Breaking News
Home / ਪੰਜਾਬ / ਕਿਰਤੀ ਸੈਨਾ ਵਾਲੇ ਕਾਮਰੇਡ ਰਜਿੰਦਰ ਦੀ ਆਡੀਉ ਹੋਈ ਵਾਇਰਲ, ਐਨਡੀਟੀਵੀ ਨੇ ਵੀ ਝੂਠ ਦਾ ਕੀਤਾ ਪਰਦਾਫਾਸ਼

ਕਿਰਤੀ ਸੈਨਾ ਵਾਲੇ ਕਾਮਰੇਡ ਰਜਿੰਦਰ ਦੀ ਆਡੀਉ ਹੋਈ ਵਾਇਰਲ, ਐਨਡੀਟੀਵੀ ਨੇ ਵੀ ਝੂਠ ਦਾ ਕੀਤਾ ਪਰਦਾਫਾਸ਼

ਹੁਣ ਕਿਰਸਾਨ ਆਗੂ ਕਿਤੇ ਆਏਂ ਨਾ ਕਹਿ ਦੇਣ ਕਿ ਐਨਡੀਟੀਵੀ (NDTV) ਵਿਕ ਗਿਆ। ਕਿਉਂਕਿ ਥੋੜੇ ਦਿਨ ਪਹਿਲਾਂ ਐਨਡੀਟੀਵੀ ਵਲੋਂ ਇਨ੍ਹਾਂ ਹੀ ਆਗੂਆਂ ਦੇ ਗਾਏ ਸੋਹਲਿਆਂ ਨੂੰ ਇਹੀ ਕਿਰਸਾਨ ਆਗੂ ਹੁੱਬ ਹੁੱਬਕੇ ਸਾਂਝਾ ਕਰ ਰਹੇ ਸਨ।

ਪਰ ਹੁਣ ਐਨਡੀਟੀਵੀ ਹੀ ਦੱਸ ਰਿਹਾ ਕਿ ਕਿਵੇਂ ਕਿਰਸਾਨ ਆਗੂ ਕੱਲ ਵਾਲੀ ਮੀਟਿੰਗ ਦੇ ਬੇ ਸਿੱਟਾ ਰਹਿਣ ਦੇ ਬਾਵਜੂਦ ਵੀ ਆਪਣੀਆਂ ਝੂਠੀਆਂ ਪ੍ਰਾਪਤੀਆਂ ਵਧਾ ਚੜਾਕੇ ਪੇਸ਼ ਕਰ ਰਹੇ ਨੇ।

ਕਿਰਸਾਨ ਆਗੂ ਮੋਦੀ ਵਾਂਗੂੰ ਝੂਠ ਨਾ ਬੋਲਣ। ਕਿਰਸਾਨ ਇਹ ਤਾਂ ਜਰ ਲੈਣਗੇ ਕਿ ਤੁਸੀਂ ਮੀਟਿੰਗ ਚੋਂ ਖਾਲੀ ਹੱਥ ਬਾਹਰ ਆ ਗਏ। ਪਰ ਕਿਰਸਾਨ ਇਹ ਨਹੀਂ ਜਰ ਸਕਦੇ ਕਿ ਤੁਸੀਂ ਮੋਦੀ ਵਾਂਗੂੰ ਬਾਹਰ ਆ ਕੇ ਝੂਠੇ ਦਾਅਵੇ ਕਰੋ।
#ਮਹਿਕਮਾ_ਪੰਜਾਬੀ

ਰਜਿੰਦਰ ਸਿੰਘ ਉਹੀ ਹੈ ਜਿਸ ਨੂੰ ਡਾ. ਉਦੋਕੇ ਦੀ ਸੰਪਾਦਕੀ ਤੋਂ ਸੱਮਿਸਆ ਸੀ – ਡਾ ਉਦੋਕੇ ਨੇ ਲਿਖਿਆ ਸੀ – ਟਰਾਲੀ ਟਾਇਮਜ ਵਿੱਚ ਮੇਰੀ ਸੰਪਾਦਕੀ ਦਾ ਨਿਸ਼ਾਨਾਂ ਭਾਵੇਂ ਕਿ ਕੇਂਦਰ ਸਰਕਾਰ ਸੀ ਪਰ ਜਿਸ ਤਰ੍ਹਾਂ ਨਾਲ ਖੱਬੇ ਪੱਖੀਆਂ ਨੂੰ ਮਿਰਚਾਂ ਲੱਗੀਆਂ ਉਸ ਤੋਂ ਸਪੱਸ਼ਟ ਹੋ ਗਿਆ ਕਿ ਇਸ ਜੰਗ ਵਿੱਚ ਕਿਸਾਨੀ ਮੁੱਦਿਆਂ ਨੂੰ ਤਾਂ ਮੋਹਰਾ ਬਣਾਇਆ ਜਾ ਰਿਹਾ ਪਰ ਇਥੇ ਪ੍ਰਚਾਰ ਪ੍ਰਸਾਰ ਖੱਬੇ ਪੱਖੀ ਵਿਚਾਰਧਾਰਾ ਦਾ ਹੋ ਰਿਹਾ ਸੀ। ਖੱਬੇ ਪੱਖੀ ਵਿਚਾਰਧਾਰਾ ਨੇ ਕੱਲ੍ਹ ਟਰਾਲੀ ਟਾਇਮਜ ਤੋਂ ਜਦੋਂ ਮੈਨੂੰ ਵੱਖ ਕੀਤਾ ਤਾਂ ਸੋਚਿਆ ਕਿ ਟਰਾਲੀ ਟਾਇਮਜ ਦੇ ਨਾਮ ਹੇਠ ਹੀ ਅਗਲਾ ਪਰਚਾ ਪ੍ਰਕਾਸ਼ਿਤ ਕੀਤਾ ਜਾਵੇ ਪਰ ਫਿਰ ਲੰਬੀ ਵਿਚਾਰ ਹੋਈ ਕਿ ਅਸੀਂ ਉਹਨਾਂ ਦਾ ਨਾਮ ਵੀ ਨਾ ਵਰਤੀਏ। ਬੇਸ਼ਕ ਮੇਰੀ ਵਿਰੋਧਤਾ ਕਰਨ ਵਾਲਾ ਰਜਿੰਦਰ ਸਿੰਹੁ ਮੈਦਾਨ ਛੱਡ ਗਿਆ ਪਰ ਟਰਾਲੀ ਟਾਇਮਜ ਦੀ ਟੀਮ ਵੀ ਉਸ ਦੇ ਪੱਖ ਵਿੱਚ ਖੜੀ ਹੋਈ ਜਿਸ ਨੇ ਮੇਰੀ ਵਿਰੋਧਤਾ ਕੀਤੀ ਸੀ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: