Breaking News
Home / ਪੰਜਾਬ / ਕਿਸਾਨੀ ਸਟੇਜ ਤੇ ਇਕੱਠੇ ਹੋ ਰਹੇ ਫੰਡਾ ਬਾਰੇ ਰਵੀ ਸਿੰਘ ਖਾਲਸਾ ਏਡ ਨੇ ਜਥੇਬੰਦੀਆਂ ਨੂੰ ਕੀਤੇ ਸਵਾਲ

ਕਿਸਾਨੀ ਸਟੇਜ ਤੇ ਇਕੱਠੇ ਹੋ ਰਹੇ ਫੰਡਾ ਬਾਰੇ ਰਵੀ ਸਿੰਘ ਖਾਲਸਾ ਏਡ ਨੇ ਜਥੇਬੰਦੀਆਂ ਨੂੰ ਕੀਤੇ ਸਵਾਲ

ਕਿਸਾਨੀ ਸਟੇਜ ਤੇ ਇਕੱਠੇ ਹੋ ਰਹੇ ਫੰਡਾ ਬਾਰੇ ਰਵੀ ਸਿੰਘ ਖਾਲਸਾ ਏਡ ਨੇ ਜਥੇਬੰਦੀਆਂ ਨੂੰ ਕੀਤੇ ਸਵਾਲ

ਸੁਖਪਾਲ ਖਹਿਰਾ, ਰਵੀ ਸਿੰਘ ਖਾਲਸਾ ਏਡ, ਰਾਜਵਿੰਦਰ ਸਿੰਘ ਬੈਂਸ ਐਡਵੋਕੇਟ, ਮਨਵਿੰਦਰ ਸਿੰਘ ਗਿਆਸਪੁਰਾ ਨੇ ਮਿਲਕੇ ਵਿਚਾਰ ਚਰਚਾ ਕੀਤੀ ਤੇ ਸੱਭ ਦੀ ਇਹ ਸੋਚ ਹੈ ਕਿ 26 ਜਨਵਰੀ ਤੋਂ ਬਾਅਦ ਨੋਦੀਪ ਕੋਰ, ਦੀਪ ਸਿੱਧੂ, ਲੱਖਾ ਸਿਧਾਣਾ ਤੇ ਹੋਰਨਾਂ ਸੈਂਕੜਿਆਂ ਨੋਜਵਾਨਾਂ ਉੱਪਰ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਤ ਸ਼ ਦੱ ਦ ਦਾ ਮੂੰਹ ਤੋੜ ਜੁਆਬ ਦੇ ਕੇ ਉਹਨਾਂ ਦੀ ਹਿਫ਼ਾਜ਼ਤ ਕਰਨੀ ਚਾਹੀਦੀ ਹੈ

ਦੀਪ ਸਿੱਧੂ ਤੋੰ ਭਾਰਤੀ ਸਟੇਟ ਵੱਲੋੰ ਉਸ ਦਾ ਜਮਹੂਰੀ ਹੱਕ ਵੀ ਖੋਹਿਆ ਗਿਆ ਹੈ। Right to fair trail (ਨਿਰਪੱਖ ਅਦਾਲਤੀ ਟ੍ਰਾਇਲ) ਹਰ ਬੰਦੇ ਦਾ ਹੱਕ ਹੈ। ਜਿਸ ਦੀ ਗਵਾਹੀ Universal Declaration of Human Rights ਦਾ Article 10 ਅਤੇ ਭਾਰਤੀ ਸੰਵਿਧਾਨ ਦਾ Article 21 ਭਰਦਾ ਹੈ।

ਦੀਪ ਸਿੱਧੂ ਨੂੰ ਆਪਣੇ ਵਕੀਲਾਂ ਨਾਲ ਵੀ ਮਿਲਣ ਨਹੀੰ ਦਿੱਤਾ ਗਿਆ। ਉਸ ਨੂੰ 10:30 ਵਜੇ ਤੀਸ ਹਜ਼ਾਰੀ ਅਦਾਲਤ’ਚ ਪੇਸ਼ ਕੀਤਾ ਜਾਣਾ ਸੀ। ਦੀਪ ਦੇ ਵਕੀਲ ਉਥੇ ਸਵੇਰੇ 9 ਵਜੇ ਤੋੰ ਹੀ ਉਡੀਕ ਕਰ ਰਹੇ ਸਨ। ਜਦਕਿ ਪੁਲਿਸ ਨੇ ਉਸ ਨੂੰ 8:30 ਵਜੇ ਦੇ ਕਰੀਬ ਜੱਜ ਦੇ ਘਰੇ ਹੀ ਪੇਸ਼ ਕਰ ਕੇ ਉਸ ਦਾ 7 ਦਿਨਾਂ ਦਾ ਹੋਰ ਪੁਲਿਸ ਰਿਮਾਂਡ ਲੈ ਲਿਆ।

ਇਸ ਸ਼ਰੇਆਮ ਧੱ ਕਾ ਹੈ; ਦੀਪ ਸਿੱਧੂ ਇੱਕ ਵਕੀਲ ਵੀ ਹੈ। ਬਾਰ ਕੌਸ਼ਲਾਂ ਨੂੰ ਦੀਪ ਦੇ ਹੱਕ’ਚ ਆਉਣਾ ਚਾਹੀਦਾ ਹੈ ਤਾਂ ਕਿ ਉਸ ਨੂੰ fair trail ਦਾ ਹੱਕ ਮਿਲ ਸਕੇ। ਇਸ ਦੀ ਸ਼ਿਕਾਇਤ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਕੋਲ ਵੀ ਕਰਨੀ ਚਾਹੀਦੀ ਹੈ। ਲੋਕਾਂ ਨੂੰ ਵੀ ਇਸ ਧੱਕੇ ਦੇ ਖਿਲਾਫ਼ ਖੜੇ ਹੋਣਾ ਚਾਹੀਦਾ ਹੈ।

ਦੀਪ ਸਿੱਧੂ ਇਸ ਘਟਨਾ ਦਾ ਮੁੱਖ ਚੇਹਰਾ ਹੈ ਤੇ ਉਹ ਨਿਰਦੋਸ਼ ਵੀ ਹੈ। ਉਹ ਬਾਕੀ ਹਜ਼ਾਰਾਂ ਲੋਕਾਂ ਵਾਂਗ ਹੀ ਉੱਥੇ ਗਿਆ ਸੀ। ਜੇਕਰ ਅਸੀਂ ਦੀਪ ਨੂੰ ਬਚਾ ਲੈਂਦੇ ਹਾਂ ਤਾਂ ਬਾਕੀਆਂ ਨੇ ਉਸ ਦੇ ਨਾਲ ਹੀ ਬਚ ਜਾਣਾ। ਤੁਹਾਡਾ ਚੁੱਪ ਰਹਿਣਾ ਵੀ ਜ਼ੁ ਲ ਮ ਦੇ ਹੱਕ’ਚ ਗਵਾਹੀ ਭਰਦਾ ਹੈ। ਹੱਕ-ਸੱਚ ਦੇ ਹੱਕ’ਚ ਆਵਾਜ਼ ਬੁਲੰਦ ਕਰੋ। ਧੱ ਕਾ ਹੁੰਦਾ ਦੇਖ ਕੇ ਅੱਖਾਂ ਬੰਦ ਕਰਨੀਆਂ ਕੇਵਲ ਬੁਜ਼ਦਿਲੀ ਹੀ ਨਹੀੰ ; ਉਸ ਧੱਕੇ ਨਾਲ ਸਹਿਮਤੀ ਵੀ ਹੈ।

– ਸਤਵੰਤ ਸਿੰਘ

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: