Breaking News

Rajinder Kaur Bhatthal – ਬੰਬ ਧਮਾਕਿਆਂ ਵਾਲੇ ਬਿਆਨ ’ਤੇ ਬੀਬੀ ਭੱਠਲ ਨੇ ਤੋੜੀ ਚੁੱਪੀ

Rajinder Kaur Bhatthal – ਬੰਬ ਧਮਾਕਿਆਂ ਵਾਲੇ ਬਿਆਨ ’ਤੇ ਬੀਬੀ ਭੱਠਲ ਨੇ ਤੋੜੀ ਚੁੱਪੀ-ਅਫ਼ਸਰਾਂ / ਸਲਾਹਕਾਰਾਂ ਦੇ ਨਾਂ ਦੱਸਣ ਤੋਂ ਇਨਕਾਰ – ਕਿਹਾ ਕਾਂਗਰਸ ਛੱਡਣ ਦਾ ਸਵਾਲ ਹੀ ਨਹੀਂ

ਸਾਬਕਾ CM ਰਹੀ ਬੀਬੀ ਰਾਜਿੰਦਰ ਕੌਰ ਭੱਠਲ਼ ਨੇ ਬੰਬਾਂ ਵਾਲੇ ਬਿਆਨ ਤੇ ਤੋੜੀ ਚੁੱਪੀ

 

ਪੁੱਤਰ ਰਾਹੁਲ ਇੰਦਰ ਭੱਠਲ ਨੇ ਭੱਠਲ ਵਲੋਂ ਜਾਰੀ ਕੀਤਾ ਬਿਆਨ

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਬੰਬ ਧਮਾਕਿਆਂ ਸਬੰਧੀ ਦਿੱਤੇ ਗਏ ਬਿਆਨ ’ਤੇ ਚੁੱਪ ਤੋੜਦਿਆਂ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਪੁਰਾਣੇ ਸਮੇਂ ਦੇ ਇੱਕ ਘਟਨਾ-ਪ੍ਰਸੰਗ ਦਾ ਜ਼ਿਕਰ ਸਿਰਫ਼ ਮੌਜੂਦਾ ਹਾਲਾਤਾਂ ਵਿੱਚ ਸਰਕਾਰਾਂ ਅਤੇ ਲੋਕਾਂ ਨੂੰ ਚੌਕਸ ਕਰਨ ਲਈ ਕੀਤਾ ਸੀ।

 

 

 

ਉਨ੍ਹਾਂ ਕਿਹਾ ਕਿ ਅੱਜ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਦੀ ਬਿਹਤਰੀ ਲਈ ਸਰਕਾਰ ਨੂੰ ਸਾਵਧਾਨ ਕਰਨ ਦੇ ਮਕਸਦ ਨਾਲ ਇੱਕ ਪੁਰਾਣਾ ਕਿੱਸਾ ਉਦਾਹਰਣ ਵਜੋਂ ਸਾਂਝਾ ਕੀਤਾ ਗਿਆ ਸੀ, ਤਾਂ ਜੋ ਪੰਜਾਬ ਵਿੱਚ ਮੁੜ ਕਿਤੇ ਮਾਹੌਲ ਖਰਾਬ ਨਾ ਹੋ ਜਾਏ। ਪਰ ਕੁਝ ਸਿਆਸੀ ਵਿਰੋਧੀਆਂ ਅਤੇ ਕਥਿਤ ਸ਼ੁਭਚਿੰਤਕਾਂ ਵੱਲੋਂ ਇਸ ਗੱਲ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

 

 

 

 

ਜੋ ਮੰਗ ਅੱਜ ਵਿਰੋਧੀ ਧਿਰਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਉਹ ਉਸ ਸਮੇਂ ਦੇ ਲੋਕਾਂ ਦੇ ਨਾਂਅ ਜਨਤਕ ਕਰਨ, ਇਸ ’ਤੇ ਬੀਬੀ ਭੱਠਲ ਨੇ ਕਿਹਾ,
“ਇਹੋ ਜਿਹੇ ਸੰਵੇਦਨਸ਼ੀਲ ਅਹੁਦੇ ’ਤੇ ਰਹਿੰਦਿਆਂ ਬਹੁਤ ਸਾਰੇ ਆਧਿਕਾਰਕ ਭੇਦ (Official Secrets) ਗੋਪਨੀਯਤਾ ਕਾਨੂੰਨਾਂ ਅਧੀਨ ਆਉਂਦੇ ਹਨ ਅਤੇ ਇਨ੍ਹਾਂ ਨੂੰ ਗੁਪਤ ਰੱਖਣ ਦੀ ਸੰਵਿਧਾਨਕ ਸਹੁੰ ਵੀ ਚੁੱਕਣੀ ਪੈਂਦੀ ਹੈ।”

ਲਹਿਰਾਗਾਗਾ ( ਜਨਵਰੀ 31, 2026 ) ਅੱਜ ਪੰਜਾਬ ਵਿੱਚ ਜੋ ਹਲਾਤ ਬਣੇ ਹੋਏ ਹਨ ਉਹ ਬਹੁਤ ਹੀ ਚਿੰਤਾਜਨਕ ਨੇ , ਰੋਜ਼ਾਨਾ ਗੈਂਗਵਾਰ ਵੱਧ ਰਹੀ ਹੈ, ਕਾਰੋਬਾਰੀ, ਕੱਬਡੀ ਖਿਡਾਰੀ ,ਵਪਾਰੀ ਆਦਿ ਸੁਰੱਖਿਅਤ ਨਹੀਂ ਹਨl ਕਦੇ ਪੁਲਿਸ ਚੌਂਕਿਆ ਤੇ ਬੰਬ ਧਮਾਕੇ ਹੋ ਰਹੇ ਨੇ, ਕਦੇ ਇਸ ਦਰ ਤੋ ਸਕੂਲ ਖਾਲੀ ਕਰਵਾਏ ਜਾ ਰਹੇ ਨੇ, ਹਰ ਤਰਫ਼ ਡਰ ਅਤੇ ਸਹਿਮ ਦਾ ਮਾਹੌਲ ਹੈ। ਆਏ ਦਿਨ ਬੇਕਸੂਰ ਲੋਕਾਂ ਦੀ ਮਾਰ- ਧਾੜ ਦੀਆਂ ਖਬਰਾਂ ਮਿਲਦੀਆਂ ਨੇ ।

 

 

 

 

 

 

 

 

 

 

ਪਰ ਆਮ ਆਦਮੀ ਪਾਰਟੀ ਅਤੇ ਹੋਰ ਸਿਆਸੀ ਧਿਰਾਂ ਨੂੰ ਇਹਨ੍ਹਾਂ ਵਾਰਦਾਤਾਂ ਤੋਂ ਜਿਆਦਾ ਜਰੂਰੀ ਮੇਰੇ ਇੱਕ ਨਿਜੀ ਚੈੱਨਲ ਉੱਪਰ ਇੰਟਰਵਿਊ ਦੌਰਾਨ ਦਿੱਤਾ ਗਿਆ ਬਿਆਨ ਲੱਗਦਾ ਹੈ l ਮੈਂ ਸਪਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਜਿਸ ਸਮੇਂ ਦੀ ਉਹ ਗੱਲ ਹੈ ਉਸ ਸਮੇਂ ਪੰਜਾਬ ‘ਚ ਮਾਹੌਲ ਕੀ ਸੀ, ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਹਨ, ਪੰਜਾਬ ਕਾਲੇ ਦੌਰ ਤੋ ਹਜੇ ਨਿਕਲ ਹੀ ਰਿਹਾ ਸੀ। ਉਸ ਤਰ੍ਹਾਂ ਦੇ ਹਲਾਤ ਹੀ ਅੱਜ ਬਣਦੇ ਜਾ ਰਹੇ ਹਨ l ਮੈਂ, ਅੱਜ ਦੇ ਹਾਲਾਤਾਂ ਨੂੰ ਵੇਖਦਿਆਂ ਹੋਏ ਪੰਜਾਬ ਦੀ ਬਿਹਤਰੀ ਲਈ ਸਰਕਾਰ ਨੂੰ ਉਦਾਹਰਣ ਦੇਣ ਲਈ ਇੱਕ ਪੁਰਾਣਾ ਕਿੱਸਾ ਸਾਂਝਾ ਕੀਤਾ ਸੀ ਤਾਂ ਜੋ ਪੰਜਾਬ ਵਿੱਚ ਦੁਬਾਰਾ ਕਿਤੇ ਮਾਹੌਲ ਖਰਾਬ ਨਾ ਹੋ ਜਾਏ। ਪਰ ਕੁਛ ਸਿਆਸੀ ਵਿਰੋਧੀਆਂ ਅਤੇ ਸਾਡੇ ਸ਼ੁਭਚਿੰਤਕਾਂ ਨੇ ਇਸ ਨੂੰ ਕੋਈ ਹੋਰ ਹੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ ।

 

 

 

 

 

 

 

 

 

 

 

 

 

 

 

ਜੋ ਮੰਗ ਹੁਣ ਵਿਰੋਧੀ ਕਰ ਰਹੇ ਹਨ ਕਿ ਉਹਨਾਂ ਦੇ ਨਾਂਅ ਦੱਸੋ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹੋ ਜਿਹੇ ਸੰਵੇਦਨ ਸ਼ੀਲ ਅਹੁਦੇ ਉੱਤੇ ਰਹਿੰਦਿਆਂ ਤੁਸੀਂ ਬਹੁਤ ਸਾਰੇ ਆਫੀਸ਼ੀਅਲ ਸੀਕ੍ਰੇਟਸ ਦੀ ਗੋਪਨੀਯਤਾ ਰੱਖਣ ਵਾਲੇ ਕਾਨੂੰਨਾਂ ਨਾਲ ਬੱਝੇ ਹੁੰਦੇ ਹੋ ਅਤੇ ਗੋਪਨੀਯਤਾ ਰੱਖਣ ਦੀ ਸੰਵਿਧਾਨਿਕ ਸਹੁੰ ਵੀ ਚੁੱਕਦੇ ਹੋ।
ਇਸਤੋਂ ਇਲਾਵਾ ਮੌਕੇ ਦੀ ਨਜ਼ਾਕਤ ਅਤੇ ਹਾਲਾਤਾਂ ਨੂੰ ਵੇਖਦਿਆਂ ਆਪਣੇ ਸੂਬੇ ਅਤੇ ਲੋਕਾਂ ਦੀ ਬਿਹਤਰੀ ਲਈ ਬਹੁਤ ਗੱਲਾਂ ਨੂੰ ਜਨਤਕ ਨਹੀਂ ਕਰ ਸਕਦੇ।
ਦੂਸਰੀ ਗੱਲ ਉਹ ਕਿੱਸਾ ਅੱਜ ਤੋਂ ਤਕਰੀਬਨ 30 ਸਾਲ ਪੁਰਾਣਾ ਹੈ ਮੇਰੀ ਉਮਰ ਵਿੱਚ ਤਾਂ ਵੈਸੇ ਹੀ ਕੁੱਝ ਚੀਜਾਂ ਯਾਦ ਨਹੀਂ ਰਹਿੰਦੀਆਂ ਅਤੇ ਸ਼ਾਇਦ ਉਹਨਾਂ ਸਮਿਆਂ ਵਿੱਚੋਂ ਬਹੁਤ ਸਾਰੇ ਲੋਕ ਤਾਂ ਦੁਨੀਆਂ ‘ਚ ਹੀ ਨਾ ਹੋਣ, ਪਰ ਜ਼ਰੂਰੀ ਗੱਲ ਇਹ ਹੈ ਕੇ ਸੂਬੇ ਦਾ ਮੁੱਖੀ, CM ਹੋਣ ਦੇ ਨਾਤੇ ਮੇਰਾ ਜੋ ਫਰਜ਼ ਬਣਦਾ ਸੀ ਮੈਂ ਉਹ ਬਾਖੂਬੀ ਨਿਭਾਇਆ l ਜੋ ਵੀ ਸੁਰੱਖਿਅਤ ਕਦਮ (preventive steps) ਅਤੇ ਸਾਵਧਾਨੀ ਉਪਾਅ ਲੈਣੇ (precautionary measures) ਜ਼ਰੂਰੀ ਸਨ ਉਨ੍ਹਾਂ ਨੂੰ ਲੈਂਦਿਆਂ ਹੋਇਆਂ ਪੰਜਾਬ ਵਿੱਚ ਚਿੜੀ ਵੀ ਨਾਂ ਫੜਕਣ ਦੇਣ ਅਤੇ ਅਮਨ ਸ਼ਾਂਤੀ ਨਾਲ ਚੋਣਾਂ ਕਰਵਾਉਣ ਚ ਕਾਮਯਾਬੀ ਹਾਸਿਲ ਕੀਤੀ।

 

 

 

 

 

 

 

 

 

 

 

 

 

 

 

 

 

 

 

 

 

 

ਵਿਰੋਧੀਆਂ ਵਲੋਂ ਜਾਣ ਬੁੱਝਕੇ ਕਾਂਗਰਸ ਪਾਰਟੀ ਨੂੰ ਢਾਹ ਲਾਉਣ ਅਤੇ ਮੇਰੇ ਅਕਸ ਨੂੰ ਹੇਠਾਂ ਸੁੱਟਣ ਲਈ ਇਸ ਗੱਲ ਨੂੰ ਸਿਆਸੀ ਰੰਗਤ ਦੇਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ l ਪੰਜਾਬ ਦੀ ਅਮਨ ਸ਼ਾਂਤੀ ਲਈ ਜੇ ਮੈਨੂੰ ਨਿੱਜੀ ਨੁਕਸਾਨ ਝਲਕੇ ਕੋਈ ਕੁਰਬਾਨੀ ਦੇਣੀ ਪੈਂਦੀ ਵੀ ਹੈ ਤਾਂ ਮੈਂ ਆਪਣੇ ਲੋਕਾਂ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ ਪਰ ਪੰਜਾਬ ਨੂੰ ਮੁੜ ਉਸ ਕਾਲੇ ਦੌਰ ਵੱਲ ਵਧ ਰਿਹਾ ਵੇਖ ਕੇ ਮੈਂ ਤਮਾਸ਼ਬੀਨ ਨਹੀਂ ਬਣ ਸਕਦੀ। ਮੈਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਹਮੇਸ਼ਾਂ ਹਿੱਕ ਡਾਹ ਕੇ ਖੜ੍ਹੀ ਹਾਂ, ਮੇਰੇ ਵਲੋਂ ਸਿਰਫ਼ ਇੱਕ ਉਦਾਹਰਣ ਦਿੱਤੀ ਗਈ ਸੀ ਕਿ ਲੀਡਰਾਂ ਨੂੰ ਸਲਾਹਾਂ ਆਉਂਦੀਆਂ ਹੁੰਦੀਆਂ ਨੇ ਪਰ ਮੰਨਣੀਆਂ ਜਾਂ ਨਹੀਂ ਮੰਨਣੀਆਂ ਇਹ ਲੀਡਰਾਂ ਦੀ ਮਰਜੀ ਹੁੰਦੀ ਹੈ, ਇਸ ਲਈ ਸਰਕਾਰ ਇਤਿਹਾਸ ਤੋ ਸਬਕ ਲਵੇ ਅਤੇ ਅੱਜ ਦੇ ਹਲਾਤਾਂ ਤੇ ਨਜ਼ਰ ਮਾਰੇ ਅਤੇ ਲੋੜੀਂਦੇ ਕਦਮ ਚੱਕੇ ।

 

 

 

 

 

 

 

 

 

 

 

 

 

 

 

ਦੂਸਰਾ ਜੋਂ ਮੈਂ ਸੁਖਬੀਰ ਬਾਦਲ ਬਾਰੇ ਬਿਆਨ ਦਿੱਤਾ ਹੈ ਉਹ ਮੈਨੂੰ ਇੱਕ ਪੱਤਰਕਾਰ ਵਲੋਂ ਵਿਰੋਧੀ ਲੀਡਰਾਂ ਬਾਰੇ ਸਵਾਲ ਪੁੱਛੇ ਜਾਣ ਤੇ ਮੈਂ ਜਵਾਬ ਦਿੱਤਾ ਸੀ ਕੇ, ਸੁਖਬੀਰ ਬਾਦਲ ਵਿੱਚ ਬਹੁਤ ਬਦਲਾਵ ਨਜ਼ਰ ਆਉਂਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਹੀ ਬਣਾ ਜਾਵੇਗਾ, ਅੱਜ ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ‘ਚ ਕਾਂਗਰਸ ਪਾਰਟੀ ਦੀ ਸਰਕਾਰ ਦੀ ਬਹੁਤ ਜ਼ਰੂਰਤ ਹੈ ਅਤੇ ਅਸੀ ਸਾਰੇ ਦਿਨ ਰਾਤ ਇਕ ਕਰਕੇ ਸੂਬੇ ਦੀ ਬਿਹਤਰੀ ਲਈ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਸੂਬੇ ਨੂੰ ਮੁੜ ਖੁਸ਼ਹਾਲੀ ਅਤੇ ਤਰੱਕੀ ਦੀ ਰਾਹ ਤੇ ਪਾਵਾ ਗੇ । ਮੈਂ ਕਾਂਗਰਸੀ ਸੀ, ਹਾਂ ਅਤੇ ਹਮੇਸ਼ਾਂ ਰਹਾਂਗੀ। ਮੈਂ ਹਮੇਸ਼ਾ ਪਾਰਟੀ ਦੀ ਜੁਝਾਰੂ ਅਤੇ ਇਮਾਨਦਾਰ ਸਿਪਾਹੀ ਬਣਕੇ ਸੇਵਾ ਕੀਤੀ ਹੈ ਅਤੇ ਕਰਦੀ ਰਹਾ ਗੀ, ਲੋਕਾ ਵਾਂਗ ਨਿੱਜੀ ਫਾਇਦੇ ਅਤੇ ਲਾਲਚਾ ਲਈ ਪਾਰਟੀ ਦਾ ਸਾਥ ਨਹੀਂ ਛਡਿਆ ਅਤੇ ਹਮੇਸ਼ਾ ਸਿਰ ਢਾਹ ਕੇ ਲੜੀ ਹਾਂ । ਮੈਂ ਪਹਿਲਾ ਸਾਹ ਕਾਂਗਰਸ ਵਿੱਚ ਲੀਤਾ ਸੀ ਅਤੇ ਚਾਉਂਦੀ ਹਾਂ ਕੇ ਆਖਰੀ ਸਾਹ ਵੀ ਕਾਂਗਰਸ ਵਿੱਚ ਹੀ ਲਵਾ ।
ਵਲੋਂ
ਰਜਿੰਦਰ ਕੌਰ ਭੱਠਲ
ਸਾਬਕਾ ਮੁੱਖ ਮੰਤਰੀ
ਪੰਜਾਬ

Check Also

Khanna Honour Killing : ਖੰਨਾ ‘ਚ ਅਣਖ ਖ਼ਾਤਰ ਨੌਜਵਾਨ ਦਾ ਕਤਲ, ਪਿੰਡ ਦੀ ਹੀ ਕੁੜੀ ਨਾਲ ਸਨ ਓਂਕਾਰ ਸਿੰਘ ਦੇ ਸਬੰਧ

Khanna Honour Killing : ਖੰਨਾ ‘ਚ ਅਣਖ ਖ਼ਾਤਰ ਨੌਜਵਾਨ ਦਾ ਕਤਲ, ਪਿੰਡ ਦੀ ਹੀ ਕੁੜੀ …