ਕੈਨੇਡਾ ‘ਚ ਪੰਜਾਬੀ ਨੌਜਵਾਨ ਹ ਲਾ ਕ

ਸੋਮਵਾਰ ਸ਼ਾਮ ਸਰੀ ਦੀ 148 ਸਟਰੀਟ ਅਤੇ 110 ਐਵੇਨਿਊ ਲਾਗੇ ਗੋ ਲ਼ੀ ਆਂ ਵੱਜਣ ਕਾਰਨ ਹ ਲਾ ਕ ਹੋਏ ਮੁੰਡੇ ਦੀ ਉਮਰ ਸਿਰਫ 14 ਸਾਲ ਸੀ, ਜੋ ਕਿ ਬਰਨਬੀ ਤੋਂ ਸੀ। ਉਹ ਸਰੀ ‘ਚ ਕੀ ਕਰ ਰਿਹਾ ਸੀ ਤੇ ਉਸਦੇ ਗੋ ਲੀ ਆਂ ਕਿਓਂ ਤੇ ਕਿ ਕਿਵੇਂ ਵੱਜੀਆਂ, ਬਾਰੇ ਵੇਰਵਿਆਂ ਦੀ ਉਡੀਕ ਹੈ। ਇਸ ਮੁੰਡੇ ਦੀ ਪਛਾਣ ਹਾਲੇ ਜਨਤਕ ਨਹੀਂ ਕੀਤੀ ਗਈ।
ਐਤਵਾਰ ਸ਼ਾਮ ਨੂੰ ਸਰੀ ਦੀ 137 ਏ ਸਟਰੀਟ ਅਤੇ 90 ਐਵੇਨਿਊ ਨਜ਼ਦੀਕ ਕੱਲ੍ਹ ਚੱਲੀਆਂ ਗੋ ਲ਼ੀ ਆਂ ਕਾਰਨ 19 ਸਾਲਾ ਪੰਜਾਬੀ ਨੌਜਵਾਨ ਹਰਮਨ ਸਿੰਘ ਢੇਸੀ ਦੇ ਮਾ ਰੇ ਜਾਣ ਦੀ ਖ਼ਬਰ ਆਈ ਸੀ, ਜਿਸਦਾ ਪਿਛੋਕੜ ਗੁਰਾਇਆ ਨਜ਼ਦੀਕ ਪਿੰਡ ਘੁੜਕਾ ਸੀ। (ਤਸਵੀਰ ਹਰਮਨ ਢੇਸੀ ਦੀ ਹੈ)
ਕਹਿਣ ਨੂੰ ਕੁਝ ਬਚਿਆ ਈ ਨਹੀਂ ਹੁਣ। ਵਾਹਿਗੁਰੂ ਹੱਥ ਡੋਰ ਹੈ।

ਕੈਨੇਡਾ ਦੇ ਸ਼ਹਿਰ ਸਰੀ ਵਿਖੇ ਬੀਤੀ ਰਾਤ ਅ ਣ ਪ ਛਾ ਤੇ ਹ ਮ ਲਾ ਵ ਰਾਂ ਨੇ 19 ਸਾਲਾ ਪੰਜਾਬੀ ਨੌਜਵਾਨ ਹਰਮਨ ਸਿੰਘ ਢੇਸੀ ਦੀ ਗੋ ਲੀ ਆਂ ਮਾ ਰ ਕੇ ਹੱ ਤਿ ਆ ਕਰ ਦਿੱਤੀ | ਇੰਟਾਗਰੇਟਿਡ ਹੋਮੋਸਾਈਡ ਇਨਵੈਸਟੀਗੇਟ ਟੀਮ ਦੇ ਬੁਲਾਰੇ ਸਾਰਜੈਂਟ ਫਰੈਂਕ ਜੈਂਗ ਨੇ ਦੱਸਿਆ ਕਿ ਬੀਤੀ ਰਾਤ 10.30 ਵਜੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਰੀ ਦੀ 137ਏ ਸਟਰੀਟ ‘ਤੇ 90 ਐਵੇਨਿਊ ਨੇੜੇ ਇਕ ਗੱਡੀ ਉੱਪਰ ਗੋ ਲੀ ਆਂ ਚਲਾਈਆਂ ਗਈਆਂ ਹਨ | ਛੇਤੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਦੋਂ ਦੇਖਿਆ ਤਾਂ ਉਕਤ ਗੱਡੀ ਵਿਚ ਹਰਮਨ ਸਿੰਘ ਢੇਸੀ ਗੰ ਭੀ ਰ ਹਾਲਤ ਵਿਚ ਪਿਆ ਸੀ, ਜਿਸ ਦੇ ਕਈ ਗੋ ਲੀ ਆਂ ਲੱਗੀਆਂ ਸਨ | ਉਸ ਨੂੰ ਜਲਦੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਜ਼ ਖ਼ ਮਾਂ ਦੀ ਤਾਬ ਨਾ ਝੱਲਦਾ ਹੋਇਆ ਦ ਮ ਤੋੜ ਗਿਆ | ਸਾਰਜੈਂਟ ਫਰੈਂਕ ਜੈਂਗ ਨੇ ਦੱਸਿਆ ਕਿ ਲਾਅ ਇਨਫੋਰਸਮੈਂਟ ਹਰਮਨ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ |