ਆ ਰਹੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਸਾਰਿਆਂ ਨੂੰ ਯਾਦ?

ਵਿਸ਼ਾਲ ਨਾਥ ਨੇ ਦੱਸਿਆ ਜਿੰਨੀ ਸੰਤ ਭਿੰਡਰਾਂਵਾਲਿਆਂ ਅੰਦਰ ਮਾਨਵਤਾ ਸੀ ਉਨੀ ਕਿਸੇ ਵਿਚ ਨਹੀ.. ਉਹ ਪੰਜਾਬ ਦੇ ਪਾਣੀਆ, ਕਿਸਾਨਾਂ ਅਤੇ ਧੀਆ ਦੀ ਇੱਜ਼ਤ ਦੀ ਗਲ ਕਰਦੇ ਸਨ.. ਸੰਤ ਜੀ ਹੁੰਦੇ ਤਾਂ ਤੁਸੀਂ ਸੜਕਾਂ ਤੇ ਇੰਝ ਰੁਲਦੇ ਨਾਂ ਹੁੰਦੇ

ਇੱਥੇ ਬਸਤੀ ਟੈਂਕਾਂ ਵਾਲੀ ਵਿੱਚ ਰੇਲ ਪੱਟੜੀ ’ਤੇ ਲਾਏ ਪੱਕੇ ਮੋਰਚੇ ਦੇ ਅੱਜ 13ਵੇਂ ਦਿਨ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੁਖਬੀਰ ਸਿੰਘ ਬਾਦਲ, ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਦੇ ਪੁਤਲੇ ਫ਼ੂਕ ਕੇ ਆਪਣੀ ਭੜਾਸ ਕੱਢੀ। ਅੰਦੋਲਨਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਦੇਸ਼ ਦੇ ਵੀਹ ਸੂਬਿਆਂ ਵਿੱਚ ਚੱਲ ਰਹੇ ਕਿਸਾਨ ਮਜ਼ਦੂਰ ਅੰਦੋਲਨ ਦੀ ਹਮਾਇਤ ਕੀਤੀ।

ਆਗੂਆਂ ਆਖਿਆ,‘ਭਾਜਪਾ ਦੀ ਮੋਦੀ ਸਰਕਾਰ ਇੱਕ ਪਾਸੇ ਕਿਸਾਨਾਂ ਦੇ ਅੰਦੋਲਨ ਨੂੰ ਗੁਮਰਾਹਕੁਨ ਤੇ ਡਾਕੂ-ਬਦਮਾਸ਼ਾਂ ਦਾ ਅੰਦੋਲਨ ਦੱਸ ਰਹੀ ਹੈ ਤੇ ਦੂਜੇ ਪਾਸੇ ਪ੍ਰਚਾਰ ਕਰ ਰਹੀ ਹੈ ਕਿ ਅਸੀਂ ਇਸ ਮਸਲੇ ਦਾ ਹੱਲ ਗੱਲਬਾਤ ਰਾਹੀਂ ਕਰਨਾ ਚਾਹੁੰਦੇ ਹਾਂ, ਪਰ ਇਸ ਵਿੱਚ ਕੋਈ ਵੀ ਸੱਚਾਈ ਨਹੀਂ ਹੈ।’ ਉਨ੍ਹਾਂ ਕਿਹਾ ਕਿ ਅਸਲ ਵਿਚ ਕੇਂਦਰ ਸਰਕਾਰ ਕਿਸਾਨ ਅੰਦੋਲਨ ਤੋਂ ਘਬਰਾ ਚੁੱਕੀ ਹੈ ਤੇ ਜੇਕਰ ਕੋਈ ਲਿਖਤੀ ਏਜੰਡਾ ਠੋਸ ਗੱਲਬਾਤ ਦਾ ਆਵੇਗਾ ਤਾਂ ਕਿਸਾਨ ਗੱਲਬਾਤ ਕਰਨਗੇ। ਕਿਸਾਨ ਆਗੂਆਂ ਨੇ ਰਾਹੁਲ ਗਾਂਧੀ, ਕੇਜਰੀਵਾਲ ਤੇ ਸੁਖਬੀਰ ਬਾਦਲ ਤੇ ਕਾਰਪੋਰੇਟ ਜਗਤ ਦੇ ਏਜੰਟ ਹੋਣ ਦੇ ਦੋ ਸ਼ ਲਾਏ। ਮਾਲਵਾ ਖੇਤਰ ਦੇ ਕਈ ਰੇਲਵੇ ਸਟੇਸ਼ਨਾਂ ਉੱਤੇ ਅੱਜ ਮਾਈਆਂ ਨੇ ਮੋਦੀ ਸਰਕਾਰ ਦਾ ਪਿੱ ਟ-ਸਿ ਆ ਪਾ ਕਰਦਿਆਂ ਕੇਂਦਰ ਸਰਕਾਰ ਨੂੰ ਪੰਜਾਬ ਵਿੱਚ ਰੇਲਾਂ ਚਲਾਉਣ ਤੋਂ ਵਰਜਿਆ ਹੈ। ਧਰਨੇ ਦੌਰਾਨ ਮਾਈਆਂ ਨੇ ਕਿਹਾ ਕਿ ਹਕੂਮਤਾਂ ਨੇ ਉਨ੍ਹਾਂ ਤੋਂ ਸਿਰਾਂ ਦੇ ਸਾਈਂ ਖੋਹ ਲਏ ਹਨ, ਜਵਾਨ ਪੁੱਤਾਂ-ਨੂੰਹਾਂ ਦਾ ਹੱਕ ਖੋਹ ਲਿਆ ਹੈ ਅਤੇ ਹੁਣ ਜਦੋਂ ਜ਼ਮੀਨਾਂ ਖੋਹਣ ਦੀ ਵਾਰੀ ਆਈ ਹੈ ਤਾਂ ਉਹ ਹੁਣ ਆਪਣੇ ਸਹੁਰਿਆਂ ਤੇ ਪੇਕਿਆਂ ਦੀਆਂ ਜੱਦੀ-ਪੁਸ਼ਤੀ ਜਾਇਦਾਦਾਂ ਬਚਾਉਣ ਲਈ ਰੇਲਵੇ ਲਾਈਨਾਂ ਉੱਤੇ ਉਤਰੀਆਂ ਹਨ। ਧਰਨੇ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਦਰਸ਼ਨ ਸਿੰਘ ਜਟਾਣਾ ਨੇ ਦੱਸਿਆ ਕਿ ਮਾਲਵਾ ਖੇਤਰ ਵਿੱਚ ਅਣਮਿਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਜੋਸ਼ੋ-ਖਰੋਸ਼ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨਸਾ ਸਮੇਤ ਡੇਢ ਦਰਜਨ ਡੇਢ ਦਰਜਨਾਂ ਰੇਲਵੇ ਸਟੇਸ਼ਨਾਂ ‘ਤੇ ਕਿਸਾਨਾਂ ਵੱਲੋਂ ਰੋਸ ਧਰਨਾ ਦਿੱਤਾ ਹੋਇਆ ਹੈ, ਜੋ ਕਾਲੇ ਕਾਨੂੰਨਾਂ ਦੇ ਰੱਦ ਹੋਣ ਤੱਕ ਚੱਲੇਗਾ।ਇਸ ਮੌਕੇ ਐਡਵੋਕੇਟ ਬਲਕਰਨ ਸਿੰਘ ਬੱਲੀ, ਮੱਖਣ ਸਿੰਘ ਭੈਣੀਬਾਘਾ, ਦਰਸ਼ਨ ਸਿੰਘ ਗੁਰਨੇ, ਕੁਲਦੀਪ ਸਿੰਘ ਚੱਕ ਅਲੀਸ਼ੇਰ, ਉਗਰ ਸਿੰਘ, ਕਰਨੈਲ ਸਿੰਘ ਮਾਨਸਾ, ਛੱਜੂ ਰਾਮ ਰਿਸ਼ੀ ਤੇ ਮਹਿੰਦਰ ਸਿੰਘ ਭੈਣੀਬਾਘਾ ਨੇ ਵੀ ਸੰਬੋਧਨ ਕੀਤਾ।