Breaking News
Home / ਦੇਸ਼ / ਹੱਥਾਂ ‘ਚ ਲਾਲ ਝੰਡੇ ਤੇ ਮੂੰਹੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਹਟਾਏ ਵੱਡੇ ਵੱਡੇ ਪੱਥਰ

ਹੱਥਾਂ ‘ਚ ਲਾਲ ਝੰਡੇ ਤੇ ਮੂੰਹੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਹਟਾਏ ਵੱਡੇ ਵੱਡੇ ਪੱਥਰ

ਆਖਰੀ ਨਾਕੇ ਤੋਂ ਲਾਈਵ: ਹੱਥਾਂ ‘ਚ ਲਾਲ ਝੰਡੇ ਤੇ ਮੂੰਹੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਹਟਾਏ ਵੱਡੇ ਵੱਡੇ ਪੱਥਰ

ਦਿੱਲੀ ਦਾਖ਼ਲ ਹੋਣ ਤੋਂ ਪਹਿਲਾਂ ਬਾਰਡਰ ‘ਤੇ ਦਿੱਲੀ ਪੁਲਿਸ ਅਤੇ ਅਰਧ ਫ਼ੌਜੀ ਦਲਾਂ ਨੇ ਵੱਡੀ ਤਾਇਨਾਤੀ ਕਰਕੇ ਕਿਸਾਨਾਂ ਕਾਫ਼ਲਿਆਂ ਨੂੰ ਰੋਕ ਲਿਆ ਹੈ। ਦਿੱਲੀ ਸਰਹੱਦ ‘ਤੇ ਸਭ ਤੋਂ ਅੱਗੇ ਕੰਧ ਬਣਾ ਕੇ ਦਿੱਲੀ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਹਨ। ਉਨ੍ਹਾਂ ਪਿੱਛੇ ਭਾਰੀ ਕੰਡਿਆਲੀ ਤਾਰ ਵਲ਼ੀ ਗਈ ਹੈ ਅਤੇ ਫਿਰ ਪਿੱਛੇ ਹਜ਼ਾਰਾਂ ਦੀ ਗਿਣਤੀ ‘ਚ ਅਰਧ ਫ਼ੌਜੀ ਦਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਨਾਲ ਹੀ ਮਿੱਟੀ ਦੇ ਟਿੱਪਰ ਖੜ੍ਹੇ ਕਰਕੇ ਜੀ. ਟੀ. ਰੋਡ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ। ਇਸ ਸਮੇਂ ਕਿਸਾਨ ਵੀ ਵੱਡੀ ਗਿਣਤੀ ‘ਚ ਇਕੱਤਰ ਹੋ ਗਏ ਹਨ ਅਤੇ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਭਾਰੀ ਗਿਣਤੀ ‘ਚ ਅੱਥਰੂ ਗੈਸ ਦੇ ਗੋਲੇ ਵੀ ਛੱਡ ਚੁੱਕੀ ਹੈ।

ਸਾਦ-ਮੁਰਾਦੇ ਕਿਸਾਨਾਂ ਨੇ ਇਸ ਤਰਾਂ ਕੀਤੇ ਪੁਲਿਸ ਅਧਿਕਾਰੀ ਲਾਜਵਾਬ:


ਦਿੱਲੀ ਬਾਰਡਰ ਤੋਂ ਲਾਈਵ:ਕਿਸਾਨ ਮਗਰੋਂ ਆ ਰਹੇ ਹੋਰ ਕਿਸਾਨਾਂ ਨੂੰ ਉਡੀਕ ਰਹੇ ਹਨ ਤਾਂ ਕਿ ਫਿਰ ਜ਼ ਬ ਰ ਦ ਸ ਤ ਹੱਲੇ ਨਾਲ ਨਾਕੇ ਖਦੇੜ ਦਿੱਤੇ ਜਾਣ।

ਕਿਸਾਨੀ ਅੰਦੋਲਨ : ਦਿੱਲੀ ਪੁਲਿਸ ਨੇ ਦਿੱਲੀ ਸਰਕਾਰ ਤੋਂ 9 ਸਟੇਡੀਅਮਾਂ ਨੂੰ ਅਸਥਾਈ ਲ੍ਹਾਂ ‘ਚ ਤਬਦੀਲ ਕਰਨ ਦੀ ਮੰਗੀ ਇਜਾਜ਼ਤ

ਕਿਸਾਨੀ ਅੰਦੋਲਨ ਦੇ ਨੂੰ ਦੇਖਦਿਆਂ ਦਿੱਲੀ ਪੁਲਿਸ ਨੇ ਦਿੱਲੀ ਸਰਕਾਰ ਕੋਲੋਂ 9 ਸਟੇਡੀਅਮਾਂ ਨੂੰ ਅਸਥਾਈ ਜੇ ਲ੍ਹਾਂ ‘ਚ ਤਬਦੀਲ ਕਰਨ ਦੀ ਇਜਾਜ਼ਤ ਮੰਗੀ ਹੈ। ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਹਿਰਾਸਤ ‘ਚ ਲੈ ਕੇ ਇਨ੍ਹਾਂ ਜੇ ਲ੍ਹਾਂ ‘ਚ ਰੱਖਿਆ ਜਾਵੇਗਾ।


ਕਰਨਾਲ ਬਾਈਪਾਸ ਉੱਪਰ ਪੁਲਿਸ ਨੇ ਦਿੱਲੀ ਨੂੰ ਜਾਂਦੇ ਰਸਤੇ ਉੱਪਰ ਟਰੱਕ ਖੜ੍ਹੇ ਕਰ ਦਿੱਤੇ | ਉੱਥੇ ਖੜ੍ਹੇ ਟਰੱਕਾਂ ਵਾਲਿਆਂ ਨੇ ਦੱਸਿਆ ਕਿ ਬੀਤੀ ਰਾਤ ਜਦ ਉਹ ਲੰਘ ਰਹੇ ਸਨ ਤਾਂ ਜ ਬ ਰੀ ਰੋਕ ਕੇ ਟਰੱਕ ਸੜਕ ਉਪਰ ਲਗਾ ਕੇ ਚਾਬੀਆਂ ਪੁਲਿਸ ਵਾਲੇ ਲੈ ਗਏ ਪਰ ਚੁਸਤ ਕਿਸਾਨ ਆਗੂਆਂ ਨੇ ਰਸਤਾ ਬਦਲ ਕੇ ਟਰਾਲੀਆਂ ਤੇ ਹੋਰ ਵਾਹਨ ਦਿੱਲੀ ਤੋਂ ਆਉਂਦੀ ਸੜਕ ਉੱਪਰ ਪਾ ਲਏ ਤੇ ਜਦ ਪੁਲਿਸ ਨੇ ਰੋਕਣ ਦਾ ਯਤਨ ਕੀਤਾ ਤਾਂ ਹਜ਼ੂਮ ਟੁੱਟ ਕੇ ਪੈ ਗਿਆ |

ਟਿਕਰੀ ਬਾਰਡਰ ‘ਤੇ ਪੁਲਿਸ ਨੇ ਕਿਸਾਨਾਂ ‘ਤੇ ਮਾਰੀਆਂ ਪਾਣੀ ਦੀਆਂ ਬੁਛਾੜਾਂ ਤੇ ਛੱਡੇ ਹੰਝੂ ਗੈਸ, ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ

ਟਿਕਰੀ ਬਾਰਡਰ ‘ਤੇ ਜ਼ਬਰਦਸਤ ਝੜਪ
ਪਾਣੀਪਤ ਤੋਂ ਦਿੱਲੀ ਵੱਲ ਰਵਾਨਾ ਹੋਏ ਕਿਸਾਨ
ਦਿੱਲੀ ਦੇ ਸਾਰੇ ਬਾਰਡਰਾਂ ‘ਤੇ ਸਖਤ ਪਹਿਰਾ
ਨਿਊਜ਼18 ਤੇ ਦਿੱਲੀ ਅੰਦੋਲਨ ਦੀ ਹਰ ਤਸਵੀਰ

ਕਿਸਾਨਾਂ ਦੇ ਹੌਸਲੇ ਬੁਲੰਦ : ਦਿੱਲੀ ਜਾਣ ਤੋਂ ਰੋਕਣ ਲਈ ਸਿੰਧੂ ਬਾਰਡਰ ‘ਤੇ ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋ ਲੇ

ਪੰਜਾਬ ਤੇ ਹਰਿਆਣਾ ਦੇ ਕਿਸਾਨੀ ਹਜ਼ੂਮ ਅੱਗੇ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵਲੋਂ ਲਗਾਏ ਸਖ਼ਤ ਬੈਰੀਕੇਡ ਤੇ ਕੰਡਿਆਲੀ ਤਾਰ ਦੀਆਂ ਰੋਕਾਂ ਬੌਣੀਆਂ ਹੋ ਕੇ ਰਹਿ ਗਈਆਂ ਤੇ ਕਿਸਾਨ ਕਾਫਲੇ ਠੰਢੇ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੀ ਪ੍ਰਵਾਹ ਨਾ ਕਰਦੇ ਹੋਏ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਮਾਰਦੇ ਪੁਲਿਸ ਘੇਰੇ ਨੂੰ ਤੋੜਦੇ ਹੋਏ ਅੱਗੇ ਵਧਦੇ ਗਏ ਤੇ ਪੁਲਿਸ ਅਤੇ ਅਰਧ ਫ਼ੌਜੀ ਬਲਾਂ ਦੀਆਂ ਛਾਉਣੀਆਂ ਮੂੰਹ ਦੇਖਦੀਆਂ ਹੀ ਰਹਿ ਗਈਆਂ | ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸ਼ੰਭੂ, ਚੀਕਾ, ਖਨੌਰੀ, ਡੱਬਵਾਲੀ ਸਮੇਤ ਅਨੇਕ ਥਾਵਾਂ ਉੱਪਰ ਭਾਰੀ ਰੋਕਾਂ ਖੜ੍ਹੀਆਂ ਕਰ ਕੇ ਸਾਰੇ ਰਸਤੇ ਹੀ ਬੰਦ ਕਰ ਦਿੱਤੇ ਸਨ | ਸ਼ੰਭੂ ਬਾਰਡਰ ਉੱਪਰ ਘੱਗਰ ਦਰਿਆ ਦੇ ਪੁਲ ਉੱਪਰ ਲੋਹੇ ਦੇ ਬੈਰੀਕੇਡ ਤੇ ਪੱਥਰ ਦੀਆਂ ਭਾਰੀ ਸਲੈਬਾਂ ਸੁੱਟ ਕੇ ਸਾਰੀ ਸੜਕ ਹੀ ਰੋਕ ਦਿੱਤੀ ਸੀ ਤੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਹੋਈ ਸੀ ਪਰ ਸਵੇਰੇ ਜਿਉਂ ਹੀ ਸ਼ੰਭੂ ਬਾਰਡਰ ਉੱਪਰ ਕਿਸਾਨਾਂ ਦਾ ਹਜ਼ੂਮ ਇਕੱਠਾ ਹੋਇਆ ਤਾਂ ਰੋਕਾਂ ਦੇਖ ਕੇ ਉਨ੍ਹਾਂ ਦੇ ਸਬਰ ਦਾ ਪਿਆਲਾ ਫੁੱਟ ਪਿਆ ਤੇ ਕਿਸਾਨ ਏਕਤਾ ਦੇ ਨਾਅਰੇ ਮਾਰਦੇ ਕਿਸਾਨਾਂ ਦੇ ਕਾਫਲਿਆਂ ਨੇ ਮਿੰਟਾਂ-ਸਕਿੰਟਾਂ ਵਿਚ ਉੱਥੇ ਲੋਹੇ ਦੀ ਲਗਾਏ ਬੈਕੀਕੇਡ ਘੱਗਰ ਦਰਿਆ ‘ਚ ਵਗਾਹ ਮਾਰੇ ਤੇ ਸੀਮੈਂਟ ਬਜਰੀ ਦੀਆਂ ਭਾਰੀ ਸਲੈਬਾਂ ਟਕੈਰਟਰਾਂ ਨਾਲ ਪਰ੍ਹੇ ਧੂਹ ਸੁੱਟੀਆਂ | ਕਿਸਾਨ ਕਾਫਲਿਆਂ ਨੂੰ ਰੋਕਣ ਲਈ ਪੁਲਿਸ ਨੇ ਸਵੇਰ ਦੀ ਠੰਢ ਵਿਚ ਹੀ ਪਾਣੀ ਦੀਆਂ ਬੁਛਾੜਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਏ ਪਰ ਕਿਸਾਨਾਂ ਨੇ ਨਾ ਪਾਣੀ ਦੀਆਂ ਬੁਛਾੜਾਂ ਦੀ ਪ੍ਰਵਾਹ ਕੀਤੀ ਤੇ ਨਾ ਹੀ ਅੱਥਰੂ ਗੈਸ ਤੋਂ ਡਰੇ ਸਗੋਂ ਉਨ੍ਹਾਂ ਸਿੱਧੇ ਮੂੰਹ ਅੱਗੇ ਵਧ ਕੇ ਰੋਕਾਂ ਪਾਰ ਕਰਕੇ ਉੱਥੇ ਖੜ੍ਹੀ ਪੁਲਿਸ ਨੂੰ ਬੇਵੱਸ ਕਰ ਦਿੱਤਾ ਤੇ ਜੇਤੂ ਅੰਦਾਜ਼ ‘ਚ ਨਾਅਰੇ ਮਾਰਦੇ ਅੱਗੇ ਵਧ ਗਏ | ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਲਗਾਈਆਂ ਸਾਰੀਆਂ ਰੋਕਾਂ ਨੂੰ ਹਟਾਉਂਦਿਆਂ ਕਿਸਾਨ ਨਾ ਸਿਰਫ਼ ਹਰਿਆਣਾ ਦਾਖ਼ਲ ਹੋਏ, ਸਗੋਂ ਰਾਸ਼ਟਰੀ ਮੁੱਖ ਮਾਰਗ ‘ਤੇ ਪਾਨੀਪਤ ਟੋਲ ਪਲਾਜ਼ਾ ਤੱਕ ਪਹੁੰਚਣ ‘ਚ ਕਾਮਯਾਬ ਹੋ ਗਏ |

ਕਿਸਾਨਾਂ ਦੇ ਹੌਸਲੇ ਮੂਹਰੇ ਪੁਲਿਸ ਦੇ ਸਾਰੇ ਬੈਰੀਕੇਡ, ਪਾਣੀ ਦੀਆਂ ਬੁਛਾੜਾਂ ਅਤੇ ਸੜਕ ‘ਤੇ ਖੜ੍ਹੇ ਕੀਤੇ ਰੇਤ ਤੇ ਬਜਰੀ ਦੇ ਵੱਡੇ-ਵੱਡੇ ਡੰਪਰ ਅਤੇ ਟਰਾਲੇ ਵੀ ਕੰਮ ਨਾ ਆਏ | ਪੁਲਿਸ ਵਲੋਂ ਜਗ੍ਹਾ-ਜਗ੍ਹਾ ਕਿਸਾਨਾਂ ‘ਤੇ ਜੰਮ ਕੇ ਜਲ ਤੋਪਾਂ ਦੀ ਵਰਤੋਂ ਕੀਤੀ ਗਈ ਅਤੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਸੀ, ਤਾਂ ਕਿ ਕਿਸਾਨ ਅੱਗੇ ਨੇ ਵੱਧ ਸਕਣ | ਕਈ ਥਾੲੀਂ ਪੁਲਿਸ ਤੇ ਕਿਸਾਨਾਂ ‘ਚ ਹੋਈ ਝੜਪ ‘ਚ ਕਈ ਕਿਸਾਨਾਂ ਤੇ ਪੁਲਿਸ ਕਰਮੀਆਂ ਨੂੰ ਸੱਟਾਂ ਵੀ ਲੱਗੀਆਂ, ਪਰ ਇਨ੍ਹਾਂ ਸੱਟਾਂ ਦੀ ਪ੍ਰਵਾਹ ਨਾ ਕਰਦੇ ਹੋਏ ਕਿਸਾਨ ਹਰ ਰੋਕਾਂ ਨੂੰ ਪਾਰ ਕਰਦਿਆਂ ਅੱਗੇ ਵਧਦੇ ਗਏ | ਇਸ ਤੋਂ ਬਾਅਦ ਕਿਸਾਨ ਕਾਫਲਿਆਂ ਨੂੰ ਇਸ ਲਾਂਘੇ ਉੱਪਰ ਰੋਕਣ ਦੀ ਪੁਲਿਸ ਨੇ ਜੁਰਅਤ ਹੀ ਨਹੀਂ ਕੀਤੀ | ਦੂਜਾ ਵੱਡਾ ਨਾਕਾ ਖਨੌਰੀ ਵਿਖੇ ਲੱਗਾ ਸੀ ਜਿੱਥੇ 5 ਪਰਤੀ ਰੋਕਾਂ ਲਗਾ ਕੇ ਸਾਰੀ ਸਰਹੱਦ ਸੀਲ ਕਰ ਦਿੱਤੀ ਸੀ ਤੇ ਅਧਿਕਾਰੀ ਨਿਸਚਿੰਤ ਹੋਏ ਬੈਠੇ ਸਨ ਕਿ ਇੱਥੇ ਪੱਤਾ ਵੀ ਨਹੀਂ ਹਿੱਲੇਗਾ ਪਰ 11 ਕੁ ਵਜੇ ਤੱਕ ਇੱਥੇ ਵੀ ਨਾਕਿਆਂ ‘ਤੇ ਭਾਰੀ ਪੁਲਿਸ ਨਫ਼ਰੀ ਨੂੰ ਦੇਖ ਨੌਜਵਾਨਾਂ ਦਾ ਖੂਨ ਖੌਲ੍ਹਣ ਲੱਗਾ | ਇੱਥੇ ਸਭ ਤੋਂ ਅੱਗੇ ਪੰਜਾਬ ਵਾਲੇ ਪਾਸੇ ਕੰਡਿਆਲੀ ਤਾਰ ਵਲੀ ਸੀ ਉਸੇ ਪਿੱਛੇ ਸੰਗਲ ਬੰਨ੍ਹ ਕੇ ਲੋਹੇ ਦੇ ਬੈਰੀਕੇਡ ਲਗਾਏ ਹਨ ਫਿਰ ਅੱਗੇ ਕੰਕਰੀਟ ਦੀਆਂ ਸਲੈਬਾਂ ਕਰੇਨਾਂ ਰਾਹੀਂ ਰੱਖੀਆਂ ਸਨ, ਉਸ ਤੋਂ ਅੱਗੇ ਮਿੱਟੀ ਦਾ ਟਿੱਬਾ ਬਣਾਇਆ ਸੀ ਤੇ ਫਿਰ ਪਿੱਛੇ ਭਾਰੀ ਪੁਲਿਸ ਨਫ਼ਰੀ ਤਾਇਨਾਤ ਸੀ | ਜੋਸ਼ ਵਿਚ ਆਏ ਕਿਸਾਨ ਨੌਜਵਾਨਾਂ ਦਾ ਕਾਫਲਾ ਜਦ ਲੱਕ ਬੰਨ੍ਹ ਕੇ ਤੁਰਿਆ ਤਾਂ ਕੰਡਿਆਲੀ ਤਾਰ ਖੁੰਬਾਂ ਵਾਂਗ ਪੁੱਟ ਲੈ ਕੇ ਗਏ |

ਬੰਨ੍ਹੇ ਸੰਗਲਾਂ ਨਾਲ ਬੈਰੀਕੇਡ ਉਖਾੜ ਦਿੱਤੇ ਤੇ ਉੱਥੇ ਜੇ.ਬੀ.ਸੀ. ਲਗਾਏ ਮਿੱਟੀ ਦੇ ਉਸਾਰੇ ਬੁਰਜ ਨੂੰ ਮਿੰਟਾਂ ਵਿਚ ਹੀ ਲੋਕਾਂ ਨੇ ਹੱਥਾਂ ਨਾਲ ਹੀ ਪੱਧਰ ਕਰ ਮਾਰਿਆ | ਮਨੁੱਖੀ ਜਜ਼ਬੇ ਤੇ ਸ਼ਕਤੀ ਦਾ ਇਹ ਅਨੋਖਾ ਪ੍ਰਮਾਣ ਸੀ | ਚੀਕਾ, ਚੰਡੀਗੜ੍ਹ, ਦਿੱਲੀ ਮੁਖ ਸੜਕ ਤੇ ਡੱਬਵਾਲੀ ਤੇ ਸਰਦੂਲਗੜ੍ਹ ‘ਚ ਹਾਂਸ ਕਲਾਂ ਲਾਗੇ ਲਗਾਏ ਨਾਕੇ ਵੀ ਕਿਸਾਨਾਂ ਨੇ ਵਗਾਹ ਮਾਰੇ | ਹਰਿਆਣਾ ਦੇ ਵੱਖ-ਵੱਖ ਰਸਤਿਆਂ ਰਾਹੀਂ ਕਿਸਾਨਾਂ ਨੇ ਦਿੱਲੀ ਚਾਲੇ ਪਾ ਦਿੱਤੇ | ਦਿੱਲੀ-ਅੰਬਾਲਾ ਸੜਕ ਉੱਤੇ ਪਹਿਲਾਂ ਸ਼ਾਹਬਾਦ ਤੇ ਫਿਰ ਕਰਨਾਲ ਵਿਖੇ ਵੀ ਪੁਲਿਸ ਪਾਣੀ ਦੀਆਂ ਬੁਛਾੜਾਂ ਕਰਕੇ ਤੇ ਅੱਥਰੂ ਗੈਸ ਦੇ ਗੋਲੇ ਮਾਰ ਕੇ ਰੋਕਣ ਦਾ ਯਤਨ ਕਰਦੀ ਰਹੀ | ਇਨ੍ਹਾਂ ਕਾਫਲਿਆਂ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਬੀ.ਕੇ.ਯੂ. ਦੁਆਬਾ ਦੇ ਮਨਜੀਤ ਸਿੰਘ ਰਾਏ ਤੇ ਸਤਨਾਮ ਸਿੰਘ ਸਾਹਨੀ ਵੀ ਚੱਲ ਰਹੇ ਸਨ | ਚੀਕਾ ਵਾਲੇ ਪਾਸੇ ਤੋਂ ਚੱਲ ਰਹੇ ਕਿਸਾਨ ਕਾਫਲਿਆਂ ਦੀ ਅਗਵਾਈ ਬੀ.ਕੇ.ਯੂ. (ਡਕੌਾਦਾ) ਦੇ ਆਗੂ ਜਗਮੋਹਨ ਸਿੰਘ ਕਰ ਰਹੇ ਸਨ | ਬੀ.ਕੇ.ਯੂ. (ਉਗਰਾਹਾਂ) ਨੇ ਖਨੌਰੀ ਤੇ ਡੱਬਵਾਲੀ ਲਾਂਘਿਆਂ ਉੱਪਰ ਕਿਸਾਨਾਂ ਨੂੰ ਆਉਣ ਦਾ ਸੱਦਾ ਦਿੱਤਾ ਹੋਇਆ ਸੀ | ਉਨ੍ਹਾਂ ਵਲੋਂ ਲਾਂਘਿਆਂ ਉੱਪਰ ਰੋਕਾਂ ਤੋੜ ਕੇ ਅੱਗੇ ਵਧਣ ਦੀ ਥਾਂ ਦੋਵਾਂ ਥਾਵਾਂ ਉੱਪਰ ਸ਼ਾਂਤਮਈ ਧਰਨੇ ਦਿੱਤੇ ਗਏ | ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਯੂਨੀਅਨ ਨੇ ਅੱਜ ਫ਼ੈਸਲਾ ਕੀਤਾ ਹੈ ਕਿ 27 ਨਵੰਬਰ ਨੂੰ ਉਹ ਵੀ ਕਾਫਲੇ ਲੈ ਕੇ ਦਿੱਲੀ ਨੂੰ ਰਵਾਨਾ ਹੋਣਗੇ |

About admin

Check Also

ਵੈਕਸੀਨ ਲਵਾਉਣ ਤੋਂ ਬਾਅਦ ਵੀ ਕੁੰਭ ਮੇਲੇ ਤੋਂ ਪਰਤੇ ਨਰਸਿੰਘ ਮੰਦਰ ਦੇ ਪ੍ਰਮੁੱਖ ਮਹਾਮੰਡਲੇਸ਼ਵਰ ਦੀ ਕੋਰੋਨਾ ਨਾਲ ਮੌਤ

ਭੋਪਾਲ – ਮੱਧ ਪ੍ਰਦੇਸ਼ ਵਿੱਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਦੌਰਾਨ ਜਬਲਪੁਰ ਵਿੱਚ …

%d bloggers like this: