Breaking News

Canada – : ਸੂਟਕੇਸਾਂ ਦੇ ਟੈਗ ਬਦਲ ਕੇ ਨਸ਼ੇ ਭੇਜਣ ਵਾਲਾ ਗਰੋਹ ਬੇਨਕਾਬ

Canada – : ਸੂਟਕੇਸਾਂ ਦੇ ਟੈਗ ਬਦਲ ਕੇ ਨਸ਼ੇ ਭੇਜਣ ਵਾਲਾ ਗਰੋਹ ਬੇਨਕਾਬ

ਕੈਨੇਡਾ: ਸੂਟਕੇਸਾਂ ਦੇ ਟੈਗ ਬਦਲ ਕੇ ਨਸ਼ੇ ਭੇਜਣ ਵਾਲਾ ਗਰੋਹ ਬੇਨਕਾਬ
ਹਵਾਈ ਅੱਡੇ ‘ਤੇ ਟੈਗ ਬਦਲਣ ਕਾਰਨ ਫਸੇ ਬੇਕਸੂਰ ਕੈਨੇਡੀਅਨ
17 ਯਾਤਰੀ ਬੇਗੁਨਾਹੀ ਸਾਬਤ ਹੋਣ ਮਗਰੋਂ ਘਰ ਪਰਤੇ

ਕੈਨੇਡਾ ਪੁਲੀਸ ਨੇ ਇੱਥੋਂ ਦੇ ਹਵਾਈ ਅੱਡਿਆਂ ਤੋਂ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਅਤੇ ਲੇਬਲ ਹੋਰ ਸੂਟਕੇਸਾਂ ਨਾਲ ਬਦਲ ਕੇ ਨਸ਼ੇ ਭੇਜਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਗਰੋਹ ਨੂੰ ਬੇਨਕਾਬ ਕੀਤਾ ਹੈ। ਇਹ ਨਸ਼ੇ ਅਜਿਹੇ ਮੁਲਕਾਂ ’ਚ ਭੇਜੇ ਜਾਂਦੇ ਸਨ ਜਿਥੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਧੰਦੇ ਦਾ ਪਰਦਾਫਾਸ਼ ਹੋਣ ਨਾਲ 17 ਭੋਲੇ-ਭਾਲੇ ਯਾਤਰੀ ਮੌਤ ਦੀਆਂ ਸਜ਼ਾਵਾਂ ਤੋਂ ਬਚ ਕੇ ਘਰਾਂ ਨੂੰ ਪਰਤੇ ਹਨ।

ਕੈਨੇਡਾ ਦੇ ‘ਸੀ ਟੀ ਵੀ ਨਿਊਜ਼’ ਨੇ ਪ੍ਰਾਜੈਕਟ ਡਬਲਿਊ 5 ਤਹਿਤ ਅਦਾਲਤੀ ਸੁਣਵਾਈ ਅਤੇ ਪੁਲੀਸ ਦੀਆਂ ਗੁਪਤ ਫਾਈਲਾਂ ਤੱਕ ਪਹੁੰਚ ਬਣਾਉਣ ਮਗਰੋਂ ਇਸ ਦਾ ਖ਼ੁਲਾਸਾ ਕੀਤਾ ਹੈ। ਪਿਛਲੇ ਸਾਲ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੁਲੀਸ ਨੇ ਉੱਥੇ ਕੰਮ ਕਰਦੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਬੇਸ਼ੱਕ ਹਵਾਈ ਅੱਡੇ ’ਤੇ 3 ਹਜ਼ਾਰ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਹਨ ਪਰ ਇਸ ਧੰਦੇ ’ਚ ਸ਼ਾਮਲ ਮੁਲਾਜ਼ਮਾਂ ਨੇ ਸੂਟਕੇਸਾਂ ਦੇ ਟੈਗ ਬਦਲਣ ਲਈ ਕੈਮਰਿਆਂ ਤੋਂ ਓਹਲੇ ਵਾਲੀਆਂ ਥਾਵਾਂ ਲੱਭੀਆਂ ਹੋਈਆਂ ਸਨ। ਉਨ੍ਹਾਂ ਦਾ ਸ਼ਿਕਾਰ ਬਣੇ ਕੁਝ ਭੋਲੇ-ਭਾਲੇ ਲੋਕ ਵੱਖ ਵੱਖ ਥਾਈਂ ਫੜੇ ਗਏ ਸਨ, ਜਿਨ੍ਹਾਂ ’ਚੋਂ 17 ਨੂੰ ਕਈ ਮਹੀਨਿਆਂ ਦੀ ਪੁੱਛ-ਪੜਤਾਲ ਅਤੇ ਤਸੀਹੇ ਸਹਿਣ ਮਗਰੋਂ ਬੇਗੁਨਾਹੀ ਸਾਬਤ ਹੋਣ ’ਤੇ ਛੱਡਿਆ ਗਿਆ।

ਮੀਡੀਆ ਅਦਾਰੇ ਅਤੇ ਹਵਾਈ ਅੱਡਾ ਸੁਰੱਖਿਆ ਅਧਿਕਾਰੀਆਂ ਨੇ ਯਾਤਰੀਆਂ ਨੂੰ ਚੌਕਸ ਕੀਤਾ ਹੈ ਕਿ ਉਹ ਆਪਣੇ ਸੂਟਕੇਸਾਂ ਨੂੰ ਟੈਗ ਲਵਾਉਣ ਮੌਕੇ ਉਸ ਦੀ ਵੀਡੀਓ ਬਣਾਉਣ ਅਤੇ ਕੁਝ ਤਸਵੀਰਾਂ ਖਿੱਚ ਕੇ ਉਸ ਨੂੰ ਮੰਜ਼ਿਲ ’ਤੇ ਪਹੁੰਚਣ ਤੱਕ ਜ਼ਰੂਰ ਸੰਭਾਲ ਕੇ ਰੱਖਣ।

Check Also

Punjab News : ਚੰਨੀ ਦੇ ਬੇਟੇ ਦੀ ‘ਗੁੱਡਾ-ਗੁੱਡੀ’ ਵਾਲੀ ਪੋਸਟ ਚਰਚਾ ’ਚ, ਵੜਿੰਗ ਦੇ ਅਸਤੀਫ਼ੇ ਮਗਰੋਂ ਬਘੇਲ ’ਤੇ ਤੰਜ?

Punjab News : ਚੰਨੀ ਦੇ ਬੇਟੇ ਦੀ ‘ਗੁੱਡਾ-ਗੁੱਡੀ’ ਵਾਲੀ ਪੋਸਟ ਚਰਚਾ ’ਚ, ਵੜਿੰਗ ਦੇ ਅਸਤੀਫ਼ੇ …