Breaking News

4 ਸਾਲ ਬਾਅਦ ਹੀ ਟੁੱਟਣ ਜਾ ਰਿਹੈ ਮਸ਼ਹੂਰ ਅਦਾਕਾਰਾ ਦਾ ਵਿਆਹ ! Insta ਤੋਂ ਪਤੀ ਨੂੰ ਕੀਤਾ Unfollow

4 ਸਾਲ ਬਾਅਦ ਹੀ ਟੁੱਟਣ ਜਾ ਰਿਹੈ ਮਸ਼ਹੂਰ ਅਦਾਕਾਰਾ ਦਾ ਵਿਆਹ ! Insta ਤੋਂ ਪਤੀ ਨੂੰ ਕੀਤਾ Unfollow

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮੌਨੀ ਰੋਏ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਸੋਸ਼ਲ ਮੀਡੀਆ ‘ਤੇ ਇਹ ਚਰਚਾ ਹੈ ਕਿ ਮੌਨੀ ਅਤੇ ਉਸ ਦੇ ਪਤੀ ਸੂਰਜ ਨਾਂਬੀਆਰ ਦੇ ਰਿਸ਼ਤੇ ‘ਚ ਖਟਾਸ ਆ ਗਈ ਹੈ ਅਤੇ ਦੋਵੇਂ ਤਲਾਕ ਲੈ ਸਕਦੇ ਹਨ।

ਤਲਾਕ ਦੀਆਂ ਇਨ੍ਹਾਂ ਅਫਵਾਹਾਂ ਨੂੰ ਉਦੋਂ ਹੋਰ ਹਵਾ ਮਿਲੀ ਜਦੋਂ ਇਹ ਦੇਖਿਆ ਗਿਆ ਕਿ ਮੌਨੀ ਨੇ ਆਪਣੇ ਪਤੀ ਸੂਰਜ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੂਰਜ ਨਾਂਬੀਆਰ ਵੀ ਹੁਣ ਮੌਨੀ ਨੂੰ ਫਾਲੋ ਨਹੀਂ ਕਰ ਰਹੇ।

ਸਿਰਫ ਇੰਨਾ ਹੀ ਨਹੀਂ, ਮੌਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਪਤੀ ਨਾਲ ਸਾਂਝੀਆਂ ਕੀਤੀਆਂ ਸਾਰੀਆਂ ਤਸਵੀਰਾਂ ਵੀ ਹਟਾ ਦਿੱਤੀਆਂ ਹਨ ਅਤੇ ਸਾਲ 2024 ਤੱਕ ਉਨ੍ਹਾਂ ਦੇ ਪ੍ਰੋਫਾਈਲ ‘ਤੇ ਪਤੀ ਦੀ ਕੋਈ ਵੀ ਫੋਟੋ ਮੌਜੂਦ ਨਹੀਂ ਹੈ। ਇਸ ਜੋੜੇ ਨੂੰ ਕਾਫੀ ਸਮੇਂ ਤੋਂ ਜਨਤਕ ਤੌਰ ‘ਤੇ ਇਕੱਠੇ ਨਹੀਂ ਦੇਖਿਆ ਗਿਆ ਹੈ।

ਜਿੱਥੇ ਮੌਨੀ ਨੇ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ, ਉੱਥੇ ਹੀ ਸੂਰਜ ਨਾਂਬੀਆਰ ਦੇ ਅਕਾਊਂਟ ‘ਤੇ ਮੌਨੀ ਨਾਲ ਆਖਰੀ ਪੋਸਟ ਸਾਲ 2024 ਦੀ ਹੈ, ਜਦਕਿ ਉਨ੍ਹਾਂ ਦੀ ਨਿੱਜੀ ਆਖਰੀ ਪੋਸਟ ਅਪ੍ਰੈਲ 2025 ਦੀ ਦੇਖੀ ਗਈ ਹੈ।

ਦੱਸ ਦੇਈਏ ਕਿ ਮੌਨੀ ਨੇ 22 ਜਨਵਰੀ 2022 ਨੂੰ ਗੋਆ ‘ਚ ਬਿਜ਼ਨਸਮੈਨ ਸੂਰਜ ਨਾਂਬੀਆਰ ਨਾਲ ਵਿਆਹ ਰਚਾਇਆ ਸੀ। ਇਹ ਵਿਆਹ ਮਲਿਆਲੀ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਕਈ ਰੋਮਾਂਟਿਕ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਮੌਨੀ ਰੋਏ ਸਾਲ 2025 ‘ਚ ਫਿਲਮ ‘ਭੂਤਨੀ’ ‘ਚ ਨਜ਼ਰ ਆਈ ਸੀ। ਆਉਣ ਵਾਲੇ ਸਮੇਂ ‘ਚ ਉਹ ਤਮਿਲ ਫਿਲਮ ‘ਵਿਸ਼ਵੰਭਰਾ’ ‘ਚ ਕੈਮਿਓ ਕਰਦੀ ਨਜ਼ਰ ਆਵੇਗੀ।

Check Also

Singer Hospitalized: ਮਸ਼ਹੂਰ ਗਾਇਕਾ ਦੀ ਲਾਈਵ ਪਰਫਾਰਮੈਂਸ ਦੌਰਾਨ ਵਿਗੜੀ ਸਿਹਤ, ਜਲਦਬਾਜ਼ੀ ‘ਚ ਲਿਜਾਣਾ ਪਿਆ ਹਸਪਤਾਲ! ਸਟੇਜ ਤੋਂ…

Singer Hospitalized: ਮਸ਼ਹੂਰ ਗਾਇਕਾ ਦੀ ਲਾਈਵ ਪਰਫਾਰਮੈਂਸ ਦੌਰਾਨ ਵਿਗੜੀ ਸਿਹਤ, ਜਲਦਬਾਜ਼ੀ ‘ਚ ਲਿਜਾਣਾ ਪਿਆ ਹਸਪਤਾਲ! …