Breaking News

Byju ਦੇ ਬਾਨੀ ਰਵੀਂਦਰਨ ਨੂੰ ਛੇ ਮਹੀਨੇ ਦੀ ਕੈਦ

Byju ਦੇ ਬਾਨੀ ਰਵੀਂਦਰਨ ਨੂੰ ਛੇ ਮਹੀਨੇ ਦੀ ਕੈਦ

ਸਿੰਗਾਪੁਰ ਦੀ ਅਦਾਲਤ ਨੇ ਐੱਡਟੈੱਕ ਕੰਪਨੀ ਬਾਇਜੂਜ਼ ਦੇ ਬਾਨੀ ਰਵੀਂਦਰਨ ਨੂੰ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਰਵੀਂਦਰਨ ਨੇ ਇਸ ਫ਼ੈਸਲੇ ਨੂੰ ਨਿਰਾਸ਼ਾਜਨਕ ਦੱਸਿਆ ਹੈ।

ਸਿੰਗਾਪੁਰ ਦੀ ਅਦਾਲਤ ਨੇ ਐੱਡਟੈੱਕ ਕੰਪਨੀ ਬਾਇਜੂਜ਼ ਦੇ ਬਾਨੀ ਰਵੀਂਦਰਨ ਨੂੰ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਰਵੀਂਦਰਨ ਨੇ ਇਸ ਫ਼ੈਸਲੇ ਨੂੰ ਨਿਰਾਸ਼ਾਜਨਕ ਦੱਸਿਆ ਹੈ।

ਰਵੀਂਦਰਨ ਨੇ ਬਿਆਨ ਵਿੱਚ ਕਿਹਾ, ‘‘ਅੱਜ ਦਾ ਸਿੰਗਾਪੁਰ ਅਦਾਲਤ ਦਾ ਮਾਮਲਾ ਅਦਾਲਤੀ ਹੁਕਮਾਂ ਦੀ ਉਲੰਘਣਾ ਹੈ, ਜੋ ਸਿਰਫ ਚੱਲ ਰਹੀਆਂ ਕਾਰਵਾਈਆਂ ਵਿੱਚ ਦਸਤਾਵੇਜ਼ਾਂ ਦੇ ਖ਼ੁਲਾਸੇ ਤੇ ਵਿਵਾਦ ਤੋਂ ਪੈਦਾ ਹੋਇਆ ਹੈ। ਇਹ ਧੋਖਾਧੜੀ, ਬੇਈਮਾਨੀ ਜਾਂ ਕਿਸੇ ਗ਼ਲਤ ਕੰਮ ’ਤੇ ਅਧਾਰਿਤ ਨਹੀਂ ਹੈ।’’

ਉਨ੍ਹਾਂ ਕਿਹਾ ਕਿ ਜੀ ਐੱਲ ਏ ਐੱਸ ਟਰੱਸਟ ਅਤੇ ਕਿਉੂ ਆਈ ਏ ਸਮੇਤ ਕਰਜ਼ ਦੇਣ ਵਾਲੇ ਅਤੇ ਹੋਰ ਭਾਈਵਾਲਾਂ ਦੀ ਉਨ੍ਹਾਂ ਨਾਲ ਗੱਲਬਾਤ ਚੱਲ ਰਹੀ ਸੀ ਤੇ ਕੁਝ ਛੋਟੇ ਮੋਟੇ ਮਸਲਿਆਂ ਨੂੰ ਛੱਡ ਕੇ ਸਿਧਾਂਤਕ ਤੌਰ ’ਤੇ ਸਮਝੌਤੇ ’ਤੇ ਸਹਿਮਤੀ ਬਣ ਗਈ ਹੈ, ਜਿਸ ਨੂੰ ਅੰਤਿਮ ਰੂਪ ਦੇਣਾ ਬਾਕੀ ਹੈ।’’ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਉਨ੍ਹਾਂ ਤੇ ਵਿਰੋਧੀ ਪਾਰਟੀਆਂ ਵਿਚਾਲੇ ਸਮਝੌਤਾ ਹੋਣ ਵਾਲਾ ਹੈ।

Check Also

Punjab News : ਚੰਨੀ ਦੇ ਬੇਟੇ ਦੀ ‘ਗੁੱਡਾ-ਗੁੱਡੀ’ ਵਾਲੀ ਪੋਸਟ ਚਰਚਾ ’ਚ, ਵੜਿੰਗ ਦੇ ਅਸਤੀਫ਼ੇ ਮਗਰੋਂ ਬਘੇਲ ’ਤੇ ਤੰਜ?

Punjab News : ਚੰਨੀ ਦੇ ਬੇਟੇ ਦੀ ‘ਗੁੱਡਾ-ਗੁੱਡੀ’ ਵਾਲੀ ਪੋਸਟ ਚਰਚਾ ’ਚ, ਵੜਿੰਗ ਦੇ ਅਸਤੀਫ਼ੇ …