Breaking News

Bollywood News ਵਿਆਹ ਦੇ ਬੰਧਨ ”ਚ ਬੱਝੀ ਮਸ਼ਹੂਰ ਅਦਾਕਾਰਾ, ਜਾਣੋ ਕਿਸਨੂੰ ਚੁਣਿਆ ਜੀਵਨਸਾਥੀ

Bollywood News ਵਿਆਹ ਦੇ ਬੰਧਨ ”ਚ ਬੱਝੀ ਮਸ਼ਹੂਰ ਅਦਾਕਾਰਾ, ਜਾਣੋ ਕਿਸਨੂੰ ਚੁਣਿਆ ਜੀਵਨਸਾਥੀ

ਵੈੱਬ ਸੀਰੀਜ਼ ‘ਯੇ ਕਾਲੀ ਕਾਲੀ ਆਂਖੇਂ’ ਨਾਲ ਮਸ਼ਹੂਰ ਹੋਈ ਅਦਾਕਾਰਾ ਆਂਚਲ ਸਿੰਘ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀ ਇਕ ਵੱਡੀ ਖੁਸ਼ਖਬਰੀ ਫੈਨਜ਼ ਨਾਲ ਸਾਂਝੀ ਕੀਤੀ ਹੈ।

ਦਰਅਸਲ ਅਦਾਕਾਰਾ ਨੇ ਆਪਣੇ ਲੰਬੇ ਸਮੇਂ ਦੇ ਪਾਰਟਨਰ ਮੋਹਿਤ ਚਾਵਲਾ ਨਾਲ ਵਿਆਹ ਕਰਵਾ ਲਿਆ ਹੈ।

ਪਿਛਲੇ ਦਿਨੀਂ ਅਦਾਕਾਰਾ ਨੇ ਆਪਣੀ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।ਦੱਸ ਦੇਈਏ ਕਿ ਮੋਹਿਤ ਇਕ ਭਾਰਤੀ ਬਿਜਨੈੱਸਮੈਨ ਹੈ ਅਤੇ ਦੋਵੇਂ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ।

ਆਂਚਲ ਨੇ ਆਪਣੇ ਵਿਆਹ ਦੀਆਂ ਕਈ ਖੂਬਸੂਰਤ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕੇ ਆਂਚਲ ਨੇ ਲਾਲ ਰੰਗ ਦਾ ਲਹਿੰਗਾ-ਚੋਲੀ ਪਹਿਨਿਆ ਹੋਇਆ ਹੈ ਅਤੇ ਬਿਲਕੁੱਲ ਸਿੰਪਲ ਮੇਕਅੱਪ ਕੀਤਾ ਹੋਇਆ ਹੈ। ਇਸਦੇ ਬਾਵਜੂਦ ਉਹ ਬਹੁਤ ਖੂਸਸੂਰਤ ਲੱਗ ਰਹੀ ਹੈ।

ਉਥੇ ਹੀ ਉਨ੍ਹਾਂ ਦੇ ਪਤੀ ਮੋਹਿਤ ਨੇ ਆਫ ਵ੍ਹਾਈਟ ਰੰਗ ਦੀ ਸ਼ੇਰਵਾਨੀ ਪਹਿਨੀ ਹੋਈ ਹੈ। ਇਸ ਵਿਆਹ ਸਮਾਰੋਹ ਨੂੰ ਕਾਫੀ ਨਿੱਜੀ ਰੱਖਿਆ ਗਿਆ ਸੀ, ਜਿਸ ਵਿਚ ਸਿਰਫ ਪਰਿਵਾਰਕ ਲੋਕ ਹੀ ਸ਼ਾਮਲ ਹੋਏ।

Check Also

Salman Khan : ਮੇਰੀ ਸਿਹਤ ਨਹੀਂ ਵਿਗੜੀ, ਮੈਂ ਬਿਲਕੁੱਲ ਠੀਕ-ਠਾਕ ਹਾਂ: ਸਲਮਾਨ ਖਾਨ

Salman Khan Health: ਮੇਰੀ ਸਿਹਤ ਨਹੀਂ ਵਿਗੜੀ, ਮੈਂ ਬਿਲਕੁੱਲ ਠੀਕ-ਠਾਕ ਹਾਂ: ਸਲਮਾਨ ਖਾਨ Salman Khan …