“I have immense respect for the Sikh community in my heart” — Aditya Dhar
‘ਮੇਰੇ ਦਿਲ ਅੰਦਰ ਸਿੱਖ ਕੌਮ ਲਈ ਬੇਹੱਦ ਆਦਰ ਅਤੇ ਸਤਿਕਾਰ ਹੈ’-
Dhurandhar The Revenge ਦੇ ਡਾਇਰੈਕਟਰ ਆਦਿੱਤਿਆ ਧਰ
Director Aditya Dhar of the upcoming Bollywood film Dhurandhar The Revenge recently expressed his deep admiration for the Sikh community.
During an interview, he said, “I have immense respect and admiration for the Sikh community in my heart. Their bravery, sacrifices, and humanity have always inspired me.”
He further shared that his film aims to reflect similar values. Themes like patriotism, courage, and the fight for justice will play a central role in the movie.
“ਮੇਰੇ ਦਿਲ ਅੰਦਰ ਸਿੱਖ ਕੌਮ ਲਈ ਬੇਹੱਦ ਆਦਰ ਅਤੇ ਸਤਿਕਾਰ ਹੈ” — ਆਦਿੱਤਿਆ ਧਰ
ਬਾਲੀਵੁੱਡ ਫਿਲਮ Dhurandhar The Revenge ਦੇ ਡਾਇਰੈਕਟਰ Aditya Dhar ਨੇ ਹਾਲ ਹੀ ਵਿੱਚ ਸਿੱਖ ਕੌਮ ਲਈ ਆਪਣਾ ਡੂੰਘਾ ਸਤਿਕਾਰ ਜਤਾਇਆ ਹੈ।
ਇੱਕ ਇੰਟਰਵਿਊ ਦੌਰਾਨ ਆਦਿੱਤਿਆ ਧਰ ਨੇ ਕਿਹਾ, “ਮੇਰੇ ਦਿਲ ਅੰਦਰ ਸਿੱਖ ਕੌਮ ਲਈ ਬੇਹੱਦ ਆਦਰ ਅਤੇ ਸਤਿਕਾਰ ਹੈ। ਉਨ੍ਹਾਂ ਦੀ ਬਹਾਦਰੀ, ਕੁਰਬਾਨੀਆਂ ਅਤੇ ਇਨਸਾਨੀਅਤ ਨੇ ਹਮੇਸ਼ਾ ਮੈਨੂੰ ਪ੍ਰਭਾਵਿਤ ਕੀਤਾ ਹੈ।”
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਫਿਲਮ ਰਾਹੀਂ ਵੀ ਇਨ੍ਹਾਂ ਮੁੱਲਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫਿਲਮ ਵਿੱਚ ਦੇਸ਼ਭਗਤੀ, ਹਿੰਮਤ ਅਤੇ ਨਿਆਂ ਲਈ ਲੜਾਈ ਵਰਗੇ ਵਿਸ਼ੇ ਮੁੱਖ ਰਹਿਣਗੇ।
ਆਦਿੱਤਿਆ ਧਰ, ਜੋ ਪਹਿਲਾਂ ਵੀ ਦੇਸ਼ਭਗਤੀ ਫਿਲਮਾਂ ਲਈ ਜਾਣੇ ਜਾਂਦੇ ਹਨ, ਨੇ ਕਿਹਾ ਕਿ ਸਿੱਖ ਇਤਿਹਾਸ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਉਹ ਬਹੁਤ ਪ੍ਰੇਰਿਤ ਹਨ।
ਫਿਲਮ “Dhurandhar The Revenge” ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਵੀ ਇੱਕ ਮਜ਼ਬੂਤ ਸੰਦੇਸ਼ ਦੇਵੇਗੀ।
ਏਨਾ ਤੇ ਪੱਕਾ ਸੀ ਕੇ ਪਾਰਟ ਟੂ ਵੀ ਜਰੂਰ ਬਣੇਗੀ ਪਰ ਏਡੀ ਛੇਤੀ ਬਣਾ ਧਰਣਗੇ..ਅੰਦਾਜਾ ਨਹੀਂ ਸੀ..ਭਵਿੱਖਬਾਣੀ ਤਾਂ ਇਹ ਵੀ ਸੀ ਕੇ ਅਗਲੀ ਬਣੂਗੀ ਵੀ ਦਸਤਾਰਾਂ ਵਾਲਿਆਂ ਤੇ..ਅਖੀਰ ਓਹੀ ਗੱਲ ਹੋਈ..!
ਬਹੁ-ਗਿਣਤੀ ਦੇ ਸੀਨਿਆਂ ਨੂੰ ਠਾਰਦਾ ਅਤੇ ਬਿੱਪਰ ਨੂੰ ਫਿੱਟ ਬੈਠਦਾ ਬਿਰਤਾਂਤ ਲੋਟ ਆ ਗਿਆ..ਹੁਣ ਹਿੰਗ ਲੱਗੇ ਨਾ ਫਟਕੜੀ..ਲੰਮੀ ਚੌੜੀ ਵੈੱਬ ਸੀਰੀਜ਼ ਵੱਟ ਤੇ..ਅਗਲੇ ਪਿਛਲੇ ਹਿਸਾਬ ਕਿਤਾਬ ਬਰੋਬਰ..ਤਬਾਹ ਕੀਤੇ ਨਵੇਂ ਨਕੋਰ ਜਹਾਜ..ਮਾਰੇ ਗਏ ਫੌਜੀ..ਉਡਾਏ ਗਏ ਅੱਡੇ ਅਤੇ ਹੋਰ ਵੀ ਕਿੰਨੇ ਕੁਝ ਦਾ ਬਦਲਾ ਤਿੰਨ ਘੰਟਿਆਂ ਵਿਚ..ਰੱਬ ਨੇ ਦਿੱਤੀਆਂ ਗਾਜਰਾਂ..ਵਿੱਚੇ ਰੰਬਾ ਰੱਖ..ਕਰੋੜਾਂ ਅਰਬਾਂ ਦੀ ਕੁਲੈਕਸ਼ਨ!
ਬਦਲਾ ਵੀ ਠੀਕ ਓਸੇ ਤਰਜ ਤੇ ਜਿੱਦਾਂ ਲੰਬੜਦਾਰਾਂ ਕੋਲੋਂ ਪਈ ਕੁੱਟ ਮਗਰੋਂ ਬੰਬੀ ਦਾ ਸਟਾਰਟਰ ਲੂਕਾ ਦਿੰਦਾ ਸੀਰੀ ਅਤੇ ਦੂਜੀ ਵੇਰ ਪਨੀਰੀ ਵਿਚ ਡੰਗਰ ਛੱਡ ਦਿੰਦਾ ਗਵਾਂਢੀ..ਓਦੋਂ ਪਤਾ ਲੱਗੂ ਜਦੋਂ ਪਛੇਤ ਝੋਨੇ ਦਾ ਝਾੜ ਘੱਟ ਨਿਕਲੂ..!
ਨਾਨੀ ਖਸਮ ਕਰੇ ਤੇ ਦੋਹਤਾ ਚੱਟੀ ਭਰੇ..ਗਟਰ ਗੈਸ ਤੇ ਬਣੇ ਚੁਟਕੁਲੇ..ਫਾਦਰਲੈਂਡ ਨਾਲ ਪਾਈ ਮਹਿੰਗੀ ਪੈ ਗਈ ਜੱਫੀ..ਹੁਣ ਸਿਲੰਡਰਾਂ ਖਾਤਿਰ ਲਾਈਨਾਂ ਵਿਚ ਲੱਗੀ ਖਲਕਤ..ਕਿਹੜੀ ਪਹਿਲੀ ਵੇਰ..ਨੋਟ-ਬੰਦੀ..ਕੋਵਿਡ ਵੇਲੇ ਵੀ..ਹੁਣ ਤੇ ਥਾਲੀ ਵੀ ਵਜਾਉਣੀ ਪਈ ਤਾਂ ਜਰੂਰ ਵਜਾਵਾਂਗੇ..ਡਾਲਰ ਦਾ ਸੈਂਕੜਾ ਜੂ ਵੱਜਣ ਵਾਲਾ!
ਪਰ ਵੇਖਣਵਾਲੀ ਗੱਲ..ਐਕਸਾਈ-ਚਿੰਨ ਅਤੇ ਤਿੱਬਤ ਖਾਤਿਰ ਅਗਲੀ ਧੁਰੰਤਰ ਚੀਨ ਤੇ ਬਣਾਉਣਗੇ ਤਾਂ ਬੀਜਿੰਗ ਘੱਲਣ ਲਈ ਕਿਹੜਾ ਸਿੱਖ ਲੈਣਗੇ..ਫੀਨੇ ਨੱਕ ਅਤੇ ਨਿੱਕੇ ਉਘਾੜ ਵਾਲਾ..ਚਲੋ ਸਾਨੂੰ ਕੀ..ਪਰ ਜੋ ਵੀ ਹੈ ਵਕਤੀ ਤੌਰ ਤੇ ਕੇਰਾਂ ਟੋਏ-ਟਿੱਬੇ ਪੂਰੇ ਗਏ..ਜਿਹੜਾ ਇਸਨੂੰ ਨਾ ਵੇਖੂ ਉਹ ਗੱਦਾਰ..!
ਇੱਕ ਹੋਰ ਮਸਲਾ..ਜਣਾ-ਖਣਾ ਦਸਤਾਰ ਸਜਾ ਕੇ ਜੋ ਮਰਜੀ ਬਣਾ ਧਰਦਾ..ਜਥੇਦਾਰ ਅਤੇ ਸੰਸਥਾਵਾਂ ਨੋਟ ਕਰਨ..ਜੇ ਮੋਘੇ ਵਿਚ ਪਏ ਨਿੱਕੇ ਪਾੜ ਨੂੰ ਵੇਲੇ ਸਿਰ ਨਾ ਪੂਰਿਆ ਤਾਂ ਪੂਰੀ ਦੀ ਪੂਰੀ ਧੁੱਸੀ ਟੁੱਟਣ ਲੱਗਿਆ ਘੜੀ ਨੀ ਲੱਗਣੀ!
ਕੇਰਾਂ ਅਕਬਰ ਬੀਰਬਲ ਨੂੰ ਆਖਣ ਲੱਗਾ..ਯਾਰ ਪਤਾ ਤੇ ਕਰ ਆਪਣੀ ਸਲਤਨਤ ਵਿਚ ਮੂਰਖ ਕਿੰਨੇ ਨੇ..ਅੱਗਿਓਂ ਕਹਿੰਦਾ ਹੁਣੇ ਦੱਸ ਦਿੰਨਾ..!
ਮੈਂ ਮੂਰਖ ਹਾਂ” ਵਾਲੀ ਇੱਕ ਪੱਟੀ ਬਣਵਾਈ ਤੇ ਬਾਦਸ਼ਾਹ ਦੇ ਅੱਗੇ ਪਿੱਛੇ ਚਿਪਕਾ ਦਿੱਤੀ..ਫੇਰ ਸਾਰੇ ਸ਼ਹਿਰ ਦਾ ਚੱਕਰ ਲਵਾ ਦਿੱਤਾ!
ਘੜੀ ਕੂ ਮਗਰੋਂ ਸਾਰਾ ਸ਼ਹਿਰ ਹੀ ਛਾਤੀ ਤੇ “ਮੈਂ ਮੂਰਖ ਹਾਂ” ਦੀ ਪੱਟੀ ਚਿਪਕਾਈ ਤੁਰਿਆ ਫਿਰਦਾ ਦਿਸਣ ਲੱਗਾ..!
ਬੀਰਬਲ ਕਹਿੰਦਾ..ਜਹਾਂ-ਪਨਾਹ..ਹੁਣ ਆਪੇ ਗਿਣ ਲਵੋ!
ਹਰਪ੍ਰੀਤ ਸਿੰਘ ਜਵੰਦਾ