Breaking News

Barnala – ਪਿੰਡ ਰੂੜੇਕੇ ਕਲਾਂ ਵਿਖੇ ਇਨਸਾਫ਼ ਲਈ ਪੈਟਰੋਲ ਦੀ ਬੋਤਲ ਲੈ ਪਾਣੀ ਦੀ ਟੈਂਕੀ ’ਤੇ ਚੜ੍ਹੀਆਂ ਗੁਰਸਿੱਖ ਮਾਂ-ਧੀ

Barnala – ਪਿੰਡ ਰੂੜੇਕੇ ਕਲਾਂ ਵਿਖੇ ਇਨਸਾਫ਼ ਲਈ ਪੈਟਰੋਲ ਦੀ ਬੋਤਲ ਲੈ ਪਾਣੀ ਦੀ ਟੈਂਕੀ ’ਤੇ ਚੜ੍ਹੀਆਂ ਗੁਰਸਿੱਖ ਮਾਂ-ਧੀ

ਪਤੀ ਤੋਂ ਬੱਚਿਆਂ ਦੇ ਹੱਕ ਦੀ ਮੰਗ ਨੂੰ ਲੈ ਕੇ 26 ਦਿਨ ਤੋਂ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ

 

 

 

ਭਦੌੜ : ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਰੂੜੇਕੇ ਕਲਾਂ ਵਿਖੇ ਇੱਕ ਅੰਮ੍ਰਿਤਧਾਰੀ ਗੁਰਸਿੱਖ ਮਾਂ-ਧੀ ਪਿਛਲੇ 26 ਦਿਨਾਂ ਤੋਂ ਪੈਟਰੋਲ ਦੀ ਬੋਤਲ ਲੈ ਕੇ ਪਿੰਡ ’ਚ ਪਾਣੀ ਦੀ ਟੈਂਕੀ ’ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ 26 ਦਿਨਾਂ ਤੋਂ ਪੈਟਰੋਲ ਦੀ ਬੋਤਲ ਲੈ ਕੇ ਚੜ੍ਹੀ ਗੁਰਸਿੱਖ ਔਰਤ ਗੁਰਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦਾ 21 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ। ਜਿੱਥੇ ਉਹਦੇ ਪਤੀ ਦੇ ਪਹਿਲਾਂ ਵੀ ਦੋ ਵਿਆਹ ਹੋ ਚੁੱਕੇ ਸਨ,ਪਰ ਔਲਾਦ ਨਾ ਹੋਣ ਕਾਰਨ ਉਸ ਨੇ ਤੀਜਾ ਵਿਆਹ ਕਰਵਾਇਆ ਸੀ।

 

 

 

ਗੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ 28 ਏਕੜ ਜ਼ਮੀਨ ਦਾ ਮਾਲਕ ਹੈ। ਪਰ ਉਸ ਦਾ ਪਤੀ ਬੱਚਿਆਂ ਦੀ ਪੜ੍ਹਾਈ ਅਤੇ ਰਹਿਣ ਲਈ ਕੋਈ ਵੀ ਖਰਚਾ ਨਹੀਂ ਕਰ ਰਿਹਾ। ਉੱਥੇ ਸਾਨੂੰ ਧੱਕੇ ਨਾਲ ਘਰੋਂ ਬਾਹਰ ਕੱਢਿਆ ਜਾ ਰਿਹਾ ਹੈ। ਜਿਸ ਤੋਂ ਅੱਕ ਥੱਕ ਕੇ ਉਹ ਪਿਛਲੇ 26 ਦਿਨਾਂ ਤੋਂ ਪਾਣੀ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹੀਆਂ ਹੋਈਆਂ ਹਨ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਕੜਾਕੇ ਦੀ ਧੁੱਪ ਵਿੱਚ ਉਹ ਪਿਛਲੇ 26 ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਅਜੇ ਤੱਕ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ। ਉਹਨਾਂ ਮੰਗ ਕਰਦੇ ਕਿਹਾ ਕਿ ਪੰਜਾਬ ਸਰਕਾਰ, ਐਸ.ਜੀ.ਪੀ.ਸੀ. ਅਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਇਸ ਮਾਮਲੇ ਵਿੱਚ ਦਖਲ ਦੇ ਕੇ ਉਨ੍ਹਾਂ ਦੇ ਮਾਸੂਮ ਬੱਚਿਆਂ ਦੇ ਬਣਦੇ ਹੱਕ ਦਿਵਾਉਣ।

 

 

 

 

 

 

 

 

 

 

 

 

 

 

 

 

 

 

 

 

 

ਪਾਣੀ ਦੀ ਟੈਂਕੀ ’ਤੇ ਆਪਣੀ ਮਾਂ ਨਾਲ ਚੜ੍ਹੀ ਗੁਰਸਿੱਖ ਲੜਕੀ ਮਨਵੀਰ ਕੌਰ ਨੇ ਵੀ ਕਿਹਾ ਕਿ ਉਸ ਦੀ ਮਾਂ ਵੱਲੋਂ ਹੀ ਸਾਡਾ ਸਾਰਾ ਖਰਚਾ ਕੀਤਾ ਜਾ ਰਿਹਾ ਹੈ। ਪਰ ਉਹ ਦੇ ਪਿਤਾ ਕੋਈ ਵੀ ਖਰਚਾ ਨਹੀਂ ਦਿੰਦਾ, ਜਿਸ ਲਈ ਆਪਣੇ ਹੱਕਾਂ ਲਈ ਉਹ ਆਪਣੀ ਮਾਂ ਦੇ ਨਾਲ ਪਾਣੀ ਦੀ ਟੈਂਕੀ ਤੇ ਚੜ੍ਹੇ ਹਨ। ਮਨਵੀਰ ਕੌਰ ਨੇ ਇਹ ਵੀ ਕਿਹਾ ਕਿ ਪਹਿਲਾਂ ਬੱਚੇ ਨਹੀਂ ਸਨ ਹੁਣ ਬੱਚੇ ਆਪਣੇ ਹੱਕਾਂ ਲਈ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਲਈ ਖਰਚਾ ਨਹੀਂ ਹੁੰਦਾ ਤਾਂ ਇਹ ਜਮੀਨਾਂ ਕਿਸ ਕੰਮ ਦੀਆਂ ਹਨ।

 

 

 

 

 

 

 

 

 

 

 

 

 

 

 

 

 

 

 

 

ਗੁਰਸਿੱਖ ਮਾਂ ਧੀ ਦੇ ਹੱਕ ਵਿੱਚ ਦਸ਼ਮੇਸ਼ ਤਰਨਾ ਦਲ ਹਲਕਾ ਮੋੜ ਤੋਂ ਜਥੇਦਾਰ ਨਰਦੇਵ ਸਿੰਘ ਵੱਲੋਂ ਵੀ ਪਾਣੀ ਦੀ ਟੈਂਕੀ ਦੇ ਹੇਠਾਂ ਮੋਰਚਾ ਲਾਇਆ ਹੋਇਆ ਹੈ। ਜਿਨ੍ਹਾਂ ਵੱਲੋਂ ਗੁਰਸਿੱਖ ਮਾਂ ਧੀ ਅਤੇ ਇੱਕ ਛੋਟੇ ਬੱਚੇ ਦੇ ਹੱਕ ਲਈ ਸ਼ਾਂਤਮਈ ਢੰਗ ਨਾਲ ਮੋਰਚਾ ਲਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਦਸਮੇਸ਼ ਤਰਨਾ ਦਲ ਦੇ ਜਥੇਦਾਰ ਨਰਦੇਵ ਸਿੰਘ ਨੇ ਕਿਹਾ ਕਿ ਇੱਕ ਪਤਨੀ ਆਪਣੇ ਪਤੀ ਤੋਂ ਦੋਵੇਂ ਬੱਚਿਆਂ ਹੱਕ ਲਏ ਦੇ ਪਾਣੀ ਦੀ ਟੈਂਕੀ ’ਤੇ ਚੜ੍ਹੀ ਹੈ ਪਰ ਅਜੇ ਤੱਕ ਕੋਈ ਵੀ ਸਰਕਾਰ, ਜ਼ਿਲ੍ਹਾ ਪ੍ਰਸਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ।

 

 

 

 

 

 

 

 

 

 

 

 

 

 

 

 

 

ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ। ਸਿਰਫ ਤਹਿਸੀਲਦਾਰ ਸਾਹਿਬ ਬਿਆਨ ਲਿਖ ਕੇ ਲੈ ਗਏ ਸਨ। ਉਹਨਾਂ ਮੰਗ ਕਰਦੇ ਕਿਹਾ ਕਿ ਪਾਣੀ ਦੀ ਟੈਂਕੀ ’ਤੇ ਚੜ੍ਹੀਆਂ ਗੁਰਸਿੱਖ ਮਾਵਾਂ-ਧੀਆਂ ਨੂੰ ਬਣਦਾ ਇਨਸਾਫ ਜਲਦ ਦਿੱਤਾ ਜਾਵੇ। ਤਾਂ ਜੋ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੋ ਸਕੇ ਅਤੇ ਗਰਮੀ ਵਿੱਚ ਕੋਈ ਵੀ ਜਾਨੀ ਨੁਕਸਾਨ ਨਾ ਹੋ ਸਕੇ।

 

 

 

 

 

ਜ਼ਿਕਰਯੋਗ ਇਹ ਵੀ ਹੈ ਕਿ ਪਿਛਲੇ ਦਿਨਾਂ ਤੋਂ ਮੀਂਹ ਹਨੇਰੀ ਨਾਲ ਜਿੱਥੇ ਮਾਵਾਂ ਧੀਆਂ ਪਾਣੀ ਦੀ ਟੈਂਕੀ ’ਤੇ ਡਟੀਆਂ ਰਹੀਆਂ ਉੱਥੇ ਹੁਣ ਕੜਾਕੇ ਦੀ ਧੁੱਪ ਵਿੱਚ ਵੀ ਮਾਂ ਧੀ ਵੱਲੋ ਪਾਣੀ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਸੰਘਰਸ਼ ਜਾਰੀ ਕੀਤਾ ਹੋਇਆ ਹੈ।

 

 

 

 

 

 

Check Also

Missing Australian NRI killed: ਲਾਪਤਾ ਆਸਟਰੇਲੀਆਈ ਪੰਜਾਬੀ ਦੇ ਕਤਲ ਮਾਮਲੇ ’ਚ ਵੱਡਾ ਖੁਲਾਸਾ; ਭਰਾ ਹੀ ਨਿਕਲਿਆ ਕਾਤਲ

Missing Australian NRI killed: ਲਾਪਤਾ ਆਸਟਰੇਲੀਆਈ ਪੰਜਾਬੀ ਦੇ ਕਤਲ ਮਾਮਲੇ ’ਚ ਵੱਡਾ ਖੁਲਾਸਾ; ਭਰਾ ਹੀ …