ਅਡਾਨੀਆਂ ਦੀ ਐਸੀ ਦੀ ਤੈਸੀ, ਸ਼ੰਭੂ ਟੱਪ ਕੇ ਤਾਂ ਦਿਖਾਉਣ- ਹੌਬੀ ਧਾਲੀਵਾਲ

”ਜੇਕਰ ਅਸੀਂ ਇੱਕ ਹੋ ਜਾਈਏ, ਅੰਬਾਨੀਆਂ, ਅਡਾਨੀਆਂ ਦੀ ਕੀ ਜ਼ੁਰਅਤ ਪੰਜਾਬ ‘ਚ ਪੈਰ ਪਾ ਜਾਣ”- ਹੌਬੀ ਧਾਲੀਵਾਲ ਦੀ ਸ਼ੰਭੂ ਬਾਰਡਰ ਤੋਂ ਦਿੱਲੀ ਨੂੰ ਬੜਕ!

ਦੀਪ ਸਿੱਧੂ ਖਿਲਾਫ ਵਿਢਿਆ ਪ੍ਰਚਾਰ ਇਹ ਦੱਸਦਾ ਕਿ ਸ਼ਾਇਦ ਉਹ ਸਹੀ ਚੱਲਣ ਡਿਹਾ। ਵੈਹੇ ਜਿੱਥੇ 31 ਮੰਨੀ ਫਿਰਦੇ ਉ ਉਥੇ 32ਵੀਂ ਨਾਲ ਕੀ ਮੁਸੀਬਤ ਆ। ਜਦੋਂ ਉਸਦੀ ਮਨਸ਼ਾ ਸਹੀ ਆ ਤੇ ਚੱਲਣ ਦਿਉ ਘੋਲ। ਵੇਖਦੇ ਆ ਕੌਣ ਕੁਝ ਖੱਟ ਲਿਆਂਉਦਾ।

ਕਿਸਾਨ ਯੂਨੀਅਨਾਂ ਨੇ ਆਹ “ਪਟੜੀ ਮੱਲੋ” ਸੰਘਰਸ਼ ਪਹਿਲੀ ਵਾਰ ਥੋੜਾ ਕੀਤਾ। ਹੋਰ ਪੈਂਤੜਾ ਮੱਲਣਾ ਸਿਖਿਆ ਈ ਨਹੀਂ। ਇਸਦਾ ਅੰਤ ਵੀ ਉਹੋ ਹੋਣਾ ਜੋ ਪਹਿਲਾਂ ਹੁੰਦਾ ਆਇਆ। ਰੁਸਣ ਮੰਨਣ ਦੀ ਖੇਡ ਆ।

ਦੀਪ ਸਿੱਧੂ ਇਸ ਤਰਾਂ ਕਿਸੇ ਵੱਡੀ ਖੇਡ ਦਾ ਮੋਹਰਾ ਨਹੀਂ ਬਣਾਇਆ ਜਾ ਸਕਦਾ। ਕੁਝ ਕਰ ਗੁਜਰਨ ਦੀ ਚਾਹਤ ਦਿਖਦੀ ਆ। ਨਾਲੇ ਉਹ ਅੜਿਕਾ ਨਹੀਂ ਬਣਨ ਡਿਆ ਸਗੋਂ ਦਬਾਅ ਈ ਬਣਾਉਣ ਡਿਆ।
ਹੋਰ ਕੋਈ ਵੀ ਉਠਦਾ ਤਾਂ ਸ਼ਾਬਾਸ਼ ਏ। ਜਦੋਂ ਜਾਪੇ ਗਲਤ ਆ ਤੇ ਪਿਛਵਾੜੇ ਲੱਤ ਮਾਰਿਉ।

ਮੇਰੀ ਨਜ਼ਰ ਚ ਵਿਗੜਨ ਵਾਲਾ ਕੰਮ ਵਿਗੜ ਗਿਆ ਏ। ਹੁਣ ਜੇ ਸੁਧਰ ਗਿਆ ਤੇ ਸਹੀ ਆ। ਨਹੀਂ ਤੇ ਵੇਖਣਾ ਪਊ ਕਿ ਇਸ ਚਣੌਤੀ ਨਾਲ ਕਿਵੇਂ ਨਜਿੱਠਣਾ ਏ । ਲਾਲਿਆਂ ਤੇ ਇਹ ਵੇਲਾ ਆ ਚੁੱਕਿਆ ਏ । ਰਿਲਾਇੰਸ ਫਰੈਸ਼ ਤੇ ਵਾਲਮਾਰਟ ਦੇ ਆਉਣ ਨਾਲ ਲਾਲਿਆਂ ਦੀ ਹੱਟੀ ਬੰਦ ਨਹੀਂ ਹੋਈ ਬਸ ਉਹਨੂੰ ਆਪਣੇ ਗਾਹਕ ਜੋੜੀ ਰੱਖਣ ਨੂੰ ਆਪ ਥੋੜਾ ਬਦਲਣਾ ਜਰੂਰ ਪਿਆ ਆ। ਇਦਾ ਕੰਪਨੀਆਂ ਦੀ ਵਹਾਈ ਚ ਵੀ ਉਹ ਕਿਸਾਨ ਬਚਿਆ ਰਹੂ ਜੋ ਆਪਣੇ ਗਾਹਕ ਦੀ ਲੋੜ ਮੁਤਾਬਕ ਬਦਲ ਜਾਊ। ਆਰਗੈਨਿਕ ਖੇਤੀ ਤੇ ਸਹਾਇਕ ਧੰਧੇ ਬਚਾਅ ਲੈਣਗੇ ਪਰ ਮਨ ਤਨ ਜੋੜਨਾ ਪਊ। ਮੰਡੀ ਮੁਤਾਬਿਕ ਬਹੁਤ ਕੁਝ ਹੈ ਜੋ ਪੈਦਾ ਕੀਤਾ ਜਾ ਸਕਦਾ ਤੇ ਹੱਛੀ ਕਮਾਈ ਕੀਤੀ ਜਾ ਸਕਦੀ ਆ।ਵੇਖਦੇ ਆ ਵੇਲਾ ਕੀ ਕੀ ਦਿਖਾਉਂਦਾ।

Sandip Singh Teja