Breaking News

Canada : ਕੈਨੇਡਾ ਤੋਂ ਵੱਡੀ ਖਬਰ, ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ! ਪੁਲਿਸ ਵੱਲੋਂ ਲਗਾਏ ਗਏ ਅਜਿਹੇ ਦੋਸ਼…

Canada News: ਕੈਨੇਡਾ ਤੋਂ ਵੱਡੀ ਖਬਰ, ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ! ਪੁਲਿਸ ਵੱਲੋਂ ਲਗਾਏ ਗਏ ਅਜਿਹੇ ਦੋਸ਼…

 

 

 

 

 

Punjabi Truck Driver Arrested In Canada: ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਵਿਦੇਸ਼ ਵਿੱਚ ਇੱਕ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, ਕੈਨੇਡੀਅਨ ਅਧਿਕਾਰੀਆਂ ਨੇ ਅਮਰੀਕਾ ਤੋਂ ਕੈਨੇਡਾ ਵਿੱਚ ਲਗਭਗ 300 ਕਿੱਲੋ ਮੈਥਾਮਫੇਟਾਮਾਈਨ (Meth) ਦੀ ਤਸਕਰੀ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਪੰਜਾਬੀ ਮੂਲ ਦੇ ਇੱਕ 29 ਸਾਲਾ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਨੇ ਮੁਲਜ਼ਮ ‘ਤੇ ਨਸ਼ੀਲੇ ਪਦਾਰਥਾਂ ਦੀ ਦਰਾਮਦ ਅਤੇ ਤਸਕਰੀ ਦੇ ਦੋਸ਼ ਲਗਾਏ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਓਂਟਾਰੀਓ ਦੇ ਵੁੱਡਸਟੌਕ ਸ਼ਹਿਰ ਦੇ ਵਸਨੀਕ ਕੁਲਬੀਰ ਸਿੰਘ ਵਜੋਂ ਹੋਈ ਹੈ।

 

 

 

 

ਜਾਣਕਾਰੀ ਅਨੁਸਾਰ 4 ਫਰਵਰੀ ਨੂੰ, ਜਦੋਂ ਇੱਕ ਟਰੱਕ ਅਮਰੀਕਾ ਤੋਂ ਬਲੂ ਵਾਟਰ ਬ੍ਰਿਜ ਪੋਰਟ ਰਾਹੀਂ ਕੈਨੇਡਾ ਵਿੱਚ ਦਾਖਲ ਹੋ ਰਿਹਾ ਸੀ, ਤਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਉਸ ਦੀ ਚੈਕਿੰਗ ਕੀਤੀ, ਜਿਸ ਦੌਰਾਨ ਡਿਟੈਕਟਰ ਡੌਗ ਦੀ ਮਦਦ ਨਾਲ ਟਰੱਕ ਦੇ ਟ੍ਰੇਲਰ ਵਿੱਚੋਂ 16 ਡਫਲ ਬੈਗ ਮਿਲੇ, ਜਿਨ੍ਹਾਂ ਵਿੱਚ ਸ਼ੱਕੀ ਮੈਥਾਮਫੇਟਾਮਾਈਨ ਭਰੀ ਹੋਈ ਸੀ। ਇਸ ਖੇਪ ਦਾ ਕੁੱਲ ਭਾਰ 266.4 ਕਿੱਲੋ ਦੱਸਿਆ ਗਿਆ ਹੈ। ਇਹ ਮਾਮਲਾ ਇਸ ਸਮੇਂ ਓਂਟਾਰੀਓ ਕੋਰਟ ਆਫ਼ ਜਸਟਿਸ, ਸਾਰਨੀਆ ਵਿੱਚ ਵਿਚਾਰ ਅਧੀਨ ਹੈ।

 

 

 

 

ਰਿਪੋਰਟਾਂ ਅਨੁਸਾਰ, 1 ਜਨਵਰੀ 2025 ਤੋਂ ਹੁਣ ਤੱਕ ਦੱਖਣੀ ਓਂਟਾਰੀਓ ਵਿੱਚ CBSA ਵੱਲੋਂ ਕੁੱਲ 616.5 ਕਿੱਲੋ ਮੈਥਾਮਫੇਟਾਮਾਈਨ ਜ਼ਬਤ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਨਵੰਬਰ 2025 ਵਿੱਚ, ਅਬੋਟਸਫੋਰਡ-ਹੰਟਿੰਗਡਨ ਬਾਰਡਰ ‘ਤੇ ਇੱਕ ਹੋਰ ਇੰਡੋ-ਕੈਨੇਡੀਅਨ ਡਰਾਈਵਰ, ਸਤਨਾਮ ਸਿੰਘ ਨੂੰ 314 ਕਿੱਲੋ ਮੈਥ ਸਮੇਤ ਫੜਿਆ ਗਿਆ ਸੀ, ਜੋ ਕਿ ਉਸ ਸਮੇਂ ਦੀ ਸਭ ਤੋਂ ਵੱਡੀ ਜ਼ਬਤੀ ਸੀ।

 

 

 

 

 

ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਘਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਕੈਨੇਡੀਅਨਾਂ ਦੀ ਸੁਰੱਖਿਆ ਹੈ। ਉਨ੍ਹਾਂ ਨੇ ਸਰਹੱਦੀ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦੇਸ਼ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਪਹਿਲੀ ਰੱਖਿਆ ਲਾਈਨ ਵਜੋਂ ਕੰਮ ਕਰ ਰਹੇ ਹਨ।

Check Also

Breaking News – ”ਆਪ” ਆਗੂ ”ਤੇ ਲੱਗੇ ਬੇਅਦਬੀ ਦੀ ਕੋਸ਼ਿਸ਼ ਦੇ ਦੋਸ਼! ਗੁਰੂ ਘਰ ”ਚ ਇਕੱਠੀ ਹੋ ਗਈ ਸੰਗਤ

Breaking News – ”ਆਪ” ਆਗੂ ”ਤੇ ਲੱਗੇ ਬੇਅਦਬੀ ਦੀ ਕੋਸ਼ਿਸ਼ ਦੇ ਦੋਸ਼! ਗੁਰੂ ਘਰ ”ਚ …