Breaking News

CJP ਲੀਡਰ Sourav Das ਨੇ Kangana Ranaut ਦਾ ਉਡਾਇਆ ਮਜ਼ਾਕ

Kangana Saurav Clash: ਸ਼ਾਇਦ ਮੈਂ ਰਿਤਿਕ ਰੌਸ਼ਨ ਵਰਗਾ ਜਵਾਨ ਲੱਗਦਾ ਹਾਂ..!’: ਸੌਰਵ ਦਾਸ
Kangana Instagram Row: ਕੰਗਨਾ ਰਣੌਤ ਦੇ ਬਿਆਨ ’ਤੇ CJP ਦੇ ਸੌਰਵ ਦਾਸ ਦਾ ਪਲਟਵਾਰ; ਕੰਗਨਾ ਨੂੰ ਮਰਿਆਦਾ ਬਣਾ ਕੇ ਰੱਖਣ ਦੀ ਦਿੱਤੀ ਸਲਾਹ

CJP ਲੀਡਰ Sourav Das ਨੇ Kangana Ranaut ਦਾ ਉਡਾਇਆ ਮਜ਼ਾਕ
“ਸ਼ਾਇਦ ਉਹ ਮੇਰੀ ਜਾਨ ਦੇ ਪਿੱਛੇ ਇਸ ਲਈ ਪਈ ਹੈ ਕਿਉਂਕਿ ਮੈਂ ਨੌਜਵਾਨ Hrithik Roshan ਵਰਗਾ ਲੱਗਦਾ ਹਾਂ” — CJP ਲੀਡਰ Sourav Das ਨੇ Kangana Ranaut ਦਾ ਉਡਾਇਆ ਮਜ਼ਾਕ

Kangana Ranaut: ਭਾਰਤੀ ਜਨਤਾ ਪਾਰਟੀ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਅਤੇ CJP ਬੁਲਾਰੇ ਸੌਰਵ ਦਾਸ ਦਰਮਿਆਨ ਖਿੱਚੋਤਾਣ ਮੁੜ ਵਧ ਗਈ।

ਸੌਰਵ ਦਾਸ ਨੇ ਮਜ਼ਾਹੀਆ ਢੰਗ ਨਾਲ ਕਿਹਾ ਕਿ ਉਸ ਦੇ ਇੱਕ ਦੋਸਤ ਦਾ ਮੰਨਣਾ ਹੈ ਕਿ ਕੰਗਨਾ ਉਸ ਨੂੰ ਇਸ ਲਈ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਉਹ ਰਿਤਿਕ ਰੌਸ਼ਨ ਵਰਗਾ ਦਿਖਦਾ ਹੈ। ਸੌਰਵ ਦਾਸ ਦੀ ਇਹ ਵਿਅੰਗਾਤਮਕ ਟਿੱਪਣੀ ਬੌਲੀਵੁੱਡ ਅਦਾਕਾਰ ਨਾਲ ਕੰਗਨਾ ਦੇ ਪੁਰਾਣੇ ਸਬੰਧਾਂ ਵੱਲ ਇਸ਼ਾਰਾ ਕਰਦੀ ਹੈ। CJP ਸੰਸਥਾਪਕ ਅਭਿਜੀਤ ਦੀਪਕੇ ਨਾਲ ਇੱਕ ਇੰਸਟਾਗ੍ਰਾਮ ਲਾਈਵ ਸੈਸ਼ਨ ਦੌਰਾਨ ਦਾਸ ਨੇ ਕਿਹਾ ਕਿ ਉਸ ਦੀ ਕੰਗਨਾ ਰਣੌਤ ਪ੍ਰਤੀ ਕੋਈ ਨਿੱਜੀ ਰੰਜਿਸ਼ ਨਹੀਂ ਹੈ ਅਤੇ ਉਸ ਨੇ ਕੰਗਨਾ ਨੂੰ ਸਿਆਸੀ ਬਹਿਸ ਦੌਰਾਨ ਮਰਿਆਦਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਸੌਰਵ ਦਾਸ ਨੇ ਕਿਹਾ ਕਿ ਕੰਗਨਾ ਨੇ ਇਸ ਮਾਮਲੇ ਨੂੰ ਉਸ ਅਤੇ ਜਨਰੇਸ਼ਨ-ਜ਼ੈੱਡ (Gen-Z) ਖ਼ਿਲਾਫ਼ ਨਿੱਜੀ ਬਣਾ ਲਿਆ ਹੈ। ਉਸ ਨੇ ਕਿਹਾ ਕਿ ਦੇਸ਼ ਵਿੱਚ ਸਮੱਸਿਆ ਇਹ ਹੈ ਕਿ ਲੋਕ ਹੁਣ ਆਪਸ ਵਿੱਚ ਗੱਲਬਾਤ ਨਹੀਂ ਕਰਦੇ ਅਤੇ ਵਿਚਾਰ-ਚਰਚਾ ਘੱਟ ਗਈ ਹੈ। ਸੌਰਵ ਨੇ ਵਿਅੰਗ ਕਰਦਿਆਂ ਕਿਹਾ ਕਿ ਉਸ ਦੇ ਦੋਸਤ ਹੈਰਾਨ ਸਨ ਕਿ ਕੰਗਨਾ ਨੇ ਉਸ ਨੂੰ ਹੀ ਕਿਉਂ ਚੁਣਿਆ ਹੈ। ਉਸ ਨੇ ਅੱਗੇ ਕਿਹਾ ਕਿ ਕੰਗਨਾ ਮਾਨਸਿਕ ਤੌਰ ‘ਤੇ ਸਥਿਰ ਨਹੀਂ ਲੱਗ ਰਹੀ ਅਤੇ ਉਸ ਨੂੰ ਦੇਸ਼ ਦੀ ਨੌਜਵਾਨ ਪੀੜ੍ਹੀ ਬਾਰੇ ਕੁਝ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।

ਸੌਰਵ ਦਾਸ ਨੇ ਪਹਿਲਾਂ ਵੀ ਕੰਗਨਾ ’ਤੇ ਇਤਰਾਜ਼ਯੋਗ ਭਾਸ਼ਾ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਕੰਗਨਾ ਦੀ ਆਪਣੀ ਪਾਰਟੀ ਦੇ ਮੈਂਬਰ ਵੀ ਉਸ (ਕੰਗਨਾ) ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।

ਦੂਜੇ ਪਾਸੇ, ਕੰਗਨਾ ਰਣੌਤ ਨੇ ਇੱਕ ਨਵੀਂ ਇੰਸਟਾਗ੍ਰਾਮ ਪੋਸਟ ਰਾਹੀਂ ਸੌਰਵ ਦਾਸ ਦੇ ਆਪਣੇ ਆਪ ਨੂੰ ਵਿਦਿਆਰਥੀ ਕਹਿਣ ਦੇ ਦਾਅਵੇ ‘ਤੇ ਸਵਾਲ ਉਠਾਏ। ਕੰਗਨਾ ਨੇ ਲਿਖਿਆ ਕਿ ਉਸ ਨੇ ਗੂਗਲ ’ਤੇ ਦੇਖਿਆ ਹੈ ਕਿ ਸੌਰਵ 28 ਸਾਲ ਦੇ ਹਨ ਅਤੇ ਫਿਰ ਵੀ ਆਪਣੇ ਆਪ ਨੂੰ ਵਿਦਿਆਰਥੀ ਕਹਿੰਦੇ ਹਨ, ਜਿਸ ਨੂੰ ਉਹ ਸਮਝ ਨਹੀਂ ਸਕੀ।

ਸੰਸਦ ਮੈਂਬਰ ਵਜੋਂ ਆਪਣੇ ਕੰਮ ਦਾ ਬਚਾਅ ਕਰਦਿਆਂ ਕੰਗਨਾ ਨੇ ਕਿਹਾ ਕਿ ਸੌਰਵ ਦੀ ਉਮਰ ਵਿੱਚ ਉਸ (ਕੰਗਨਾ) ਕੋਲ ਦੋ ਨੈਸ਼ਨਲ ਅਵਾਰਡ ਸਨ ਅਤੇ ਉਹ ਇੱਕੋ ਸਮੇਂ ਫਿਲਮ ਨਿਰਮਾਤਾ, ਅਦਾਕਾਰ, ਨਿਰਮਾਤਾ, ਪਟਕਥਾ ਲੇਖਕ ਅਤੇ ਉਦਯੋਗਪਤੀ ਹੋਣ ਦੇ ਨਾਲ-ਨਾਲ ਸੰਸਦ ਮੈਂਬਰ ਵੀ ਹੈ। ਕੰਗਨਾ ਨੇ ਸੌਰਵ ਦਾਸ ਨੂੰ ਵਿਹਲਾ ਅਤੇ ਬੇਰੁਜ਼ਗਾਰ ਦੱਸਦਿਆਂ ਕਿਹਾ ਕਿ ਉਹ ਨਹੀਂ ਸਮਝ ਸਕਦਾ ਕਿ ਜੀਵਨ ਦੇ ਹਰ ਪੜਾਅ ’ਤੇ ਮੰਗ ਵਿੱਚ ਕਿਵੇਂ ਰਹੀਦਾ ਹੈ। ਇਸ ਤਰ੍ਹਾਂ ਦੋਵਾਂ ਧਿਰਾਂ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ।

Check Also

Haridwar: ਦਲਿਤ ਕਾਂਗਰਸ ਪ੍ਰਧਾਨ ਦੀ ਰੈਲੀ ਵਾਲੀ ਥਾਂ ਨੂੰ ਸੰਘੀਆਂ ਨੇ ਧੋ ਕੇ ਕੀਤਾ ‘ਸੁੱਚਾ’

Haldwani ‘Purification’ Ritual After Mallikarjun Kharge’s Rally Sparks Political Row ਦਲਿਤ ਕਾਂਗਰਸ ਪ੍ਰਧਾਨ ਦੀ ਰੈਲੀ …