Breaking News

Ludhiana ਲੁਧਿਆਣਾ: ਨੌਜਵਾਨ ਨੇ ਚਲਦੀ ਸਕਾਰਪੀਓ ’ਚ ਆਪਣੇ ਆਪ ਨੂੰ ਮਾਰੀ ਗੋਲੀ

Ludhiana ਲੁਧਿਆਣਾ: ਨੌਜਵਾਨ ਨੇ ਚਲਦੀ ਸਕਾਰਪੀਓ ’ਚ ਆਪਣੇ ਆਪ ਨੂੰ ਮਾਰੀ ਗੋਲੀ

ਸੜਕ ’ਤੇ ਲੱਗੇ ਸਾਈਨ ਬੋਰਡ ਨਾਲ ਜਾ ਟਕਰਾਈ ਕਾਰ

 

 

 

ਲੁਧਿਆਣਾ: ਲੁਧਿਆਣਾ ਵਿੱਚ ਨੌਜਵਾਨ ਨੇ ਚਲਦੀ ਸਕੋਰਪੀਓ ਵਿੱਚ ਆਪਣੇ ਆਪ ਨੂੰ ਲਾਈਸੰਸੀ ਰਿਵਾਲਵਰ ਦੇ ਨਾਲ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

 

 

 

 

 

 

 

 

ਗੋਲੀ ਲੱਗਣ ਦੇ ਬਾਅਦ ਕਾਰ ਬੇਕਾਬੂ ਹੋ ਕੇ ਸੜਕ ’ਤੇ ਲੱਗੇ ਸਾਈਨ ਬੋਰਡ ਨਾਲ ਜਾ ਟਕਰਾਈ। ਰਾਹ ਵਿੱਚ ਜਾ ਰਹੇ ਲੋਕਾਂ ਨੇ ਨੌਜਵਾਨ ਨੂੰ ਨਿਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

 

 

 

 

 

 

ਮ੍ਰਿਤਕ ਦੀ ਪਛਾਣ ਪਿੰਡ ਦਾਖਾ ਨਿਵਾਸੀ ਜਸਪ੍ਰੀਤ ਸਿੰਘ ਉਰਫ ਜੱਸਾ ਦੇ ਰੂਪ ਵਿੱਚ ਹੋਈ ਹੈ। ਇਹ ਘਟਨਾ ਉਸ ਵਕਤ ਹੋਈ, ਜਦੋਂ ਜਸਪ੍ਰੀਤ ਆਪਣੇ ਪਿੰਡ ਦਾਖਾ ਤੋਂ ਲੁਧਿਆਣੇ ਜਾ ਰਿਹਾ ਸੀ। ਇਹ ਹਾਦਸਾ ਸ਼ਾਮ ਕਰੀਬ 5 ਵਜੇ ਜੀਟੀ ਰੋਡ ਤੇ ਹਵੇਲੀ ਦੇ ਕੋਲ ਹੋਇਆ ਅਤੇ

 

 

 

 

 

 

 

ਸੂਤਰਾਂ ਮੁਤਾਬਕ ਜਾਣਕਾਰੀ ਮਿਲ ਰਹੀ ਹੈ ਕਿ ਸਕੋਰਪੀਓ ਗੱਡੀ ਦੇ ਵਿੱਚ ਫੋਨ ’ਤੇ ਨੌਜਵਾਨ ਗੱਲ ਕਰ ਰਿਹਾ ਸੀ ਅਤੇ ਉਸ ਤੋਂ ਬਾਅਦ ਅਚਾਨਕ ਉਸ ਨੇ ਗੱਡੀ ਦੀ ਸਪੀਡ ਵਧਾ ਦਿੱਤੀ ਅਤੇ ਲਾਈਸੰਸੀ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …