Breaking News

ਅੰਤਰਰਾਸ਼ਟਰੀ ਕਬੱਡੀ ਖਿਡਾਰੀ ”ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਤਨੀ ਨੇ…

ਅੰਤਰਰਾਸ਼ਟਰੀ ਕਬੱਡੀ ਖਿਡਾਰੀ ”ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਤਨੀ ਨੇ…

 

 

 

ਰੋਹਤਕ ਦੇ ਪਿੰਡ ਬਹੂ ਅਕਬਰਪੁਰ ਦੇ ਰਹਿਣ ਵਾਲੇ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬੱਲਹਾਰਾ ਦੀ ਪਤਨੀ ਮੁਸਕਾਨ ਬੱਲਹਾਰਾ (23) ਵੱਲੋਂ ਸ਼ੁੱਕਰਵਾਰ ਦੁਪਹਿਰ ਨੂੰ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

 

 

 

 

ਘਟਨਾ ਦੀ ਸੂਚਨਾ ਮਿਲਦੇ ਹੀ ਬਹੂ ਅਕਬਰਪੁਰ ਥਾਣਾ ਪੁਲਸ ਤੇ ਫੋਰੈਂਸਿਕ ਟੀਮ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

 

 

 

 

 

ਮੁਸਕਾਨ, ਜੋ ਮਹਿਮ ਦੇ ਪਿੰਡ ਫਰਮਾਣਾ ਦੀ ਰਹਿਣ ਵਾਲੀ ਸੀ, ਜਿਸਦਾ ਵਿਆਹ ਦਸੰਬਰ 2023 ਵਿੱਚ ਸ਼ੀਲੂ ਨਾਲ ਹੋਇਆ ਸੀ।

 

 

 

 

ਪਿਛਲੇ ਸਾਲ ਨਵੰਬਰ ਵਿੱਚ ਉਨ੍ਹਾਂ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਸੀ। ਸ਼ੀਲੂ ਨੇ ਇੱਕ ਵਾਰ ਪੋਡਕਾਸਟ ਵਿੱਚ ਦੱਸਿਆ ਸੀ ਕਿ ਉਸਦੀ ਮਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਬਿਮਾਰੀ ਕਾਰਨ ਪਰਿਵਾਰ ਨੇ ਉਸਦਾ ਵਿਆਹ ਜਲਦੀ ਕਰਵਾਉਣ ਦਾ ਫੈਸਲਾ ਲਿਆ ਸੀ, ਹਾਲਾਂਕਿ ਉਹ ਇਸ ਵਿਆਹ ਤੋਂ ਬਹੁਤ ਖੁਸ਼ ਸੀ।

 

 

 

 

 

ਖਾਸ ਗੱਲ ਇਹ ਹੈ ਕਿ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕਣ ਤੋਂ ਮਹਿਜ਼ ਇਕ ਦਿਨ ਪਹਿਲਾਂ ਮੁਸਕਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗਾਇਕ ਦਿਲਜੀਤ ਦੋਸਾਂਝ ਦੇ ਗਾਣੇ ‘ਤੇ ਇਕ ਰੀਲ ਅਪਲੋਡ ਕੀਤੀ ਸੀ।

 

 

 

 

 

ਸ਼ੀਲੂ ਬੱਲਹਾਰਾ ਕਬੱਡੀ ਦੀ ਦੁਨੀਆ ਵਿੱਚ ਇਕ ਵੱਡਾ ਨਾਮ ਹੈ ਤੇ ਪੰਜਾਬ ਵਿੱਚ ‘ਹਰਿਆਣਾ ਆਲਾ ਚੀਤਾ’ ਦੇ ਨਾਮ ਨਾਲ ਮਸ਼ਹੂਰ ਹੈ,। ਉਹ ਇਕ ਕਬੱਡੀ ਜਾਫੀ (ਕੈਚਰ) ਵਜੋਂ ਖੇਡਦਾ ਹੈ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਹੋਣ ਵਾਲੇ ਟੂਰਨਾਮੈਂਟਾਂ ਵਿੱਚ ਬੈਸਟ ਕੈਚਰ ਚੁਣਿਆ ਜਾ ਚੁੱਕਾ ਹੈ।

 

 

 

 

ਉਸਨੇ ਆਪਣੀ ਖੇਡ ਦੇ ਦਮ ‘ਤੇ ਹੁਣ ਤੱਕ 24 ਟਰੈਕਟਰ, 50 ਤੋਂ ਵੱਧ ਬੁਲੇਟ ਮੋਟਰਸਾਈਕਲ ਅਤੇ ਇਕ ਕੰਬਾਈਨ ਜਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਖੁਦਕੁਸ਼ੀ ਦੇ ਅਸਲ ਕਾਰਨਾਂ ਨੂੰ ਸਪੱਸ਼ਟ ਕੀਤਾ ਜਾ ਸਕੇ।

 

 

Check Also

Kapurthla ਕਪੂਰਥਲਾ ਵਿੱਚ ਸਸਕਾਰ ਤੇ ਭੋਗ ਤੋਂ ਬਾਅਦ ਜਿਉਂਦਾ ਨਿਕਲਿਆ ਮੁੰਡਾ

Kapurthla ਕਪੂਰਥਲਾ ਵਿੱਚ ਸਸਕਾਰ ਤੇ ਭੋਗ ਤੋਂ ਬਾਅਦ ਜਿਉਂਦਾ ਨਿਕਲਿਆ ਮੁੰਡਾ ਪੁਲਿਸ ਵੱਲੋਂ ਦਿੱਤੀ ਅਣਪਛਾਤੀ …