁਹਾਡੀ ਮਾੜੀ ਪਰਵਰਿਸ਼ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦੀ ਹੈ!
How come @Preet_Ahru same person being congratulated by @GayatriBishnoi_ and @msisodia in the same office space ?
Is this Hno 960 sector 39 Chandigarh the official residence of @AamAadmiParty Minister Dr Ravjot ?
Or is it the official residence of Health Minister @AAPbalbir… pic.twitter.com/VhrpFH55WL
— Sukhpal Singh Khaira (@SukhpalKhaira) September 25, 2026
ਮੈਂ ਆਪਣੇ ਇਸ ਦੋਸ਼ ਨੂੰ ਮੁੜ ਦੁਹਰਾਉਂਦਾ ਹਾਂ ਕਿ ਤੁਸੀਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਮੰਤਰੀ ਨਿਵਾਸ ਨੰਬਰ 960 ਵਿੱਚ ਰਹਿ ਰਹੇ ਹੋ, ਜੋ ਮੰਤਰੀ ਡਾ. ਰਵਜੋਤ ਨੂੰ ਅਲਾਟ ਕੀਤਾ ਗਿਆ ਸੀ, ਪਰ ਹੁਣ ਉਸ ’ਤੇ ਮਨੀਸ਼ ਸਿਸੋਦੀਆ ਦਾ ਕਥਿਤ ਤੌਰ ’ਤੇ ਗੈਰ-ਕਾਨੂੰਨੀ ਕਬਜ਼ਾ ਹੈ।
@GayatriBishnoi_ की अभद्र भाषा में दी गई प्रतिक्रिया देखकर मुझे बहुत खुशी हुई, लेकिन ऐसा करते हुए उन्होंने पंजाब के मंत्रियों के सरकारी आवासों के @AamAadmiParty के दिल्ली नेताओं जैसे मनीष सिसोदिया, सत्येंद्र जैन आदि द्वारा किए जा रहे कथित दुरुपयोग का पिटारा खोल दिया है।
इन… pic.twitter.com/SnzmuwpHgC
— Sukhpal Singh Khaira (@SukhpalKhaira) September 25, 2026
ਤੁਸੀਂ ਖੁਦ ਮੰਨਿਆ ਹੈ ਕਿ ਤੁਸੀਂ ਮਕਾਨ ਨੰਬਰ 959 ਵਿੱਚ ਰਹਿੰਦੇ ਹੋ, ਜਦਕਿ ਆਪਣੀ ਬੌਖਲਾਹਟ ਵਿੱਚ ਤੁਸੀਂ ਮਕਾਨ ਨੰਬਰ 961 ਦਿਖਾ ਦਿੱਤਾ, ਜੋ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਅਲਾਟ ਕੀਤਾ ਗਿਆ ਹੈ।

ਤੁਸੀਂ ਆਪਣੇ ਬਜ਼ੁਰਗ ਮਾਤਾ-ਪਿਤਾ ਦੇ ਦਿਲ ਦਾ ਇਲਾਜ ਕਰਵਾਉਣ ਦੀ ਗੱਲ ਕੀਤੀ ਹੈ। ਪਰ ਡਾ. ਬਲਬੀਰ ਸਿੰਘ ਤਾਂ ਅੱਖਾਂ ਦੇ ਮਾਹਿਰ ਹਨ। ਫਿਰ ਤੁਸੀਂ ਆਪਣੇ ਮਾਤਾ-ਪਿਤਾ ਦੇ ਦਿਲ ਦਾ ਇਲਾਜ ਦਿੱਲੀ ਦੇ ਉਨ੍ਹਾਂ ਵਿਸ਼ਵ-ਪੱਧਰੀ ਹਸਪਤਾਲਾਂ ਵਿੱਚ ਕਿਉਂ ਨਹੀਂ ਕਰਵਾਉਂਦੇ, ਜਿਨ੍ਹਾਂ ਨੂੰ ਤੁਹਾਡੇ ਸੁਪਰੀਮੋ ਕੇਜਰੀਵਾਲ ਨੇ ਬਣਵਾਇਆ ਸੀ, ਬਜਾਏ ਇਸ ਦੇ ਕਿ ਕਿਸੇ ਮੰਤਰੀ ਦੇ ਸਰਕਾਰੀ ਨਿਵਾਸ ਦੀ ਵਰਤੋਂ ਕੀਤੀ ਜਾਵੇ?
प्रिय @GayatriBishnoi_
आपके कहे अनुसार क्या आप स्वास्थ्य मंत्री @AAPbalbir के सरकारी आवास पर पार्टी कार्यकर्ताओं से मिलते हैं, या वीडियो में दिखाई दे रही इस महिला से चंडीगढ़ के सेक्टर 39 स्थित मकान नंबर 960 में मिल रहे हैं जो कथित तौर पर मंत्री डॉ. रवजोत का सरकारी आवास है, लेकिन… pic.twitter.com/PYpYmJ8Qkw— Sukhpal Singh Khaira (@SukhpalKhaira) September 25, 2026
ਅਤੇ ਕੀ ਤੁਸੀਂ ਸਿਸੋਦੀਆ ਦੇ ਪੰਜਾਬ ਵਿੱਚ ਪ੍ਰਭਾਵ ਕਾਰਨ ਮੈਨੂੰ ਜੇਲ੍ਹ ਭੇਜਣ ਦੀ ਧਮਕੀ ਦੇ ਰਹੇ ਹੋ? ਜੇਕਰ ਅਜਿਹਾ ਹੈ ਤਾਂ ਸਿਸੋਦੀਆ ਖੁਦ ਸਪੱਸ਼ਟ ਕਰਨ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਕੀ ਪ੍ਰਭਾਵ ਜਾਂ ਭੂਮਿਕਾ ਹੈ?
ਅੰਤ ਵਿੱਚ, ਮੈਂ ਅਜਿਹਾ ਵਿਅਕਤੀ ਨਹੀਂ ਹਾਂ ਜੋ ਉਸ ਵਿਅਕਤੀ ਤੋਂ ਡਰ ਜਾਵੇ ਜੋ ਆਪਣੇ ਹੀ ਘਰ ਵਿੱਚ ਨਹੀਂ ਰਹਿ ਸਕਦੀ ਅਤੇ ਆਪਣੇ ਬਜ਼ੁਰਗ ਮਾਤਾ-ਪਿਤਾ ਦਾ ਇਲਾਜ ਵੀ ਆਪਣੇ ਖਰਚੇ ’ਤੇ ਨਹੀਂ ਕਰਵਾ ਸਕਦੀ-ਖਹਿਰਾ
The illegal possession and alleged illicit relationships of @msisodia have revealed the true reality behind @AAPPunjab 's promise of change.@INCIndia @INCPunjab @SachinPilot pic.twitter.com/qYqBcbiFxc
— Sukhpal Singh Khaira (@SukhpalKhaira) September 25, 2026
ਗਾਇਤਰੀ ਬਿਸ਼ਨੋਈ ਜੀ,
ਤੁਹਾਡੇ ਕਹਿਣ ਮੁਤਾਬਕ, ਕੀ ਤੁਸੀਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਸਰਕਾਰੀ ਰਿਹਾਇਸ਼ ’ਤੇ ਪਾਰਟੀ ਵਰਕਰਾਂ ਨੂੰ ਮਿਲਦੇ ਹੋ ਜਾਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਮਕਾਨ ਨੰਬਰ 960 ਵਿੱਚ ਵੀਡੀਓ ਵਿੱਚ ਨਜ਼ਰ ਆ ਰਹੀ ਇਸ ਮਹਿਲਾ ਨੂੰ ਮਿਲ ਰਹੇ ਹੋ ਜੋ ਕਥਿਤ ਤੌਰ ’ਤੇ ਮੰਤਰੀ ਡਾ. ਰਵਜੋਤ ਦੀ ਸਰਕਾਰੀ ਰਿਹਾਇਸ਼ ਹੈ, ਪਰ ਅਸਲ ਵਿੱਚ ਮਨੀਸ਼ ਸਿਸੋਦੀਆ ਦੇ ਕਬਜ਼ੇ ਵਿੱਚ ਹੈ?
ਕਿਉਂਕਿ ਵੀਡੀਓ ਦੇ ਪਿੱਛੇ ਮਨੀਸ਼ ਸਿਸੋਦੀਆ ਦਾ ਇੱਕ ਸਰਟੀਫਿਕੇਟ ਵੀ ਟੰਗਿਆ ਹੋਇਆ ਨਜ਼ਰ ਆ ਰਿਹਾ ਹੈ।
ਕਿਰਪਾ ਕਰਕੇ ਸੱਚ-ਸੱਚ ਦੱਸੋ।-ਖਹਿਰਾ
ਖੈਹਰਾ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੀ ਗਾਇਤ੍ਰੀ ਬਿਸ਼ਨੋਈ ਨੇ ਅੱਜ ਕੋਠੀ ਵਿਖਾ ਕੇ ਆਪ ਮੰਨ ਲਿਆ ਹੈ ਕਿ ਇਹ ਡਾਕਟਰ ਬਲਬੀਰ ਦੀ ਕੋਠੀ ਵਿੱਚ ਆਪਣੇ ਮਾਤਾ-ਪਿਤਾ ਸਮੇਤ ਰਹਿ ਰਹੀ ਹੈ ਕਿਉਂਕਿ ਮੇਰੇ ਪਿਤਾ ਦੀ ਸਰਜਰੀ ਹੋਈ ਹੈ।
ਕੀ ਮੰਤਰੀ ਪੂਲ ਦੀ ਕੋਠੀ ਨੂੰ ਕੋਈ ਮੰਤਰੀ ਇਸ ਤਰ੍ਹਾਂ ਅੱਗੇ ਦੇ ਸਕਦਾ ਹੈ …?
ਜੇਕਰ ਬਿਮਾਰ-ਸ਼ਮਾਰ ਲਈ ਇਸ ਤਰ੍ਹਾਂ ਹੋ ਸਕਦੈ ਤਾਂ ਫਿਰ ਪੀਜੀਆਈ ਦੇ ਪਾਰਕਾਂ ਵਿੱਚ ਸੌਣ ਵਾਲਿਆਂ ਲਈ ਵੀ ਡਾਕਟਰ ਬਲਬੀਰ ਕੋਠੀ ਖੋਲ੍ਹ ਦਿਆ ਕਰਨ ਰਾਤ ਨੂੰ।
ਦੂਜਾ, ਬੀਬੀ ਕਹਿ ਰਹੀ ਹੈ ਕਿ ਅਸੀਂ ਪੰਜਾਬ ਦਾ ਭਲਾ ਕਰ ਰਹੇ ਹਾਂ । ਬੀਬੀ ਜੀ ! ਤੁਹਾਨੂੰ ਕਿਸ ਨੇ ਚਿੱਠੀ ਪਾ ਕੇ ਪੰਜਾਬ ਦੇ ਭਲੇ ਲਈ ਸੱਦਿਆ ਹੈ ?
ਸਾਨੂੰ ਤਾਂ ਹੁਣ ਐਂ ਲੱਗਦਾ ਕਿ ਅਸੀਂ ਆਵਦੇ ਉਸ ਮੰਤਰੀ ਨੂੰ ਹੀ ਤਗੜਾ ਮੰਨ ਲਈਏ ਕਿ ਜਿਹੜਾ ਤੁਹਾਡੇ ਤੋਂ ਬਚਾ ਕੇ ਰਾਤ ਨੂੰ ਚੰਡੀਗੜ੍ਹ ‘ਚ ਆਵਦੀ ਕੋਠੀ ‘ਚ ਜਾ ਸੌਂਦੈ !!!!
– ਮਿੰਟੂ ਗੁਰੂਸਰੀਆ
