Breaking News

AAP ”ਆਪ” ਆਗੂ ਦੀ ਕ/ਰ/ਤੂ/ਤ

AAP ”ਆਪ” ਆਗੂ ਦੀ ਕਰਤੂਤ, ਪਾਰਟੀ ਵਲੰਟੀਅਰ ਤੋਂ ਨੌਕਰੀ ਬਦਲੇ ਲਈ ਰਿਸ਼ਵਤ! ਤਨਖ਼ਾਹ ”ਚੋਂ ਬੰਨ੍ਹੀ ਬੈਠੀ ਸੀ ਹਿੱਸਾ

 

 

ਬਠਿੰਡਾ: ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪਿੰਡ ਕਾਲਝਰਾਣੀ ਦੀ ਮੌਜੂਦਾ ਸਰਪੰਚ ਸਤਵੀਰ ਕੌਰ ਵਿਜੀਲੈਂਸ ਬਿਊਰੋ ਦੇ ਘੇਰੇ ਵਿਚ ਆ ਗਈ ਹੈ। ਵਿਜੀਲੈਂਸ ਬਿਊਰੋ ਬਠਿੰਡਾ ਨੇ ਸਤਵੀਰ ਕੌਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਹੈ।

 

 

 

 

 

 

 

 

 

 

 

 

ਇਹ ਮਾਮਲਾ ਪੰਜਾਬ ਰਾਜ ਵਣ ਵਿਭਾਗ ਦੇ ਮੌਜੂਦਾ ਚੇਅਰਮੈਨ ਰਾਕੇਸ਼ ਪੁਰੀ ਦੇ ਡਰਾਈਵਰ ਜਤਿੰਦਰ ਸਿੰਘ ਸੋਹਲ ਦੀ ਸ਼ਿਕਾਇਤ ‘ਤੇ ਅਧਾਰਤ ਹੈ।

 

 

 

 

 

 

 

 

 

 

ਦੱਸਿਆ ਜਾ ਰਿਹਾ ਹੈ ਕਿ ਸਤਵੀਰ ਕੌਰ ਨੇ ਜਤਿੰਦਰ ਸਿੰਘ ਨੂੰ ਚੇਅਰਮੈਨ ਕੋਲ ਬਤੌਰ ਡਰਾਈਵਰ ਭਰਤੀ ਕਰਵਾਇਆ ਸੀ। ਇਲਜ਼ਾਮ ਹੈ ਕਿ ਇਸ ਦੇ ਬਦਲੇ ਉਹ ਡਰਾਈਵਰ ਦੀ ਤਨਖਾਹ ਵਿਚੋਂ ਹਰ ਮਹੀਨੇ 8500 ਰੁਪਏ ਰਿਸ਼ਵਤ ਵਜੋਂ ਲੈਂਦੀ ਸੀ।

 

 

 

 

 

 

 

 

 

ਵਿਜੀਲੈਂਸ ਦੀ ਪੜਤਾਲ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਰਿਸ਼ਵਤ ਦੀ ਰਕਮ ਦਾ ਕੁਝ ਹਿੱਸਾ ਕਥਿਤ ਤੌਰ ‘ਤੇ ਚੇਅਰਮੈਨ ਰਾਕੇਸ਼ ਪੁਰੀ ਨੂੰ ਵੀ ਦਿੱਤਾ ਜਾਂਦਾ ਸੀ। ਵਿਜੀਲੈਂਸ ਇਸ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਚੇਅਰਮੈਨ ਵਿਰੁੱਧ ਵੀ ਕਾਰਵਾਈ ਹੋਣ ਦੀ ਸੰਭਾਵਨਾ ਹੈ।

 

 

 

 

 

 

 

 

 

 

 

ਇਹ ਮਾਮਲਾ ਉਦੋਂ ਭਖਿਆ ਜਦੋਂ ਉਕਤ ਡਰਾਈਵਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਤੱਕ ਪਹੁੰਚ ਕੀਤੀ। ਲੰਬੀ ਪੜਤਾਲ ਤੋਂ ਬਾਅਦ ਹੁਣ ਵਿਜੀਲੈਂਸ ਨੇ ਇਹ ਐਕਸ਼ਨ ਲਿਆ ਹੈ।

 

 

 

 

AAP ਆਗੂ ਦੀ ਗੁੰਡਾਗਰਦੀ !ਔਰਤ ਨਾਲ ਕੀਤੀ ਕੁੱਟਮਾਰ , ਹੱਥ ਚੁੱਕਦੇ ਕੈਮਰੇ ‘ਚ ਕੈਦ ਹੋਇਆ ਲੀਡਰ

ਉੱਤੇ ਇੰਡੀਆ ਦੇ ਉਭਰਦੇ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਦਾ ਡੰਕਾ ਵੱਜ ਰਿਹਾ ਹੈ ਤੇ ਏਧਰ ਹੇਠਾਂ ਪੰਜਾਬ ‘ਚ ਆਹ ਕਾਲਝਰਾਣੀ ਆਲ਼ੀ ਬੀਬੀ ਸਤਵੀਰ ਕੌਰ ਛਾਈ ਪਈ ਐ।
2023 ਵਿੱਚ ਇਹ ਆਮ ਆਦਮੀ ਪਾਰਟੀ ਦੀ ਅਹੁਦੇਦਾਰ ਸੀ। ਭੁਖਿਆਂਵਾਲੀ ਪਿੰਡ ਤੋਂ ਆਵਦਾ ਇੱਕ ਨੇੜਲਾ ਮੁੰਡਾ ਇਹਨੇ ਪੰਜਾਬ ਰਾਜ ਵਣ ਵਿਕਾਸ ਨਿਗਮ ਵਿੱਚ ਆਊਟ ਸੋਰਸਿੰਗ ਰਾਹੀਂ ਡਰਾਈਵਰ ਰਖਵਾ ਦਿੱਤਾ। ਫਿਰ ਕਥਿਤ ਤੌਰ ‘ਤੇ 22,000 ਸੈਲਰੀ ਵਿੱਚੋਂ ਇਨ੍ਹਾਂ ਆਵਦਾ 85,00 ‘ਵਿਕਾਸ ਸੈੱਸ’ ਮੰਗਣਾ ਸ਼ੁਰੂ ਕਰ ਦਿੱਤਾ। ਆਵਦੀ ਮਿਹਨਤ ਨੂੰ ਗਿਰਝ-ਚੁੰਝ ਪੈਂਦੀ ਵੇਖ ਮੁੰਡਾ ਨਾਂਹ-ਨੁੱਕਰ ਜਿਹੀ ਕਰਨ ਲੱਗਾ ਕਿ ਦੋ-ਤਿੰਨ ਹਜ਼ਾਰ ਦੀ ਗੱਲ ਹੋਈ ਸੀ, ਉਹ ਵੀ ਤੀਹ-ਪੈਂਤੀ ਹਜ਼ਾਰ ਤਨਖਾਹ ‘ਤੇ, ਤੁਸੀਂ ਤਾਂ 22,000 ਵਿੱਚੋਂ ਹੀ 85,00 ਮੰਗਣ ਲੱਗ ਪਏ। ਜਦੋਂ ਬੀਬੀ ਦਬਾਅ ਪਾਉਣ ਲੱਗੀ ਤਾਂ ਜਤਿੰਦਰ ਸਿੰਘ ਨਾਂਅ ਦੇ ਉਸ ਮੁੰਡੇ ਨੇ ਸਾਰਾ ਕੁਝ ਰਿਕਾਰਡ ਕਰ ਲਿਆ। ਨੌਕਰੀ ਤੋਂ ਫਾਰਗ ਹੋ ਕੇ ਉਹ ਮੁੰਡਾ ਸਾਰਾ ਕੁਝ ਚੁੱਕ ਕੇ ਰੁਲਦਾ ਫਿਰਦਾ ਰਿਹਾ ਪਰ ਕਿਸੇ ਨੇ ਗੱਲ ਕੀ ਸੁਣਨੀ ਸੀ ਉਲਟਾ ਪਾਰਟੀ ਨੇ ਬੀਬੀ ਦੀਆਂ ‘ਸ਼ਾਨਦਾਰ ਸੇਵਾਵਾਂ’ ਨੂੰ ਵੇਖਦਿਆਂ ਸਰਪੰਚ ਬਣਵਾ ਦਿੱਤਾ।
ਜਤਿੰਦਰ ਬਹਿਣ ਵਾਲਿਆਂ ਵਿੱਚੋਂ ਨਹੀਂ ਸੀ । ਮਾਮਲਾ ਹਾਈਕੋਰਟ ਤੱਕ ਗਿਆ। ਅਖੀਰ ਪਰਚਾ ਦਰਜ ਹੋ ਗਿਆ। ਪਰਚੇ ਦੀ ਕਾਪੀ ਗੌਰ ਨਾਲ਼ ਪੜ੍ਹੋ ਤਾਂ ਸਾਫ-ਸਾਫ ਲਿਖਿਆ ਹੈ ਕਿ ਬੀਬੀ ਦੇ ਨਾਲ਼-ਨਾਲ਼ ਚੇਅਰਮੈਨ ਵੀ ਰਲਿਆ ਹੋਇਆ ਸੀ ਪਰ ਉਸ ਨੂੰ ਪਰਚੇ ਵਿੱਚ ਫਿਲਹਾਲ ਨਾਮਜ਼ਦ ਨਹੀਂ ਕੀਤਾ ਗਿਆ। ਕਥਿਤ ਚਰਚਾ ਹੈ ਕਿ ਏਧਰਲੀ ਸਾਈਡ ਦਾ ਕੋਈ ਮੰਤਰੀ ਉਸ ਨੂੰ ਬਚਾ ਰਿਹਾ ਹੈ। ਖੈਰ ! ਵੇਖ ਲਵੋ ਜ਼ੀਰੋ ਟੋਲਰੈਂਸ ਵਾਲਿਆਂ ਦੇ ਰੰਗ ਢੰਗ- ਤੇ ਵੇਖ ਲਵੋ ਕਿਵੇਂ ਗਰੀਬ ਬੱਚਿਆਂ ਨੂੰ ਇਹ ਸਿਆਸੀ-ਜਾਨਵਰ ਨੋਚ ਰਹੇ ਹਨ। ਲੱਖ ਦੀ ਕਰੋੜ ਲਾਹਨਤ ਹੈ ਤੁਹਾਡੇ ‘ਤੇ !!!
– ਮਿੰਟੂ ਗੁਰੂਸਰੀਆ

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …