BJP IT cell outrage after American lawyer Harmeet Kaur Dhillon performs ‘ardas’ at Republican National Convention in Milwaukee
American lawyer Harmeet Kaur Dhillon performs ‘ardas’ at Republican National Convention in Milwaukee, video goes viral
ਹਰਮੀਤ ਕੌਰ ਢਿੱਲੋਂ ਵਲੋਂ ਕੀਤੀ ਅਰਦਾਸ ਤੇ ਜਿੱਥੇ ਸਾਰੀ ਦੁਨੀਆ ਸ਼ਲਾਘਾ ਕਰ ਰਹੀ ਹੈ
ਉਥੇ ਹਿੰਦੂਤਵੀਆਂ ਨੇ ਕੀਤਾ ਟਾਰਗੈਟ ਅਤੇ ਟਰੋਲ
ਡੋਨਾਲਡ ਟਰੰਪ ਦੀ ਸਿਹਤਯਾਬੀ ਲਈ ਹਰਮੀਤ ਕੌਰ ਢਿੱਲੋਂ ਵਲੋਂ ਕੀਤੀ ਅਰਦਾਸ ਤੇ ਭੜਕਿਆ ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲਾ ਭਾਜਪਾ ਦਾ ਕਥਿਤ IT ਸੈੱਲ
ਜਿੱਥੇ ਸਾਰੀ ਦੁਨੀਆ ਹਰਮੀਤ ਕੌਰ ਢਿੱਲੋਂ ਦੀ ਸ਼ਲਾਘਾ ਕਰ ਰਹੀ ਹੈ ਉਥੇ ਭਾਰਤੀ ਇਸ ਗਲ ਤੇ ਭੜਕੇ ਪਏ ਹਨ
ਪੰਨੂੰ ਅਤੇ ਭਾਈ ਹਰਦੀਪ ਸਿੰਘ ਨਿੱਝਰ ਮਾਮਲੇ ਵਿਚ ਹਰਮੀਤ ਕੌਰ ਢਿੱਲੋਂ ਵਲੋਂ ਕੀਤੇ ਟਵੀਟ ਦੇ ਸਕਰੀਨ ਸ਼ਾਟ ਸ਼ੇਅਰ ਕਰ ਕਰ ਕੇ ਉਸ ਨੂੰ ਟਾਰਗੈਟ ਕਰ ਰਹੇ ਹਨ।
ਕਈ ਪੁਨੀਤ ਸਾਹਨੀ ਵਰਗੇ ਟਵਿਟਰ ਹੈਂਡਲਾਂ ਨੇ ਤਾਂ ਫਿਰ ਸਿੱਖਾਂ ਨੂੰ ਹਿੰਦੂ ਦੱਸਣ ਦੀ ਕੋਸ਼ਿਸ਼ ਕੀਤੀ।
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਸਿਹਤਯਾਬੀ ਲਈ ਸਿਵਲ ਰਾਈਟਸ ਅਟਾਰਨੀ ਅਤੇ ਰਿਪਬਲਿਕਨ ਪਾਰਟੀ ਦੀ ਆਗੂ ਹਰਮੀਤ ਕੌਰ ਢਿੱਲੋਂ ਵਲੋਂ ਕੀਤੀ ਅਰਦਾਸ ਤੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਭਾਜਪਾ ਦੀ ਸ਼ਹਿ ਤੇ ਚੱਲ ਰਹੇ ਸੋਸ਼ਲ ਮੀਡੀਆ ਖਾਤਿਆ ਤੋਂ ਹੋ ਰਹੀਆ ਪੋਸਟਾਂ ਦੇਖ ਸਕਦੇ ਹੋ
ਹਾਲਾਂਕਿ ਇਹ ਪਤਾ ਸੀ ਕਿ ਪੰਜਾਬ ਅਤੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਸੋਸ਼ਲ ਮੀਡੀਆ ਖਾਤੇ ਭਾਜਪਾ ਅਤੇ ਸਰਕਾਰ ਦੀ ਸਰਪ੍ਰਸਤੀ ਨਾਲ ਚਲਦੇ ਨੇ ਪਰ ਪੰਜਾਬ ਭਾਜਪਾ ਦੇ ਆਗੂ ਵਿਨੀਤ ਜੋਸ਼ੀ ਨੇ ਬਿੱਲੀ ਬਿਲਕੁਲ ਥੈਲਿਓਂ ਬਾਹਰ ਕੱਢ ਦਿੱਤੀ ਹੈ। ਇਸ ਕੰਮ ਲਈ ਉਨ੍ਹਾਂ ਦਾ ਧੰਨਵਾਦ।
ਭਾਜਪਾ ਹੁਣ ਖੁੱਲ ਕੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਅਤੇ ਹਿੰਦੂ ਸਿੱਖਾਂ ਵਿਚਾਲੇ ਪਾੜ ਪਾਉਣ ਵਾਲੇ ਸੋਸ਼ਲ ਮੀਡੀਆ ਖਾਤਿਆਂ ਨਾਲ ਆ ਗਈ ਹੈ।
ਇਹ ਕੰਮ ਇਹ ਸੋਸ਼ਲ ਮੀਡੀਆ ਖਾਤੇ ਲਗਾਤਾਰ ਕਰ ਰਹੇ ਨੇ। ਇਹ ਪੰਜਾਬ ਅਤੇ ਸਿੱਖਾਂ ਦੇ ਇਤਿਹਾਸ, ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹਨ ਅਤੇ ਸਪਸ਼ਟ ਤੌਰ ‘ਤੇ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਹਰ ਤਰੀਕੇ ਸਿੱਖਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਹਿੰਦੂ ਮਨਾਂ ‘ਚ ਸਿੱਖਾਂ ਪ੍ਰਤੀ ਨਫਰਤ ਪੈਦਾ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ।
ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇਨ੍ਹਾਂ ਹੈਂਡਲਾਂ ਜਾਂ ਪੇਜਾਂ ਵਿਰੁੱਧ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਜੇਕਰ ਸਰਕਾਰ ਨਿਰਪੱਖ ਹੁੰਦੀ ਤਾਂ ਇਨ੍ਹਾਂ ਹੈਂਡਲਾਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਸੀ
ਪੰਜਾਬ ਭਾਜਪਾ ਆਗੂ ਵਿਨੀਤ ਜੋਸ਼ੀ ਸਿੱਖਾਂ ਖਿਲਾਫ ਖੁੱਲੇਆਮ ਕੂੜ ਪ੍ਰਚਾਰ ਕਰਨ, ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਹਰ ਵੇਲੇ ਹਿੰਦੂਆਂ ਤੇ ਸਿੱਖਾਂ ਦਰਮਿਆਨ ਕੁੜੱਤਣ ਪੈਦਾ ਕਰਨ ਵਾਲੇ ਟਵਿਟਰ ਖਾਤੇ PunFact ਵੱਲੋਂ ਕੀਤੀ ਜਾ ਰਹੀ ਟਵਿਟਰ ਸਪੇਸ ‘ਚ ਸ਼ਾਮਿਲ ਹੋਇਆ। ਅਸਲ ਵਿੱਚ ਇਹ ਜ਼ਹਿਰ ਫੈਲਾਉਣ ਵਾਲੇ ਜਾਅਲੀ ਸ਼ਿਵ ਸੈਨਾ ਵਾਲਿਆਂ ਦੀ ਖੁੱਲ੍ਹੇਆਮ ਹਮਾਇਤ ਤੋਂ ਬਾਅਦ ਪੰਜਾਬ ਵਿਚ ਭਾਜਪਾ ਦਾ ਅਗਲਾ ਕਦਮ ਹੈ।
ਇਹ ਟਵਿਟਰ ਖਾਤੇ ਸਿੱਖਾਂ ਪ੍ਰਤੀ ਬਿਲਕੁਲ ਉਸੇ ਤਰ੍ਹਾਂ ਦੀ ਨਫਰਤ ਫੈਲਾਉਂਦੇ ਨੇ, ਜਿਹੋ ਜਿਹੀ ਪਹਿਲਾਂ ਸਿਗਰਟ ਬੀੜੀ ਮਾਰਚ ਕੱਢਣ ਵਾਲੇ ਹਰਬੰਸ ਲਾਲ ਖੰਨੇ ਵਰਗੇ ਭਾਜਪਾ ਆਗੂ ਫੈਲਾਉਂਦੇ ਸਨ।
ਪੰਜਾਬ ਦੇ ਪੱਤਰਕਾਰਾਂ, ਕਿਸਾਨ ਜਥੇਬੰਦੀਆਂ ਅਤੇ ਸਿੱਖ ਕਾਰਕੁੰਨਾਂ ਦੇ ਸੋਸ਼ਲ ਮੀਡੀਆ ਖਾਤੇ ਫਟਾਫਟ ਬੰਦ ਕਰਾਉਣ ਵਾਲੀ ਭਗਵੰਤ ਮਾਨ ਦੀ ਸਰਕਾਰ ਅਤੇ ਪੰਜਾਬ ਪੁਲਿਸ ਨੇ ਪੰਜਾਬ, ਸਿੱਖਾਂ ਅਤੇ ਕਿਸਾਨਾਂ ਖਿਲਾਫ ਖੁੱਲ੍ਹੇਆਮ ਨਫਰਤ ਫੈਲਾਉਣ ਵਾਲੇ ਇਨ੍ਹਾਂ ਖਾਤਿਆਂ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਕੀਤੀ।
ਕੀ ਇਸ ਤੱਥ ਤੋਂ ਇਹ ਗੱਲ ਸਪਸ਼ਟ ਨਹੀਂ ਹੋ ਜਾਂਦੀ ਕਿ ਭਗਵੰਤ ਮਾਨ ਮੋਦੀ ਸ਼ਾਹ ਨਾਲ ਟਿਚ ਬਟਨਾਂ ਦੀ ਜੋੜੀ ਵਾਂਗ ਕੰਮ ਕਰ ਰਿਹਾ ਹੈ ?
ਇਨ੍ਹਾਂ ਜ਼ਹਿਰ ਉਗਲਣ ਵਾਲੇ ਹਿੰਦੂਤਵੀ ਹੈਂਡਲਾਂ ਨੂੰ ਦਿੱਤੀ ਖੁੱਲੀ ਛੁੱਟੀ ਤੋਂ ਇਹ ਕਿਉਂ ਨਾ ਜਾਪੇ ਕਿ ਇਹ ਸਾਰਾ ਕੁਝ ਸਰਕਾਰ ਤੇ ਪੁਲਿਸ ਦੀ ਪ੍ਰਵਾਨਗੀ ਨਾਲ ਕਰ ਰਹੇ ਹਨ ?
ਹਾਲਾਂਕਿ ਵਿਨੀਤ ਜੋਸ਼ੀ ਦੀ ਇਸ ਕਰਤੂਤ ਨੂੰ ਵਰਤ ਕੇ ਅਕਾਲੀ ਦਲ, ਕਾਂਗਰਸ ਅਤੇ ਆਪ ਆਗੂ ਪੰਜਾਬ ਵਿੱਚ ਭਾਜਪਾ ਵੱਲੋਂ ਖੇਡੀ ਜਾ ਰਹੀ ਫਿਰਕੂ ਨਫਰਤ ਫੈਲਾਉਣ ਵਾਲੀ ਖੇਡ ਬਿਲਕੁਲ ਨੰਗੀ ਕਰ ਸਕਦੇ ਨੇ ਪਰ ਜਿਆਦਾ ਸੰਭਾਵਨਾ ਇਹੀ ਹੈ ਕਿ ਇਹ ਬਿਲਕੁਲ ਨਹੀਂ ਕੁਸਕਣਗੇ।
ਪਰ ਹਰਮੀਤ ਕੌਰ ਢਿਲੋਂ ਨੇ ਗਲਤ ਕਿਹਾ ਕੀ ਹੈ? ਇਨ੍ਹਾਂ ਦਾ ਆਪਣਾ ਸਾਰਾ ਮੀਡੀਆ ਇਹ ਗਲ ਕਹਿ ਰਿਹਾ ਹੈ