ਉੱਘੇ ਗਾਇਕ ਦਿਲਜਾਨ ਦੀ ਅੱਜ ਤੜਕੇ 2 ਵਜੇ ਅੰਮ੍ਰਿਤਸਰ ਤੋਂ ਕਰਤਾਰਪੁਰ ਜਾਂਦੇ ਸਮੇਂ ਜੀ.ਟੀ ਰੋਡ ਜੰਡਿਆਲਾ ਗੁਰੂ ‘ਤੇ ਬਣੇ ਪੁਲ ਨੂੰ ਪਾਰ ਕਰਦਿਆਂ ਹੀ ਸੜਕ ਹਾਦਸੇ ਵਿਚ ਦੁਖਦਾਈ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਦੇ ਜਾਂਚ ਅਧਿਕਾਰੀ ਦੁਰਲੱਭ ਦਰਸ਼ਨ ਸਿੰਘ ਨੇ ਦੱਸਿਆ ਕਿ ਗਾਇਕ ਦਿਲਜਾਨ ਆਪਣੀ ਗੱਡੀ ਵਿਚ ਇਕੱਲਾ ਹੀ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪੂਰਾ ਪਤਾ ਨਹੀਂ ਲੱਗ ਸਕਿਆ ਇਸ ਦੀ ਜਾਂਚ ਚੱਲ ਰਹੀ ਹੈ।
ਪੰਜਾਬ ਦੇ ਪ੍ਰਸਿੱਧ ਸੁਰੀਲੇ ਤੇ ਨੌਜਵਾਨ ਗਾਇਕ ਦਿਲਜਾਨ ਦੀ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ ਹੈ। ਪ੍ਰੋਗਰਾਮ ਸੁਰਖਸ਼ੇਤਰ ਰਾਹੀਂ ਪ੍ਰਸਿੱਧ ਹੋਏ ਗਾਇਕ ਦਿਲਜਾਨ ਦੀ ਅੰਮ੍ਰਿਤਸਰ ਨੇੜੇ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਦਿਲਜਾਨ ਦੀ ਪਤਨੀ ਤੇ ਬੇਟੀ ਵਿਦੇਸ਼ ਵਿਚ ਹਨ।
ਪੰਜਾਬ ਦੇ ਮਸ਼ਹੂਰ ਤੇ ਸੁਰੀਲੇ ਗਾਇਕ ‘ਦਿਲਜਾਨ’ ਦੀ ਦਰਦਨਾਕ ਹਾਦਸੇ ‘ਚ ਮੌਤ ਹੋ ਗਈ ਹੈ। “ਸੁਰਖ਼ਸ਼ੇਤਰ” ਰਾਹੀ ਪ੍ਰਸਿੱਧ ਹੋਏ ਗਾਇਕ ਦਿਲਜਾਨ ਅੰਮ੍ਰਿਤਸਰ ਨੇੜੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਗਾਇਕ ਦਿਲਜਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਦਿਲਜਾਨ ਦੀ ਅਚਾਨਕ ਮੌਤ ਨਾਲ ਪੂਰੇ ਸੰਗੀਤ ਜਗਤ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਦੱਸਣਯੋਗ ਹੈ ਕਿ ਟੀ. ਵੀ. ਪ੍ਰੋਗਰਾਮ ਸੁਰਖਸ਼ੇਤਰ ‘ਚ ਇੰਡੀਆ ਤੇ ਪਾਕਿਸਤਾਨ ਵਿਚਕਾਰ ਹੋਏ ਗਾਇਕੀ ਮੁਕਾਬਲੇ ‘ਚ ਦਿਲਜਾਨ ਜੇਤੂ ਰਹੇ ਸਨ, ਜਿਸ ਦੀ ਬਦੌਲਤ ਉਨ੍ਹਾਂ ਨੂੰ ਰਾਤੋ-ਰਾਤ ਸ਼ੌਹਰਤ ਹਾਸਲ ਹੋਈ ਸੀ। ਉਨ੍ਹਾਂ ਦੀ ਗਿਣਤੀ ਦੇਸ਼-ਵਿਦੇਸ਼ ਦੇ ਬਿਹਤਰੀਨ ਗਾਇਕਾਂ ‘ਚ ਕੀਤੀ ਜਾਂਦੀ ਸੀ। ਉਨ੍ਹਾਂ ਦੀ ਅਚਾਨਕ ਮੌਤ ਨਾਲ ਸੰਗੀਤ ਜਗਤ ਨੂੰ ਵੱਡਾ ਝਟਕਾ ਲੱਗਾ ਹੈ।