Breaking News
Home / ਦੇਸ਼ / ਵਾਇਰਲ ਤਸਵੀਰ- ਇੱਕ ਕੇਲਾ ਦਾਨ ਕਰਦੇ ਹੋਏ ਭਾਜਪਾ ਦੇ ਦਾਨਵੀਰ

ਵਾਇਰਲ ਤਸਵੀਰ- ਇੱਕ ਕੇਲਾ ਦਾਨ ਕਰਦੇ ਹੋਏ ਭਾਜਪਾ ਦੇ ਦਾਨਵੀਰ

ਕੇਲੇ ਦਾ ਕਿੰਨਾ ਭਾਰ ਹੋਊ….ਕਰੇਨ ਮੰਗਵਾ ਲੈਣੀ ਸੀ,,ਵਾਇਰਲ ਤਸਵੀਰ- ਕੋਰੋਨਾ ਪੀੜਤ ਨੂੰ ਇੱਕ ਕੇਲਾ ਦਾਨ ਕਰਦੇ ਹੋਏ ਭਾਜਪਾ ਦੇ ਦਾਨਵੀਰ .. ਦੱਸੋ ਕੇਲੇ ਦਾ ਕਿੰਨਾ ਭਾਰਾ ਹੋਊ….ਕਰੇਨ ਮੰਗਵਾ ਲੈਣੀ ਸੀ
ਕੇਲਾ ਕਿੰਨਾ ਭਾਰੀ ਹੋਵੇਗਾ ਕੇ ਭਾਜਪਾ ਦੇ ਦਾਨਵੀਰਾਂ ਤੋਂ ਵੀ ਨਹੀਂ ਉਠਾਇਆ ਜਾ ਰਿਹਾ, ਤਾਂ ਫੇਰ ਕਰੈਨ ਮਗਵਾ ਲੈਂਦੇ, “ਇਕ ਬਿਮਾਰ ਨੂੰ ਕੇਲਾ ਦੇਣ ਸਮੇਂ ਫੋਟੋ ਖਿਚਵਾ ਰਹੇ ਹਨ ਭਾਜਪਾ ਕਾਰਕੁਨ”

ਇੱਕ ਪੋਸਟ ਪਾਈ ਸੀ ਕੈਪਟਨ ਵੱਲੋਂ ਪਾਕਿਸਤਾਨ ਤੋਂ ਆਕਸੀਜਨ ਮੰਗਵਾਉਣ ਦੀ ਮੰਗ ਨੂੰ ਭਾਰਤ ਸਰਕਾਰ ਨੇ ਨਕਾਰ ਦਿੱਤਾ ਹੈ। ਉਸ ਪੋਸਟ ‘ਤੇ ਇਹ ਹਰਿਆਣਾ ਦੇ ਮੋਦੀ ਭਗਤ ਨੇ ਇਹ ਟਿੱਪਣੀ ਕੀਤੀ। ਇਹ ਲੋਕ ਨਫਰਤ ਨਾਲ ਭਰੇ ਪਏ ਹਨ ਇਸ ਬਾਰੇ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ। ਪਰ ਸਾਡੇ ਲਈ ਸਵਾਲ ਇਹ ਹੈ ਕਿ ਕੀ ਸਿੱਖ ਵੀ ਇਹਨਾਂ ਵਰਗੇ ਬਣ ਜਾਣ? ਸਿੱਖ ਕਦੇ ਅਜਿਹੇ ਬਣ ਹੀ ਨਹੀਂ ਸਕਦੇ

ਕੇਂਦਰ ਸਰਕਾਰ ਨੇ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਨੂੰ ਨਿਯਮਾਂ ਵਿੱਚ ਢਿੱਲ ਦਿੱਤੀ ਹੈ ਤਾਂ ਕਿ ਉਹ ਪਹਿਲੀ ਅਪਰੈਲ ਤੋਂ 31 ਮਈ 2021 ਤੱਕ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਦੋ ਲੱਖ ਰੁਪਏ ਤੋਂ ਵੱਧ ਦੀ ਨਗਦ ਰਾਸ਼ੀ ਪ੍ਰਾਪਤ ਕਰ ਸਕਣ। ਮਾਲ ਰਾਜ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਇਨਕਮ ਟੈਕਸ ਕਾਨੂੰਨ, 1961 ਦੀ ਧਾਰਾ 269 ਐੱਸਟੀ ਤਹਿਤ ਹਸਪਤਾਲ, ਨਰਸਿੰਗ ਹੋਮਜ਼, ਡਿਸਪੈਂਸਰੀਆਂ, ਕੋਵਿਡ ਕੇਅਰ ਸੈਂਟਰਾਂ ਜਾਂ ਹੋਰ ਮੈਡੀਕਲ ਸੁਵਿਧਾਵਾਂ ਦੇਣ ਵਾਲੀਆਂ ਸੰਸਥਾਵਾਂ ਨੂੰ ਇਸ ਨਿਯਮ ਦਾ ਲਾਭ ਮਿਲੇਗਾ।

ਆਕਸੀਜਨ ਦੀ ਫਰੀ ਸੇਵਾ ਕਰਨ ਦੇ ਬਾਵਜੂਦ ਵੀ ਕਟੜਵਾਦੀਆਂ ਵਲੋਂ ਸਿੱਖਾਂ ਖਿਲਾਫ ਨਫਰਤ ਭਰਿਆ ਪਰਚਾਰ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਬਹੁਤ ਹੀ ਖ਼ਤਰਨਾਕ ਰੂਪ ਧਾਰਿਆ ਹੋਇਆ ਹੈ। ਦੂਜੀ ਲਹਿਰ ‘ਚ ਲੋਕਾਂ ਨੂੰ ਸਭ ਤੋਂ ਵੱਧ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ। ਇਸ ਨਵੀਂ ਵੇਵ ਨਾਲ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਹੈ, ਜਿਸ ਕਰਕੇ ਆਕਸੀਜਨ ਦੇ ਸਿਲੰਡਰਾਂ ਦੀ ਕਮੀ ਆ ਗਈ ਹੈ। ਇਸ ਮੁਸ਼ਕਿਲ ਸਮੇਂ ‘ਚ ਕੇਂਦਰ ਸਰਕਾਰ ਜੋ ਕਿ ਇਸ ਮਾਮਲੇ ‘ਚ ਲਾਚਾਰ ਨਜ਼ਰ ਆ ਰਹੀ ਹੈ।

ਆਕਸੀਜਨ ਸਿਲੰਡਰਾਂ ਦੀ ਕਮੀ ਕਾਰਨ ਵੱਡੀ ਗਿਣਤੀ ‘ਚ ਲੋਕ ਮੌਤ ਦੀ ਨੀਂਦ ਸੌਂ ਰਹੇ ਹਨ। ਇਸ ਮੁਸ਼ਕਿਲ ਸਮੇਂ ‘ਚ ਸਿੱਖ ਕੌਮ ਲੋੜਵੰਦ ਲੋਕਾਂ ਦੀ ਸੇਵਾ ਲਈ ਅੱਗੇ ਆਈ ਹੈ, ਜੋ ਕਿ ਲੋੜਵੰਦ ਲੋਕਾਂ ਨੂੰ ਆਕਸੀਜਨ ਸਿਲੰਡਰ ਮੁਹੱਇਆ ਕਰਵਾ ਰਹੀ ਹੈ। ਇਸ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸਿੱਖ ਕੌਮ ਇਹ ਆਕਸੀਜਨ ਸਿਲੰਡਰ ਮੁਫ਼ਤ (ਫ਼ਰੀ) ‘ਚ ਮੁਹੱਇਆ ਕਰਵਾ ਰਹੀ ਹੈ।

ਦੱਸ ਦਈਏ ਕਿ ਸਿੱਖ ਭਾਈਚਾਰੇ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਇਸ ਕੰਮ ਦੀ ਤਾਰੀਫ਼ ਕਰਦੇ ਹੋਏ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਇੱਕ ਛੋਟੀ ਜਿਹੀ ਕਵਿਤਾ ਲਿਖੀ ਹੈ। ਉਨ੍ਹਾਂ ਇਸ ਕਵਿਤਾ ਨਾਲ ਇੱਕ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਹੈ। ਇਹ ਕਵਿਤਾ ਉਨ੍ਹਾਂ ਲੋਕਾਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ, ਜੋ ਕਿ ਪੰਜਾਬੀਆਂ ਨੂੰ ਅੱ-ਤ-ਵਾ-ਦੀ ਦੱਸਦੇ ਹਨ। ਹੁਣ ਦੇਖ ਲਵੋ ਜਦੋਂ ਦੇਸ਼ ਨੂੰ ਲੋੜ ਪਈ ਤਾਂ ਆਕਸੀਜਨ ਦਾ ਲੰਗਰ ਵੀ ਲਗਾ ਦਿੱਤਾ ਹੈ। ਜੀ ਆਕਸੀਜਨ ਦਾ ਲੰਗਰ ਜਿਸ ‘ਚ ਲੋਕਾਂ ਨੂੰ ਮੁਫਤ ‘ਚ ਆਕਸੀਜਨ ਦੇ ਸਿਲੰਡਰ ਮੁਹੱਇਆ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਦੀ ਜਾਨਾਂ ਬਚਾਈਆਂ ਜਾ ਰਹੀਆਂ ਹਨ।

ਬੱਬੂ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਕੈਪਸ਼ਨ ‘ਚ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਲਿਖ ਕੇ ਪੋਸਟ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇਸ ਕਵਿਤਾ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਰਕੇ ਇਹ ਖੂਬ ਸ਼ੇਅਰ ਹੋ ਰਹੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਵੱਲੋਂ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ, ਅੰਮ੍ਰਿਤਸਰ ਵਿੱਚ ਪ੍ਰਸਤਾਵਿਤ “ਆਕਸੀਜਨ ਪਲਾਂਟ” ਨੂੰ ਕੇਂਦਰ ਸਰਕਾਰ ਵੱਲੋਂ ਮੰਜੂਰੀ, ਇੱਕ ਹਫ਼ਤੇ ਵਿੱਚ ਆਕਸੀਜਨ ਪਲਾਂਟ ਆਪਣੀ ਸੇਵਾਵਾਂ ਦੇਣ ਲਈ ਤਿਆਰ ਹੋ ਜਾਵੇਗਾ। ਇਸ ਤੋਂ ਇਲਾਵਾਂ ਆਕਸੀਜਨ ਕਾਨਸਨਟਰੇਟਰ ਰਾਹੀ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ, ਦੋ ਵੱਡੇ ਜਨਰੇਟਰਾਂ ਨੂੰ ਖਰੀਦੀਆਂ ਗਿਆ ਹੈਂ।


ਸ਼੍ਰੋਮਣੀ ਕਮੇਟੀ ਨੂੰ ਅਮਰੀਕਾ ਦੀ ਇੱਕ ਸਿੱਖ ਸੰਗਤ ਵੱਲੋਂ ੨੦੦ ਆਕਸੀਜਨ ਕਾਨਸਨਟਰੇਟਰਾਂ ਦੀ ਸੇਵਾ ਵੀ ਦਿੱਤੀ ਗਈ ਹੈ ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਤੌਰ ਤੇ ਲੋੜ ਅਨੁਸਾਰ ਹੋਰ ਆਕਸੀਜਨ ਕਾਨਸਨਟਰੇਟਰਾਂ ਨੂੰ ਖਰੀਦਿਆ ਜਾ ਰਿਹਾ। ਮੌਜੂਦਾ ਸਮੇਂ ਗੁਰੂ ਰਾਮਦਾਸ ਹਸਪਤਾਲ, ਅੰਮ੍ਰਿਤਸਰ ਸਾਹਿਬ ਨੂੰ ਕੋਰੋਨਾ ਮਰੀਜ਼ਾਂ ਲਈ ਸਮਰਪਿਤ ਕੀਤਾ ਗਿਆ ਹੈ ਜਿੱਥੇ ੨੦੦ ਬੈਡਾਂ ਦੀ ਉਪਲਬਧਤਾ ਹੈਂ ਅਤੇ ੩੭ ਵੈਂਟੀਲੇਟਰਾਂ ਦੀ ਸੁਵਿਧਾ ਹੈਂ। ਇਸ ਤੋਂ ਇਲਾਵਾ ਗੁਰਦੁਆਰਾ ਮੰਜੀ ਹਾਲ, ਆਲਮਗੀਰ ਦੇ ਦੀਵਾਨ ਹਾਲ ਨੂੰ ੨੫ ਬੈਡਾਂ ਦੇ ਅਸਥਾਈ ਕੋਵੀਡ ਹਸਪਤਾਲ ਵੱਜੋ ਤਬਦੀਲ ਕੀਤਾ ਗਿਆ ਹੈਂ ਜਦਕਿ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੀ ੨੫ ਬੈਡਾਂ ਵਾਲੇ ਅਸਥਾਈ ਹਸਪਤਾਲ ਨੂੰ ਬਣਾਇਆ ਗਿਆ ਹੈਂ


ਜਿੱਥੇ ਆਕਸੀਜਨ ਕਾਨਸਨਟਰੇਟਰਾਂ ਦੀ ਸੁਵਿਧਾ ਹੋਵੇਗੀ ਅਤੇ ਐਮਰਜੈਂਸੀ ਦੇ ਕੇਸ ਲਈ ਐਂਬੂਲੈਂਸ ਦੀ ਸੁਵਿਧਾ ਵੀ ਤਿਆਰ ਰਹੇਗੀ। ਸ਼੍ਰੋਮਣੀ ਕਮੇਟੀ ਅਧੀਨ ਮੈਡੀਕਲ ਟੀਮਾਂ ੨ ਸ਼ਿਫਟਾਂ ਵਿੱਚ ਲਗਾਤਾਰ ਕੰਮ ਕਰ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਵਧੀਆ ਫੈਸਲਾ ਜੋਕਿ ਸਲਾਘਾਯੋਗ ਹੈਂ। ਪੰਜਾਬ ਵਿੱਚ ਅੰਮ੍ਰਿਤਸਰ ਆਕਸੀਜਨ ਦੀ ਸਭ ਤੋਂ ਵੱਡੀ ਕਿੱਲਤ ਹੈਂ, ਮੌਜੂਦਾ ਸਮੇਂ ਅੰਮ੍ਰਿਤਸਰ ਨੂੰ ੩੫੦ ਕਿਲੋਮੀਟਰ ਪਾਨੀਪਤ ਤੋਂ ਸੀਮਿਤ ਆਕਸੀਜਨ ਸਪਲਾਈ ਹੋ ਰਹੀ ਹੈਂ। ਜਦਕਿ ਹਰ ਦਿਨ ਅੰਮ੍ਰਿਤਸਰ ਖਦਸ਼ਾ ਰਹਿੰਦਾ ਕਿ ਆਕਸੀਜਨ ਸਪਲਾਈ ਟੁੱਟਣ ਨਾਲ ਕੀਤੇ ਮੰਦਭਾਗੀ ਘਟਨਾ ਨਾ ਵਾਪਰ ਜਾਵੇ। ਅੰਮ੍ਰਿਤਸਰ ਵਿੱਚ ਹੀ ਆਕਸੀਜਨ ਖਤਮ ਹੋਣ ਨਾਲ ੬ ਮਰੀਜ਼ਾਂ ਨੇ ਦਮ ਤੋੜ ਦਿੱਤਾ ਸੀ। ਪੂਰੀ ਉਮੀਦ ਹੈਂ ਕਿ ਸ਼੍ਰੋਮਣੀ ਕਮੇਟੀ ਦਾ ਇਹ ਕਦਮ ਅੰਮ੍ਰਿਤਸਰ ਵਿੱਚ ਦਾਖਲ ਮਰੀਜ਼ਾਂ ਨੂੰ ਬਹੁਤ ਵੱਡੀ ਸਹੂਲਤਾਂ ਦੇਵੇਗਾ। ਦਿਲੋਂ ਧੰਨਵਾਦ Shiromani Gurdwara Parbandhak Committee ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਮਨੁੱਖਤਾ ਦੀ ਇਸ ਸੇਵਾ ਲਈ।


ਦਿੱਲੀ ਵਿੱਚ ਇਕ ਸਿੱਖ ਪਰਿਵਾਰ ਦੀ ਫੈਕਟਰੀ ਜੋ ਆਕਸੀਜਨ ਬਣਾਉਦੀ ਹੈ ਸਿੰਘ ਸਾਬ੍ਹ ਨੇ ਆਕਸੀਜਨ ਇਨਸਾਨੀਅਤ ਲਈ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ ਗੁਰੂ ਮਹਾਰਾਜ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ, ਲੈ ਦੱਸ ਨੀਂ ਸਰਕਾਰੇ ਅੱਤਵਾਦੀ ਦਾ ਰੋਲ ਤੂੰ ਨਿਭਾ ਰਹੀ ਜਾਂ ਸਿੱਖ!

ਚੰਡੀਗੜ੍ਹ : ਦੇਸ਼ COVID-19 ਦੀ ਦੂਜੀ ਲਹਿਰ ਦੇ ਵਿਰੁੱਧ ਲੜ ਰਿਹਾ ਹੈ, ਰਣਦੀਪ ਹੁੱਡਾ(Randeep Hooda) ਨੇ ਐਨਜੀਓ ਖਾਲਸਾ ਏਡ(Khalsa Aid) ਨਾਲ ਮਿਲ ਕੇ ਲੋੜਵੰਦ ਲੋਕਾਂ ਨੂੰ ਆਕਸੀਜਨ ਕੰਨਸੇਨਟ੍ਰੇਟਜ਼( oxygen concentrators) ਦਿੱਤੇ। ਗੈਰ ਸਰਕਾਰੀ ਸੰਗਠਨ(NGO) ਦਾ ਮੰਤਵ ਜਾਨਲੇਵਾ ਵਾਇਰਸ( deadly virus) ਵਿਰੁੱਧ ਲੜ ਰਹੇ ਲੋਕਾਂ ਨੂੰ 700 ਕੰਨਸੇਨਟ੍ਰੇਟਜ਼ ਦੇਣਾ ਹੈ। ਰਣਦੀਪ ਨੇ ਆਪਣੇ ਸੋਸ਼ਲ ਮੀਡੀਆ (social media) ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਉੱਤਮ ਉਪਰਾਲੇ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਦਾਨ(donate) ਕਰਨ ਦੀ ਬੇਨਤੀ ਕੀਤੀ। ਹੁੱਡਾ ਦੀ ਇਹ ਅਪੀਲ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੇ ਟਵਿੱਟਰ ਅਕਾਉਂਟ ਤੇ ਸ਼ੇਅਰ ਕੀਤੀ ਹੈ।

ਇਸ ਤੋਂ ਪਹਿਲਾਂ ਵੀ, ਰਣਦੀਪ ਨੇ ਖਾਲਸਾ ਏਡ ਦੇ ਨਾਲ ਸਹਿਯੋਗ ਕੀਤਾ ਸੀ। ਮਹਾਰਾਸ਼ਟਰ ਦੇ ਸੋਕੇ ਪ੍ਰਭਾਵਿਤ ਤੇ ਕੇਰੇਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੋਜਨ ਮੁਹੱਈਆ ਕਰਵਾਇਆ ਸੀ, ਅਤੇ ਸਮੁੰਦਰ ਤਟ ਦੀ ਸਫਾਈ ਪਹਿਲਕਦਮੀ ਦਾ ਹਿੱਸਾ ਵੀ ਰਹੇ ਸਨ।


ਰਣਦੀਪ ਹੁੱਡਾ ਫਿਲਮ ‘Radhe-Your Most Wanted Bhai’ ਵਿਚ ਨਜ਼ਰ ਆਉਣਗੇ। ਉਹ ਫਿਲਮ ਵਿਚ ਵਿਰੋਧੀ ਦਾ ਕਿਰਦਾਰ ਨਿਭਾਉਂਦਾ ਹੈ ਅਤੇ ਸਲਮਾਨ ਖਾਨ ਦੇ ਕਿਰਦਾਰ ਦੇ ਵਿਰੁੱਧ ਖੜ੍ਹਾ ਹੁੰਦਾ ਹੈ। ਪ੍ਰਭੁਦੇਵਾ ਦੁਆਰਾ ਨਿਰਦੇਸ਼ਤ ਇਹ ਫਿਲਮ 13 ਮਈ ਨੂੰ ਸਿਨੇਮਾਘਰਾਂ ਅਤੇ ਓਟੀਟੀ ‘ਤੇ ਰਿਲੀਜ਼ ਹੋਵੇਗੀ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: