Breaking News
Home / ਪੰਜਾਬ / ਜੇ ਕੋੋਈ 17 ਏਕੜ ਤੋਂ ਜ਼ਿਆਦਾ ਜ਼ਮੀਨ ਨਹੀਂ ਰੱਖ ਸੱਕਦਾ ਤਾਂ ਬਾਦਲਾਂ ਦੀ 22000 ਏਕੜ ਕਿਵੇਂ?

ਜੇ ਕੋੋਈ 17 ਏਕੜ ਤੋਂ ਜ਼ਿਆਦਾ ਜ਼ਮੀਨ ਨਹੀਂ ਰੱਖ ਸੱਕਦਾ ਤਾਂ ਬਾਦਲਾਂ ਦੀ 22000 ਏਕੜ ਕਿਵੇਂ?

ਪੰਜਾਬ ਵਿੱਚ ਰਿਲਾਇੰਸ ਦੇ 87 ਪੰਪ ਹਨ ਜਿਨ੍ਹਾਂ ਵਿੱਚੋਂ 35 ਪੰਪ ਸਿੱਧੇ ਕੰਪਨੀ ਵੱਲੋਂ ਚਲਾਏ ਜਾ ਰਹੇ ਹਨ ਜਦਕਿ ਬਾਕੀ ਡੀਲਰਾਂ ਕੋਲ ਹਨ। ਜ਼ਿਕਰਯੋਗ ਗੱਲ ਹੈ ਕਿ ਇਨ੍ਹਾਂ ਵਿੱਚੋਂ ਬਹੁਤਿਆਂ ਦੇ ਮਾਲਕ ਸਿਆਸੀ ਆਗੂ ਹਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਿਸਾਨਾਂ ਵੱਲੋਂ ਰਿਲਾਇੰਸ ਦੇ ਪੈਟਰੋਲ ਪੰਪਾਂ ਅੱਗੇ ਧਰਨਿਆਂ ਕਾਰਨ ਜਿੱਥੇ ਕਈ ਪੰਪਾਂ ਦੀ ਵਿਕਰੀ ਵਿੱਚ 35-40 ਫ਼ੀਸਦੀ ਦੀ ਕਮੀ ਆਈ ਉੱਥੇ ਹੀ ਕੁਝ ਪੰਪ ਡਰਾਈ ਵੀ ਹੋ ਗਏ ਹਨ।

ਅਖ਼ਬਾਰ ਮੁਤਾਬਕ ਸੁਖਬੀਰ ਬਾਦਲ ਕੋਲ ਰਿਲਾਇੰਸ ਦੇ ਦੋ ਪੈਟਰੋਲ ਪੰਪ, ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਪੁੱਤਰ ਕੋਲ ਇੱਕ, ਇੱਕ ਕਿਸੇ ਸਾਬਕਾ ਮੰਤਰੀ ਰਮਨ ਭੱਲਾ, ਮਨਤਾਰ ਬਰਾੜ, ਫ਼ਤਹਿਗੜ੍ਹ ਸਾਹਿਬ ਵਿੱਚ ਇੱਕ ਪੰਥਕ ਆਗੂ ਕੋਲ ਪੈਟਰੋਲ ਪੰਪ ਹੋਣ ਦੀ ਖ਼ਬਰ ਅਖ਼ਬਾਰ ਨੇ ਪ੍ਰਕਾਸ਼ਿਤ ਕੀਤੀ ਹੈ। ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰੀ ਖੇਤੀ ਸਕੱਤਰ ਦੀ ਗੱਲਬਾਤ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ।ਕਿਸਾਨ ਜਥੇਬੰਦੀਆਂ ਦੇ ਨੁੰਮਾਇਦੇ ਮੋਹਣ ਸਿੰਘ ਮਾਨਸਾ ਨੇ ਚੰਡੀਗੜ੍ਹ ਵਿਚ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਕੇਂਦਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਉਹ ਅਧਿਕਾਰਤ ਤੌਰ ਉੱਤੇ ਪੀਐਮਓ ਜਾਂ ਮੰਤਰਾਲੇ ਦੇ ਸਰਕਾਰੀ ਪ੍ਰੋਟੋਕਾਲ ਮੁਤਾਬਕ ਸੱਦਾ ਦੇਵੇ।ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮੋਹਕ ਸਿੰਘ ਮੁਤਾਬਕ ਜਿਹੜੀ ਈ-ਮੇਲ ਆਈ ਹੈ ਉਸ ਵਿੱਚ ਸਾਨੂੰ ਖ਼ੇਤੀ ਕਾਨੂੰਨਾਂ ਦੇ ਫ਼ਾਇਦੇ ਦੱਸਣ ਲਈ ਟ੍ਰੇਨਿੰਗ ਦੇਣ ਦੀ ਗੱਲ ਕਹੀ ਗਈ ਹੈ। ਮੋਹਕ ਸਿੰਘ ਕਹਿੰਦੇ ਹਨ ਕਿ ਸਾਨੂੰ ਲੰਬਾ ਸਮਾਂ ਹੋ ਗਿਆ ਸੰਘਰਸ਼ ਕਰਦਿਆਂ ਨੂੰ ਤੇ ਸਾਨੂੰ ਇਨ੍ਹਾਂ ਆਰਡੀਨੈਂਸਾਂ (ਜੋ ਹੁਣ ਕਾਨੂੰਨ ਬਣ ਗਏ) ਹਨ ਬਾਰੇ ਪਤਾ ਹੈ ਅਤੇ ਕੀ ਹੁਣ ਇਹ ਸਾਨੂੰ ਬਹੁਤਾ ਦੱਸਣਗੇ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: