IPL Cricketer Abhishek Porel Arrested In Rape Case After Calcutta High Court Orders
Breaking-ਕ੍ਰਿਕਟਰ ਅਭਿਸ਼ੇਕ ਰੇਪ ਕੇਸ ਵਿੱਚ ਗ੍ਰਿ*ਫ਼ਤਾਰ, ਮੈਡੀਕਲ ਵਿਦਿਆਰਥਣ ਨੇ ਪੁਲਿਸ ਨੂੰ ਦੱਸੀ ਆਪਣੀ ਆਪਬੀਤੀ
IPL Cricketer Abishek Arrest News: ਵਿਕਟਕੀਪਰ ਬੱਲੇਬਾਜ਼ ਅਤੇ ਆਈਪੀਐਲ ਵਿੱਚ ਦਿੱਲੀ ਕੈਪੀਟਲਜ਼ ਲਈ ਖੇਡਣ ਵਾਲੇ ਅਭਿਸ਼ੇਕ ਪੋਰੇਲ ਨੂੰ ਬਲਾਤਕਾਰ ਦੇ ਦੋਸ਼ ਵਿੱਚ ਬੰਗਾਲ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਅਭਿਸ਼ੇਕ ਪੋਰੇਲ ਨੂੰ ਇੱਕ ਮੈਡੀਕਲ ਵਿਦਿਆਰਥਣ ਦੀ ਸ਼ਿਕਾਇਤ ‘ਤੇ ਦਰਜ ਅਪਰਾਧਿਕ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।

ਵਿਕਟਕੀਪਰ ਬੱਲੇਬਾਜ਼ ਅਤੇ ਆਈਪੀਐਲ ਵਿੱਚ ਦਿੱਲੀ ਕੈਪੀਟਲਜ਼ ਲਈ ਖੇਡਣ ਵਾਲੇ ਅਭਿਸ਼ੇਕ ਪੋਰੇਲ ਨੂੰ ਬਲਾਤਕਾਰ ਦੇ ਦੋਸ਼ ਵਿੱਚ ਬੰਗਾਲ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਅਭਿਸ਼ੇਕ ਪੋਰੇਲ ਨੂੰ ਇੱਕ ਮੈਡੀਕਲ ਵਿਦਿਆਰਥਣ ਦੀ ਸ਼ਿਕਾਇਤ ‘ਤੇ ਦਰਜ ਅਪਰਾਧਿਕ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।
ਵਿਦਿਆਰਥਣ ਨੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ, ਅਪਰਾਧਿਕ ਧਮਕੀ ਅਤੇ ਹੋਰ ਗੰਭੀਰ ਅਪਰਾਧਾਂ ਦੇ ਦੋਸ਼ ਲਗਾਏ ਹਨ।

ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦਾ ਦੋਸ਼…
ਹੁਗਲੀ ਦਿਹਾਤੀ ਪੁਲਿਸ ਦੇ ਐੱਸਪੀ ਕੁੰਵਰ ਭੂਸ਼ਣ ਸਿੰਘ ਦੇ ਅਨੁਸਾਰ, ਪੁਲਿਸ ਨੇ ਕ੍ਰਿਕਟਰ ਨੂੰ ਦਮ ਦਮ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਐਮਾਮੀ ਸਿਟੀ ਤੋਂ ਗ੍ਰਿਫ਼ਤਾਰ ਕੀਤਾ ਹੈ।
ਇਸ ਤੋਂ ਪਹਿਲਾਂ ਜੂਨ ਵਿੱਚ ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਕ੍ਰਿਕਟਰ ਨੇ ਵਿਆਹ ਦਾ ਝੂਠਾ ਵਾਅਦਾ ਕਰਕੇ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਨਾਲ-ਨਾਲ ਅਪਰਾਧਿਕ ਧਮਕੀਆਂ ਵੀ ਦਿੱਤੀਆਂ।
ਕਲਕੱਤਾ ਹਾਈਕੋਰਟ ਦੇ ਹੁਕਮ ‘ਤੇ ਗ੍ਰਿਫ਼ਤਾਰੀ
ਬਾਅਦ ਵਿੱਚ ਕਲਕੱਤਾ ਹਾਈਕੋਰਟ ਨੇ ਪੁਲਿਸ ਨੂੰ ਇਸ ਮਾਮਲੇ ਵਿੱਚ ਕ੍ਰਿਕਟਰ ਨੂੰ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ।
ਇੰਡੀਆ ਏ ਦੇ ਨਾਲ ਯੂਕੇ ਅਤੇ ਆਸਟ੍ਰੇਲੀਆ ਦੌਰੇ ‘ਤੇ ਜਾ ਚੁੱਕੇ ਅਭਿਸ਼ੇਕ ਪੋਰੇਲ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।