Breaking News
Home / ਵਿਦੇਸ਼ / ਕੈਲੀਫੋਰਨੀਆ ਦੇ 44 ਸਾਲਾ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਦੀ ਟਰੱਕ ਸਟਾਪ ਤੇ ਮੌਤ

ਕੈਲੀਫੋਰਨੀਆ ਦੇ 44 ਸਾਲਾ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਦੀ ਟਰੱਕ ਸਟਾਪ ਤੇ ਮੌਤ

ਇਲੀਨੋਇਸ,ਅਮਰੀਕਾ : ਅਮਰੀਕਾ ਦੇ ਸੂਬੇ ਕੈਲੀਫੋਰਨੀਆ ਨਾਲ ਸਬੰਧਤ 44 ਸਾਲਾ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਦੀ ਲੰਘੇ ਸੋਮਵਾਰ ਇੱਕ ਟਰੱਕ ਸਟਾਪ ਤੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਸੂਬੇ ਇਲੀਨੋਇਸ ਦੀ ਹੈਨਰੀ ਕਾਉਂਟੀ ਕੋਰੋਨਰ ਮੇਲਿਸਾ ਵਾਟਕਿਨਜ਼ ਨੇ ਪੁਸ਼ਟੀ ਕੀਤੀ ਹੈ ਕਿ 44 ਸਾਲਾ ਟਰੱਕਰ ਕੁਲਵਿੰਦਰ ਸਿੰਘ ਦੀ ਲਾ ਸ਼ ਸੋਮਵਾਰ ਨੂੰ ਇਲੀਨੋਇਸ ਸੂਬੇ ਦੇ ਸ਼ਹਿਰ ਐਟਕਿੰਸਨ ਵਿਖੇ ਲਵਜ਼ ਟਰੈਵਲ ਸਟਾਪ (Love’s Travel Stop) ਤੋਂ ਮਿਲੀ ਹੈ ।

ਕੁਲਵਿੰਦਰ ਸਿੰਘ ਕੈਲੀਫੋਰਨੀਆ ਟਰਾਂਸਪੋਰਟ ਕੰਪਨੀ (ਸੀਟੀਸੀ) ਲਈ ਟਰੱਕ ਚਲਾਉਂਦਾ ਸੀ ਤੇ ਉਸਦਾ ਆਪਣੀ ਕੰਪਨੀ ਨਾਲ ਰਾਬਤਾ ਟੁੱਟ ਗਿਆ ਸੀ ਅਤੇ ਕੰਪਨੀ ਵੱਲੋ ਵਾਰ ਵਾਰ ਕਾਲਾਂ ਕਰਨ ਦੇ ਬਾਵਜੂਦ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਸੀ । ਇਸਤੋ ਬਾਅਦ ਕੰਪਨੀ ਨੇ ਹੈਨਰੀ ਕਾਉਂਟੀ ਦੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਤੇ ਕੁਲਵਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ ਹੋਈ ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੁਣ ਤੱਕ ਮਿਲੇ ਵੇਰਵਿਆਂ ਮੁਤਾਬਕ ਮੌਤ ਵਿੱਚ ਕੁੱਝ ਵੀ ਗੈਰ ਕੁਦਰਤੀ ਗੱਲ ਸਾਹਮਣੇ ਨਹੀ ਆਈ ਹੈ । ਕੁਲਵਿੰਦਰ ਸਿੰਘ ਭਾਰਤ ਤੋ ਦਿੱਲੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ।
ਕੁਲਤਰਨ ਸਿੰਘ ਪਧਿਆਣਾ

About admin

Check Also

ਕਨੇਡਾ-ਬਰੈਂਪਟਨ ਵਿਚ ਚੋਰਾਂ ਵਲੋਂ ਸਾਈਕਲ ਚੋਰੀ ਕਰਨ ਦੀ ਵਾਇਰਲ ਵੀਡੀਉ

ਬਰੈਂਪਟਨ ਵਿਖੇ ਚੋਰਾ ਹੱਥੋ ਸਾਈਕਲ ਵੀ ਮਹਿਫੂਜ਼ ਨਹੀਂ ,ਡਰਾਇਵ ਵੇਅ ਚੋ ਚਿੱਟੇ ਦਿਨੇ ਲੈ ਗਏ …

%d bloggers like this: