Breaking News

Hoshiarpur – ਸੱਸ ਨੇ ਪੁੱਤਰਾਂ ਨੂੰ ਬਚਾਉਣ ਲਈ ਨੂੰਹ ਦੇ ਕਤਲ ਦੀ ਜ਼ਿੰਮੇਵਾਰੀ ਲਈ, ਸੋਹਰੇ ਨੇ ਕੀਤਾ ਵੱਡਾ ਖੁਲਾਸਾ

Hoshiarpur – ਸੱਸ ਨੇ ਪੁੱਤਰਾਂ ਨੂੰ ਬਚਾਉਣ ਲਈ ਨੂੰਹ ਦੇ ਕਤਲ ਦੀ ਜ਼ਿੰਮੇਵਾਰੀ ਲਈ, ਸੋਹਰੇ ਨੇ ਕੀਤਾ ਵੱਡਾ ਖੁਲਾਸਾ

 

 

ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿੱਚ ਵਿਆਹੀ ਗੁਰਲੀਨ ਕੌਰ ਦੀ ਮੌਤ ਮਾਮਲੇ ਵਿੱਚ ਉਸ ਸਮੇਂ ਵੱਡਾ ਮੋੜ ਆ ਗਿਆ, ਜਦੋਂ ਮ੍ਰਿਤਕਾ ਦੀ ਸੱਸ ਨੇ ਆਪਣੇ ਪੁੱਤਰਾਂ ਨੂੰ ਬਚਾਉਣ ਲਈ ਨੂੰਹ ਦੇ ਕਤਲ ਦਾ ਇਲਜ਼ਾਮ ਆਪਣੇ ਸਿਰ ਲੈ ਲਿਆ।

 

 

 

Gurdaspur Murder Case: ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿੱਚ ਵਿਆਹੀ ਗੁਰਲੀਨ ਕੌਰ ਦੀ ਮੌਤ ਮਾਮਲੇ ਵਿੱਚ ਉਸ ਸਮੇਂ ਵੱਡਾ ਮੋੜ ਆ ਗਿਆ, ਜਦੋਂ ਮ੍ਰਿਤਕਾ ਦੀ ਸੱਸ ਨੇ ਆਪਣੇ ਪੁੱਤਰਾਂ ਨੂੰ ਬਚਾਉਣ ਲਈ ਨੂੰਹ ਦੇ ਕਤਲ ਦਾ ਇਲਜ਼ਾਮ ਆਪਣੇ ਸਿਰ ਲੈ ਲਿਆ। ਹਾਲਾਂਕਿ ਹੁਣ ਮ੍ਰਿਤਕਾ ਦੇ ਸੋਹਰੇ ਨੇ ਸਾਰੇ ਰਾਜ ਖੋਲ੍ਹਦਿਆਂ ਕਿਹਾ ਹੈ ਕਿ ਅਸਲੀ ਦੋਸ਼ੀ ਉਸ ਦਾ ਛੋਟਾ ਪੁੱਤਰ ਅਤੇ ਉਸ ਦੀ ਨੂੰਹ ਹਨ, ਜਿਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।

 

 

 

ਜਾਣਕਾਰੀ ਮੁਤਾਬਕ, ਬਹਿਰਾਮਪੁਰ ਵਿਖੇ ਵਿਆਹੀ ਗੁਰਲੀਨ ਕੌਰ ਦੀ 2 ਦਿਸੰਬਰ 2025 ਨੂੰ ਮੌਤ ਹੋ ਗਈ ਸੀ। ਮ੍ਰਿਤਕਾ ਦੇ ਪਿਤਾ ਨਵੀਨ ਸੈਣੀ ਦੇ ਬਿਆਨਾਂ ਦੇ ਆਧਾਰ ‘ਤੇ ਬਹਿਰਾਮਪੁਰ ਥਾਣੇ ਵਿੱਚ ਉਸ ਦੇ ਪਤੀ ਮਨਜੀਤ ਸੈਣੀ, ਦਿਓਰ ਦਲਜੀਤ ਅਤੇ ਦਿਓਰ ਦੀ ਪਤਨੀ ਪੂਨਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਮਨਜੀਤ ਸੈਣੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ।

 

 

 

ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਮ੍ਰਿਤਕਾ ਦੀ ਸੱਸ ਨੇ ਆਪਣੀ ਨੂੰਹ ਦੇ ਕਤਲ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਉਸ ਦੀ ਕਬੂਲੀਅਤ ਤੋਂ ਬਾਅਦ ਪੁਲਿਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਮਾਂ ਅਤੇ ਪੁੱਤਰ ਦੋਵੇਂ ਜੇਲ੍ਹ ਵਿੱਚ ਹਨ।

 

 

 

 

 

ਪਰ ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸਲੀ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਮ੍ਰਿਤਕਾ ਦੇ ਸੋਹਰੇ ਕਸਤੂਰੀ ਲਾਲ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਉਸ ਦਾ ਛੋਟਾ ਪੁੱਤਰ ਦਲਜੀਤ ਅਤੇ ਉਸ ਦੀ ਪਤਨੀ ਪੂਨਮ ਗੁਰਲੀਨ ਕੌਰ ਨੂੰ ਲਗਾਤਾਰ ਤੰਗ ਪਰੇਸ਼ਾਨ ਕਰਦੇ ਸਨ ਅਤੇ ਉਸ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਸੀ। ਕਸਤੂਰੀ ਲਾਲ ਦਾ ਦਾਅਵਾ ਹੈ ਕਿ 2 ਦਿਸੰਬਰ ਨੂੰ ਗੁਰਲੀਨ ਕੌਰ ਦਾ ਗਲਾ ਘੋਟ ਕੇ ਕਤਲ ਦਲਜੀਤ ਅਤੇ ਪੂਨਮ ਵੱਲੋਂ ਹੀ ਕੀਤਾ ਗਿਆ ਸੀ।

 

 

 

ਮ੍ਰਿਤਕਾ ਦੇ ਪਿਤਾ ਨਵੀਨ ਸੈਣੀ ਅਤੇ ਸੋਹਰੇ ਕਸਤੂਰੀ ਲਾਲ ਦੋਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕਤਲ ਦੇ ਅਸਲੀ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ, ਕਿਉਂਕਿ ਉਹ ਅਜੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਇਸ ਮੰਗ ਨੂੰ ਲੈ ਕੇ ਅੱਜ ਦੋਹਾਂ ਵੱਲੋਂ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।

Check Also

Most Wanted Gangster Deported: ਵੱਡੀ ਖ਼ਬਰ, ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਵਿਦੇਸ਼ ਤੋਂ ਹੋਇਆ ਡਿਪੋਰਟ; ਕਤਲ-ਫਿਰੌਤੀ ਦੇ 10 ਤੋਂ ਵੱਧ ਮਾਮਲਿਆਂ ‘ਚ ਨਾਮਜ਼ਦ.

Most Wanted Gangster Deported: ਵੱਡੀ ਖ਼ਬਰ, ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਵਿਦੇਸ਼ ਤੋਂ ਹੋਇਆ ਡਿਪੋਰਟ; …