Breaking News

Kamal Kanchan Kumari Case – ਕਮਲ ਭਾਬੀ ਉਰਫ ਕੰਚਨ ਕ/ਤ/ਲ ਦਾ ਮੁੱਖ ਮੁਲਜ਼ਮ ਗ੍ਰਿ/ਫ਼/ਤਾ/ਰ ਅੰਮ੍ਰਿਤਸਰ ਪੁਲਿਸ ਨੇ ਰਣਜੀਤ ਸਿੰਘ ਨੂੰ ਕੀਤਾ ਗ੍ਰਿ/ਫ਼/ਤਾ/ਰ

Kamal Kanchan Kumari Case – ਕਮਲ ਭਾਬੀ ਉਰਫ ਕੰਚਨ ਕ/ਤ/ਲ ਦਾ ਮੁੱਖ ਮੁਲਜ਼ਮ ਗ੍ਰਿ/ਫ਼/ਤਾ/ਰ ਅੰਮ੍ਰਿਤਸਰ ਪੁਲਿਸ ਨੇ ਰਣਜੀਤ ਸਿੰਘ ਨੂੰ ਕੀਤਾ ਗ੍ਰਿ/ਫ਼/ਤਾ/ਰ

ਕਮਲ ਭਾਬੀ ਉਰਫ ਕੰਚਨ ਕੇਸ ਮਾਮਲੇ ’ਚ ਮੁੱਖ ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਬਠਿੰਡਾ ਵਿੱਚ ਹੋਏ ਇਨਫਲੂਐਂਸਰ ਭਾਬੀ ਕਮਲ ਕੌਰ ਦੇ ਕਤਲ ਮਾਮਲੇ ’ਚ ਮੁਲਜ਼ਮ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਅਤੇ ਅਸਲਾ ਐਕਟ ਸਮੇਤ ਕਈ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਸੀ।

ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ ਇਹ ਗ੍ਰਿਫ਼ਤਾਰੀ ਪੁਲੀਸ ਲਈ ਵੱਡੀ ਕਾਮਯਾਬੀ ਹੈ। ਰਣਜੀਤ ਸਿੰਘ ਦੋ ਹੈਂਡ ਗ੍ਰਨੇਡ ਅਤੇ ਇੱਕ ਪਿਸਤੌਲ ਦੀ ਬਰਾਮਦਗੀ ਨਾਲ ਜੁੜੇ ਹਾਈ-ਪ੍ਰੋਫ਼ਾਈਲ ਮਾਮਲਿਆਂ ਵਿੱਚ ਕਾਫ਼ੀ ਸਮੇਂ ਤੋਂ ਭਗੌੜਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜ਼ਮਾਨਤ ਮਿਲਣ ਤੋਂ ਬਾਅਦ ਫਰਾਰ ਸੀ ਅਤੇ ਗ੍ਰਿਫ਼ਤਾਰੀ ਦੇ ਡਰ ਤੋਂ ਲੁਕਿਆ ਹੋਇਆ ਸੀ। ਇੱਕ ਖਾਸ ਕਾਰਵਾਈ ਦੌਰਾਨ ਉਸ ਨੂੰ ਕਾਬੂ ਕੀਤਾ ਗਿਆ ਹੈ।

ਪੁਲੀਸ ਅਨੁਸਾਰ ਰਣਜੀਤ ਸਿੰਘ ਬਠਿੰਡਾ ਵਿੱਚ ਸੋਸ਼ਲ ਮੀਡੀਆ ਤੇ ਭਾਬੀ ਕਮਲ ਕੌਰ ਦੇ ਨਾਂ ਨਾਲ ਮਕਬੂਲ ਮਹਿਲਾ ਦੇ ਕਤਲ ਮਾਮਲੇ ਵਿੱਚ ਵੀ ਲੋੜੀਂਦਾ ਹੈ। ਇਸ ਮਾਮਲੇ ਵਿੱਚ ਉਸ ਦਾ ਨਾਮ ਸਹਿ-ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਲ ਸਾਹਮਣੇ ਆਇਆ ਸੀ।

ਪੁਲੀਸ ਅਨੁਸਾਰ ਰਣਜੀਤ ਸਿੰਘ ਨੇ ਕਤਲ ਦੀ ਯੋਜਨਾ ਬਣਾਉਣ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਕਾਤਲਾਂ ਦਾ ਸਾਥ ਦਿੱਤਾ ਸੀ। ਪੁੱਛਗਿੱਛ ਦੌਰਾਨ ਇਸ ਨਾਲ ਜੁੜੇ ਹੋਰ ਲੋਕਾਂ ਅਤੇ ਨੈੱਟਵਰਕ ਬਾਰੇ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਕਮਲ ਕੌਰ ਕਤਲਕਾਂਡ ਦਾ ਮੁਲਜ਼ਮ ਰਣਜੀਤ ਸਿੰਘ ਗ੍ਰਿਫ਼ਤਾਰ,
ਮੁਲਜ਼ਮ ਕੋਲੋਂ ਪਿਸਤੌਲ ਅਤੇ ਹੈਂਡ ਗ੍ਰਨੇਡ ਹੋਇਆ ਬਰਾਮਦ,
ਜ਼ਮਾਨਤ ‘ਤੇ ਬਾਹਰ ਆਉਣ ਮਗਰੋਂ ਚੱਲ ਰਿਹਾ ਸੀ ਫ਼ਰਾਰ

Check Also

Canada News: ਕੈਨੇਡਾ ਤੋਂ ਵੱਡੀ ਖਬਰ, ਪੰਜਾਬੀਆਂ ਸਣੇ 46 ਗ੍ਰਿਫ਼ਤਾਰ, 164 ਫਰਾਰ; ਜਾਣੋ ਪੁਲਿਸ ਨੇ ਕਿਉਂ ਲਿਆ ਵੱਡਾ ਐਕਸ਼ਨ?

Today, Durham Regional Police Service (DRPS) announced the results of Project Jetsetter – a coordinated …