ਟਵਿੱਟਰ ਤੇ #भारत_माँगे_हिन्दू_राष्ट्र ਟਰੈਂਡਿੰਗ ਚ, ਤਕਰੀਰਾਂ – ਤਸਵੀਰਾਂ ਰਾਹੀਂ ਹਿੰਦੂ ਰਾਸ਼ਟਰ ਦਾ ਪ੍ਰਚਾਰ

1849 Panjab
ਟਵਿੱਟਰ ਤੇ #भारत_माँगे_हिन्दू_राष्ट्र ਟਰੈਂਡ ਕਰ ਰਿਹਾ ਹੈ। ਕੁਝ ਘੰਟਿਆਂ ਵਿਚ ਹੀ ਇਸ ਮੁਹਿੰਮ ਨਾਲ ਜੁੜਦੇ 82 ਹਜਾਰ ਤੋਂ ਵੱਧ ਟਵੀਟ ਕੀਤੇ ਜਾ ਚੁੱਕੇ ਹਨ। ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਵਕਾਲਤ ਕਰਦੀਆਂ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਸਾਂਝੀਆਂ ਕੀਤੀਆਂ ਜਾ ਰਹੀਆਂ ਵੀਡੀਓ ਵਿਚ ਕਿਹਾ ਜਾ ਰਿਹਾ ਹੈ ਕਿ ਵੰਡ ਤੋਂ ਬਾਅਦ ਮੁਸਲਮਾਨਾਂ ਨੂੰ ਪਾਕਿਸਤਾਨ, ਹਿੰਦੁਸਤਾਨ ਅਤੇ ਬੰਗਲਾਦੇਸ਼ ਸਮੇਤ ਤਿੰਨ ਮੁਲਕ ਮਿਲੇ ਹਨ ਪਰ ਹਿੰਦੂਆਂ ਨੂੰ ਕੁਝ ਵੀ ਨਹੀਂ ਮਿਲਿਆ। ਇਸ ਮੁਹਿੰਮ ਵਿਚ ਭਾਰਤ ਦੇ ਸੰਵਿਧਾਨ ਤੇ ਤਿੱਖੇ ਹਮਲੇ ਕਰਦਿਆਂ ਇਸ ਨੂੰ ਮੁਸਲਿਮ ਪੱਖੀ ਕਿਹਾ ਜਾ ਰਿਹਾ ਹੈ।


ਇਸ ਤੋਂ ਇਲਾਵਾ ਇਥੇ ਲਵ ਜੇਹਾਦ ਰਾਹੀਂ ਹਿੰਦੂ ਕੁੜੀਆਂ ਨੂੰ ਜਾਲ ਚ ਫਸਾਉਣ ਬਾਰੇ ਵੀ ਪੋਸਟਾਂ ਸਾਝੀਆਂ ਕੀਤੀਆਂ ਗਈਆਂ। ਇਕ ਵੀਡੀਓ ਵਿਚ ਨੌਜਵਾਨ ਹਿੰਦੂ ਨੇਤਾ ਕਿਸੇ ਬਜਾਰ ਚ ਵੱਡੀ ਭੀੜ ਨੂੰ ਸੰਬੋਧਨ ਕਰਦਿਆਂ ਦੁਕਾਨਾਂ ਤੇ ਮੁਸਲਮਾਨ ਕਰਿੰਦੇ ਨਾ ਰੱਖਣ ਅਤੇ ਕਿਰਾਏ ‘ਤੇ ਦਿੱਤੀਆਂ ਦੁਕਾਨਾਂ ਖਾਲੀ ਕਰਾਉਣ ਲਈ ਕਹਿ ਰਿਹਾ ਹੈ।

ਇਕ ਪੋਸਟ ਵਿਚ ਧਰਮ ਅਧਾਰਿਤ ਮੁਲਕਾਂ ਦੀ ਸੂਚੀ ਜਾਰੀ ਕਰਦਿਆਂ ਲਿਖਿਆ ਗਿਆ ਕਿ ਦੁਨੀਆਂ ਵਿਚ 157 ਇਸਾਈ ਮੁਲਕ, 62 ਮੁਸਲਿਮ ਮੁਲਕ, 12 ਬੋਧੀ ਅਤੇ ਇਕ ਯਹੂਦੀ ਮੁਲਕ ਹੈ ਪਰ ਇਕ ਵੀ ਹਿੰਦੂ ਰਾਸ਼ਟਰ ਨਹੀਂ ਹੈ। ਹਰਿਆਣੇ ਦੀ ਵੀਡੀਓ ਵਿਚ ਮੰਦਰ ਵਿਚ ਸਥਿਤ ਪੁਰਾਣੀਆਂ ਕਬਰਾਂ ਢਾਹੁਣ ਦੀ ਵੀਡੀਓ ਪੋਸਟ ਕੀਤੀ ਗਈ।
ਤਾਜ ਮਹਿਲ ਤੇ ਭਗਵੇਂ ਝੰਡੇ ਲਹਿਰਾਉਂਦਿਆਂ ਦੀ ਤਸਵੀਰ ਵੀ ਸਾਂਝੀ ਕੀਤੀ ਗਈ।