Breaking News

Dilpreet Dhillon ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ‘ਤੇ ਮੋਹਾਲੀ ‘ਚ ਮਾਮਲਾ ਦਰਜ

Dilpreet Dhillon

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ‘ਤੇ ਮੋਹਾਲੀ ‘ਚ ਮਾਮਲਾ ਦਰਜ

ਕੁੱਟਮਾਰ ਕਰਨ ਅਤੇ ਪਿਸਤੌਲ ਤਾਣ ਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਲੱਗੇ ਦੋਸ਼

 

 

 

 

ਮੋਹਾਲੀ: ਰਹਿਮਤ ਮਰਵਾਹਾ ਪੁੱਤਰ ਵਜਿੰਦਰ ਕੁਮਾਰ ਵਾਸੀ ਮਕਾਨ ਨੰਬਰ 478, ਸੈਕਟਰ 20-ਏ ਚੰਡੀਗੜ੍ਹ, ਉਮਰ ਕਰੀਬ 36 ਸਾਲ, ਮੋਬਾਇਲ ਨੰਬਰ 90233-88479, ਬਿਆਨ ਕੀਤਾ ਹੈ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਅਤੇ ਮੈਂ ਇਕ ਮੇਲੇਡੀ ਹਾਊਸ ਨਾਮ ਦੀ ਮਿਊਜਿਕ ਕੰਪਨੀ ਉਕਤ ਪਤੇ ਤੇ ਅਰਸਾ ਕਰੀਬ 5 ਸਾਲ ਚਲਾਉਂਦਾ ਹਾਂ। ਮੇਰਾ ਜਾਣਕਾਰ ਦਿਲਪ੍ਰੀਤ ਸਿੰਘ ਢਿਲੋਂ ਵਾਸੀ ਫਲੈਟ ਨੰਬਰ 1201, ਟਾਵਰ 05, ਈਡਨ ਕੋਰਟ, ਸੈਕਟਰ-91 ਮੋਹਾਲੀ ਵਿਖੇ ਰਹਿੰਦਾ ਹੈ।

 

 

 

 

 

 

 

 

 

 

 

 

 

 

ਅਰਸਾ ਕਰੀਬ 5-6 ਮਹੀਨੇ ਪਹਿਲਾ ਟੀ-ਸਰੀਜ਼ ਕੰਪਨੀ ਵਿਚ ਗਾਣੇ ਦੀ ਰਿਕਾਰਡਿੰਗ ਨੂੰ ਲੈ ਕੇ ਡੀਲ ਕਰਵਾਉਣ ਲਈ ਦਿਲਪ੍ਰੀਤ ਢਿਲੋਂ ਨੇ ਮੇਰੇ ਨਾਲ ਗੱਲਬਾਤ ਕੀਤੀ ਸੀ ਜਿਸਦੀ ਮੈਂ ਟੀ-ਸਰੀਜ਼ ਕੰਪਨੀ ਨਾਲ ਸਿੱਧੀ ਗੱਲ ਕਰਵਾ ਦਿੱਤੀ ਸੀ। ਕੁਝ ਕਾਰਨਾਂ ਕਰਕੇ ਦਿਲਪ੍ਰੀਤ ਢਿਲੋਂ ਦੀ ਟੀ- ਸਰੀਜ਼ ਕੰਪਨੀ ਨਾਲ ਡੀਲ ਸਿਰੇ ਨਹੀ ਚੜੀ। ਕੱਲ ਮਿਤੀ 22-07-2026 ਨੂੰ ਵਕਤ ਕਰੀਬ 11.30 ਪੀ.ਐਮ ਪਰ ਮੈਂ ਆਪਣੇ ਦੋਸਤ ਗੁਰਪ੍ਰੀਤ ਸਿੰਘ ਵਾਸੀ ਫਲੈਟ ਨੰਬਰ 63 ਟਾਵਰ ਨੰਬਰ 4 ਹੋਮਲੈਂਡ ਸੈਕਟਰ 70 ਮੋਹਾਲੀ ਵਿਖੇ ਮਿਲਣ ਗਿਆ ਸੀ। ਜਿੱਥੇ ਗੁਰਪ੍ਰੀਤ ਸਿੰਘ ਅਤੇ ਉਸਦੇ ਨਾਲ ਉਸਦਾ ਦੋਸਤ ਯੁਗ ਵੀ ਘਰੇ ਹਾਜ਼ਰ ਸੀ ਤਾਂ ਅਸੀ ਆਪਸ ਵਿਚ ਬੈਠੇ ਗੱਲਬਾਤਾਂ ਕਰ ਰਹੇ ਸੀ ਤਾਂ ਕੁਝ ਸਮੇਂ ਬਾਅਦ ਦਿਲਪ੍ਰੀਤ ਢਿਲੋਂ ਵੀ ਉਥੇ ਆ ਗਿਆ।

 

 

 

 

 

 

 

 

 

 

 

 

 

 

 

 

 

ਡੀਲ ਨਾ ਹੋਣ ਕਰਕੇ ਇਸੇ ਰੰਜਿਸ਼ ਕਰਕੇ ਦਿਲਪ੍ਰੀਤ ਢਿਲੋਂ ਮੈਨੂੰ ਉਥੇ ਬੈਠਾ ਦੇਖ ਕੇ ਉਚਾ ਨੀਵਾਂ ਬੋਲਣ ਲੱਗ ਪਿਆ ਅਤੇ ਕਹਿਣ ਲੱਗਾ ਕਿ ਤੂੰ ਮੇਰੀ ਟੀ-ਸਰੀਜ਼ ਕੰਪਨੀ ਵਿਚ ਜਾਂ ਕਿਸੇ ਹੋਰ ਕੰਪਨੀ ਵਿਚ ਡੀਲ ਕਰਵਾ ਮੈਂ 1-2 ਕਰੋੜ ਰੁਪਏ ਦੀ ਗੱਡੀ ਲੈ ਕੇ ਆਪਣੀ ਘਰਵਾਲੀ ਨੂੰ ਦੇਣੀ ਹੈ। ਜਦੋ ਮੈਂ ਆਪਣੀ ਮਜਬੂਰੀ ਜਾਹਿਰ ਕੀਤੀ ਤਾਂ ਉਹ ਮੇਰੇ ਨਾਲ ਹੱਥੋਪਾਈ ਹੋਣ ਲੱਗ ਪਿਆ ਅਤੇ ਮੇਰੀ ਕਾਫੀ ਕੁੱਟ-ਮਾਰ ਕੀਤੀ। ਜਦੋ ਮੈਂ ਆਪਣੀ ਜਾਣ ਬਚਾਉਣ ਲਈ ਬਾਹਰ ਜਾਣ ਲੱਗਾ ਤਾਂ ਇਸਨੇ ਮੈਨੂੰ ਅੱਗੇ ਤੋਂ ਘੇਰ ਕੇ ਮੈਨੂੰ ਗਲਾਮੇ ਤੋ ਫੜ੍ਹ ਕੇ ਦੂਜੇ ਕਮਰੇ ਵਿਚ ਲੈ ਗਿਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਜਿੱਥੇ ਇਸਨੇ ਮੈਨੂੰ ਜਾਨੋ ਮਾਰਨ ਦੀਆ ਧਮਕੀਆ ਦਿੰਦੇ ਹੋਏ ਮੈਨੂੰ ਕਮਰੇ ਵਿਚ ਥੱਲੇ ਸੁੱਟ ਕੇ ਮੇਰੇ ਵੱਖੀ ਵਿਚ ਕਾਫੀ ਲੱਤਾਂ ਮਾਰੀਆ ਤੇ ਮੇਰੇ ਸਰੀਰ ਤੇ ਹੋਰ ਵੀ ਕਾਫੀ ਸੱਟਾਂ ਮਾਰੀਆ ਅਤੇ ਆਪਣੇ ਡੱਬ ਵਿਚੋਂ ਪਿਸਟਲ ਕੱਢ ਕੇ ਮੇਰੇ ਵੱਲ ਨੂੰ ਤਾਣ ਕੇ ਵੀ ਮੈਨੂੰ ਜਾਨੋ ਮਾਰਨ ਦੀਆ ਧਮਕੀਆ ਦਿੱਤੀਆ।

 

 

 

 

 

 

 

 

 

 

 

 

 

 

 

 

 

 

 

 

ਮੇਰੇ ਵਲੋਂ ਉਚੀ ਉਚੀ ਰੋਲਾ ਪਾਉਣ ਤੇ ਮੈਨੂੰ ਗਾਲੀ- ਗਲੋਚ ਕਰਦਾ ਹੋਇਆ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋ ਮਾਰਨ ਦੀਆ ਧਮਕੀਆ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਫਿਰ ਮੈਂ ਆਪਣੇ ਦਰਦਾਂ ਦੀ ਝਾਲ ਨਾ ਝੱਲਦਾ ਹੋਇਆ ਇਲਾਜ ਲਈ ਸਿਵਲ ਹਸਪਤਾਲ ਫੇਸ-6 ਮੋਹਾਲੀ ਚਲਾ ਗਿਆ ਸੀ। ਇਲਾਜ ਤੋਂ ਬਾਅਦ ਮੈਨੂੰ ਡਾਕਟਰ ਸਾਹਿਬ ਨੇ ਅੱਜ ਛੁੱਟੀ ਕਰ ਦਿੱਤੀ ਹੈ। ਜੋ ਮੈਂ ਆਪ ਜੀ ਪਾਸ ਥਾਣਾ ਹਾਜ਼ਰ ਆਇਆ ਹਾਂ। ਮੈਨੂੰ ਅਤੇ ਮੇਰੇ ਪਰਿਵਾਰ ਦਿਲਪ੍ਰੀਤ ਢਿਲੋਂ ਵਲੋਂ ਜਾਨੋ ਮਾਰ ਦੇਣ ਦਾ ਖਤਰਾ ਹੈ। ਕ੍ਰਿਪਾ ਕਰਕੇ ਇਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਿਆਨ ਲਿਖਾ ਦਿਤਾ ਪੜ੍ਹ ਸੁਣ ਲਿਆ, ਠੀਕ ਹੈ ਜੀ।

 

 

 

 

 

 

 

 

 

 

 

 

 

 

 

 

ਕੇਵਲ ਕੁਮਾਰ Asi ਥਾਣਾ ਮਟੋਰ। ਮਿਤੀ:-23-07-2026, ਕਾਰਵਾਈ ਪੁਲਿਸ:- ਅੱਜ ਏ.ਐਸ.ਆਈ ਸਮੇਤ ਹੋਲਦਾਰ ਸਤਵਿੰਦਰ ਸਿੰਘ ਨੰਬਰ 1245/ਐਸ.ਏ.ਐਸ ਨਗਰ ਥਾਣਾ ਹਾਜ਼ਰ ਸੀ ਤਾ ਰੇਅਮੰਤ ਮਰਵਾਹਾ ਉਕਤ ਨੇ ਥਾਣਾ ਹਾਜ਼ਰ ਆ ਕੇ ਆਪਣਾ ਉਕਤ ਬਿਆਨ ਤਹਿਰੀਰ ਕਰਵਾਇਆ। ਜਿਸਨੂੰ ਲਿਖਾ ਜਾਕਰ ਪੜ੍ਹ ਕਰ ਸੁਣਾਇਆ ਗਿਆ। ਜਿਸਨੇ ਆਪਣੇ ਬਿਆਨ ਨੂੰ ਪੜ੍ਹ ਕੇ ਅਤੇ ਸਹੀ ਮੰਨ ਕੇ ਆਪਣੇ ਬਿਆਨ ਹੇਠ ਅੰਗਰੇਜ਼ੀ ਵਿਚ ਦਸਤਖਤ ਕੀਤੇ। ਜਿਸਦੀ ਮਨ ਏ.ਐਸ.ਆਈ ਨੇ ਤਸਦੀਕ ਕੀਤੀ।

 

 

 

 

 

 

 

 

 

 

 

 

 

 

 

 

ਬਿਆਨਬਾਲਾ ਤੋ ਸਰੇਦਸਤ ਸੂਰਤ ਜੁਰਮ 115(2), 126(2), 351(2), ਬੀ.ਐਨ.ਐਸ. ਅਤੇ 25/27-54-59 ਅਸਲਾ ਐਕਟ ਦਾ ਹੋਣਾ ਪਾਇਆ ਜਾਂਦਾ ਹੈ। ਲਿਹਾਜਾ ਬਰਾਏ ਦਾਇਰੀ ਮੁਕੱਦਮਾ ਬਾ ਜੁਰਮ ਉਕਤ ਬਰਖਿਲਾਫ ਦਿਲਪ੍ਰੀਤ ਸਿੰਘ ਢਿਲੋਂ ਵਾਸੀ ਫਲੈਟ ਨੰਬਰ 1201, ਟਾਵਰ 05, ਈਡਨ ਕੋਰਟ, ਸੈਕਟਰ-91 ਮੋਹਾਲੀ ਦਰਜ ਰਜਿਸਟਰ ਕਰਵਾਉਣ ਲਈ ਹਵਾਲੇ ਮੁੱਖ ਮੁਨਸ਼ੀ ਦੇ ਕੀਤਾ ਗਿਆ। ਮੁਕੱਦਮਾ ਦਰਜ ਕਰਕੇ ਨੰਬਰ ਫਾਇਲ ਤੋ ਜਾਣੂ ਕਰਵਾਇਆ ਜਾਵੇ। ਅਫਸਰਾਨ ਬਾਲਾ ਨੂੰ ਬਜਰੀਆ ਟੈਲੀਫੋਨ ਰਾਹੀਂ ਕੰਟਰੋਲ ਰੂਮ ਤੇ ਇਤਲਾਹ ਦਿੱਤੀ ਜਾਵੇ। ਮਨ ਏ.ਐਸ.ਆਈ ਸਮੇਤ ਸਾਥੀ ਕਰਮਚਾਰੀ ਵਾ ਮੁਦੱਈ ਦੇ ਮਸ਼ਰੂਫ ਤਫਤੀਸ਼ ਹਾਂ।

 

 

 

 

 

 

 

 

 

 

 

 

 

 

 

 

 

 

 

 

 

ਬਰ ਖਿਲਾਫ ਦਿਲਪ੍ਰੀਤ ਸਿੰਘ ਢਿਲੋਂ ਵਾਸੀ ਫਲੈਟ ਨੰਬਰ 1201, ਟਾਵਰ 05, ਈਡਨ ਕੋਰਟ, ਸੈਕਟਰ-91 ਮੋਹਾਲੀ ਦੇ ਦਰਜ ਰਜਿਸਟਰ ਕੀਤਾ ਜਾਕਰ ਤਕਮੀਲ ਪੜਤ ਮੁਕੰਮਲ ਹੋਈ। ਨਕੂਲਾਤ FIR ਇਲਾਕਾ ਮੈਜਿਸਟਰੈਟ ਸਾਹਿਬ ਜੀ ਅਤੇ ਉੱਚ ਅਫਸਰਾਨ ਬਾਲਾ ਦੀ ਸੇਵਾ ਵਿਚ ਘੱਲੀਆਂ ਜਾ ਰਹੀਆਂ ਹਨ।

 

 

 

 

 

 

 

 

 

 

 

 

 

 

 

ਕੰਟਰੋਲ ਰੂਮ ਮੋਹਾਲੀ ਨੂੰ ਬਜਰੀਆ ਟੈਲੀਫੋਨ ਅੱਡ ਇਤਲਾਹ ਦਿੱਤੀ ਜਾ ਰਹੀ ਹੈ। ਮਿਸਲ ਮੁਕੱਦਮਾ ਮਹਿ ਅਸਲ ਬਿਆਨ ਅਗਲੀ ਤਫਤੀਸ਼ ਲਈ ਹੱਥੀ CT ਮੋਹਿਤ ਕੁਮਾਰ 635/SAS ਨਿੱਜਦ ASI ਕੇਵਲ ਕੁਮਾਰ 584/SAS ਦੇ ਘੱਲਿਆ ਜਾ ਰਿਹਾ ਹੈ|ਮੁੱਖ ਮੁਨਸ਼ੀ ਥਾਣਾ ਨੂੰ ਰਿਕਾਰਡ ਦੀ ਪੂਰਤੀ ਕਰਨ ਦੀ ਹਦਾਇਤ ਕੀਤੀ ਗਈ।

Check Also

Hoshiarpur News : ਪਿੰਡ ਆਨੰਦਗੜ੍ਹ ਦੇ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਲੋਕਾਂ ਨੇ ਇੱਕ ਕਾਤਲ ਕੀਤਾ ਕਾਬੂ

Hoshiarpur News : ਪਿੰਡ ਆਨੰਦਗੜ੍ਹ ਦੇ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਲੋਕਾਂ ਨੇ ਇੱਕ …