Breaking News

Ferozepur : ਆਲੂਆਂ ਵਿਚ ਘਾਟਾ ਪੈਣ ਕਾਰਨ ਪਤਨੀ ਅਤੇ ਪੁੱਤਰ ਨੂੰ…

Ferozepur Shooting:

ਆਲੂਆਂ ਵਿਚ ਘਾਟਾ ਪੈਣ ਕਾਰਨ ਪਤਨੀ ਅਤੇ ਪੁੱਤਰ ਨੂੰ ਗੋਲੀ ਮਾਰਨ ਤੋਂ ਬਾਅਦ ਕਬੱਡੀ ਖਿਡਾਰੀ ਨੇ  ਖੁਦ ਨੂੰ ਮਾਰੀ ਗੋਲੀ; ਤਿੰਨਾਂ ਦੀ ਹਾਲਤ ਨਾਜ਼ੁਕ

 

 

 

 

 

Ferozepur : ਫਿਰੋਜ਼ਪੁਰ ‘ਚ ਰੂਹ ਕੰਬਾਊ ਵਾਰਦਾਤ, ਕਬੱਡੀ ਖਿਡਾਰੀ ਨੇ ਪਤਨੀ ਤੇ ਪੁੱਤਰ ਸਮੇਤ ਖੁਦ ਨੂੰ ਮਾਰੀ ਗੋਲੀ, ਹਾਲਤ ਗੰਭੀਰ, ਡੀਐਮਸੀ ਰੈਫਰ

 

 

 

 

 

 

 

 

Ferozepur News : ਫਿਰੋਜ਼ਪੁਰ ਤੋਂ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਪਿੰਡ ਬਜੀਦਪੁਰ ‘ਚ ਇੱਕ ਕਬੱਡੀ ਖਿਡਾਰੀ ਵੱਲੋਂ ਆਪਣੀ ਪਤਨੀ ਤੇ ਬੱਚੇ ਨੂੰ ਗੋਲੀ ਮਾਰ ਦਿੱਤੀ ਹੈ। ਉਪਰੰਤ, ਖੁਦ ਨੂੰ ਵੀ ਗੋਲੀ ਮਾਰ ਕੇ ਜੀਵਨਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਲੁਧਿਆਣਾ ਦੇ DMC ਰੈਫਰ ਕੀਤਾ;


 

ਫਿਰੋਜ਼ਪੁਰ ਨੇੜਲੇ ਪਿੰਡ ਬਜੀਦਪੁਰ ਵਿਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਰਿਵਾਰ ਮੁਖੀ ਨੇ ਆਪਣੀ ਪਤਨੀ ਤੇ ਪੁੱਤਰ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ। ਇਸ ਵੇਲੇ ਤਿੰਨਾਂ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕੀਤਾ ਗਿਆ ਹੈ। ਇਹ ਪਤਾ ਲੱਗਿਆ ਹੈ ਕਿ ਜਦੋਂ ਪਰਿਵਾਰ ਮੁਖੀ ਨੇ ਗੋਲੀਆਂ ਚਲਾਈਆਂ ਤਾਂ ਉਨ੍ਹਾਂ ਦਾ ਵੱਡਾ ਬੱਚਾ ਸਕੂਲ ਗਿਆ ਹੋਇਆ ਸੀ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਡਾਕਟਰਾਂ ਨੇ ਕਿਹਾ ਕਿ ਉਹ ਮਰੀਜ਼ਾਂ ਦੀ ਨਿਗਰਾਨੀ ਕਰ ਰਹੇ ਹਨ ਤੇ ਹਾਲਤ ਇਸ ਵੇਲੇ ਗੰਭੀਰ ਬਣੀ ਹੋਈ ਹੈ।

 

 

 

 

ਜਾਣਕਾਰੀ ਅਨੁਸਾਰ ਪਿੰਡ ਦੇ ਇੱਕ ਕਿਸਾਨ ਜਗਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਨੇ ਕਥਿਤ ਤੌਰ ’ਤੇ ਆਪਣੀ ਲਾਇਸੰਸੀ ਰਿਵਾਲਵਰ ਨਾਲ ਆਪਣੀ 35 ਸਾਲਾ ਪਤਨੀ ਨਵਨੀਤ ਕੌਰ ਅਤੇ 4 ਸਾਲਾ ਮਾਸੂਮ ਪੁੱਤਰ ਵਾਰਿਸਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ। ਪਰਿਵਾਰ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਕਿਸਾਨ ਨੇ ਉਸੇ ਰਿਵਾਲਵਰ ਨਾਲ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਇਲਾਕੇ ਵਿੱਚ ਸਹਿਮ ਫੈਲ ਗਿਆ। ਇਸ ਖੂਨੀ ਘਟਨਾ ਵਿੱਚ ਪਰਿਵਾਰ ਦੇ ਤਿੰਨੋਂ ਮੈਂਬਰ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਪਰ ਹਾਲਤ ਜ਼ਿਆਦਾ ਚਿੰਤਾਜਨਕ ਹੋਣ ਕਾਰਨ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਫਿਲਹਾਲ ਤਿੰਨਾਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।

 

ਪੁਲਿਸ ਅਨੁਸਾਰ, ਜਗਸੀਰ ਸਿੰਘ ਤੇ ਉਸ ਦੀ ਪਤਨੀ ਦੇ ਸਿਰ ‘ਚ ਗੋਲੀ ਵੱਜੀ ਹੈ, ਜਦਕਿ ਬੱਚੇ ਦੇ ਲੀਵਰ ‘ਚ ਗੋਲੀ ਵੱਜੀ ਹੈ। ਫਿਲਹਾਲ, ਤਿੰਨਾਂ ਦਾ ਡੀਐਮਸੀ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਬ-ਡਿਵੀਜ਼ਨ ਫਿਰੋਜ਼ਪੁਰ ਕਰਨ ਸ਼ਰਮਾ ਪੁਲੀਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਪੁਲੀਸ ਵੱਲੋਂ ਇਸ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਿਸਾਨ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਇਹ ਕਦਮ ਚੁੱਕਿਆ ਜਾਂ ਕੋਈ ਹੋਰ ਕਾਰਨ ਹੈ।

ਫਿਲਹਾਲ ਪੁਲੀਸ ਕਿਸੇ ਵੀ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਸਾਰੇ ਤੱਥਾਂ ਨੂੰ ਖੰਗਾਲ ਰਹੀ ਹੈ। ਪਿੰਡ ਦੇ ਲੋਕਾਂ ਅਨੁਸਾਰ ਜਗਜੀਤ ਸਿੰਘ ਇਕ ਖੁਸ਼ਹਾਲ ਕਿਸਾਨ ਹੈ। ਉਸ ਕੋਲ ਆਪਣੀ ਜ਼ਮੀਨ ਹੈ ਅਤੇ ਉਹ ਠੇਕੇ ’ਤੇ ਜ਼ਮੀਨ ਲੈ ਕੇ ਵੀ ਖੇਤੀਬਾੜੀ ਕਰਦਾ ਸੀ। ਗੁਆਂਢੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਜਗਜੀਤ ਸਿੰਘ ਨੂੰ ਕਿਸੇ ਪ੍ਰੇਸ਼ਾਨੀ ਜਾਂ ਤਣਾਅ ਵਿਚ ਨਹੀਂ ਦੇਖਿਆ। ਇਸ ਤਰ੍ਹਾਂ ਦੇ ਸੁਖੀ ਪਰਿਵਾਰ ਵਿਚ ਅਚਾਨਕ ਵਾਪਰੀ ਇਸ ਘਟਨਾ ਨੇ ਸਭ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ।

Check Also

Punjab ਪੰਜਾਬ : 60 ਸਾਲ ਦੀ ਔਰਤ ਦਾ ਰੇਪ ਤੋਂ ਬਾਅਦ ਕਤਲ, ਪੂਰੀ ਘਟਨਾ ਜਾਣ ਕੰਬ ਜਾਵੇ ਰੂਹ

Punjab : 60 ਸਾਲ ਦੀ ਔਰਤ ਦਾ ਰੇਪ ਤੋਂ ਬਾਅਦ ਕਤਲ, ਪੂਰੀ ਘਟਨਾ ਜਾਣ ਕੰਬ …