Breaking News

Bunty Bains – ‘ਮੈਂ ਕਿਤੇ ਨਹੀਂ ਭੱਜਦਾ…ਜਿੱਥੇ ਕਹੋ, ਹਾਜ਼ਰ ਹਾਂ…’ ਮਾਤਾ ਚਰਨ ਕੌਰ ਦੀ ਪੋਸਟ ਮਗਰੋਂ ਬੰਟੀ ਬੈਂਸ ਨੇ Live ਹੋ ਕੇ ਕਹੀ ਇਹ ਗੱਲ

Bunty Bains – ‘ਮੈਂ ਕਿਤੇ ਨਹੀਂ ਭੱਜਦਾ…ਜਿੱਥੇ ਕਹੋ, ਹਾਜ਼ਰ ਹਾਂ…’ ਮਾਤਾ ਚਰਨ ਕੌਰ ਦੀ ਪੋਸਟ ਮਗਰੋਂ ਬੰਟੀ ਬੈਂਸ ਨੇ Live ਹੋ ਕੇ ਕਹੀ ਇਹ ਗੱਲ

ਸਿੱਧੂ ਮੂਸੇਵਾਲਾ ਦੇ ਪਰਿਵਾਰ ਤੇ ਬੰਟੀ ਬੈਂਸ ਵਿਚਾਲੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮਾਤਾ ਚਰਨ ਕੌਰ ਦੀ ਪੋਸਟ ਤੋਂ ਬਾਅਦ Bunty Bains ਨੇ Live ਹੋ ਕੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣੇ ਜਿਹੇ ਮਾਤਾ ਚਰਨ ਕੌਰ ਦਾ ਸਟੇਟਸ ਦੇਖਿਆ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਇੰਟਰਵਿਊ ਵਿਚ ਜੋ ਵੀ ਗੱਲਾਂ ਕਹੀਆਂ ਹਨ ਉਹ ਸਭ ਝੂਠੀਆਂ ਹਨ। ਅਸੀਂ ਸ਼ਬੀਰ ਨੂੰ 2025 ਤੋਂ ਪਹਿਲਾਂ ਨਹੀਂ ਜਾਣਦੇ ਸੀ। ਉਸ ਲਈ ਵੀ ਮੈਂ ਪਿਛਲੀ ਪੋਸਟ ਵਿਚ ਸਕ੍ਰੀਨਸ਼ਾਟ ਪਾਏ ਸੀ ਕਿ ਉਹ ਕਦੋਂ ਤੋਂ ਸ਼ਬੀਰ ਨੂੰ ਜਾਣਦੇ ਸੀ।

ਮੈਂ ਬਾਪੂ ਬਲਕੌਰ ਸਿੰਘ ਤੇ ਚਰਨ ਕੌਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸੋਸ਼ਲ ਮੀਡੀਆ ‘ਤੇ ਤੁਹਾਡੇ ਸਕ੍ਰੀਨਸ਼ਾਟ ਜਾਂ ਵਾਇਸ ਨੋਟ ਪਾਈ ਪਾਈ ਜਾਵਾਂ ਇਹ ਮੈਨੂੰ ਬਿਲਕੁਲ ਸਹੀ ਨਹੀਂ ਲੱਗਦਾ ਕਿ ਮੈਂ ਸਿੱਧੂ ਕੋਲੋਂ ਕੰਮ ਮੰਗਣ ਗਿਆ ਸੀ ਜਾਂ ਉਸ ਨੇ ਮੈਨੂੰ ਸਲਾਹ ਲਈ ਬੁਲਾਇਆ ਸੀ। ਇਸ ਲਈ ਮੈਂ ਚਾਹੁੰਦਾ ਹਾਂ ਕਿ ਅਸੀਂ ਤਿੰਨੇ ਜਣੇ ਲਾਈਵ ਹੋ ਕੇ ਬੈਠ ਜਾਈਏ ਤੇ ਸਾਰੀਆਂ ਗੱਲਾਂ ਸਪੱਸ਼ਟ ਕਰ ਲਈਏ। ‘ਮੈਂ ਕਿਤੇ ਨਹੀਂ ਭੱਜਦਾ…ਜਿੱਥੇ ਕਹੋ, ਹਾਜ਼ਰ ਹਾਂ..ਜਦੋਂ ਕਹੋ ਮੈਂ ਤੁਹਾਡੇ ਨਾਲ ਬੈਠਣ ਨੂੰ ਤਿਆਰ ਹਾਂ। ਮੈਂ ਜਿਹੜੀਗੱਲ ਸਹੀ ਹੈ ਮੈਂ ਸਾਰੀ ਇੰਟਰਵਿਊ ਵਿਚ ਦੱਸੀ ਹੈ ਤੇ ਜਿਹੜੀ ਗੱਲ ਗਲਤ ਹੈ ਉਸ ਵੀ ਦੱਸੀ ਹੈ।

ਦੱਸ ਦੇਈਏ ਕਿ 12 ਫਰਵਰੀ ਨੂੰ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਵੱਲੋਂ ਬਠਿੰਡਾ ਦੇ ਐੱਸਐੱਸਪੀ ਦਫਤਰ ਵਿਖੇ ਧਰਨਾ ਦਿੱਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੂਸੇਵਾਲਾ ਦੀ ਪੇਮੈਂਟ ਵਿਚ ਇਕ ਕੰਪਨੀ ਵੱਲੋਂ ਧੋਖਾਦੇਹੀ ਕੀਤੀ ਜਾ ਰਹੀ ਹੈ ਤੇ ਕਰੋੜਾਂ ਦੀ ਹੇਰਾ-ਫੇਰੀ ਕੀਤੀ ਜਾ ਰਹੀ ਹੈ। ਪਰਿਵਾਰ ਦੀ ਸ਼ਿਕਾਇਤ ‘ਤੇ ਬੀਤੇ ਦਿਨੀਂ ਪੁਲਿਸ ਵੱਲੋਂ ਕੰਪਨੀ ਸਣੇ 3 ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।

Check Also

Punjab ਪੰਜਾਬ : 60 ਸਾਲ ਦੀ ਔਰਤ ਦਾ ਰੇਪ ਤੋਂ ਬਾਅਦ ਕਤਲ, ਪੂਰੀ ਘਟਨਾ ਜਾਣ ਕੰਬ ਜਾਵੇ ਰੂਹ

Punjab : 60 ਸਾਲ ਦੀ ਔਰਤ ਦਾ ਰੇਪ ਤੋਂ ਬਾਅਦ ਕਤਲ, ਪੂਰੀ ਘਟਨਾ ਜਾਣ ਕੰਬ …