Breaking News

Faridkot ’ਚ ਨਹਿਰ ’ਚ ਕਾਰ ਡਿੱਗਣ ਕਾਰਨ ਪਤਨੀ ਸਮੇਤ ਫ਼ੌਜੀ ਦੀ ਮੌਤ

Faridkot ’ਚ ਨਹਿਰ ’ਚ ਕਾਰ ਡਿੱਗਣ ਕਾਰਨ ਪਤਨੀ ਸਮੇਤ ਫ਼ੌਜੀ ਦੀ ਮੌਤ

ਸਰਹਿੰਦ ਫੀਡਰ ਨਹਿਰ ’ਚ ਡੁੱਬੇ ਫ਼ੌਜੀ ਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਮਿਲੀਆਂ, NDRF ਨੇ ਬੜੀ ਮੁਸ਼ੱਕਤ ਨਾਲ ਗੱਡੀ ’ਚੋਂ ਦੋਵਾਂ ਦੀਆਂ ਲਾਸ਼ਾਂ ਕੀਤੀਆਂ ਬਰਾਮਦ

Faridkot News : ਛੁੱਟੀ ’ਤੇ ਆਇਆ ਸੀ ਫ਼ੌਜੀ, ਭਲਕੇ ਵਾਪਸ ਜਾਣਾ ਸੀ ਡਿਊਟੀ ’ਤੇ
Soldier Dies Along With Wife After Car Falls Into Canal in Faridkot Latest News in Punjabi ਫ਼ਰੀਦਕੋਟ ’ਚ ਨਹਿਰ ’ਚ ਕਾਰ ਡਿੱਗਣ ਕਾਰਨ ਪਤਨੀ ਸਮੇਤ ਫ਼ੌਜੀ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਦੋਵੇਂ ਫਿੱਡੇ ਕਲਾ ਰਿਸ਼ਤੇਦਾਰੀ ’ਚ ਆਏ ਸੀ।

 

 

 

 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਹਿਰ ’ਚ ֹਡੁੱਬਣ ਕਾਰਨ ਫ਼ੌਜੀ ਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਦੋਵੇਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਧਾਵਾਲਾ ਤੋਂ ਫਿੱਡੇ ਕਲਾ ਰਿਸ਼ਤੇਦਾਰੀ ’ਚ ਆਏ ਸੀ। ਫਿੱਡੇ ਕਲਾਂ ਦੇ ਨਜ਼ਦੀਕ ਨਹਿਰ ’ਚ ਸਰਹੰਦ ਫੀਡਰ ’ਚ ਉਨ੍ਹਾਂ ਦੀ ਕਾਰ ਡਿੱਗੀ ਗਈ।

 

 

 

 

ਜਿਸ ਤੋਂ ਬਾਅਦ ਫਿੱਡੇ ਕਲਾਂ ਅਤੇ ਡੱਗੋ ਰੋਮਾਣਾ ਦੇ ਵਾਸੀ ਅਤੇ SHO ਗੁਰਦਿੱਤ ਸਿੰਘ ਸਮੇਤ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਪਰ ਓਦੋਂ ਤਕ ਕਾਰ ਡੁੱਬ ਚੁੱਕੀ ਸੀ। ਅੱਧੀ ਰਾਤ ਨੂੰ NDRF ਦੀ ਟੀਮ ਬਠਿੰਡਾ ਤੋਂ ਪਹੁੰਚ ਕੇ ਨਹਿਰ ’ਚ ਕਾਰ ਦੀ ਭਾਲ ਲਈ ਕਿਸ਼ਤੀਆਂ ਰਾਹੀਂ ਬਚਾਅ ਕਾਰਜ ਸ਼ੁਰੂ ਕੀਤੇ ਜੋ ਅਜੇ ਤਕ ਜਾਰੀ ਹਨ। ਕਾਰ ਤੇ ਲਾਸ਼ਾਂ ਦੀ ਭਾਲ ਜਾਰੀ ਹੈ। ਜਿਸ ਲਈ ਪਿੰਡਾਂ ਦੇ ਲੋਕਾਂ ਤੇ ਪੂਰੀ ਪੁਲਿਸ ਟੀਮ ਵਲੋਂ ਪੂਰਾ ਸਾਥ ਦਿਤਾ ਜਾ ਰਿਹਾ ਹੈ।

 

 

 

ਦੱਸ ਦਈਏ ਕਿ ਜਵਾਨ ਫ਼ੌਜ ਦੇ ਵਿਚ ਭਰਤੀ ਹੈ ਜੋ ਛੁੱਟੀ ’ਤੇ ਘਰ ਆਇਆ ਸੀ ਭਲਕੇ ਵਾਪਸ ਡਿਊਟੀ ’ਤੇ ਜਾਣਾ ਸੀ। ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ।

Check Also

Suspended DIG Bhullar Case: CBI ਅਦਾਲਤ ਵੱਲੋਂ ਪੰਜਾਬ ਦੇ ਮੁਅੱਤਲ DIG ਭੁੱਲਰ ਅਤੇ ਉਸ ਦੇ ਸਾਥੀ ਸ਼ਾਰਦਾ ਖ਼ਿਲਾਫ਼ ਦੋਸ਼ ਤੈਅ

Suspended DIG Bhullar Case: CBI ਅਦਾਲਤ ਵੱਲੋਂ ਪੰਜਾਬ ਦੇ ਮੁਅੱਤਲ DIG ਭੁੱਲਰ ਅਤੇ ਉਸ ਦੇ …