Breaking News
Home / ਪੰਜਾਬ / ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਵੇਚਣ ਲੱਗੀ ‘ਭਾਜਪਾ’, ਕਿਸਾਨਾਂ ਨੇ ਪਾਇਆ ਘੇਰਾ, ਫੇਰ ਦੇਖੋ

ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਵੇਚਣ ਲੱਗੀ ‘ਭਾਜਪਾ’, ਕਿਸਾਨਾਂ ਨੇ ਪਾਇਆ ਘੇਰਾ, ਫੇਰ ਦੇਖੋ

ਅੰਮਿ੍ਤਸਰ ਦੇ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਬਣਾਉਣ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਸ ਲਈ ਉੱਚ ਅਧਿਕਾਰੀਆਂ ਵੱਲੋਂ ਅੰਮਿ੍ਤਸਰ ਸਟੇਸ਼ਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸੇ ਯੋਜਨਾ ਤਹਿਤ ਜੀਟੀ ਰੋਡ ‘ਤੇ ਗੋਲ ਬਾਗ਼ ਵਾਲੇ ਪਾਸੇ ਰੇਲਵੇ ਲਾਈਨ ਨਾਲ ਲੱਗਦੀਆਂ ਦੁਕਾਨਾਂ ਜਿਨ੍ਹਾਂ ਦੀ ਗਿਣਤੀ 90 ਦੇ ਕਰੀਬ ਹੈ, ਦੇ ਮਾਲਕਾਂ ਨੂੰ ਦੁਕਾਨਾਂ ਖਾਲੀ ਕਰਨ ਲਈ ਜ਼ੁਬਾਨੀ ਤੌਰ ‘ਤੇ ਕਹਿ ਦਿੱਤਾ ਗਿਆ ਹੈ। ਭਾਵੇਂ ਕਿ ਕੋਈ ਵੀ ਅਧਿਕਾਰੀ ਇਸ ਬਾਰੇ ਖੁੱਲ੍ਹ ਕੇ ਕੁਝ ਵੀ ਕਹਿਣ ਲਈ ਤਿਆਰ ਨਹੀਂ, ਪਰ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਰੇਲਵੇ ਦੇ ਜੀਐੱਮ ਆਪਣੀ 19 ਫਰਵਰੀ ਦੀ ਸਾਲਾਨਾ ਇੰਸਪੈਕਸ਼ਨ ਵਾਲੇ ਦਿਨ ਇਸ ਯੋਜਨਾ ਦਾ ਐਲਾਨ ਕਰ ਸਕਦੇ ਹਨ।

ਜਾਣਕਾਰੀ ਅਨੁਸਾਰ ਇੰਡੀਅਨ ਰੇਲਵੇ ਸਟੇਸ਼ਨ ਡਿਵੈੱਲਪਮੈਂਟ ਕਾਰਪੋਰੇਸ਼ਨ (ਆਈਆਰਐੱਸਡੀਸੀ) ਦੀ ਨਿਗਰਾਨੀ ਹੇਠ ਪਬਲਿਕ ਪ੍ਰਰਾਈਵੇਟ ਪਾਟਨਰਸ਼ਿਪ (ਪੀਪੀਪੀ) ਮਾਡਲ ਤਹਿਤ ਸਟੇਸ਼ਨ ਨੂੰ ਨਵਾਂ ਰੂਪ ਦੇਣ ‘ਤੇ 300 ਕਰੋੜ ਰੁਪਏ ਖ਼ਰਚ ਹੋਣਗੇ। 10,76, 464 ਵਰਗ ਮੀਟਰ ‘ਚ ਬਣਨ ਵਾਲੇ ਇਸ ਰੇਲਵੇ ਸਟੇਸ਼ਨ ਦੀ ਦਿੱਖ ‘ਚੋਂ ਸਿੱਖ ਵਿਰਾਸਤ ਦੀ ਝਲਕ ਨਜ਼ਰ ਆਵੇਗੀ।

ਸਟੇਸ਼ਨ ਦੇ ਦੋ ਐਂਟਰੀ ਗੇਟ ਇਕ ਜੀਟੀ ਰੋਡ ਵਾਲੇ ਪਾਸੇ ਤੇ ਦੂਜਾ ਗੋਲ ਬਾਗ਼ ਵਾਲੇ ਪਾਸੇ ਹੋਵੇਗਾ। ਗੋਲ ਬਾਗ਼ ਵਾਲਾ ਐਂਟਰੀ ਗੇਟ ਤੋਂ ਲੋਕ ਆਸਾਨੀ ਨਾਲ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਦੁਰਗਿਆਣਾ ਮੰਦਰ ਤੇ ਜੱਲਿ੍ਹਆਂਵਾਲਾ ਬਾਗ਼ ਜਾ ਸਕਣਗੇ। ਮੁਸਾਫ਼ਰਾਂ ਦੀ ਸਹੂਲਤ ਲਈ ਦੋ ਫੁੱਟ ਓਵਰ ਬਿ੍ਜ 5000 ਵਰਗ ਮੀਟਰ ‘ਚ ਬਣਾਏ ਜਾਣਗੇ। ਇਹ ਫੁੱਟ ਓਵਰ ਬਿ੍ਜ ਪਾਰ ਕਰਨ ਲਈ ਦਿਵਿਆਂਗਾਂ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ।

ਸਾਰੇ ਪਲੇਟਫਾਰਮਾਂ ਦੀ ਸਾਂਝੀ ਛੱਤ ਇਸ ਰੇਲਵੇ ਸਟੇਸ਼ਨ ਦੀ ਖੂਬਸੂਰਤੀ ਨੂੰ ਹੋਰ ਚਾਰ ਚੰਦ ਲਗਾਵੇਗੀ। ਮੁਸਾਫ਼ਰਖਾਨਾ ਪਹਿਲਾਂ ਨਾਲੋਂ ਵੀ ਵੱਡਾ ਬਣਾਇਆ ਜਾਵੇਗਾ, ਜਿਸ ‘ਚ ਸੈਂਕੜੇ ਯਾਤਰੀਆਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਸਟੇਸ਼ਨ ‘ਤੇ ਮੁਸਾਫ਼ਰਾਂ ਦੀ ਸਹੂਲਤ ਲਈ ਹੋਟਲ ਤੇ ਮਾਲ ਵੀ ਬਣਾਏ ਜਾਣਗੇ। ਆਈਆਰਐੱਸਡੀਸੀ ਵਿਚਕਾਰ ਹੋਏ ਸਟੇਸ਼ਨ ਮੈਨੇਜਮੈਂਟ ਐਗਰੀਮੈਂਟ ਤਹਿਤ ਅੰਮਿ੍ਤਸਰ ਰੇਲਵੇ ਸਟੇਸ਼ਨ ਦੇ ਸੰਚਾਲਨ ਦਾ ਕੰਮ ਆਈਆਰਐੱਸਡੀਸੀ ਵੇਖੇਗੀ। ਆਈਆਰਐੱਸਡੀਸੀ ਰੇਲਵੇ ਦੀ ਹੀ ਇਕ ਕੰਪਨੀ ਹੈ ਜਿਸ ਦਾ ਗਠਨ 12 ਅਪ੍ਰਰੈਲ 2012 ਨੂੰ ਕੀਤਾ ਗਿਆ ਸੀ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: