Breaking News
Home / ਪੰਜਾਬ / ਕਿਸਾਨ ਆਗੂ ਮਨਜੀਤ ਰਾਏ ਲੱਖੇ ਸਿਧਾਣੇ ਖਿਲਾਫ ਕਿਉਂ ਬੋਲਿਆ ?

ਕਿਸਾਨ ਆਗੂ ਮਨਜੀਤ ਰਾਏ ਲੱਖੇ ਸਿਧਾਣੇ ਖਿਲਾਫ ਕਿਉਂ ਬੋਲਿਆ ?

ਮਨਜੀਤ ਰਾਏ ਅਕਾਲੀ ਦਲ ਦਾ ਲੀਡਰ ਹੈ। ਜੋ ਕਿ ਉਸ ਦੀ ਫੇਸਬੁੱਕ ਪ੍ਰੋਫਾਇਲ ਤੋਂ ਹੀ ਸਪੱਸ਼ਟ ਹੈ। ਇਸ ਕਰਕੇ ਉਸ ਦਾ ਲੱਖੇ ਸਿਧਾਣੇ ਖਿਲਾਫ ਬੋਲਣਾ ਸਮਝ ਆਉਂਦਾ।
ਜੋ ਗੱਲ ਨਹੀਂ ਸਮਝ ਆ ਰਹੀ ਉਹ ਇਹ ਹੈ ਕਿ ਅਕਾਲੀ ਦਲ ਦੇ ਸਿਆਸਤਦਾਨ ਨੂੰ ਕਿਸਾਨ ਮੋਰਚੇ ਦੀ ਸਟੇਜ ਤੋਂ ਬੋਲਣ ਕਿਵੇਂ ਦਿੱਤਾ ਗਿਆ‌ ? ਹਾਲਾਂਕਿ ਕੁਝ ਹੋਰ ਅਕਾਲੀ ਅਤੇ ਕਾਂਗਰਸ ਹਮਾਇਤੀ ਕਿਸਾਨ ਜਥੇਬੰਦੀਆਂ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਨੇ ਪਰ ਜੋ ਬੰਦਾ ਅਕਾਲੀ ਦਲ ਦਾ ਅਹੁਦੇਦਾਰ ਹੈ ਉਹ ਪਹਿਲੀ ਸਫਾ ‘ਚ ਕਿਵੇਂ ? ਤੇ ਏ ਦੀਪ ਸਿੱਧੂ ਨੂੰ ਲਾਂਭੇ ਕਰਨ ਵਾਲਿਆਂ ਨੂੰ ਕਿਉਂ ਨਹੀਂ ਦਿਸਿਆ ?


ਜਾਂ ਫੇਰ ਅਣਦਿੱਖ ਕਰਕੇ ਕਿਸਾਨ ਮੰਚ ਤੋਂ ਬੋਲਣ ਦਿੱਤਾ ਗਿਆ..!
ਪਰ ਬੋਲਿਆ ਵੀ ਅਜਿਹਾ ਕਿ ਜਿਸ ਨਾਲ ਕਿਸਾਨ ਮੋਰਚੇ ਦੀ ਏਕਤਾ ਨੂੰ ਨੁਕਸਾਨ ਪਹੁੰਚਦਾ।
ਲੱਖੇ ਸਿਧਾਣੇ ਖਿਲਾਫ ਦੋ ਬੰਦੇ ਜਿਆਦਾ ਬੋਲ ਰਹੇ ਨੇ‌। ਇੱਕ ਕਿਰਤੀ ਕਿਸਾਨ ਯੂਨੀਅਨ ਦਾ ਕਾਮਰੇਡ ਰਜਿੰਦਰ ਦੀਪ ਸਿੰਘ ਵਾਲਾ, ਅਤੇ ਦੂਜਾ ਮਨਜੀਤ ਰਾਏ। ਇਨ੍ਹਾਂ ਦੋਵਾਂ ਦੀ ਸਾਂਝ ਪਿੱਛੇ ਕਿਤੇ ਅਕਾਲੀ ਦਲ ਤਾਂ ਨਹੀਂ ?


ਮਾਮਲਾ ਹੋਰ ਵੀ ਗੰਭੀਰ ਉਦੋਂ ਹੋ ਜਾਂਦਾ ਜਦੋਂ ਪਤਾ ਲੱਗਦਾ ਕਿ ਮਨਜੀਤ ਰਾਏ ਡੇਰਾ ਬਿਆਸ ਦਾ ਭਗਤ ਹੈ। ਸਾਨੂੰ ਉਸ ਦੀ ਮਾਨਤਾ ਨਾਲ ਕੋਈ ਸਮੱਸਿਆ ਨਹੀਂ।
ਪਰ ਡਰ ਵਾਲੀ ਗੱਲ ਇਹ ਹੈ ਕਿ ਡੇਰਾ ਬਿਆਸ ਦੇ ਬਾਬਾ ਗੁਰਵਿੰਦਰ ਸਿੰਘ ਉੱਤੇ ਉਸ ਦੇ ਭਾਣਜੇ ਨੇ ਕਰੋੜਾਂ ਦੀ ਧੋਖੇਬਾਜ਼ੀ ਦਾ ਕੇਸ ਕੀਤਾ ਹੋਇਆ। ਕੇਸ ED ਕੋਲ ਹੈ। ED ਕੋਲ ਡੇਰੇ ਬਿਆਸ ਵਾਲੇ ਬਾਬੇ ਦੇ ਸਬੂਤ ਪਹਿਲਾਂ ਹੀ ਪਏ ਨੇ।

ਕੀ ਕੇਂਦਰ ਸਰਕਾਰ ਡੇਰਾ ਬਿਆਸ ਵਾਲੇ ਬਾਬੇ ਨੂੰ ED ਰਾਹੀਂ ਬਲੈਕ ਮੇਲ ਨਹੀਂ ਕਰ ਸਕਦੀ। ਅਤੇ ਬਾਬੇ ਰਾਹੀਂ ਉਸ ਦੇ ਭਗਤ ਮਨਜੀਤ ਰਾਏ ਨੂੰ ? ਕੇਂਦਰ ਸਰਕਾਰ ਲਈ ਬਿਆਸ ਵਾਲੇ ਬਾਬੇ ਰਾਹੀਂ ਮਨਜੀਤ ਰਾਏ ਦੀ ਬਾਂਹ ਮਰੋੜਕੇ ਮੋਰਚੇ ‘ਚ ਭੰਨ ਤੋੜ ਕਰਨੀ ਬਹੁਤ ਸੌਖੀ ਹੈ।

ਹੋ ਸਕਦਾ ਇਸੇ ਭੰਨ ਤੋੜ ਕਾਰਨ ਹੀ ਕਾਮਰੇਡ ਰਜਿੰਦਰ ਦੀਪ ਸਿੰਘ ਵਾਲਾ ਨੂੰ ਕਿਸਾਨ ਮੋਰਚੇ ਦੇ ਪੇਜ ਤੋਂ ਲਾਈਵ ਹੋ ਕੇ ਹਿੰਦੀ ਵਿੱਚ ਦੱਸਣਾ ਪਿਆ ਹੋਵੇ ਕਿ ਸਟੇਜ ਤੋਂ ਗੁੰਡਾ ਅਨਸਰ ਬੋਲ ਰਹੇ ਨੇ।

ਕੀ ਮਨਜੀਤ ਰਾਏ ਅਤੇ ਕਾਮਰੇਡ ਰਜਿੰਦਰ ਨੂੰ ਤੁਰੰਤ ਕਿਸਾਨ ਮੋਰਚੇ ਤੋਂ ਲਾਂਭੇ ਨਹੀਂ ਕੀਤਾ ਜਾਣਾ ਚਾਹੀਦਾ ?
ਉਹ ਸੱਜਣ ਜ਼ਰੂਰ ਜਵਾਬ ਦੇਣ ਜੋ ਸਾਨੂੰ ਮੱਤਾਂ ਦਿੰਦੇ ਨੇ ਕਿ ਕਿਸਾਨ ਮੋਰਚੇ ਦੇ ਆਗੂਆਂ ਦੀ ਅਲੋਚਨਾ ਨਾ ਕਰੋ।
#ਮਹਿਕਮਾ_ਪੰਜਾਬੀ

About admin

Check Also

ਵਿਦੇਸ਼ ਜਾਣ ਦੇ ਲਈ ਲੜਕੇ ਨੇ ਕੀਤਾ ਵਿਆਹ, 65 ਲੱਖ ਡਕਾਰਨ ਤੋਂ ਬਆਦ ਪਤਨੀ ਨੇ ਬਲਾਕ ਕੀਤਾ ਪਤੀ ਦਾ ਨੰਬਰ

ਚੰਡੀਗੜ੍ਹ : ਆਈਲਟਸ ਕਰ ਵਿਦੇਸ਼ ਜਾਣ ਵਾਲੀ ਲੜਕੀਆਂ ਤੇ ਲੜਕੇ ਦੀ ਕਾਂਟ੍ਰੇਕਟ ਮੈਰਿਜ ਦੇ ਠੱਗੀ …

%d bloggers like this: