Breaking News

Canada -ਟਰਾਂਟੋ ਪੁਲਿਸ ਦੇ ਅਧਿਕਾਰੀ ਅਪਰਾਧੀਆਂ ਨਾਲ ਰਲੇ ਨਿਕਲੇ

Canada – -ਟਰਾਂਟੋ ਪੁਲਿਸ ਦੇ ਅਧਿਕਾਰੀ ਅਪਰਾਧੀਆਂ ਨਾਲ ਰਲੇ ਨਿਕਲੇ

ਸੱਪ ਰੋਟੀਆਂ ਆਲੇ ਛਾਬੇ ‘ਚੋਂ ਨਿਕਲ ਆਇਆ….!
ਯੌਰਕ ਰੀਜਨਲ ਪੁਲਿਸ ਮੁਤਾਬਕ ਟਰਾਂਟੋ ਪੁਲਿਸ ਦੇ ਸੱਤ ਅਧਿਕਾਰੀਆਂ ਅਤੇ 1 ਰਿਟਾਇਰਡ ਅਧਿਕਾਰੀ ‘ਤੇ ਪੁਲਿਸ ਦੀ ਖੁਫੀਆ ਜਾਣਕਾਰੀ ਆਪਰਾਧੀ ਗਿਰੋਹ ਨੂੰ ਦੇਣ ਅਤੇ ਇੱਕ ਜੇਲ੍ਹ ਅਧਿਾਕਰੀ ਨੂੰ ਮਰਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ।
ਜਾਂਚ ਦੌਰਾਨ ਇੱਕ ਵਿਅਕਤੀ ਨੂੰ ਅਜਿਹੇ ਹਥਿਆਰ ਸਮੇਤ ਗ੍ਰਿਫਤਾਰ ਵੀ ਕੀਤਾ ਗਿਆ, ਜੋ ਹਥਿਆਰ ਦੱਖਣੀ ਓਂਟਾਰੀਓ ਵਿੱਚ ਘੱਟੋ-ਘੱਟ ਅੱਠ ਗੋਲੀਬਾਰੀਆਂ ਨਾਲ ਜੋੜਿਆ ਗਿਆ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

 

 

 

 

 

 

 

 

 

*****************
ਖਬਰ ਦਾ ਵਿਸਥਾਰ:
ਟਰਾਂਟੋ ਪੁਲਿਸ ਦੇ ਸੱਤ ਅਧਿਕਾਰੀਆਂ ਅਤੇ ਇੱਕ ਰਿਟਾਇਰਡ ਅਧਿਕਾਰੀ ‘ਤੇ ਪੁਲਿਸ ‘ਚ ਭ੍ਰਿਸ਼ਟਾਚਾਰ ਕਰਨ ਅਤੇ ਜਥੇਬੰਦਕ ਅਪਰਾਧ ਨਾਲ ਜੁੜੇ ਹੋਣ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ਦੋਸ਼ਾਂ ਵਿੱਚ ਕਤਲ ਦੀ ਸਾਜ਼ਿਸ਼, ਗੋਲੀਆਂ ਚਲਾਉਣ, ਜ਼ਬਰਦਸਤੀ ਵਸੂਲੀ (ਫਿਰੌਤੀ) ਅਤੇ ਨਸ਼ਾ ਤਸਕਰੀ ਵਰਗੇ ਗੰਭੀਰ ਅਪਰਾਧ ਵੀ ਸ਼ਾਮਲ ਹਨ।

 

 

 

 

 

 

 

 

 

 

 

ਯੌਰਕ ਰੀਜਨਲ ਪੁਲਿਸ ਦੇ ਚੀਫ਼ ਜਿਮ ਮੈਕਸਵੀਨ ਨੇ ਕਿਹਾ ਕਿ ਸੱਤ ਮਹੀਨੇ ਚੱਲੀ ਇਸ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਕੁਝ ਪੁਲਿਸ ਅਧਿਕਾਰੀਆਂ ਨੇ ਗੈਰਕਾਨੂੰਨੀ ਤੌਰ ‘ਤੇ ਗੁਪਤ ਜਾਣਕਾਰੀ ਹਾਸਲ ਕੀਤੀ, ਜੋ ਬਾਅਦ ਵਿੱਚ ਅਪਰਾਧੀਆਂ ਤੱਕ ਪਹੁੰਚਾਈ ਗਈ। ਇਸ ਜਾਣਕਾਰੀ ਦੀ ਮਦਦ ਨਾਲ ਗੋਲੀਬਾਰੀ ਅਤੇ ਹੋਰ ਹਿੰਸਕ ਅਪਰਾਧ ਕੀਤੇ ਗਏ।

 

 

 

 

 

 

 

 

 

ਇਹ ਜਾਂਚ ਜੂਨ 2025 ਵਿੱਚ ਸ਼ੁਰੂ ਹੋਈ, ਜਦੋਂ ਓਂਟਾਰਿਓ ਦੀ ਇੱਕ ਜੇਲ੍ਹ ਵਿੱਚ ਕੰਮ ਕਰਦੇ ਅਧਿਕਾਰੀ ਨੂੰ ਮਾਰਨ ਦੀ ਸਾਜ਼ਿਸ਼ ਬਣਾਈ ਗਈ।
36 ਘੰਟਿਆਂ ਦੇ ਵਕਫੇ ਅੰਦਰ ਕਈ ਸ਼ੱਕੀ ਲੋਕ ਉਸ ਅਧਿਕਾਰੀ ਦੇ ਯੌਰਕ ਰੀਜਨ ਵਿੱਚ ਸਥਿਤ ਘਰ ਪਹੁੰਚੇ। ਪੁਲਿਸ ਨੂੰ ਸ਼ੱਕ ਹੈ ਕਿ ਇਹ ਸਾਰੇ ਉਸਨੂੰ ਮਾਰਨ ਦੇ ਇਰਾਦੇ ਨਾਲ ਹੀ ਆਏ ਸਨ।

 

 

 

 

 

 

 

 

 

 

 

 

ਬਚਾਅ ਇਸ ਤਰਾਂ ਹੋ ਗਿਆ ਕਿ ਤਿੰਨ ਸ਼ੱਕੀ ਉਸ ਸਮੇਂ ਗ੍ਰਿਫਤਾਰ ਕੀਤੇ ਗਏ, ਜਦੋਂ ਉਨ੍ਹਾਂ ਦੀ ਗੱਡੀ ਯੌਰਕ ਰੀਜਨਲ ਪੁਲਿਸ ਦੀ ਇੱਕ ਗੱਡੀ ਨਾਲ ਟਕਰਾ ਗਈ।
ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਟਰਾਂਟੋ ਪੁਲਿਸ ਦੇ ਕਾਂਸਟੇਬਲ ਟਿਮੋਥੀ ਬਾਰਨਹਾਰਟ ਨੇ ਕਥਿਤ ਤੌਰ ‘ਤੇ ਪੀੜਤ ਜੇਲ੍ਹ ਅਧਿਕਾਰੀ ਨਾਲ ਸੰਬੰਧਤ ਗੁਪਤ ਜਾਣਕਾਰੀ ਗੈਰਕਾਨੂੰਨੀ ਤਰੀਕੇ ਨਾਲ ਪ੍ਰਾਪਤ ਕੀਤੀ ਸੀ।

 

 

 

 

 

 

 

 

 

ਪੁਲਿਸ ਦਾ ਦੋਸ਼ ਹੈ ਕਿ ਸ਼ੱਕੀ ਵਿਅਕਤੀਆਂ ਕੋਲ ਕਾਂਸਟੇਬਲ ਬਾਰਨਹਾਰਟ ਵੱਲੋਂ ਹਾਸਲ ਕੀਤੀ ਗਈ ਗੁਪਤ ਜਾਣਕਾਰੀ ਸੀ ਅਤੇ ਉਹ ਵੱਖ-ਵੱਖ ਥਾਵਾਂ ‘ਤੇ ਅਪਰਾਧ ਕਰਵਾਉਣ ਲਈ ਹੋਰ ਲੋਕਾਂ ਦੀ ਭਰਤੀ ਕਰ ਰਹੇ ਸਨ।
ਗ੍ਰੇਟਰ ਟਰਾਂਟੋ ਏਰੀਆ (GTA) ਤੋਂ ਹੋਰ 19 ਸ਼ੱਕੀ, ਜੋ ਟੋਰਾਂਟੋ ਪੁਲਿਸ ਦੇ ਅਧਿਕਾਰੀ ਨਹੀਂ ਹਨ, ਉਨ੍ਹਾਂ ‘ਤੇ ਵੀ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਕੁਝ ਉੱਤੇ ਕਤਲ ਦੀ ਸਾਜ਼ਿਸ਼, ਕਤਲ ਦੀ ਕੋਸ਼ਿਸ਼ ਅਤੇ ਕਈ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਇਨ੍ਹਾਂ ਦੇ ਨਾਮ ਹਾਲੇ ਜਾਰੀ ਨਹੀਂ ਕੀਤੇ ਗਏ।

 

 

 

 

 

 

 

 

 

 

 

 

 

 

 

ਟਰਾਂਟੋ ਦਾ ਰਹਿਣ ਵਾਲਾ 43 ਸਾਲਾ ਬ੍ਰਾਇਨ ਡੀ ਕੋਸਟਾ, ਇਸ ਜਾਂਚ ਵਿੱਚ ਇੱਕ “ਮੁੱਖ ਸ਼ਖ਼ਸ” ਵਜੋਂ ਦਰਸਾਇਆ ਗਿਆ ਹੈ, ਉਸ ‘ਤੇ ਕੁੱਲ 16 ਦੋਸ਼ ਹਨ। ਇਨ੍ਹਾਂ ਵਿੱਚ ਪੁਲਿਸ ਅਧਿਕਾਰੀ ਨੂੰ ਰਿਸ਼ਵਤ ਦੇਣਾ, ਨਿਆਂ ਵਿੱਚ ਰੁਕਾਵਟ ਪੈਦਾ ਕਰਨ ਦੀ ਸਾਜ਼ਿਸ਼ ਅਤੇ ਕਈ ਨਸ਼ਾ ਤਸਕਰੀ ਦੇ ਦੋਸ਼ ਸ਼ਾਮਲ ਹਨ।
***************
ਗ੍ਰਿਫਤਾਰ ਕੀਤੇ ਗਏ ਪੁਲਿਸ ਅਧਿਕਾਰੀ:
1 ਕਾਂਸਟੇਬਲ ਟਿਮੋਥੀ ਬਾਰਨਹਾਰਟ (56 ਸਾਲ)
2 ਸਰਜੰਟ ਰਾਬਰਟ ਬਲੈਕ (42 ਸਾਲ)
3 ਕਾਂਸਟੇਬਲ ਜਾਨ ਮੈਡਲੀ ਜੂਨੀਅਰ (29 ਸਾਲ)
4 ਸਰਜੰਟ ਕਾਰਲ ਗ੍ਰੇਲੈੱਟ (49 ਸਾਲ)
5 ਕਾਂਸਟੇਬਲ ਸੌਰਭਜੀਤ ਬੇਦੀ (38 ਸਾਲ)
6 ਕਾਂਸਟੇਬਲ ਡੈਰਿਕ ਮੈਕਕੋਰਮਿਕ (57 ਸਾਲ)
7 ਕਾਂਸਟੇਬਲ ਇਲਾਇਅਸ ਮੂਆਵਦ (24 ਸਾਲ)
8 ਰਿਟਾਇਰਡ ਕਾਂਸਟੇਬਲ ਜਾਨ ਮੈਡਲੀ ਸੀਨੀਅਰ (55 ਸਾਲ)

 

 

 

 

 

 

 

 

 

 

ਇਸ ਮਸਲੇ ‘ਚ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਇਹ ਪੁਲਿਸ ਵਾਲੇ ਕਿਸ ਅਪਰਾਧੀ ਜਾਂ ਗੈਂਗ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ?
ਜ਼ਾਹਰ ਹੈ ਕਿ ਜੇਕਰ ਇਹ ਜੇਲ੍ਹ ਅਧਿਾਕਰੀ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਜੇਲ੍ਹ ਵਿੱਚ ਹੀ ਕੁਝ ਹੋਇਆ ਹੈ।

 

 

 

 

 

 

ਫੜ ਹੋਇਆ ਜਿਹੜਾ ਹਥਿਆਰ ਕਈ ਥਾਂ ਵਰਤਿਆ ਗਿਆ ਹੈ, ਕੀ ਉਹ ਟਰਾਂਟੋ ਇਲਾਕੇ ਦੇ ਕਈ ਪੰਜਾਬੀ ਕਾਰੋਬਾਰੀਆਂ ‘ਤੇ ਚਲਾਈਆਂ ਗੋਲੀਆਂ ਵਿੱਚ ਵੀ ਵਰਤਿਆ ਗਿਆ?
ਜਿਹੜੇ ਹੋਰ 19 ਲੋਕ ਚਾਰਜ ਕੀਤੇ ਗਏ ਹਨ, ਉਨ੍ਹਾਂ ਦੇ ਨਾਮ ਬਾਹਰ ਆਉਣ ਤੋਂ ਬਾਅਦ ਮਾਮਲਾ ਹੋਰ ਸਪੱਸ਼ਟ ਹੋ ਸਕੇਗਾ।

 

 

 

 

 

ਪੰਜਾਬੀ ਦੀ ਇੱਕ ਕਹੌਤ ਹੈ ਕਿ ਸੱਪ ਨੂੰ ਪਾਥੀਆਂ ਦੇ ਗਹੀਰੇ ‘ਚ ਲੱਭਦੇ ਰਹੇ ਤੇ ਸੱਪ ਰੋਟੀਆਂ ਆਲੇ ਛਾਬੇ ‘ਚੋਂ ਨਿਕਲ ਆਇਆ। ਮਤਲਬ ਕਿ ਜਿੱਥੋਂ ਆਸ ਨਹੀਂ ਸੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

-ਟਰਾਂਟੋ ਪੁਲਿਸ ਦੇ ਅਧਿਕਾਰੀ ਅਪਰਾਧੀਆਂ ਨਾਲ ਰਲੇ ਨਿਕਲੇ
-ਲੋਕਾਂ ਨੂੰ ਪੁਲਿਸ ‘ਚ ਵਿਸ਼ਵਾਸ ਕਾਇਮ ਰੱਖਣ ਦੀ ਅਪੀਲ
-ਐਬਸਫੋਰਡ ਦੇ ਪੰਜਾਬੀ ‘ਤੇ ਲੱਗੇ ਕਤਲ ਦੇ ਦੋਸ਼
-ਕੈਨੇਡਾ ‘ਚ ਇਲੈਕਟ੍ਰਿਕ ਗੱਡੀਆਂ ‘ਤੇ ਰਿਬੇਟ ਦਾ ਐਲਾਨ
-ਸਨੋਅ ਤੋਂ ਬਿਨਾ ਹੀ ਲੰਘ ਗਿਆ ਵੈਨਕੂਵਰ ਦਾ ਸਿਆਲ਼
-ਰੂਸ ਤੇ ਅਮਰੀਕਾ ਵਿਚਾਲੇ ਪਰਮਾਣੂ ਸਮਝੌਤਾ ਖਤਮ

Check Also

Arshdeep Singh – ਅਰਸ਼ਦੀਪ ਸਿੰਘ ਦੀ ਲਵ ਲਾਈਫ ਦਾ ਖੁਲਾਸਾ, ‘ਮਿਸਟ੍ਰੀ ਗਰਲ’ ਨਾਲ ਤਸਵੀਰ ਵਾਇਰਲ..

Arshdeep Singh’s Love Life Revealed? Photo with ‘Mystery Girl’ Goes Viral Arshdeep Singh – ਅਰਸ਼ਦੀਪ …