ਬੰਗਲਾਦੇਸ਼ ਤੋਂ ਵੀ ਪੱਛੜਣ ਲੱਗਾ ਭਾਰਤ! ਦੇਖੋ ਮੋਦੀ ਦਾ ਹੰਕਾਰ ਤੋੜਨ ਵਾਲੀ ਖਬਰ

ਨਵੀਂ ਦਿੱਲੀ: ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ ਆਈਐਮਐਫ ਨੇ ਹਾਲ ਹੀ ਵਿੱਚ ਅੰਦਾਜ਼ਾ ਲਾਇਆ ਹੈ ਕਿ ਪ੍ਰਤੀ ਜੀਡੀਪੀ ਦੇ ਮਾਮਲੇ ਵਿੱਚ ਭਾਰਤ ਹੁਣ ਬੰਗਲਾਦੇਸ਼ ਤੋਂ ਵੀ ਪਛੜ ਜਾਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਅਨੁਮਾਨ ਲਾਇਆ ਹੈ ਕਿ ਬੰਗਲਾਦੇਸ਼ ਦਾ ਪ੍ਰਤੀ ਜੀਡੀਪੀ 2020 ‘ਚ ਚਾਰ ਪ੍ਰਤੀਸ਼ਤ ਦੀ ਦਰ ਨਾਲ 1,877 ਡਾਲਰ ਦੇ ਪੱਧਰ ‘ਤੇ ਹੈ। ਉੱਥੇ ਹੀ ਭਾਰਤ ‘ਚ ਪ੍ਰਤੀ ਜੀਡੀਪੀ $ 1,888 ਹੈ, ਜੋ ਬੰਗਲਾਦੇਸ਼ ਨਾਲੋਂ ਸਿਰਫ 11 ਡਾਲਰ ਵਧੇਰੇ ਹੈ। ਜਦਕਿ ਗੁਆਂਢੀ ਦੇਸ਼ ਨੇਪਾਲ ਦਾ ਪ੍ਰਤੀ ਜੀਡੀਪੀ 1116 ਡਾਲਰ ਹੈ।

ਆਈਐਮਐਫ ਦੀ ਇਸ ਰਿਪੋਰਟ ਨਾਲ ਰਾਹੁਲ ਗਾਂਧੀ ਨੇ ਹੁਣ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਅੱਜ ਟਵੀਟ ਕਰਕੇ ਆਈਐਮਐਫ ਵੱਲੋਂ ਜਾਰੀ ਕੀਤੇ ਗਏ ਜੀਡੀਪੀ ਦੇ ਪ੍ਰਤੀ ਵਿਅਕਤੀ ਅੰਕੜੇ ਜਾਰੀ ਕੀਤੇ। ਇਸ ਟਵੀਟ ਵਿੱਚ ਰਾਹੁਲ ਗਾਂਧੀ ਨੇ ਤਾਅਨੇ ਮਾਰਦੇ ਹੋਏ ਕਿਹਾ ਹੈ, “ਭਾਜਪਾ ਦੇ ਨਫ਼ਰਤ ਭਰੇ ਸੱਭਿਆਚਾਰਕ ਰਾਸ਼ਟਰਵਾਦ ਦੀ 6 ਸਾਲ ਦੀ ਠੋਸ ਪ੍ਰਾਪਤੀ। ਬੰਗਲਾਦੇਸ਼ ਭਾਰਤ ਨੂੰ ਪਛਾੜਨ ਲਈ ਤਿਆਰ ਹੈ।”

ਕਾਬਲੇਗੌਰ ਹੈ ਕਿ ਕੋਰੋਨਾਵਾਇਰਸ ਨਾਲ ਬੁ ਰੀ ਤਰ੍ਹਾਂ ਪ੍ਰਭਾਵਤ ਹੋਈ ਭਾਰਤੀ ਅਰਥਵਿਵਸਥਾ ‘ਚ ਇਸ ਸਾਲ ਦੌਰਾਨ 10.3% ਦੀ ਵੱਡੀ ਗਿਰਾਵਟ ਦੀ ਉਮੀਦ ਕੀਤੀ ਜਾ ਰਹੀ ਹੈ।

ਆਈਐਮਐਫ ਨੇ ‘ਵਰਲਡ ਆਰਥਿਕ ਸਥਿਤੀ’ ਬਾਰੇ ਆਪਣੀ ਤਾਜ਼ਾ ਰਿਪੋਰਟ ਵਿੱਚ ਇਹ ਅਨੁਮਾਨ ਜ਼ਾਹਰ ਕੀਤੇ ਹਨ।

ਆਈਐਮਐਫ ਅਤੇ ਵਰਲਡ ਬੈਂਕ ਦੀ ਸਾਲਾਨਾ ਬੈਠਕ ਤੋਂ ਪਹਿਲਾਂ ਇਹ ਰਿਪੋਰਟਾਂ ਜਾਰੀ ਕੀਤੀਆਂ ਗਈਆਂ ਹਨ। ਇਸ ਨੇ ਕਿਹਾ ਕਿ 2020 ‘ਚ ਗਲੋਬਲ ਆਰਥਿਕਤਾ ‘ਚ 4.4 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ ਅਤੇ ਇਹ 2021 ‘ਚ 5.2 ਪ੍ਰਤੀਸ਼ਤ ਦੇ ਮਜ਼ਬੂਤ ਵਿਕਾਸ ਨੂੰ ਪ੍ਰਾਪਤ ਕਰੇਗੀ।