Breaking News

Mohanjit Sheron Arrest: ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ 14 ਦਿਨਾਂ ਲਈ ਜੇਲ੍ਹ ਭੇਜੇ

Mohanjit Sheron Arrest: ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ 14 ਦਿਨਾਂ ਲਈ ਜੇਲ੍ਹ ਭੇਜੇ

ਮਾਨਸਾ ਅਦਾਲਤ ਨੇ ਸੁਣਾਇਆ ਨਿਆਂਇਕ ਹਿਰਾਸਤ ਦਾ ਫ਼ੈਸਲਾ; ਹੁਣ 17 ਨਵੰਬਰ ਨੂੰ ਹੋਵੇਗੀ ਅਗਲੀ ਪੇਸ਼ੀ

‘ਵਾਰਿਸ ਪੰਜਾਬ ਦੇ’ ਆਗੂ ਲੱਖਾ ਸਿਧਾਣਾ ਅਤੇ ਮੋਹਣਜੀਤ ਸ਼ੇਰੋਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ਤੋਂ ਬਾਅਦ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਲੱਖਾ ਸਿਧਾਣਾ ਦੇ ਵਕੀਲ ਗੁਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੜ 17 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਮਾਨਸਾ ਪੁਲੀਸ ਨੇ ਪਹਿਲਾਂ 5 ਦਿਨਾਂ ਦਾ ਰਿਮਾਂਡ ਲਿਆ ਸੀ ਅਤੇ ਬੀਤੇ ਕੱਲ੍ਹ ਪੁਲੀਸ ਨੂੰ ਸਿਰਫ਼ ਇੱਕ ਦਿਨ ਦਾ ਰਿਮਾਂਡ ਮਿਲ ਸਕਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਪੁਲੀਸ ਨੂੰ ਹੋਰ ਰਿਮਾਂਡ ਨਾ ਮਿਲਣ ਕਾਰਨ ਦੋਵਾਂ ਨੂੰ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।

Check Also

Ludhiana ਲੁਧਿਆਣਾ ‘ਚ NRI ਔਰਤ ਦਾ ਕਤਲ, ਆਸਟ੍ਰੇਲੀਆ ਤੋਂ 4 ਦਿਨ ਪਹਿਲਾਂ ਹੀ ਆਈ ਸੀ, ਪਤੀ ‘ਤੇ ਇਲਜ਼ਾਮ

Ludhiana ਲੁਧਿਆਣਾ ‘ਚ NRI ਔਰਤ ਦਾ ਕਤਲ, ਆਸਟ੍ਰੇਲੀਆ ਤੋਂ 4 ਦਿਨ ਪਹਿਲਾਂ ਹੀ ਆਈ ਸੀ, …