Breaking News

Punjab ਅਬੋਹਰ ‘ਚ ਰਾਜਸਥਾਨ ਪੁਲਿਸ ‘ਤੇ ਹਮਲਾ, ਲੋੜੀਂਦੇ ਮੁਲਜ਼ਮ ਨੂੰ ਛੁਡਾ ਕੇ ਭਜਾਇਆ, ਪਤੀ-ਪਤਨੀ ਸਮੇਤ 15 ਖ਼ਿਲਾਫ਼ ਮਾਮਲਾ ਦਰਜ

Punjab ਅਬੋਹਰ ‘ਚ ਰਾਜਸਥਾਨ ਪੁਲਿਸ ‘ਤੇ ਹਮਲਾ, ਲੋੜੀਂਦੇ ਮੁਲਜ਼ਮ ਨੂੰ ਛੁਡਾ ਕੇ ਭਜਾਇਆ, ਪਤੀ-ਪਤਨੀ ਸਮੇਤ 15 ਖ਼ਿਲਾਫ਼ ਮਾਮਲਾ ਦਰਜ

Abohar ‘ਚ ਰਾਜਸਥਾਨ ਪੁਲਿਸ ‘ਤੇ ਹਮਲਾ, ਲੋੜੀਂਦੇ ਮੁਲਜ਼ਮ ਨੂੰ ਛੁਡਾ ਕੇ ਭਜਾਇਆ, ਪਤੀ-ਪਤਨੀ ਸਮੇਤ 15 ਖ਼ਿਲਾਫ਼ ਮਾਮਲਾ ਦਰਜ
Rajasthan Police attack in Abohar : ਅਬੋਹਰ ਵਿੱਚ ਰਾਜਸਥਾਨ ਪੁਲਿਸ ਦੀ ਟੀਮ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਹਨੂਮਾਨਗੜ੍ਹ ਜ਼ਿਲ੍ਹੇ ਦੇ ਸੰਗਰੀਆ ਥਾਣੇ ਦੀ ਪੁਲਿਸ ਇੱਕ ਲੋੜੀਂਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਸੀ, ਪਰ

Rajasthan Police attack in Abohar : ਅਬੋਹਰ ਵਿੱਚ ਰਾਜਸਥਾਨ ਪੁਲਿਸ ਦੀ ਟੀਮ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਹਨੂਮਾਨਗੜ੍ਹ ਜ਼ਿਲ੍ਹੇ ਦੇ ਸੰਗਰੀਆ ਥਾਣੇ ਦੀ ਪੁਲਿਸ ਇੱਕ ਲੋੜੀਂਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਸੀ, ਪਰ ਇਸ ਦੌਰਾਨ ਕੁਝ ਪਿੰਡ ਵਾਸੀਆਂ ਨੇ ਪੁਲਿਸ ਨਾਲ ਧੱਕਾ-ਮੁੱਕੀ ਕਰਕੇ ਮੁਲਜ਼ਮ ਨੂੰ ਛੁਡਾ ਲਿਆ। ਇਸ ਮਾਮਲੇ ਵਿੱਚ ਬਹਾਵਵਾਲਾ ਥਾਣਾ ਪੁਲਿਸ ਨੇ ਪਤੀ-ਪਤਨੀ ਸਮੇਤ 3 ਨਾਮਜ਼ਦ ਅਤੇ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਸੰਗਰੀਆ ਥਾਣੇ ਵਿੱਚ ਦਰਜ ਇੱਕ ਅਪਰਾਧਿਕ ਮਾਮਲੇ ਵਿੱਚ ਅਜੀਤ ਸਿੰਘ ਅਤੇ ਪਵਨ ਕੁਮਾਰ ਉਰਫ਼ ਕਾਲੀ ਲੋੜੀਂਦੇ ਸਨ। ਸਹਾਇਕ ਥਾਣੇਦਾਰ ਜਸਕਰਨ ਸਿੰਘ ਦੀ ਅਗਵਾਈ ਹੇਠ ਰਾਜਸਥਾਨ ਪੁਲਿਸ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਵਨ ਕੁਮਾਰ ਉਰਫ਼ ਕਾਲੀ ਪੰਜਾਬ ਦੇ ਪਿੰਡ ਕੰਦਵਾਲਾ ਅਮਰਕੋਟ ਵਿੱਚ ਲੁਕਿਆ ਹੋਇਆ ਹੈ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਪਿੰਡ ਵਿੱਚ ਪਹੁੰਚੀ ਅਤੇ ਉਸ ਦੀ ਭਾਲ ਸ਼ੁਰੂ ਕੀਤੀ।

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਪਵਨ ਕੁਮਾਰ ਪਿੰਡ ਵਾਸੀ ਰਾਜਕੁਮਾਰ ਉਰਫ਼ ਰਾਜੂ ਦੀ ਵਰਕਸ਼ਾਪ ‘ਤੇ ਮੌਜੂਦ ਹੈ। ਜਦੋਂ ਪੁਲਿਸ ਟੀਮ ਨੇ ਉਸ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਰਾਜਕੁਮਾਰ ਅਤੇ ਉਸ ਦੀ ਪਤਨੀ ਨੇ ਇਸ ਦਾ ਵਿਰੋਧ ਕੀਤਾ। ਆਰੋਪ ਹੈ ਕਿ ਦੋਵਾਂ ਨੇ ਪੁਲਿਸ ਕਰਮਚਾਰੀਆਂ ਨਾਲ ਧੱਕਾ-ਮੁੱਕੀ ਕੀਤੀ ਅਤੇ ਰੌਲਾ ਪਾ ਕੇ ਹੋਰ ਪਿੰਡ ਵਾਸੀਆਂ ਨੂੰ ਵੀ ਮੌਕੇ ‘ਤੇ ਬੁਲਾ ਲਿਆ।

10 ਤੋਂ ਵੱਧ ਲੋਕਾਂ ਨੇ ਪੁਲਿਸ ਨੂੰ ਘੇਰਿਆ

ਪੁਲਿਸ ਮੁਤਾਬਕ ਕੁਝ ਹੀ ਸਮੇਂ ਵਿੱਚ 12 ਹੋਰ ਲੋਕ ਵੀ ਉੱਥੇ ਪਹੁੰਚ ਗਏ ਅਤੇ ਪੁਲਿਸ ਟੀਮ ਨਾਲ ਹੱਥਾਪਾਈ ਕਰਨ ਲੱਗ ਪਏ। ਇਸ ਦੌਰਾਨ ਲੋੜੀਂਦੇ ਮੁਲਜ਼ਮ ਪਵਨ ਕੁਮਾਰ ਉਰਫ਼ ਕਾਲੀ ਨੂੰ ਪੁਲਿਸ ਹਿਰਾਸਤ ਤੋਂ ਛੁਡਾ ਲਿਆ ਗਿਆ। ਬਾਅਦ ਵਿੱਚ ਉਹ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ।

ਇਸ ਘਟਨਾ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ। ਸ਼ਿਕਾਇਤ ਦੇ ਅਧਾਰ ‘ਤੇ ਬਹਾਵਵਾਲਾ ਪੁਲਿਸ ਨੇ ਪਵਨ ਕੁਮਾਰ ਉਰਫ਼ ਕਾਲੀ, ਰਾਜਕੁਮਾਰ ਉਰਫ਼ ਰਾਜੂ, ਉਸ ਦੀ ਪਤਨੀ ਅਤੇ 10-12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ, ਮੁਲਜ਼ਮ ਨੂੰ ਭਜਾਉਣ ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Check Also

CM Bhagwant Mann ਇਤਰਾਜ਼ਯੋਗ ਵੀਡੀਓ ਮਾਮਲਾ: ਆਮ ਆਦਮੀ ਪਾਰਟੀ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਅੱਜ, ਵੱਡਾ ਖੁਲਾਸਾ ਕਰਨ ਦਾ ਦਾਅਵਾ

CM Bhagwant Mann ਇਤਰਾਜ਼ਯੋਗ ਵੀਡੀਓ ਮਾਮਲਾ: ਆਮ ਆਦਮੀ ਪਾਰਟੀ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਵੱਡਾ ਖੁਲਾਸਾ …