Police Complaint Filed Against Harbhajan Singh, Yuvraj Singh And Suresh Raina For Insulting Over ’10 Crore
ਯੁਵਰਾਜ ਤੇ ਹਰਭਜਨ ਸਣੇ ਚਾਰ ਭਾਰਤੀ ਕ੍ਰਿਕਟਰਾਂ ਖ਼ਿਲਾਫ਼ ਸ਼ਿਕਾਇਤ
ਦਿਵਿਆਂਗਾਂ ਦਾ ਮਜ਼ਾਕ ਉਡਾਉਣ ਦਾ ਕ੍ਰਿਕਟਰਾਂ ’ਤੇ ਲੱਗਿਆ ਦੋਸ਼
* ਵਿਸ਼ਵ ਕੱਪ ਲੀਜੈਂਡਜ਼ ਫਾਈਨਲ ਵਿੱਚ ਪਾਕਿ ਨੂੰ ਹਰਾਉਣ ਮਗਰੋਂ ਕੀਤਾ ਸੀ ਇਤਰਾਜ਼ਯੋਗ ਮਜ਼ਾਕ
ਯੁਵਰਾਜ ਤੇ ਹਰਭਜਨ ਸਣੇ ਭਾਰਤੀ ਖਿਡਾਰੀਆਂ ਨੂੰ ਵੱਡਾ ਝਟਕਾ,ਤੌਬਾ -ਤੌਬਾ ਗਾਣੇ ‘ਤੇ ਰੀਲ ਬਣਾਉਣਾ ਪੈ ਗਿਆ ਮਹਿੰਗਾ…
After their win over Pakistan Champions in the final of the recent World Championship of Legends – an exhibition T20 tournament held in UK – Harbhajan, Yuvraj and Raina feature in a video where they were pretending to limp set to the song ‘Tauba Tauba‘ purportedly to show the impact of taking part in a competitive cricket match on their ageing bodies.
ਨਵੀਂ ਦਿੱਲੀ, 15 ਜੁਲਾਈ
ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਵੀਡੀਓ ’ਚ ਦਿਵਿਆਂਗਾਂ ਦਾ ‘ਮਜ਼ਾਕ’ ਉਡਾਉਣ ਦੇ ਮਾਮਲੇ ਵਿੱਚ ਪੁਲੀਸ ਕੋਲ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਯੁਵਰਾਜ ਸਿੰਘ, ਸੁਰੇਸ਼ ਰੈਨਾ ਅਤੇ ਗੁਰਕੀਰਤ ਮਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਨੈਸ਼ਨਲ ਸੈਂਟਰ ਫਾਰ ਪ੍ਰਮੋਸ਼ਨ ਆਫ ਐਂਪਲਾਇਮੈਂਟ ਫਾਰ ਡਿਸਏਬਲਡ (ਐੱਨਸੀਪੀਈਡੀਪੀ) ਦੇ ਪ੍ਰਧਾਨ ਅਰਮਾਨ ਅਲੀ ਨੇ ਅਮਰ ਕਾਲੋਨੀ ਥਾਣੇ ਦੇ ਇੰਚਾਰਜ ਕੋਲ ਇਹ ਸ਼ਿਕਾਇਤ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਮੈਟਾ ਇੰਡੀਆ ਦੀ ਮੀਤ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਸੰਧਿਆ ਦੇਵਨਾਥਨ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਹੈ।
ਅਲੀ ਨੇ ਸ਼ਿਕਾਇਤ ’ਚ ਸੋਸ਼ਲ ਮੀਡੀਆ ਪਲੇਟਫਾਰਮ ‘ਇੰਸਟਾਗ੍ਰਾਮ’ ਦੀ ਮਾਲਕੀ ਵਾਲੀ ਕਪੰਨੀ ਮੈਟਾ ’ਤੇ ਅਜਿਹੀ ਵੀਡੀਓ ਸਾਂਝੀ ਕਰ ਕੇ ਸੂਚਨਾ ਤਕਨਾਲੋਜੀ ਐਕਟ 2000 ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਮਰ ਕਾਲੋਨੀ ਥਾਣੇ ਵਿੱੱਚ ਸ਼ਿਕਾਇਤ ਮਿਲ ਗਈ ਹੈ ਅਤੇ ਇਸ ਨੂੰ ਅਗਲੀ ਜਾਂਚ ਲਈ ਜ਼ਿਲ੍ਹੇ ਦੇ ਸਾਈਬਰ ਸੈੱਲ ਨੂੰ ਭੇਜਿਆ ਜਾਵੇਗਾ।
ਵਿਸ਼ਵ ਕੱਪ ਲੀਜੈਂਡਜ਼ ਫਾਈਨਲ ਵਿੱਚ ‘ਇੰਡੀਆ ਚੈਂਪੀਅਨਜ਼’ ਵੱਲੋਂ ‘ਪਾਕਿਸਤਾਨ ਚੈਂਪੀਅਨਜ਼’ ਨੂੰ ਪੰਜ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਸਾਬਕਾ ਕ੍ਰਿਕਟਰਾਂ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕੀਤੀ ਸੀ। ਵੀਡੀਓ ਵਿੱਚ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਰੈਨਾ ਪਿੱਠ ’ਤੇ ਹੱਥ ਰੱਖ ਕੇ ਅਤੇ ਲੰਗੜਾ ਕੇ ਚੱਲਦੇ ਦਿਖਾਈ ਦੇ ਰਹੇ ਹਨ।
ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, ‘‘15 ਦਿਨਾਂ ਦੀ ‘ਲੀਜੈਂਡ ਕ੍ਰਿਕਟ’ ਮਗਰੋਂ ਸਰੀਰ ਦੀ ‘ਤੌਬਾ ਤੌਬਾ’ ਹੋ ਗਈ। ਸਰੀਰ ਦਾ ਹਰ ਅੰਗ ਦੁੱਖ ਰਿਹਾ ਹੈ।
ਸਾਡੇ ਭਰਾਵਾਂ ਵਿੱਕੀ ਕੌਸ਼ਲ ਅਤੇ ਕਰਨ ਔਜਲਾ ਨੂੰ ਤੌਬਾ-ਤੌਬਾ ਗੀਤ ਦੇ ਸਾਡੇ ਅੰਦਾਜ਼ ਰਾਹੀਂ ਸਿੱਧੀ ਚੁਣੌਤੀ। ਬਹੁਤ ਸ਼ਾਨਦਾਰ ਗੀਤ ਹੈ।’’
ਅਲੀ ਨੇ ਸ਼ਿਕਾਇਤ ਵਿੱਚ ਕਿਹਾ, ‘‘ਇਹ ਵੀਡੀਓ ਭਾਰਤੀ ਸੰਵਿਧਾਨ ਦੀ ਧਾਰਾ 21 ਦੀ ਉਲੰਘਣਾ ਹੈ, ਜੋ ਹਰ ਵਿਅਕਤੀ ਨੂੰ ਸਨਮਾਨ ਨਾਲ ਜਿਊਣ ਦਾ ਅਧਿਕਾਰ ਦਿੰਦੀ ਹੈ।’’
Requesting Public apology to @ImRaina @YUVSTRONG12 @harbhajan_singh @gurkeeratmann22 for mocking disability in recent Instagram reel video with respect to recent Hon'ble Supreme Court judgement-Nupun Malhotra vs Sony films.@aajtak @ZeeNews@abplive @UNHumanRights @BBCHindi pic.twitter.com/ROSxe3jNyP
— Adv Supriy Tiwari (@brand_tripathi) July 14, 2024
More is expected from the member of the Parliament @harbhajan_singh rather than making such reel’s violating the law of the land (#RPDA2016). No body is above law. Let’s hope @Office_of_CCPD also takes suo-moto cognisance in light of recent SC judgement on disabling humour. https://t.co/ePu7TEDOUo
— Satendra Singh, MD (@drsitu) July 16, 2024
ਯੁਵਰਾਜ ਤੇ ਹਰਭਜਨ ਸਣੇ ਭਾਰਤੀ ਖਿਡਾਰੀਆਂ ਨੂੰ ਵੱਡਾ ਝਟਕਾ,ਤੌਬਾ -ਤੌਬਾ ਗਾਣੇ 'ਤੇ ਰੀਲ ਬਣਾਉਣਾ ਪੈ ਗਿਆ ਮਹਿੰਗਾ…#Indian #player #Yuvraj #Harbhajan #reel #song #DailyPostNews #DailyPostPunjabi pic.twitter.com/8jj2Gy2WIu
— Daily Post Punjabi (@Dailypostpnbi) July 16, 2024
The furore over former India trio of Harbhajan Singh, Yuvraj Singh and Suresh Raina allegedly mocking the disabled via a video that went viral on social media continues. Arman Ali, the Executive Director of the National Council for Promotion of Employment for Disabled People (NCPEDP), has filed a complaint against the world cup winners for ‘insulting’ and ‘making fun’ of ‘more than 10 crore’ disabled people of India.