Indigo ਫਲਾਈਟ ‘ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ

ਬੁੱਧਵਾਰ ਦੀ ਸ਼ਾਮ ਹਵਾਈ ਉਡਾਣ ਸਮੇਂ ਮਾਹੌਲ ਉਸ ਵੇਲੇ ਖੁਸ਼ਗਵਾਰ ਹੋ ਗਿਆ ਜਿਸ ਵੇਲੇ ਇੱਕ ਮਹਿਲਾ ਨੇ ਦਿੱਲੀ ਤੋਂ ਬੰਗਲੁਰੂ ਜਾ ਰਹੀ ਇੰਡੀਗੋ ਉਡਾਣ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਦੀ ਪੁਸ਼ਟੀ ਇੰਡੀਗੋ ਦੇ ਇਕ ਬਿਆਨ ਤੋਂ ਹੋਈ ਹੈ। ਇਸ ਦੌਰਾਨ ਇੰਡੀਗੋ ਨੇ ਦਸਿਆ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ ਅਤੇ ਉਡਾਣ ਸ਼ਾਮ 7:40 ਵਜੇ ਬੇਂਗਲੁਰੂ ਏਅਰਪੋਰਟ ‘ਤੇ ਉਤਰ ਗਈ।

“ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਇੱਕ ਬੇਬੀ ਲੜਕੇ ਨੂੰ ਸਮੇਂ ਤੋਂ ਪਹਿਲਾਂ ਫਲਾਈਟ 6 ਈ 122 ਤੋਂ ਦਿੱਲੀ ਤੋਂ ਬੰਗਲੌਰ ਲਈ ਸਪੁਰਦ ਕਰ ਦਿੱਤਾ ਗਿਆ ਸੀ। ਇੱਥੇ ਹੋਰ ਵੇਰਵੇ ਉਪਲਬਧ ਨਹੀਂ ਹਨ,ਦਸਣਯੋਗ ਹੈ ਕਿ ਮਹਿਲਾ ਦੀ ਡਿਲਿਵਰੀ ਦੀ ਪ੍ਰਕਿਰਿਆ ਦੌਰਾਨ ਫਲਾਈਟ ਦੇ ਸਾਰੇ ਓਪਰੇਸ਼ਨ ਆਮ ਸਨ ਅਤੇ ਕਿਸੇ ਵੀ ਤਰ੍ਹਾਂ ਦੀ ਅਫਰਾ ਤਫਰੀ ਦੀ ਗੱਲ ਸਾਹਮਣੇ ਨਹੀਂ ਆਈ। ਜਾਣਕਾਰੀ ਮੁਤਾਬਿਕ ਮਹਿਲਾ ਵੱਲੋਂ ਲੜਕਾ ਪੈਦਾ ਹੋਇਆ ਹੈ

ਟਰੈਵਲ ਤੱਕ ਦਾ ਸਭ ਤੋਂ ਸੌਖਾ ਸਾਧਨ ਹਵਾਈ ਮਾਰਗ ਹੈ. ਜਿਸ ਨਾਲ ਜਲਦ ਹੀ ਮੰਜ਼ਿਲ ਤੇ ਪਹੁੰਚਿਆ ਜਾ ਸਕਦਾ ਹੈ। ਪਰ, ਹਾਂ ਕਾਫ਼ੀ ਮਹਿੰਗਾ ਵੀ ਹੈ , ਫਲਾਈਟ ਦੀ ਟਿਕਟ ਹੋਰਨਾਂ ਸਾਧਨਾ ਨਾਲੋਂ ਥੋੜੀ ਮਹਿੰਗੀ ਜ਼ਰੂਰ ਹੁੰਦੀ ਹੈ। ਪਰ ਕਿ ਤੁਸੀਂ ਸੋਚਿਆ ਹੈ ਕਿ ਕਦੇ ਕਦੇ ਜ਼ਿੰਦਗੀ ‘ਚ ਅਜਿਹਾ ਵੀ ਹੁੰਦਾ ਹੈ ਕਿ ਸਭ ਕੁਝ ਹੀ ਫ੍ਰੀ ‘ਚ ਮਿਲ ਜਾਂਦਾ ਹੈ।

ਸ਼ਾਹਿਦ ਇਹੀ ਕਿਸਮਤ ਚ ਲਿਖਵਾ ਕੇ ਲਿਆਇਆ ਹੈ ਬੁਧਵਾਰ ਦੀ ਦਿੱਲੀ ਤੋਂ ਬੰਗਲੁਰੂਰ ਜਾ ਰਹੀ ਇੰਡੀਗੋ ਫਲਾਈਟ ‘ਚ ਜ਼ਿੰਦਗੀ ਜਨਮ ਲੈਣ ਵਾਲਾ ਇਹ ਬੱਚਾ ਜਿਸ ਨੂੰ ਪੂਰੀ ਜ਼ਿੰਦਗੀ ਪਲੇਨ ‘ਚ ਮੁਫਤ ਟਿਕਟ ਹਾਸਲ ਹੋਵੇਗੀ