
ਜਦੋਂ ਬਾਦਲਾਂ ਦੀ ਸਰਕਾਰ ਸੀ ਤਾਂ ਸੁਖਬੀਰ ਬਾਦਲ ਕੋਟ ਪੈਂਟ ਪਾ ਕੇ ਅਤੇ ਟਾਈ ਲਾ ਕੇ ਅੰਬਾਨੀਆਂ ਨਾਲ ਚੰਡੀਗੜ੍ਹ ਮੀਟਿੰਗਾਂ ਕਰਦਾ ਸੀ । ਕਿਹਾ ਇਹ ਗਿਆ ਸੀ ਕਿ ਅਸੀਂ ਇਹਨਾਂ ਨੂੰ ਪੰਜਾਬ ਵਿਚ ਇਨਵੈਸਟਮੈਂਟ ਲਈ ਮਨਾ ਰਹੇ ਹਾਂ । ਉਸ ਤੋਂ ਬਾਅਦ ਮਲੇਰਕੋਟਲਾ, ਸੁਨਾਮ ਅਤੇ ਮੋਗੇ ਲਾਗੇ ਇਹਨਾਂ ਗਰੁੱਪਾਂ ਨੇ ਵੱਡੇ ਵੇਅਰਹਾਊਸ ਬਣਾਏ ਸਨ ( ਸੂਚਨਾ ਦੀ ਪੁਸ਼ਟੀ ਉਸ ਹਲਕੇ ਦੇ ਲੋਕ ਕਰ ਸਕਦੇ ਹਨ ) ।ਉਸ ਤੋਂ ਬਿਨਾਂ ਕੋਈ ਪ੍ਰੋਜੈਕਟ ਜੇਕਰ ਆਇਆ ਹੋਵੇ ਤਾਂ ਦੱਸਿਆ ਜਾ ਸਕਦਾ ਹੈ । ਪਰ ਯਕੀਨ ਹੈ ਕਿ ਇਹਨਾਂ ਘਰਾਣਿਆਂ ਨੇ ਰੋਜ਼ਗਾਰ ਪੈਦਾ ਕਰਨ ਵਾਲਾ ਕੋਈ ਪ੍ਰੋਜੈਕਟ ਨਹੀਂ ਲਾਇਆ ਨਾ ਲਾਉਣਗੇ ।
ਇਹ ਤਾਂ ਏਅਰਪੋਰਟ, ਲਾਲ ਕਿਲਾ, ਰੇਲਵੇ, ਮੋਬਾਇਲ ਫੋਨ ਸੇਵਾ ਤੇ ਹੁਣ ਖੇਤੀਯੋਗ ਜਮੀਨ ਉਪਰ ਸਰਕਾਰ ਦੀ ਮਿਲੀਭੁਗਤ ਨਾਲ ਕਬਜਾ ਕਰਦੇ ਆ ਰਹੇ ਹਨ ।
ਜਿਵੇਂ ਪੰਜਾਬ ਵਿਚ ਰੋਡਵੇਜ ਅਤੇ ਬਿਜਲੀ ਬੋਰਡ ਫੇਲ ਕਰਕੇ ਲੀਡਰਾਂ ਅਤੇ ਕਾਰਪੋਰੇਟ ਨੇ ਕਬਜਾ ਕੀਤਾ ਹੈ । ਸਰਕਾਰ ਵਿਚ ਹੁੰਦਿਆਂ ਰੋਡਵੇਜ ਘਾਟੇ ਵਿਚ ਤੇ ਆਪਣੀ ਟਰਾਂਸਪੋਰਟ ਮੁਨਾਫੇ ਵਿਚ ਕਿਵੇਂ ?
ਮੋਦੀ ਦਾ ਦੋ ਟਰਮਾਂ ਜਿੱਤਣਾ ਅਤੇ ਬਾਦਲਾਂ ਦਾ ਕਿਸੇ ਵੱਡੀ ਸ਼ਾਜਿਸ਼ ਦਾ ਹਿੱਸਾ ਸਨ ।
ਆਦਿ ਵਾਸੀਆਂ ਦੀ ਜਮੀਨ ਅਤੇ ਜੰਗਲ ਨੱਪਣ ਦੇ ਇਰਾਦੇ ਨਾਲ ਉਹਨਾਂ ਨੂੰ ਨਕਸਲੀ ਬਣਾ ਕੇ ਖਤ ਮ ਕੀਤਾ ਜਾ ਰਿਹਾ ਹੈ । ਪੂਰੀ ਦੁਨੀਆਂ ਅੰਦਰ ਲੋਕ ਲਹਿਰਾਂ ਫੇਲ ਹੁੰਦੀਆਂ ਆਈਆਂ ਹਨ । ਵਿਰਲੇ ਟਾਵੇਂ ਸ਼ੰਘਰਸ਼ ਹੀ ਕਾਮਯਾਬ ਰਹੇ ਹਨ । ਜਦੋਂ ਸਾਰੀ ਸਰਕਾਰੀ ਮਸ਼ੀਨਰੀ ਇਕ ਪਾਸੇ ਹੋ ਜਾਵੇ ਤਾਂ ਆਮ ਲੋਕ ਕਿੰਨਾ ਚਿਰ ਲੜਣਗੇ?
ਅੰਬਾਨੀ ਤੇ ਅਡਾਨੀ ਨਵੀਂ ਈਸਟ ਇੰਡੀਆ ਕੰਪਨੀ ਹੈ । ਜੋ ਹੌਲੀ ਹੌਲੀ ਅਜਗਰ ਵਾਂਗ ਸਭ ਕੁਛ ਨਿਗਲ ਰਹੀ ਹੈ ।
ਨਰਿੰਦਰ ਮੋਦੀ ਇਹਨਾਂ ਗਰੁੱਪਾਂ ਦੇ ਰਹਿਮੋ ਕਰਮ ਉਪਰ ਹੈ ।
ਮਨਮੋਹਨ ਸਿੰਘ ਦੀ ਸਰਕਾਰ ਵੇਲੇ ਫਾਈਨਾਂਸ ਮਨਿਸਟਰ ਪੀ ਚਿਦੰਬਰਮ ਅੰਬਾਨੀ ਦੇ ਮੁੰਡੇ ਦੇ ਜਨਮ ਦਿਨ ਤੇ ਖੁਦ ਸ਼ਾਮਿਲ ਹੁੰਦਾ ਰਿਹਾ ਹੈ । ਸ ਮਨਮੋਹਨ ਸਿੰਘ ਵਧਾਈ ਸੰਦੇਸ਼ ਭੇਜਦਾ ਹੁੰਦਾ ਸੀ । ਸੋ ਅੰਬਾਨੀਆਂ ਦੀ ਤਾਕਤ ਬਹੁਤ ਵੱਡੀ ਹੈ ।
ਜਿਵੇਂ 500 ਅੰਗਰੇਜਾਂ ਨੇ ਆਕੇ ਇਥੋਂ ਦੇ ਲੋਕਾਂ ਨੂੰ ਭਰਤੀ ਕਰਕੇ ਹੀ ਪੂਰੇ ਦੇਸ ਵਿਚ ਰਾਜ ਕਾਇਮ ਕਰ ਲਿਆ ਸੀ । ਕੁੱਲ 20000 ਗੋਰੇ ਭਾਰਤ ਆਏ । ਬਾਕੀ ਸਭ ਕੁਛ ਉਹਨਾਂ ਨੇ ਇਥੋਂ ਦੇ ਲੋਕਾਂ ਤੋਂ ਕਰਵਾਇਆ ।
ਜਿਵੇਂ 1978 ਤੋਂ ਲੈ ਕੇ 1992 ਤੱਕ ਕੇਂਦਰ ਨੇ ਪੰਜਾਬ ਦਾ ਘਾਣ ਪੰਜਾਬ ਦੇ ਹੀ ਲੋਕਾਂ ਤੋਂ ਕਰਵਾਇਆ । ਲਾਲਚ ਕਹਿੰਦੇ ਕਹਾਉਂਦੇ ਬੰਦਿਆਂ ਦੀ ਮੱਤ ਮਾਰ ਦਿੰਦਾ ਹੈ ।
ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਵਰਗੇ ਆਪਣੀ ਹੋਂਦ ਲਈ ਸਮੇਂ ਦਾ ਹਾਕਮਾਂ ਨਾਲ ਲੜਦੇ ਤੇ ਸ਼ਹੀਦ ਹੁੰਦੇ ਆਏ ਹਨ । ਪੰਜਾਬ ਲੜ ਸਕਦਾ ਤੇ ਵੈਰੀ ਨੂੰ ਵੰਗਾਰ ਸਕਦਾ ਹੈ ।
ਬੱਸ ਲੋੜ ਸਿਰਫ ਆਪਣਾ ਆਪ ਪਛਾਨਣ ਦੀ ਹੈ ।
ਬਾਦਲਾਂ ਅਤੇ ਕੈਪਟਨ ਵਰਗੇ ਮਖੌਟਿਆਂ ਨੂੰ ਜਰੂਰ ਪਛਾਣੋ ।
ਇਹਨਾਂ ਨੇ ਹਰ ਲਹਿਰ ਫੇਲ ਕੀਤੀ ਹੈ । ਲਾਲਚ ਖਾਤਰ ਇਹ ਕੁਛ ਵੀ ਕਰ ਸਕਦੇ ਹਨ ।
Jaswinder Singh Grewal