Breaking News

Canada Shooting News: ਕੈਨੇਡਾ ਦੇ ਮੌਂਟਰੀਅਲ ਕੋਲ ਸੁਪਰਮਾਰਕੀਟ ਨੇੜੇ ਅੰਨ੍ਹੇਵਾਹ ਗੋਲੀਬਾਰੀ, ਪੁਲੀਸ ਅਫ਼ਸਰ ਸਮੇਤ ਤਿੰਨ ਮੌਤਾਂ

Canada Shooting News: ਕੈਨੇਡਾ ਦੇ ਮੌਂਟਰੀਅਲ ਕੋਲ ਸੁਪਰਮਾਰਕੀਟ ਨੇੜੇ ਅੰਨ੍ਹੇਵਾਹ ਗੋਲੀਬਾਰੀ, ਪੁਲੀਸ ਅਫ਼ਸਰ ਸਮੇਤ ਤਿੰਨ ਮੌਤਾਂ

ਫ਼ੌਜੀ ਵਰਦੀ ਪਾ ਕੇ ਆਏ ਬੰਦੂਕਧਾਰੀ ਨੇ ਮਚਾਇਆ ਤਾਂਡਵ; ਜਵਾਬੀ ਕਾਰਵਾਈ ਵਿੱਚ ਹਮਲਾਵਰ ਢੇਰ, ਮਹਿਲਾ ਪੁਲੀਸ ਕਰਮੀ ਸਹਿਤ ਕਈ ਜ਼ਖ਼ਮੀ

ਕੈਨੇਡਾ ਦੇ ਸ਼ਹਿਰ ਮੌਂਟਰੀਅਲ ਦੇ ਨੇੜਲੇ ਇੱਕ ਕਸਬੇ ਵਿੱਚ ਅੱਜ ਦੁਪਹਿਰ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਫ਼ੌਜੀ ਵਰਦੀ ਵਿੱਚ ਪਹੁੰਚੇ ਇੱਕ ਸਿਰਫਿਰੇ ਬੰਦੂਕਧਾਰੀ ਨੇ ਸੁਪਰਮਾਰਕੀਟ ਨੇੜੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ. ਇਸ ਖ਼ੂਨੀ ਹਮਲੇ ਵਿੱਚ ਇੱਕ ਪੁਲੀਸਅਫ਼ਸਰ ਸਮੇਤ ਦੋ ਲੋਕਾਂ ਦੀ ਜਾਨ ਚਲੀ ਗਈ, ਜਦਕਿ ਇੱਕ ਮਹਿਲਾ ਪੁਲੀਸ ਅਫ਼ਸਰ ਸਹਿਤ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ. ਅਖ਼ੀਰ ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਬੰਦੂਕਧਾਰੀ ਮਾਰਿਆ ਗਿਆ. ਹਾਲਾਂਕਿ, ਅਜੇ ਤੱਕ ਹਮਲਾਵਰ ਦੀ ਅਧਿਕਾਰਤ ਪਛਾਣ ਸਪਸ਼ਟ ਨਹੀਂ ਹੋ ਸਕੀ ਹੈ।

 

 

 

 

 

 

 

 

 

 

ਘਟਨਾ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਕਿਸੇ ਦੂਜੇ ਬੰਦੂਕਧਾਰੀ ਦੇ ਲੁਕੇ ਹੋਣ ਦੇ ਸ਼ੱਕ ਦੇ ਚੱਲਦਿਆਂ ਪੂਰੇ ਕਸਬੇ ਨੂੰ ਕਈ ਘੰਟਿਆਂ ਲਈ ਪੂਰੀ ਤਰ੍ਹਾਂ ਸੀਲ (ਲੌਕਡਾਊਨ) ਕਰ ਦਿੱਤਾ ਗਿਆ ਸੀ. ਪਰ ਬਾਅਦ ਵਿੱਚ ਜਾਂਚ ਦੌਰਾਨ ਜਦੋਂ ਇਹ ਪੁਖ਼ਤਾ ਹੋ ਗਿਆ ਕਿ ਬੰਦੂਕਧਾਰੀ ਇਕੱਲਾ ਹੀ ਸੀ, ਤਾਂ ਸੁਰੱਖਿਆ ਦੇ ਲਿਹਾਜ਼ ਨਾਲ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਹਟਾ ਲਈਆਂ ਗਈਆਂ.

 

 

 

 

 

 

 

 

 

 

 

 

 

 

ਬਿਨਾਂ ਕਿਸੇ ਚਿਤਾਵਨੀ ਦੇ ਸ਼ੁਰੂ ਕੀਤੀ ਗੋਲੀਬਾਰੀ
ਜਾਣਕਾਰੀ ਅਨੁਸਾਰ, ਫ਼ੌਜੀ ਵਰਦੀ ਵਿੱਚ ਲੈਸ ਬੰਦੂਕਧਾਰੀ ਅਚਾਨਕ ਇਸ ਚਹਿਲ-ਪਹਿਲ ਵਾਲੇ ਬਾਜ਼ਾਰ ਵਿੱਚ ਆਇਆ ਅਤੇ ਉਸ ਨੇ ਬਿਨਾਂ ਕਿਸੇ ਵਾਰਨਿੰਗ ਜਾਂ ਲਲਕਾਰ ਦੇ ਲੋਕਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ. ਇਸ ਗੋਲੀਬਾਰੀ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਆਮ ਨਾਗਰਿਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸੇ ਦੌਰਾਨ ਨੇੜੇ ਹੀ ਗਸ਼ਤ ਕਰ ਰਹੀ ਪੁਲੀਸ ਦੀ ਇੱਕ ਟੁਕੜੀ ਜਿਉਂ ਹੀ ਮੌਕੇ ‘ਤੇ ਪਹੁੰਚੀ, ਤਾਂ ਬੰਦੂਕਧਾਰੀ ਨੇ ਆਪਣੀ ਰਾਈਫਲ ਦਾ ਮੂੰਹ ਪੁਲੀਸਵੱਲ ਕਰ ਦਿੱਤਾ. ਉਸ ਵੱਲੋਂ ਚਲਾਈਆਂ ਗੋਲੀਆਂ ਕਾਰਨ ਇੱਕ ਪੁਲੀਸਅਫ਼ਸਰ ਸ਼ਹੀਦ ਹੋ ਗਿਆ ਅਤੇ ਇੱਕ ਮਹਿਲਾ ਅਫ਼ਸਰ ਜ਼ਖ਼ਮੀ ਹੋ ਗਈ. ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਵਾਧੂ ਪੁਲੀਸ ਫੋਰਸ ਨੇ ਮੁਸਤੈਦੀ ਦਿਖਾਉਂਦੇ ਹੋਏ ਜਵਾਬੀ ਗੋਲੀਬਾਰੀ ਵਿੱਚ ਹਮਲਾਵਰ ਨੂੰ ਮੌਕੇ ’ਤੇ ਹੀ ਢੇਰ ਕਰ ਦਿੱਤਾ।

 

 

 

 

 

 

 

 

 

 

 

 

ਸ਼ਹੀਦ ਅਫ਼ਸਰ ਦੀ ਪਛਾਣ ਹੋਈ, ਬਹਾਦਰੀ ਦੀ ਹੋ ਰਹੀ ਸ਼ਲਾਘਾ
ਮੌਂਟਰੀਅਲ ਪੁਲੀਸ ਦੇ ਬੁਲਾਰੇ ਮੈਨੂਅਲ ਕੌਚਰ ਨੇ ਦੱਸਿਆ ਕਿ ਸ਼ਹੀਦ ਹੋਏ ਪੁਲੀਸਅਫ਼ਸਰ ਦੀ ਪਛਾਣ 34 ਸਾਲਾ ਮੁਹੰਮਦ ਲਿਮੀਨ ਵਜੋਂ ਹੋਈ ਹੈ, ਜੋ ਪਿਛਲੇ ਪੰਜ ਸਾਲਾਂ ਤੋਂ ਪੁਲੀਸ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ. ਮੌਂਟਰੀਅਲ ਦੇ ਮੇਅਰ ਸਰਾਇਆ ਮਾਰਟੀਨੇਜ ਨੇ ਮਰਹੂਮ ਅਫ਼ਸਰ ਦੀ ਬਹਾਦਰੀ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਕਹਿ ਕਿ ਮੁਹੰਮਦ ਲਿਮੀਨ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਰਜਨਾਂ ਨਿਰਦੋਸ਼ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ. ਪੁਲੀਸਵਿਭਾਗ ਵੱਲੋਂ ਸ਼ਹੀਦ ਅਫ਼ਸਰ ਦੇ ਸਨਮਾਨ ਅਤੇ ਸੋਗ ਵਜੋਂ ਆਪਣੇ ਝੰਡੇ ਨੀਵੇਂ ਕਰ ਦਿੱਤੇ ਗਏ ਹਨ. ਹਾਲਾਂਕਿ, ਪੁਲੀਸਵੱਲੋਂ ਮਾਰੇ ਗਏ ਦੂਜੇ ਨਾਗਰਿਕ ਦੀ ਪਛਾਣ ਜਾਂ ਕਿਸੇ ਦੀ ਵੀ ਤਸਵੀਰ ਅਜੇ ਜਾਰੀ ਨਹੀਂ ਕੀਤੀ ਗਈ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਸਿਸਟਮ ਪ੍ਰਤੀ ਨਾਰਾਜ਼ਗੀ ਸੀ ਹਮਲੇ ਦੀ ਵਜ੍ਹਾ, ਮਿਲੀ 100 ਪੰਨਿਆਂ ਦੀ ਡਾਇਰੀ
ਪੁਲੀਸ ਵੱਲੋਂ ਜਦੋਂ ਮਾਮਲੇ ਦੀ ਜਾਂਚ ਅੱਗੇ ਵਧਾਈ ਗਈ ਤਾਂ ਬੇਹੱਦ ਹੈਰਾਨੀਜਨਕ ਖੁਲਾਸੇ ਹੋਏ. ਪਤਾ ਲੱਗਾ ਹੈ ਕਿ ਮਾਰੇ ਗਏ ਬੰਦੂਕਧਾਰੀ ਦੇ ਮਨ ਵਿੱਚ ਮੌਜੂਦਾ ਸਿਸਟਮ (ਸ਼ਾਸਨ ਪ੍ਰਣਾਲੀ) ਪ੍ਰਤੀ ਭਾਰੀ ਗੁੱਸਾ ਅਤੇ ਨਾਰਾਜ਼ਗੀ ਸੀ, ਜਿਸ ਨੂੰ ਉਹ ਹਰ ਹਾਲ ਵਿੱਚ ਬਦਲਣਾ ਚਾਹੁੰਦਾ ਸੀ. ਪੁਲੀਸ ਨੂੰ ਹਮਲਾਵਰ ਦੇ ਟਿਕਾਣੇ ਤੋਂ 100 ਪੰਨਿਆਂ ਦੀ ਇੱਕ ਹੱਥ ਲਿਖਤ (ਡਾਇਰੀ) ਬਰਾਮਦ ਹੋਈ ਹੈ. ਇਸ ਲਿਖਤ ਵਿੱਚ ਉਸ ਨੇ ਬਹੁਤ ਵਿਸਥਾਰ ਨਾਲ ਸਿਸਟਮ ਦੇ ਖ਼ਿਲਾਫ਼ ਆਪਣੀ ਭੜਾਸ ਕੱਢੀ ਹੋਈ ਹੈ ਅਤੇ ਲਿਖਿਆ ਹੈ ਕਿ ਆਮ ਲੋਕ ਇਸ ਮੌਜੂਦਾ ਪ੍ਰਬੰਧ ਤੋਂ ਬੇਹੱਦ ਪਰੇਸ਼ਾਨ ਹਨ, ਜਿਸ ਨੂੰ ਤੁਰੰਤ ਬਦਲਣ ਦੀ ਲੋੜ ਹੈ। ਪੁਲੀਸਵੱਲੋਂ ਇਸ ਡਾਇਰੀ ਦੇ ਆਧਾਰ ‘ਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ.

Check Also

Indian-Origin Student Arrested ਮਿਆਮੀ ‘ਚ ਭਾਰਤੀ ਮੂਲ ਦੇ 22 ਸਾਲਾ ਧੀਰ ਪਟੇਲ ‘ਤੇ 60 ਹਜ਼ਾਰ ਡਾਲਰ ਤੱਕ ਦੇ ਡਿਜ਼ਾਈਨਰ ਕੱਪੜੇ ਚੋਰੀ ਕਰਨ ਦੇ ਦੋਸ਼

Indian-Origin Student Arrested in Miami for Allegedly Stealing Up to $60,000 Worth of Designer Clothing …